iPhone ’ਤੇ ਸੁਨੇਹੇ ਐਪ ਵਿੱਚ iMessage ਐਪਾਂ ਦੀ ਵਰਤੋਂ ਕਰੋ
ਤੁਸੀਂ ਸੁਨੇਹੇ ਐਪ ਨੂੰ ਛੱਡੇ ਬਿਨਾਂ iMessage ਐਪਾਂ ਨਾਲ ਗੇਮ ਖੇਡ ਸਕਦੇ ਹੋ, ਆਡੀਓ ਸੁਨੇਹੇ ਰਿਕਾਰਡ ਕਰ ਸਕਦੇ ਹੋ, ਗੀਤ ਸਾਂਝੇ ਕਰ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ। ਤੁਸੀਂ ਉਪਲਬਧ ਐਪਾਂ ਦੀ ਆਪਣੀ ਸੂਚੀ ਨੂੰ ਵਿਉਂਤਬੱਧ ਕਰ ਸਕਦੇ ਹੋ ਜਾਂ App Store ਵਿੱਚ ਤੁਹਾਡੀ ਵੱਲੋਂ ਲੱਭੀਆਂ ਜਾਣ ਵਾਲੀਆਂ iMessage ਐਪਾਂ ਨੂੰ ਸ਼ਾਮਲ ਕਰ ਸਕਦੇ ਹੋ।

iMessage ਐਪਾਂ ਨੂੰ ਮੁੜ-ਵਿਵਸਥਿਤ ਕਰੋ
ਆਪਣੇ iPhone ‘ਤੇ ਸੁਨੇਹੇ ਐਪ
‘ਤੇ ਜਾਓ।
ਨਵਾਂ ਸੁਨੇਹਾ ਸ਼ੁਰੂ ਕਰੋ ਜਾਂ ਗੱਲਬਾਤ ਖੋਲ੍ਹੋ, ਫਿਰ
‘ਤੇ ਟੈਪ ਕਰੋ।
ਸੂਚੀ ਵਿੱਚ ਕੋਈ ਵੀ ਐਪ ਆਈਕਨ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ, ਜਦੋਂ ਤੱਕ ਇਹ ਥੋੜ੍ਹਾ ਜਿਹਾ ਸੁੰਗੜ ਨਾ ਜਾਵੇ, ਫਿਰ ਇਸ ਨੂੰ ਉਸ ਟਿਕਾਣੇ ‘ਤੇ ਡ੍ਰੈਗ ਕਰੋ ਜਿੱਥੇ ਤੁਸੀਂ ਚਾਹੁੰਦੇ ਹੋ।
ਐਪ ਆਈਕਨ ਨੂੰ ਕਿਸੇ ਵੱਖਰੇ ਪੰਨੇ ‘ਤੇ ਮੂਵ ਕਰਨ ਲਈ, ਇਸ ਨੂੰ ਸਕਰੀਨ ਦੇ ਉੱਪਰਲੇ ਜਾਂ ਹੇਠਲੇ ਕਿਨਾਰੇ ‘ਤੇ ਡ੍ਰੈਗ ਕਰੋ। ਨਵਾਂ ਪੰਨਾ ਦਿਖਾਈ ਦੇਣ ਲਈ ਤੁਹਾਨੂੰ ਇੱਕ ਪਲ ਉਡੀਕ ਕਰਨੀ ਪੈ ਸਕਦੀ ਹੈ।
iMessage ਐਪਾਂ ਨੂੰ ਜੋੜੋ
ਸੁਨੇਹੇ ਐਪ iMessage ਐਪਾਂ ਨਾਲ ਆਉਂਦੀ ਹੈ ਜਿਸਦੀ ਵਰਤੋਂ ਤੁਸੀਂ ਤਸਵੀਰਾਂ, ਵੀਡੀਓ, ਆਡੀਓ ਸੁਨੇਹੇ, ਭੁਗਤਾਨ, ਸਟਿੱਕਰਅਤੇ ਹੋਰ ਬਹੁਤ ਕੁਝ ਭੇਜਣ ਲਈ ਕਰ ਸਕਦੇ ਹੋ। ਤੁਸੀਂ ਹੋਰ ਵਿਕਲਪਾਂ ਲਈ ਵਾਧੂ iMessage ਐਪਾਂ ਨੂੰ ਡਾਊਨਲੋਡ ਕਰ ਸਕਦੇ ਹੋ।
ਆਪਣੇ iPhone ‘ਤੇ ਸੁਨੇਹੇ ਐਪ
‘ਤੇ ਜਾਓ।
ਨਵਾਂ ਸੁਨੇਹਾ ਸ਼ੁਰੂ ਕਰੋ ਜਾਂ ਗੱਲਬਾਤ ਖੋਲ੍ਹੋ, ਫਿਰ
‘ਤੇ ਟੈਪ ਕਰੋ।
iMessage ਲਈ App Store ਨੂੰ ਖੋਲ੍ਹਣ ਲਈ ਸਟੋਰ
‘ਤੇ ਟੈਪ ਕਰੋ।
ਹੋਰ ਵੇਰਵੇ ਅਤੇ ਸਮੀਖਿਆਵਾਂ ਦੇਖਣ ਲਈ ਐਪ ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਕੋਈ ਐਪ ਖਰੀਦੋ: ਕੀਮਤ ‘ਤੇ ਟੈਪ ਕਰੋ। ਭੁਗਤਾਨ ਤੁਹਾਡੇ Apple ਖਾਤੇ ਨਾਲ ਸੰਬੰਧਿਤ ਵਿਧੀ ਦੀ ਵਰਤੋਂ ਕਰ ਕੇ ਕੀਤੇ ਜਾਂਦੇ ਹਨ।
ਮੁਫ਼ਤ ਐਪ ਡਾਊਨਲੋਡ ਕਰੋ: ਪ੍ਰਾਪਤ ਕਰੋ ‘ਤੇ ਟੈਪ ਕਰੋ।