iPhone ’ਤੇ Apple TV ਐਪ ਵਿੱਚ ਸ਼ੋਅ, ਮੂਵੀਆਂ ਅਤੇ ਹੋਰ ਬਹੁਤ ਕੁਝ ਲੱਭੋ
ਤੁਸੀਂ ਖ਼ਾਸ ਸ਼੍ਰੇਣੀਆਂ ਜਿਵੇਂ ਕਿ ਸਿਰਲੇਖ, ਖੇਡ, ਅਤੇ ਭੂਮਿਕਾ ਰਾਹੀਂ ਟੀਵੀ ਸ਼ੋਅ ਅਤੇ ਮੂਵੀਆਂ ਦੀ ਖੋਜ ਕਰਨ ਲਈ Apple TV ਐਪ ਵਿੱਚ ਖੋਜੋ ਟੈਬ ਦੀ ਵਰਤੋਂ ਕਰ ਸਕਦੇ ਹੋ। Apple TV+ ਟੈਬ ਨਾਲ ਤੁਹਾਨੂੰ Apple TV+ ਦਾ ਆਸਾਨ ਐਕਸੈੱਸ ਪ੍ਰਾਪਤ ਹੁੰਦੀ ਹੈ, ਇਹ ਇੱਕ ਸਬਸਕ੍ਰਿਪਸ਼ਨ ਸਟ੍ਰੀਮਿੰਗ ਸੇਵਾ ਹੈ, ਜਿਸ ਵਿੱਚ Apple Originals ਦੀਆਂ ਪੁਰਸਕਾਰ-ਜੇਤੂ ਫ਼ਿਲਮਾਂ, ਸੀਰੀਜ਼, ਆਕਰਸ਼ਕ ਡਰਾਮੇ, ਜ਼ਬਰਦਸਤ ਦਸਤਾਵੇਜ਼ੀ ਫ਼ਿਲਮਾਂ, ਬੱਚਿਆਂ ਦਾ ਮਨੋਰੰਜਨ, ਕਾਮੇਡੀ ਅਤੇ ਹੋਰ ਬਹੁਤ ਕੁਝ ਹੈ।
ਨੋਟ: Apple ਮੀਡੀਆ ਸੇਵਾਵਾਂ ਦੀ ਉਪਲਬਧਤਾ ਦੇਸ਼ ਜਾਂ ਖੇਤਰ ਅਨੁਸਾਰ ਵੱਖ-ਵੱਖ ਹੁੰਦੀ ਹੈ। Apple ਸਹਾਇਤਾ ਲੇਖ Apple ਮੀਡੀਆ ਸੇਵਾਵਾਂ ਦੀ ਉਪਲਬਧਤਾ ਦੇਖੋ।

Apple TV+ ਨੂੰ ਬ੍ਰਾਊਜ਼ ਕਰਨਾ
ਆਪਣੇ iPhone ’ਤੇ Apple TV ਐਪ
’ਤੇ ਜਾਓ।
Apple TV+’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਸੁਝਾਈਆਂ ਗਈਆਂ ਆਈਟਮਾਂ ਨੂੰ ਬ੍ਰਾਊਜ਼ ਕਰਨ ਲਈ ਸਕਰੀਨ ਦੇ ਸਿਖਰ ’ਤੇ ਖੱਬੇ ਪਾਸੇ ਸਵਾਈਪ ਕਰੋ।
ਨਵੇਂ ਰਿਲੀਜ਼, ਤਿਆਰ ਕੀਤੇ ਸੰਗ੍ਰਹਿ ਅਤੇ ਵਿਅਕਤੀਗਤ ਸਿਫ਼ਾਰਸ਼ਾਂ ਦੇਖਣ ਲਈ ਹੇਠਾਂ ਨੂੰ ਸਕ੍ਰੌਲ ਕਰੋ, ਫਿਰ ਉਪਲਬਧ ਵਿਕਲਪਾਂ ਨੂੰ ਦੇਖਣ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ।
ਸਲਾਹ: ਕਿਸੇ ਸ਼੍ਰੇਣੀ ਵਿੱਚ ਸਾਰੀਆਂ ਆਈਟਮਾਂ ਦੇਖਣ ਜਾਂ ਸੰਗ੍ਰਹਿ ਬਾਰੇ ਵਧੇਰੇ ਜਾਣਕਾਰੀ ਦੇਖਣ ਲਈ ਕਤਾਰ ਸਿਰਲੇਖ ’ਤੇ ਟੈਪ ਕਰੋ।
ਇਹਨਾਂ ਸ਼੍ਰੇਣੀਆਂ ਵਾਸਤੇ ਖ਼ਾਸ ਕੰਟੈਂਟ ਨੂੰ ਦੇਖਣ ਲਈ ਤੁਸੀਂ ਹੋਮ, ਸਟੋਰ ਅਤੇ ਲਾਇਬ੍ਰੇਰੀ ਟੈਬਾਂ ’ਤੇ ਵੀ ਟੈਪ ਕਰ ਸਕਦੇ ਹੋ।
ਸ਼ੋਅ, ਮੂਵੀਆਂ ਅਤੇ ਹੋਰ ਬਹੁਤ ਕੁਝ ਖੋਜੋ
ਜਦੋਂ ਤੁਸੀਂ ਕੋਈ ਖਾਸ ਚੀਜ਼ ਲੱਭ ਰਹੇ ਹੋ-ਜਿਵੇਂ ਕਿ ਕੋਈ ਸ਼ੋਅ ਜਾਂ ਕਲਾਕਾਰ-ਤਾਂ ਖੋਜੋ ਟੈਬ ਦੀ ਵਰਤੋਂ ਕਰੋ।
ਆਪਣੇ iPhone ’ਤੇ Apple TV ਐਪ
’ਤੇ ਜਾਓ।
ਖੋਜੋ ‘ਤੇ ਟੈਪ ਕਰੋ, ਫਿਰ ਜਾਂ ਤਾਂ ਕਿਸੇ ਸ਼੍ਰੇਣੀ ‘ਤੇ ਟੈਪ ਕਰੋ ਜਾਂ ਪਿਛਲੀਆਂ ਖੋਜਾਂ ਨੂੰ ਦੇਖਣ ਲਈ ਖੋਜ ਖੇਤਰ ‘ਤੇ ਟੈਪ ਕਰੋ ਜਾਂ ਨਵੀਂ ਖੋਜ ਭਰੋ।
ਸਲਾਹ: ਜਦੋਂ ਤੁਸੀਂ ਖੋਜ ਕਰਨਾ ਚਾਹੁੰਦੇ ਹੋ ਤਾਂ ਸਿਰਫ਼ ਕੁਦਰਤੀ ਭਾਸ਼ਾ ਵਿੱਚ ਵਰਣਨ ਕਰੋ ਕਿ ਤੁਸੀਂ ਕੀ ਲੱਭ ਰਹੇ ਹੋ, ਜਿਵੇਂ ਕਿ, “ਟਵਿੱਸਟ ਵਾਲੇ ਪ੍ਰਸਿੱਧ ਡਰਾਮੇ”।