iPhone ਵਰਤੋਂਕਾਰ ਗਾਈਡ
- ਜੀ ਆਇਆਂ ਨੂੰ
- ਕਾਪੀਰਾਈਟ ਅਤੇ ਟ੍ਰੇਡਮਾਰਕ
iPhone ‘ਤੇ ਸੁਨੇਹਿਆਂ ਵਿੱਚ ਡਿਲੀਟ ਕੀਤੇ ਗਏ ਸੁਨੇਹਿਆਂ ਨੂੰ ਰਿਕਵਰ ਕਰੋ
ਤੁਸੀਂ ਆਪਣੇ iPhone ’ਤੇ ਡਿਲੀਟ ਕੀਤੇ ਗਏ ਟੈਕਸਟ ਸੁਨੇਹਿਆਂ ਨੂੰ 30 ਦਿਨਾਂ ਤੱਕ ਰਿਕਵਰ ਕਰ ਸਕਦੇ ਹੋ।
ਆਪਣੇ iPhone ’ਤੇ ਸੁਨੇਹੇ ਐਪ
’ਤੇ ਜਾਓ।
ਗੱਲਬਾਤ ਸੂਚੀ ਵਿੱਚ,
’ਤੇ ਟੈਪ ਕਰੋ, ਫਿਰ “ਹਾਲ ਹੀ ਵਿੱਚ ਡਿਲੀਟ” ’ਤੇ ਟੈਪ ਕਰੋ।
ਉਹ ਗੱਲਬਾਤਾਂ ਚੁਣੋ ਜਿਨ੍ਹਾਂ ਦੇ ਸੁਨੇਹੇ ਤੁਸੀਂ ਰੀਸਟੋਰ ਕਰਨਾ ਚਾਹੁੰਦੇ ਹੋ, ਫਿਰ ਰਿਕਵਰ ‘ਤੇ ਟੈਪ ਕਰੋ।
ਸੁਨੇਹੇ ਰਿਕਵਰ ਕਰਨ ਲਈ ਟੈਪ ਕਰੋ।
ਜੇਕਰ ਤੁਸੀਂ iCloud ਵਿੱਚ ਸੁਨੇਹੇ ਐਪ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ iPhone ‘ਤੇ ਸੁਨੇਹੇ ਜਾਂ ਗੱਲਬਾਤ ਨੂੰ ਰਿਕਵਰ ਕਰਨ ’ਤੇ ਉਸ ਨੂੰ ਤੁਹਾਡੇ ਉਹਨਾਂ ਸਾਰੇ ਡਿਵਾਈਸਾਂ ’ਤੇ ਰਿਕਵਰ ਕੀਤਾ ਜਾ ਸਕਦਾ ਹੈ ਜਿੱਥੇ iCloud ਵਿੱਚ ਸੁਨੇਹੇ ਐਪ ਚਾਲੂ ਹੈ। iCloud ਵਰਤੋਂਕਾਰ ਗਾਈਡ ਵਿੱਚ iCloud ਨਾਲ ਆਪਣੇ ਸੁਨੇਹੇ ਅੱਪ ਟੂ ਡੇਟ ਰੱਖੋ ਦੇਖੋ।
ਨੋਟ: ਸੁਨੇਹੇ ਡਿਲੀਟ ਕਰਨਾ ਅਤੇ ਰਿਕਵਰ ਕਰਨਾ ਸਿਰਫ਼ ਤੁਹਾਡੇ iPhone ਅਤੇ ਹੋਰ Apple ਡਿਵਾਈਸਾਂ ਨੂੰ ਪ੍ਰਭਾਵਿਤ ਕਰਦਾ ਹੈ ਜਿੱਥੇ ਤੁਸੀਂ ਇੱਕੋ ਹੀ Apple ਖਾਤੇ ਵਿੱਚ ਸਾਈਨ ਇਨ ਕੀਤਾ ਹੋਇਆ ਹੈ। ਤੁਸੀਂ ਕਿਸੇ ਦੀ ਡਿਵਾਈਸ ਉੱਤੇ ਸੁਨੇਹੇ, ਅਟੈਚਮੈਂਟਾਂ ਅਤੇ ਗੱਲਬਾਤਾਂ ਨੂੰ ਰਿਕਵਰ ਨਹੀਂ ਕਰ ਸਕਦੇ।
ਜੇਕਰ ਤੁਸੀਂ ਗ਼ੈਰ-iMessage ਭਾਗੀਦਾਰਾਂ ਨਾਲ ਗੱਲਬਾਤ ਵਿੱਚ ਕਿਸੇ ਨੂੰ ਬਲੌਕ ਕਰਦੇ ਹੋ, ਗੱਲਬਾਤ ਨੂੰ ਡਿਲੀਟ ਕਰਦੇ ਹੋ, ਫਿਰ ਇਸ ਨੂੰ ਰਿਕਵਰ ਕਰਦੇ ਹੋ, ਤਾਂ ਬਲੌਕ ਕੀਤੇ ਸੰਪਰਕ ਤੋਂ ਆਉਣ ਵਾਲੇ ਭਵਿੱਖ ਦੇ ਸੁਨੇਹੇ ਆਟੋਮੈਟਿਕਲੀ ਡਿਲੀਟ ਨਹੀਂ ਹੋਣਗੇ।
ਅਜਿਹੇ ਕਿਸੇ ਵੀ ਸੁਨੇਹੇ ਨੂੰ ਜਿਸ ਨੂੰ ਤੁਸੀਂ ਭੇਜਣਾ ਰੱਦ ਕਰੋ ਦੀ ਵਰਤੋਂ ਕਰ ਕੇ ਗੱਲਬਾਤ ਵਿੱਚੋਂ ਡਿਲੀਟ ਕੀਤਾ ਉਸ ਨੂੰ ਪੱਕੇ ਤੌਰ ’ਤੇ ਡਿਲੀਟ ਕਰ ਦਿੱਤਾ ਜਾਂਦਾ ਹੈ। ਸੰਭਾਲੇ ਜਾਣ ਤੋਂ ਪਹਿਲਾਂ ਜਿਹੜੇ ਆਡੀਓ ਸੁਨੇਹਿਆਂ ਦੀ ਮਿਆਦ ਸਮਾਪਤ ਹੋ ਜਾਂਦੀ ਹੈ, ਉਹਨਾਂ ਨੂੰ ਰਿਕਵਰ ਨਹੀਂ ਕੀਤਾ ਜਾ ਸਕਦਾ।