“ਜੀ ਆਇਆਂ ਨੂੰ” ਸਕਰੀਨ ਜੋ ਤੁਹਾਡੇ iPhone ਨੂੰ ਪਹਿਲੀ ਵਾਰ ਸੈੱਟ ਅੱਪ ਕਰਨ ’ਤੇ ਦਿਖਾਈ ਦਿੰਦੀ ਹੈ।

ਸ਼ੁਰੂ ਕਰੋ

ਆਪਣੇ ਨਵੇਂ iPhone ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਮੁਢਲੇ ਫ਼ੀਚਰਾਂ ਦਾ ਸੈੱਟ ਅੱਪ ਕਰੋ।

ਸੈੱਟਅੱਪ ਕਰਨ ਸੰਬੰਧੀ ਮੁੱਢਲੀਆਂ ਗੱਲਾਂ

iPhone ਲੌਕ ਸਕਰੀਨ, ਜਿਸ ਵਿੱਚ ਨਿੱਜੀ ਤਸਵੀਰ ਨੂੰ ਬੈਕਗ੍ਰਾਊਂਡ ਚਿੱਤਰ ਵਜੋਂ ਸੈੱਟ ਕੀਤਾ ਗਿਆ ਹੈ।

ਨਿੱਜੀ ਟੱਚ ਜੋੜੋ

ਤੁਹਾਡਾ iPhone ਤੁਹਾਡੇ ਤੌਰ ਤਰੀਕਿਆਂ ਅਤੇ ਤਰਜੀਹਾਂ ਨੂੰ ਦਰਸਾ ਸਕਦਾ ਹੈ। “ਲੌਕ ਸਕਰੀਨ” ’ਤੇ ਆਪਣੀਆਂ ਮਨਪਸੰਦ ਤਸਵੀਰਾਂ ਦਿਖਾਓ, “ਹੋਮ ਸਕਰੀਨ” ‘ਤੇ ਵਿਜੇਟ ਸ਼ਾਮਲ ਕਰੋ, ਟੈਕਸਟ ਦਾ ਆਕਾਰ, ਰਿੰਗਟੋਨਾਂ ਅਤੇ ਹੋਰ ਬਹੁਤ ਕੁਝ ਨੂੰ ਅਡਜਸਟ ਕਰ ਸਕਦੇ ਹੋ।

ਆਪਣੇ iPhone ਨੂੰ ਵਿਅਕਤੀਗਤ ਬਣਾਉਣਾ

ਕੈਮਰਾ ਸਕਰੀਨ ਤਸਵੀਰ ਮੋਡ ਵਿੱਚ ਹੈ। ਕੈਮਰਾ ਫ਼ਰੇਮ ਦੇ ਅੰਦਰ, ਵਿਸ਼ੇ ਸੈਲਫ਼ੀ ਲੈ ਰਹੇ ਹਨ।

ਬਿਹਤਰੀਨ ਸ਼ੌਟ ਲਓ

ਆਪਣੇ iPhone ਨਾਲ ਤੁਹਾਡੇ ਵੱਲੋਂ ਮਾਣੇ ਜਾ ਰਹੇ ਹਰੇਕ ਪਲ ਨੂੰ ਕੈਪਚਰ ਕਰੋ। ਤੇਜ਼ੀ ਨਾਲ ਤਸਵੀਰਾਂ ਖਿੱਚਣੀਆਂ ਅਤੇ ਵੀਡੀਓ ਬਣਾਉਣੀਆਂ ਅਤੇ iPhone ਦੇ ਹੋਰ ਕੈਮਰਾ ਫ਼ੀਚਰਾਂ ਦੀ ਵਰਤੋਂ ਕਰਨੀ ਸਿੱਖੋ।

ਸ਼ਾਨਦਾਰ ਤਸਵੀਰਾਂ ਖਿੱਚੋ ਅਤੇ ਵੀਡੀਓ ਰਿਕਾਰਡ ਕਰੋ

ਪੰਜ ਭਾਗੀਦਾਰਾਂ ਨਾਲ ਗਰੁੱਪ FaceTime ਕਾਲ। ਹਰੇਕ ਭਾਗੀਦਾਰ ਵੱਖਰੀ ਟਾਇਲ ਵਿੱਚ ਦਿਖਾਈ ਦਿੰਦਾ ਹੈ। FaceTime ਕੰਟਰੋਲ ਸਕਰੀਨ ਦੇ ਹੇਠਲੇ ਸੱਜੇ ਪਾਸੇ ਹਨ।

ਕਨੈਕਟ ਰਹੋ

iPhone ਤੁਹਾਡੇ ਲਈ ਮਹੱਤਵਪੂਰਨ ਲੋਕਾਂ ਤੱਕ ਪਹੁੰਚਣਾ ਅਸਾਨ ਬਣਾਉਂਦਾ ਹੈ। ਉਹਨਾਂ ਨੂੰ ਆਪਣੇ ਸੰਪਰਕਾਂ ਵਿੱਚ ਜੋੜੋ ਤਾਂ ਜੋ ਤੁਹਾਡੇ ਕੋਲ ਲੋੜ ਪੈਣ ‘ਤੇ ਉਹਨਾਂ ਦੀ ਜਾਣਕਾਰੀ ਹੋਵੇ—ਫਿਰ ਉਹਨਾਂ ਨਾਲ SMS, ਫ਼ੋਨ ਕਾਲਾਂ ਜਾਂ FaceTime ਰਾਹੀਂ ਸੰਪਰਕ ਕਰੋ।

ਦੋਸਤਾਂ ਅਤੇ ਪਰਿਵਾਰ ਦੇ ਸੰਪਰਕ ਵਿੱਚ ਰਹਿਣਾ

ਸੈਟਿੰਗਾਂ ਵਿੱਚ “ਪਰਿਵਾਰ ਸਾਂਝਾਕਰਨ” ਸਕਰੀਨ। ਪਰਿਵਾਰ ਦੇ ਪੰਜ ਮੈਂਬਰ ਸੂਚੀਬੱਧ ਹਨ। ਉਹਨਾਂ ਦੇ ਨਾਵਾਂ ਦੇ ਹੇਠਾਂ ਪਰਿਵਾਰਕ ਜਾਂਚ-ਸੂਚੀ ਹੈ ਅਤੇ ਹੇਠਾਂ “ਸਬਸਕ੍ਰਿਪਸ਼ਨ ਅਤੇ ਖ਼ਰੀਦਦਾਰੀ ਸਾਂਝਾਕਰਨ” ਦੇ ਵਿਕਲਪ ਹਨ।

ਸਾਰਾ ਪਰਿਵਾਰ

ਤੁਸੀਂ ਅਤੇ ਤੁਹਾਡੇ ਪਰਿਵਾਰਕ ਮੈਂਬਰ ਯੋਗ ਐਪ ਖ਼ਰੀਦਦਾਰੀਆਂ, ਤੁਹਾਡਾ ਟਿਕਾਣਾ ਅਤੇ ਇੱਥੋਂ ਤੱਕ ਕਿ ਸਿਹਤ ਡੇਟਾ ਸਾਂਝਾ ਕਰਨ ਲਈ “ਪਰਿਵਾਰਕ ਸਾਂਝਾਕਰਨ” ਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਆਪਣਾ ਪਾਸਕੋਡ ਭੁੱਲ ਜਾਂਦੇ ਹੋ, ਤਾਂ ਤੁਸੀਂ ਆਪਣੇ iPhone ਦਾ ਐਕਸੈੱਸ ਮੁੜ-ਪ੍ਰਾਪਤ ਕਰਨ ਲਈ ਆਪਣੇ ਕਿਸੇ ਪਰਿਵਾਰਕ ਮੈਂਬਰ ਜਾਂ ਕਿਸੇ ਭਰੋਸੇਮੰਦ ਵਿਅਕਤੀ ਦੀ ਮਦਦ ਲੈ ਸਕਦੇ ਹੋ।

ਆਪਣੇ ਪਰਿਵਾਰ ਨਾਲ ਫ਼ੀਚਰ ਸਾਂਝੇ ਕਰੋ

ਹੋਮ ਐਪ ਵਿੱਚ “ਮੇਰਾ ਹੋਮ” ਸਕਰੀਨ।

ਆਪਣੇ ਦਿਨ ਨੂੰ ਸਰਲ ਬਣਾਓ

ਜਿਹੜੀਆਂ ਥਾਵਾਂ ‘ਤੇ ਤੁਸੀਂ ਅਕਸਰ ਜਾਂਦੇ ਹੋ, ਤੁਹਾਨੂੰ ਉੱਥੇ ਲੈ ਕੇ ਜਾਣ, ਤੁਹਾਡੀ ਸਵੇਰ ਦੀ ਕੌਫ਼ੀ ਦਾ ਭੁਗਤਾਨ ਕਰਨ, ਤੁਹਾਨੂੰ ਤੁਹਾਡੇ ਮਹੱਤਵਪੂਰਨ ਕਾਰਜਾਂ ਬਾਰੇ ਯਾਦ ਕਰਵਾਉਣ ਅਤੇ ਇੱਥੋਂ ਤੱਕ ਕਿ ਤੁਹਾਡੇ ਘਰ ਤੋਂ ਬਾਹਰ ਜਾਣ ‘ਤੇ ਦਰਵਾਜ਼ੇ ਨੂੰ ਆਟੋਮੈਟਿਕਲੀ ਲੌਕ ਕਰਨ ਲਈ ਆਪਣੇ iPhone ਦੀਆਂ ਐਪਾਂ ਦੀ ਵਰਤੋਂ ਕਰਨ ਬਾਰੇ ਸਿੱਖੋ।

ਆਪਣੀ ਰੋਜ਼ਾਨਾ ਰੁਟੀਨ ਲਈ iPhone ਦੀ ਵਰਤੋਂ ਕਰੋ

ਇੱਕ iPhone ਸਕਰੀਨ ਜਿਸ ਵਿੱਚ ਬੈਟਰੀ 100% ਚਾਰਜ ਦਿਖਾਈ ਜਾ ਰਹੀ ਹੈ।

ਮਾਹਰ ਸਲਾਹਾਂ

ਆਪਣੇ iPhone ਅਤੇ ਇਸ ਵਿਚਲੀ ਜਾਣਕਾਰੀ ਨੂੰ ਸਹੀ-ਸਲਾਮਤ ਅਤੇ ਸੁਰੱਖਿਅਤ ਰੱਖਣ ਲਈ Apple ਸਹਾਇਤਾ ਮਾਹਰਾਂ ਦੀਆਂ ਇਹ ਸਲਾਹਾਂ ਦੇਖੋ।

Apple ਸਹਾਇਤਾ ਤੋਂ ਮਾਹਰ ਸਲਾਹ

iPhone ਵਰਤੋਂਕਾਰ ਗਾਈਡ ਦੀ ਪੜਚੋਲ ਕਰਨ ਲਈ, ਪੰਨੇ ਦੇ ਸਿਖਰ ‘ਤੇ ਦਿੱਤੀ “ਵਿਸ਼ਾ-ਵਸਤੂ ਦੀ ਸੂਚੀ” ‘ਤੇ ਟੈਪ ਕਰੋ ਜਾਂ ਖੋਜ ਖੇਤਰ ਵਿੱਚ ਕੋਈ ਸ਼ਬਦ ਜਾਂ ਵਾਕੰਸ਼ ਭਰੋ।

ਕੋਈ ਮਦਦ ਮਿਲੀ?
ਅੱਖਰ ਸੀਮਾ: 250
ਵੱਧ ਤੋਂ ਵੱਧ ਅੱਖਰ ਸੀਮਾ 250 ਹੈ
ਫ਼ੀਡਬੈਕ ਲਈ ਤੁਹਾਡਾ ਧੰਨਵਾਦ।