iPhone ‘ਤੇ ਤੰਦਰੁਸਤੀ ਐਪ ਵਿੱਚ ਆਪਣੀ ਗਤੀਵਿਧੀ ਸਾਂਝੀ ਕਰੋ
ਤੁਸੀਂ ਆਪਣੀ ਗਤੀਵਿਧੀ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕਰਕੇ ਆਪਣੀ ਤੰਦਰੁਸਤੀ ਰੁਟੀਨ ਨੂੰ ਸਹੀ ਦਿਸ਼ਾ ਵਿੱਚ ਰੱਖ ਸਕਦੇ ਹੋ-ਤੁਸੀਂ ਇਸ ਨੂੰ ਕਿਸੇ ਟ੍ਰੇਨਰ ਜਾਂ ਕੋਚ ਨਾਲ ਵੀ ਸਾਂਝਾ ਕਰ ਸਕਦੇ ਹੋ। ਜਦੋਂ ਹੋਰ ਲੋਕ ਆਪਣੇ ਟੀਚਿਆਂ ਨੂੰ ਪੂਰਾ ਕਰਦੇ ਹਨ, ਵਰਕਆਊਟ ਪੂਰਾ ਕਰਦੇ ਹਨ ਅਤੇ ਪ੍ਰਾਪਤੀਆਂ ਹਾਸਲ ਕਰਦੇ ਹਨ, ਤਾਂ ਤੁਸੀਂ ਹਾਈਲਾਈਟਾਂ ਨੂੰ ਦੇਖ ਸਕਦੇ ਹੋ ਅਤੇ ਸੂਚਨਾਵਾਂ ਪ੍ਰਾਪਤ ਕਰ ਸਕਦੇ ਹੋ।
ਕਿਸੇ ਦੋਸਤ ਨੂੰ ਜੋੜਨਾ ਜਾਂ ਹਟਾਉਣਾ
ਆਪਣੇ iPhone ‘ਤੇ ਤੰਦਰੁਸਤੀ ਐਪ
‘ਤੇ ਜਾਓ।
“ਸਾਂਝਾਕਰਨ” ‘ਤੇ ਟੈਪ ਕਰੋ,
‘ਤੇ ਟੈਪ ਕਰੋ, ਫਿਰ “ਕਿਸੇ ਦੋਸਤ ਨੂੰ ਸੱਦਾ ਦਿਓ” ‘ਤੇ ਟੈਪ ਕਰੋ।
ਨੋਟ: ਜੇਕਰ ਤੁਸੀਂ ਪਹਿਲੀ ਵਾਰ ਸਾਂਝਾ ਕਰ ਰਹੇ ਹੋ, ਤਾਂ “ਸਾਂਝਾਕਰਨ” 'ਤੇ ਟੈਪ ਕਰੋ, ਫਿਰ “ਕਿਸੇ ਦੋਸਤ ਨੂੰ ਸੱਦਾ ਦਿਓ” ‘ਤੇ ਟੈਪ ਕਰੋ।
ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਆਪਣੇ ਸੰਪਰਕਾਂ ਵਿੱਚੋਂ ਦੋਸਤ ਜੋੜੋ: ਕਿਸੇ ਸੰਪਰਕ ਦਾ ਨਾਮ ਭਰੋ, ਫਿਰ ਨਾਮ ‘ਤੇ ਟੈਪ ਕਰੋ।
ਤੁਸੀਂ ਸੰਪਰਕਾਂ ਨੂੰ ਚੁਣਨ ਲਈ
’ਤੇ ਵੀ ਟੈਪ ਕਰ ਸਕਦੇ ਹੋ।
ਕਿਸੇ ਦੋਸਤ ਦਾ ਫ਼ੋਨ ਨੰਬਰ ਜੋੜੋ: ਫ਼ੋਨ ਨੰਬਰ ਭਰੋ, ਫਿਰ “ਵਾਪਸ ਜਾਓ” ’ਤੇ ਟੈਪ ਕਰੋ।
ਕਿਸੇ ਦੋਸਤ ਦਾ ਈਮੇਲ ਪਤਾ ਜੋੜੋ: ਈਮੇਲ ਪਤਾ ਭਰੋ, ਫਿਰ “ਵਾਪਸ ਜਾਓ” ’ਤੇ ਟੈਪ ਕਰੋ।
“ਭੇਜੋ” ‘ਤੇ ਟੈਪ ਕਰੋ।
ਜੇਕਰ ਕਿਸੇ ਦੋਸਤ ਨੇ ਸੱਦਾ ਸਵੀਕਾਰ ਨਹੀਂ ਕੀਤਾ ਹੈ, ਤਾਂ ਸਾਂਝਾਕਰਨ ਸਕਰੀਨ ਦੇ ਸੱਦੇ ਵਾਲੇ ਖੇਤਰ ਵਿੱਚ ਉਹਨਾਂ ਦੇ ਨਾਮ ‘ਤੇ ਟੈਪ ਕਰੋ, ਫਿਰ “ਦੁਬਾਰਾ ਸੱਦਾ ਦਿਓ” ‘ਤੇ ਟੈਪ ਕਰੋ।
ਜੇਕਰ ਤੁਸੀਂ ਆਪਣੇ ਵੱਲੋਂ ਭੇਜੇ ਗਏ ਸੱਦੇ ਨੂੰ ਨਾ-ਭੇਜਿਆ ਕਰਨਾ ਚਾਹੁੰਦੇ ਹੋ, ਤਾਂ ਦੋਸਤ ਦੇ ਨਾਮ ਦੇ ਨਾਲ ਖੱਬੇ ਪਾਸੇ ਸਵਾਈਪ ਕਰੋ, ਫਿਰ “ਡਿਲੀਟ ਕਰੋ” ’ਤੇ ਟੈਪ ਕਰੋ।
ਕਿਸੇ ਦੋਸਤ ਨੂੰ ਹਟਾਉਣ ਲਈ, ਜਿਸ ਨਾਲ ਤੁਸੀਂ ਸਾਂਝਾ ਕਰ ਰਹੇ ਹੋ ਉਸ ਦੋਸਤ ‘ਤੇ ਟੈਪ ਕਰੋ, ‘ਤੇ ਟੈਪ ਕਰੋ, ਫਿਰ “ਦੋਸਤ ਹਟਾਓ” ‘ਤੇ ਟੈਪ ਕਰੋ।
ਆਪਣੇ ਦੋਸਤ ਦੀ ਗਤੀਵਿਧੀ ਦੇਖਣਾ

ਤੁਸੀਂ ਆਪਣੇ ਦੋਸਤਾਂ ਦੀਆਂ ਗਤੀਵਿਧੀਆਂ ਦੀਆਂ ਹਾਈਲਾਈਟਾਂ ਦੇਖ ਸਕਦੇ ਹੋ-ਜਿਵੇਂ ਕਿ ਉਹਨਾਂ ਵੱਲੋਂ ਪੂਰੇ ਕੀਤੇ ਗਏ ਵਰਕਆਊਟ ਜਾਂ ਉਹਨਾਂ ਵੱਲੋਂ ਪੂਰੇ ਕੀਤੇ ਗਏ ਟੀਚੇ। ਤੁਸੀਂ ਆਪਣੇ ਦੋਸਤਾਂ ਦੇ ਪਿਛਲੇ 7 ਦਿਨਾਂ ਦੇ ਗਤੀਵਿਧੀ ਰਿੰਗਜ਼ ਅਤੇ ਉਹਨਾਂ ਵੱਲੋਂ ਪੂਰੀਆਂ ਕੀਤੀਆਂ ਗਈਆਂ ਗਤੀਵਿਧੀਆਂ ਦਾ ਸੰਖੇਪ ਵੀ ਦੇਖ ਸਕਦੇ ਹੋ।
ਆਪਣੇ iPhone ‘ਤੇ ਤੰਦਰੁਸਤੀ ਐਪ
‘ਤੇ ਜਾਓ।
“ਸਾਂਝਾਕਰਨ” ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਹਾਈਲਾਈਟਾਂ ਦੇਖੋ: ਇਹ ਦੇਖਣ ਲਈ ਕਿ ਤੁਹਾਡੇ ਸਾਰੇ ਦੋਸਤ ਕਿਵੇਂ ਕੰਮ ਕਰ ਰਹੇ ਹਨ, ਹਾਈਲਾਈਟਾਂ ਦੇ ਹੇਠਾਂ ਖੱਬੇ ਪਾਸੇ ਜਾਂ ਸੱਜੇ ਪਾਸੇ ਵੱਲ ਸਵਾਈਪ ਕਰੋ।
ਕਿਸੇ ਦੋਸਤ ਦੀ ਗਤੀਵਿਧੀ ਦੇਖੋ: ਪਿਛਲੇ 7 ਦਿਨਾਂ ਤੋਂ ਦੋਸਤਾਂ ਦੇ ਗਤੀਵਿਧੀ ਰਿੰਗਜ਼ ਅਤੇ ਵਰਕਆਊਟ ਅਤੇ ਧਿਆਨ ਵਰਗੀਆਂ ਹਾਲ ਹੀ ਵਿੱਚ ਪੂਰੀਆਂ ਕੀਤੀਆਂ ਗਤੀਵਿਧੀਆਂ ਦਾ ਸੰਖੇਪ ਦੇਖਣ ਲਈ ਗਤੀਵਿਧੀ ਰਿੰਗਜ਼ ਦੇ ਹੇਠਾਂ ਕਿਸੇ ਦੋਸਤ ਦੇ ਨਾਮ ‘ਤੇ ਟੈਪ ਕਰੋ।
ਆਪਣੀਆਂ ਦੋਸਤ ਸੈਟਿੰਗਾਂ ਬਦਲਣਾ
ਤੁਸੀਂ ਦੋਸਤ ਸੈਟਿੰਗਾਂ ਨੂੰ ਅਸਾਨੀ ਨਾਲ ਐਡਜਸਟ ਕਰ ਸਕਦੇ ਹੋ।
ਆਪਣੇ iPhone ‘ਤੇ ਤੰਦਰੁਸਤੀ ਐਪ
‘ਤੇ ਜਾਓ।
“ਸਾਂਝਾਕਰਨ” ‘ਤੇ ਟੈਪ ਕਰੋ, ਫਿਰ ਕਿਸੇ ਦੋਸਤ ‘ਤੇ ਟੈਪ ਕਰੋ।
‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਦੋਸਤ ਦਾ ਸੰਪਰਕ ਕਾਰਡ ਦੇਖੋ: “ਸੰਪਰਕ ਦੇਖੋ” ‘ਤੇ ਟੈਪ ਕਰੋ।
ਦੋਸਤ ਲਈ ਸੂਚਨਾਵਾਂ ਮਿਊਟ ਕਰੋ: “ਸੂਚਨਾਵਾਂ ਨੂੰ ਮਿਊਟ ਕਰੋ” ‘ਤੇ ਟੈਪ ਕਰੋ।
ਕਿਸੇ ਦੋਸਤ ਨਾਲ ਆਪਣੀ ਗਤੀਵਿਧੀ ਦੀ ਪ੍ਰਗਤੀ ਨੂੰ ਲੁਕਾਓ: “ਮੇਰੀ ਗਤੀਵਿਧੀ ਲੁਕਾਓ” ‘ਤੇ ਟੈਪ ਕਰੋ।
ਕਿਸੇ ਦੋਸਤ ਨਾਲ ਆਪਣੀ ਗਤੀਵਿਧੀ ਸਾਂਝਾਕਰਨ ਬੰਦ ਕਰੋ: “ਦੋਸਤ ਨੂੰ ਹਟਾਓ” ‘ਤੇ ਟੈਪ ਕਰੋ।