iPhone ’ਤੇ ਸਕਰੀਨ ਸਮਾਂ ਵਿੱਚ ਸੰਵੇਦਨਸ਼ੀਲ ਚਿੱਤਰ ਅਤੇ ਵੀਡੀਓ ਨੂੰ ਚੈੱਕ ਕਰਨਾ
ਤੁਹਾਡਾ iPhone ਸੁਨੇਹੇ, AirDrop, ਸੰਪਰਕ ਪੋਸਟਰ ਅਤੇ FaceTime ਵੀਡੀਓ ਸੁਨੇਹਿਆਂ ਵਿੱਚ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓ ਵਿੱਚ ਨਗਨਤਾ ਦਾ ਪਤਾ ਲਗਾ ਸਕਦਾ ਹੈ। ਕੁਝ ਤੀਜੀ-ਧਿਰ ਦੀਆਂ ਐਪਾਂ ਵਿੱਚ ਸਾਂਝਾ ਕਰਨ ਲਈ ਚੁਣੀਆਂ ਜਾਣ ’ਤੇ ਵੀ ਨਗਨਤਾ ਵਾਲੀਆਂ ਤਸਵੀਰਾਂ ਜਾਂ ਵੀਡੀਓ ਦਾ ਪਤਾ ਲੱਗ ਸਕਦਾ ਹੈ। ਜੇਕਰ ਨਗਨਤਾ ਵਾਲੀਆਂ ਤਸਵੀਰਾਂ ਜਾਂ ਵੀਡੀਓ ਭੇਜਣ ਦੀ ਕੋਸ਼ਿਸ਼ ਦਾ ਪਤਾ ਲੱਗਦਾ ਹੈ, ਤਾਂ ਸੰਚਾਰ ਸੁਰੱਖਿਆ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਹੈ, ਸੁਰੱਖਿਅਤ ਰਹਿਣ ਦੇ ਵਿਕਲਪ ਦਿੱਤੇ ਜਾਂਦੇ ਹਨ ਅਤੇ ਸਹਾਇਕ ਸਰੋਤ ਪ੍ਰਦਾਨ ਕੀਤੇ ਜਾਂਦੇ ਹਨ। ਡਿਵਾਈਸ ’ਤੇ ਤਸਵੀਰਾਂ ਅਤੇ ਵੀਡੀਓ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਨਗਨਤਾ ਦਾ ਪਤਾ ਲੱਗਣ ਸੰਬੰਧੀ Apple ਨੂੰ ਕੋਈ ਸੰਕੇਤ ਪ੍ਰਾਪਤ ਨਹੀਂ ਹੁੰਦਾ ਅਤੇ ਤਸਵੀਰਾਂ ਜਾਂ ਵੀਡੀਓ ਦਾ ਵੀ ਐਕਸੈੱਸ ਪ੍ਰਾਪਤ ਨਹੀਂ ਹੁੰਦਾ। ਪਰਿਵਾਰ ਦੇ ਕਿਸੇ ਮੈਂਬਰ ਲਈ ਇਸ ਫ਼ੀਚਰ ਨੂੰ ਸੈੱਟ ਅੱਪ ਕਰਨ ਬਾਰੇ ਹੋਰ ਜਾਣਨ ਲਈ, ਪਰਿਵਾਰ ਦੇ ਮੈਂਬਰ ਦੇ iPhone ’ਤੇ ਸੰਚਾਰ ਵਿੱਚ ਸੰਵੇਦਨਸ਼ੀਲ ਚਿੱਤਰ ਅਤੇ ਵੀਡੀਓ ਚੈੱਕ ਕਰਨਾ ਨੂੰ ਚਾਲੂ ਕਰਨਾ ਅਤੇ ਤੁਹਾਡੇ ਬੱਚੇ ਦੇ Apple ਡਿਵਾਈਸ ’ਤੇ ਸੰਚਾਰ ਸੁਰੱਖਿਆ ਬਾਰੇ ਨੂੰ ਦੇਖੋ।
ਸੈਟਿੰਗਾਂ
> ਸਕਰੀਨ ਸਮਾਂ ‘ਤੇ ਜਾਓ।
ਸੰਚਾਰ ਸੁਰੱਖਿਆ ’ਤੇ ਟੈਪ ਕਰੋ, ਫਿਰ ਸੰਚਾਰ ਸੁਰੱਖਿਆ ਨੂੰ ਚਾਲੂ ਕਰੋ।
ਜਦੋਂ ਸੰਚਾਰ ਸੁਰੱਖਿਆ ਚਾਲੂ ਹੁੰਦੀ ਹੈ, ਤਾਂ iPhone ਨਗਨਤਾ ਵਾਲੇ ਚਿੱਤਰ ਅਤੇ ਵੀਡੀਓ ਦੇਖਣ ਤੋਂ ਪਹਿਲਾਂ ਉਹਨਾਂ ਦਾ ਪਤਾ ਲਗਾ ਲੈਂਦਾ ਹੈ ਅਤੇ ਇੱਕ ਚੇਤਾਵਨੀ ਦਿਖਾਉਂਦਾ ਹੈ।
ਨੋਟ: ਤੁਹਾਡੇ ਵੱਲੋਂ ਸੰਚਾਰ ਸੁਰੱਖਿਆ ਨੂੰ ਚਾਲੂ ਕਰਨ ’ਤੇ, ਇਹ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ ਵਿੱਚ ਸੰਵੇਦਨਸ਼ੀਲ ਕੰਟੈਂਟ ਚੇਤਾਵਨੀ ਨੂੰ ਚਾਲੂ ਕਰ ਦਿੰਦਾ ਹੈ। ਤੁਸੀਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ ਵਿੱਚ ਵੱਖਰੇ ਤੌਰ 'ਤੇ ਸੰਵੇਦਨਸ਼ੀਲ ਕੰਟੈਂਟ ਚੇਤਾਵਨੀ ਨੂੰ ਵੀ ਚਾਲੂ ਕਰ ਸਕਦੇ ਹੋ। ਸੰਵੇਦਨਸ਼ੀਲ ਕੰਟੈਂਟ ਸੰਬੰਧੀ ਚੇਤਾਵਨੀਆਂ ਪ੍ਰਾਪਤ ਕਰੋ ਨੂੰ ਦੇਖੋ।