iPhone ਤੇ ਨੋਟਸ ਵਿੱਚ ਤਸਵੀਰਾਂ, ਵੀਡੀਓ ਆਦਿ ਜੋੜੋ
ਨੋਟਸ ਐਪ ਵਿੱਚ ਤੁਸੀਂ ਤਸਵੀਰਾਂ, ਵੀਡੀਓ ਅਤੇ ਹੋਰ ਐਪਾਂ ਤੋਂ ਜਾਣਕਾਰੀ ਜਿਵੇਂ ਕਿ ਨਕਸ਼ੇ, ਲਿੰਕ ਅਤੇ ਦਸਤਾਵੇਜ਼ ਜੋੜ ਸਕਦੇ ਹੋ।
ਤਸਵੀਰ ਜਾਂ ਵੀਡੀਓ ਜੋੜੋ
ਆਪਣੇ iPhone ‘ਤੇ ਨੋਟਸ ਐਪ
‘ਤੇ ਜਾਓ।
ਨੋਟ ਵਿੱਚ
‘ਤੇ ਟੈਪ ਕਰੋ ਅਤੇ ਫਿਰ ਕੋਈ ਵਿਕਲਪ ਚੁਣੋ।
ਤੁਸੀਂ ਆਪਣੀ ਤਸਵੀਰ ਲਾਇਬ੍ਰੇਰੀ ਵਿੱਚੋਂ ਕੋਈ ਤਸਵੀਰ ਜਾਂ ਵੀਡੀਓ ਚੁਣ ਸਕਦੇ ਹੋ ਜਾਂ ਕੋਈ ਨਵੀਂ ਤਸਵੀਰ ਜਾਂ ਵੀਡੀਓ ਬਣਾ ਸਕਦੇ ਹੋ।
ਸਲਾਹ: ਤਸਵੀਰ ‘ਤੇ ਕੁਝ ਉਲੀਕਣ ਲਈ ਤਸਵੀਰ ‘ਤੇ ਟੈਪ ਕਰੋ, ਫਿਰ ‘ਤੇ ਟੈਪ ਕਰੋ।
ਨੋਟਸ ਵਿੱਚ ਲਈਆਂ ਤਸਵੀਰਾਂ ਅਤੇ ਵੀਡੀਓ ਨੂੰ ਤਸਵੀਰਾਂ ਐਪ ਵਿੱਚ ਸੁਰੱਖਿਅਤ ਕਰਨ ਲਈ, ਸੈਟਿੰਗਾਂ > ਐਪਾਂ > ਨੋਟਸ ‘ਤੇ ਜਾਓ, ਫਿਰ “ਤਸਵੀਰਾਂ ਵਿੱਚ ਸੁਰੱਖਿਅਤ ਕਰੋ” ਨੂੰ ਚਾਲੂ ਕਰੋ।
ਨੋਟ ਵਿੱਚ ਹੋਰ ਐਪ ਤੋਂ ਜਾਣਕਾਰੀ ਜੋੜੋ
ਤੁਸੀਂ ਨੋਟ ਵਿੱਚ ਕਿਸੇ ਹੋਰ ਐਪ ਤੋਂ ਅਟੈਚਮੈਂਟ ਵਜੋਂ ਜਾਣਕਾਰੀ ਜੋੜ ਸਕਦੇ ਹੋ-ਉਦਾਹਰਨ ਲਈ, ਨਕਸ਼ੇ ਵਿੱਚ ਟਿਕਾਣਾ, Safari ਵਿੱਚ ਵੈੱਬਪੰਨਾ, ਫ਼ਾਈਲਾਂ ਵਿੱਚ PDF ਜਾਂ ਸਕ੍ਰੀਨਸ਼ੌਟ।
ਤੁਸੀਂ ਜਿਸ ਐਪ ਦੀ ਵਰਤੋਂ ਕਰ ਰਹੇ ਹੋ, ਉਸ ਵਿੱਚ ਉਹ ਆਈਟਮ ਖੋਲ੍ਹੋ ਜੋ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ (ਉਦਾਹਰਨ ਲਈ, ਕੋਈ ਨਕਸ਼ਾ ਜਾਂ ਵੈੱਬਪੰਨਾ)।
ਸਾਂਝਾ ਕਰੋ ਜਾਂ
‘ਤੇ ਟੈਪ ਕਰੋ, ਫਿਰ ਨੋਟਸ ਜਾਂ ਨਵੇਂ ਕੁਇੱਕ ਨੋਟ ‘ਤੇ ਟੈਪ ਕਰੋ।
ਅਟੈਚਮੈਂਟਾਂ ਦਾ ਪੂਰਵ-ਝਲਕ ਆਕਾਰ ਬਦਲੋ
ਆਪਣੇ iPhone ‘ਤੇ ਨੋਟਸ ਐਪ
‘ਤੇ ਜਾਓ।
ਨੋਟ ਵਿੱਚ, ਤੁਸੀਂ ਹੇਠ ਲਿਖਿਆਂ ਦਾ ਪੂਰਵ-ਝਲਕ ਆਕਾਰ ਬਦਲ ਸਕਦੇ ਹੋ:
ਇਕਹਿਰੀ ਅਟੈਚਮੈਂਟ: ਅਟੈਚਮੈਂਟ ਨੂੰ ਟੱਚ ਕਰ ਕੇ ਰੱਖੋ, “ਇਸ ਵਜੋਂ ਦੇਖੋ” ਤੇ ਟੈਪ ਕਰੋ, ਫਿਰ “ਛੋਟਾ ਜਾਂ ਵੱਡਾ” ਚੁਣੋ।
ਨੋਟ ਵਿਚਲੀਆਂ ਸਾਰੀਆਂ ਅਟੈਚਮੈਂਟਾਂ:
‘ਤੇ ਟੈਪ ਕਰੋ, “ਅਟੈਚਮੈਂਟ ਦ੍ਰਿਸ਼” ‘ਤੇ ਟੈਪ ਕਰੋ, ਫਿਰ “ਸਾਰਿਆਂ ਨੂੰ ਛੋਟੇ ‘ਤੇ ਸੈੱਟ ਕਰੋ” ਜਾਂ “ਸਾਰਿਆਂ ਨੂੰ ਵੱਡੇ ‘ਤੇ ਸੈੱਟ ਕਰੋ” ਨੂੰ ਚੁਣੋ।
ਨੋਟਸ ਵਿੱਚ ਸਾਰੀਆਂ ਅਟੈਚਮੈਂਟਾਂ ਦੇਖੋ
ਆਪਣੇ iPhone ‘ਤੇ ਨੋਟਸ ਐਪ
‘ਤੇ ਜਾਓ।
ਨੋਟਸ ਸੂਚੀ ਦੇ ਉੱਪਰ
‘ਤੇ ਟੈਪ ਕਰੋ, ਫਿਰ ਤਸਵੀਰਾਂ, ਲਿੰਕਾਂ, ਦਸਤਾਵੇਜ਼ਾਂ ਅਤੇ ਹੋਰ ਅਟੈਚਮੈਂਟਾਂ ਦੇ ਥੰਬਨੇਲ ਦੇਖਣ ਲਈ “ਅਟੈਚਮੈਂਟਾਂ ਦੇਖੋ” ‘ਤੇ ਟੈਪ ਕਰੋ। (ਲੌਕ ਕੀਤੇ ਨੋਟਸ ਵਿੱਚ ਅਟੈਚਮੈਂਟਾਂ ਦਿਖਾਈਆਂ ਨਹੀਂ ਗਈਆਂ।)
ਕਿਸੇ ਖ਼ਾਸ ਅਟੈਚਮੈਂਟ ਵਾਲੇ ਨੋਟ ‘ਤੇ ਜਾਣ ਲਈ, ਅਟੈਚਮੈਂਟ ਥੰਬਨੇਲ ‘ਤੇ ਟੈਪ ਕਰੋ, ਫਿਰ “ਨੋਟ ਵਿੱਚ ਦਿਖਾਓ” ‘ਤੇ ਟੈਪ ਕਰੋ।