iPhone ’ਤੇ “ਖੋਜੀ” ਐਪ ਵਿੱਚ ਆਪਣਾ ਟਿਕਾਣਾ ਸਾਂਝਾ ਕਰੋ
ਦੋਸਤਾਂ ਨਾਲ ਆਪਣਾ ਟਿਕਾਣਾ ਸਾਂਝਾ ਕਰਨ ਲਈ “ਖੋਜੀ” ਐਪ ਦੀ ਵਰਤੋਂ ਕਰਨ ਤੋਂ ਪਹਿਲਾਂ, ਤੁਹਾਨੂੰ ਟਿਕਾਣਾ ਸਾਂਝਾਕਰਨ ਨੂੰ ਸੈੱਟ ਅੱਪ ਕਰਨਾ ਪਵੇਗਾ।
ਨੋਟ: ਜੇਕਰ ਤੁਸੀਂ ਟਿਕਾਣਾ ਸਾਂਝਾਕਰਨ ਨੂੰ ਸੈੱਟ ਅੱਪ ਕੀਤਾ ਹੈ ਅਤੇ ਹੋਰ ਲੋਕ ਹਾਲੇ ਵੀ ਤੁਹਾਡਾ ਟਿਕਾਣਾ ਨਹੀਂ ਦੇਖ ਪਾ ਰਹੇ ਹਨ, ਤਾਂ ਸੈਟਿੰਗਾਂ > ਪਰਦੇਦਾਰੀ ਅਤੇ ਸੁਰੱਖਿਆ > ਟਿਕਾਣਾ ਸੇਵਾਵਾਂ > ਖੋਜੀ ਵਿੱਚ ਜਾ ਕੇ ਟਿਕਾਣਾ ਸੇਵਾਵਾਂ ਨੂੰ ਚਾਲੂ ਕਰਨਾ ਯਕੀਨੀ ਬਣਾਓ। ਤੁਹਾਡੇ ਵੱਲੋਂ ਸਾਂਝੀ ਕੀਤੀ ਜਾਣ ਵਾਲੀ ਟਿਕਾਣਾ ਜਾਣਕਾਰੀ ਕੰਟਰੋਲ ਕਰੋ ਨੂੰ ਦੇਖੋ।
ਟਿਕਾਣਾ ਸਾਂਝਾਕਰਨ ਨੂੰ ਸੈੱਟ ਅੱਪ ਕਰੋ
ਆਪਣੇ iPhone ’ਤੇ “ਖੋਜੀ” ਐਪ
’ਤੇ ਜਾਓ।
ਸਕਰੀਨ ਦੇ ਹੇਠਾਂ ’ਮੈਨੂੰ’ ਤੇ ਟੈਪ ਕਰੋ, ਫਿਰ ’ਮੇਰਾ ਟਿਕਾਣਾ ਸਾਂਝਾ ਕਰੋ’ ਨੂੰ ਚਾਲੂ ਕਰੋ।
ਤੁਹਾਡਾ ਟਿਕਾਣਾ ਸਾਂਝਾ ਕਰਨ ਵਾਲਾ ਡਿਵਾਈਸ “ਤੋਂ” ਦੇ ਨੇੜੇ ਦਿਖਾਈ ਦਿੰਦਾ ਹੈ।
ਜੇਕਰ ਤੁਹਾਡਾ iPhone ਮੌਜੂਦਾ ਸਮੇਂ ਤੁਹਾਡਾ ਟਿਕਾਣਾ ਸਾਂਝਾ ਨਹੀਂ ਕਰ ਰਿਹਾ ਹੈ, ਤਾਂ “ਇਸ iPhone ਦੀ ਵਰਤੋਂ ਮੇਰੇ ਟਿਕਾਣੇ ਵਜੋਂ ਕਰੋ” ’ਤੇ ਟੈਪ ਕਰ ਸਕਦੇ ਹੋ।
ਨੋਟ: ਕਿਸੇ ਹੋਰ ਡਿਵਾਈਸ ਤੋਂ ਆਪਣਾ ਟਿਕਾਣਾ ਸਾਂਝਾ ਕਰਨ ਲਈ, ਡਿਵਾਈਸ ’ਤੇ “ਖੋਜ” ਨੂੰ ਖੋਲ੍ਹੋ ਅਤੇ ਆਪਣੇ ਟਿਕਾਣੇ ਨੂੰ ਉਸ ਡਿਵਾਈਸ ਵਿੱਚ ਬਦਲੋ। ਜੇਕਰ ਤੁਸੀਂ ਆਪਣੇ ਟਿਕਾਣੇ ਨੂੰ ਕਿਸੇ iPhone ਤੋਂ ਸਾਂਝਾ ਕਰਦੇ ਹੋ, ਜਿਸ ਨੂੰ Apple Watch (GPS + ਮੋਬਾਈਲ ਸੇਵਾ ਮਾਡਲ) ਨਾਲ ਪੇਅਰ ਕੀਤਾ ਗਿਆ ਹੈ, ਤਾਂ ਤੁਹਾਡਾ ਟਿਕਾਣਾ ਤੁਹਾਡੀ Apple Watch ਤੋਂ ਸਾਂਝਾ ਕੀਤਾ ਜਾਂਦਾ ਹੈ, ਜਦੋਂ ਤੁਸੀਂ ਆਪਣੇ iPhone ਦੀ ਸੀਮਾ ਤੋਂ ਬਾਹਰ ਹੁੰਦੇ ਹੋ ਅਤੇ Apple Watch ਤੁਹਾਡੇ ਗੁੱਟ ’ਤੇ ਹੁੰਦੀ ਹੈ।
ਤੁਸੀਂ ਸੈਟਿੰਗਾਂ > [ਤੁਹਾਡਾ ਨਾਮ] > ਖੋਜੀ ਵਿੱਚ ਆਪਣੀਆਂ ਟਿਕਾਣਾ ਸਾਂਝਾਕਰਨ ਸੈਟਿੰਗਾਂ ਨੂੰ ਵੀ ਬਦਲ ਸਕਦੇ ਹੋ।
ਆਪਣੇ ਟਿਕਾਣੇ ਲਈ ਲੇਬਲ ਸੈੱਟ ਕਰੋ
ਤੁਸੀਂ ਆਪਣੇ ਮੌਜੂਦਾ ਟਿਕਾਣੇ ਨੂੰ ਵਧੇਰੇ ਅਰਥਪੂਰਨ ਬਣਾਉਣ ਲਈ ਲੇਬਲ ਸੈੱਟ ਕਰ ਸਕਦੇ ਹੋ (ਜਿਵੇਂ ਘਰ ਜਾਂ ਕਾਰਜ ਸਥਾਨ)। ਮੈਨੂੰ ’ਤੇ ਟੈਪ ਕਰਨ ’ਤੇ ਤੁਹਾਨੂੰ ਆਪਣੇ ਟਿਕਾਣੇ ਤੋਂ ਇਲਾਵਾ ਇੱਕ ਲੇਬਲ ਦਿਖਾਈ ਦਿੰਦਾ ਹੈ।
ਆਪਣੇ iPhone ’ਤੇ “ਖੋਜੀ” ਐਪ
’ਤੇ ਜਾਓ।
ਸਕਰੀਨ ਦੇ ਹੇਠਾਂ “ਮੈਂ” ’ਤੇ ਟੈਪ ਕਰੋ, ਫਿਰ ਟਿਕਾਣਾ ’ਤੇ ਟੈਪ ਕਰੋ।
ਲੇਬਲ ਚੁਣੋ।
ਨਵਾਂ ਲੇਬਲ ਸ਼ਾਮਲ ਕਰਨ ਲਈ, “ਵਿਉਂਤਬੱਧ ਲੇਬਲ ਜੋੜੋ” ‘ਤੇ ਟੈਪ ਕਰੋ, ਨਾਮ ਭਰੋ, ਫਿਰ “ਹੋ ਗਿਆ” ‘ਤੇ ਟੈਪ ਕਰੋ।
ਆਪਣਾ ਟਿਕਾਣਾ ਕਿਸੇ ਦੋਸਤ ਨਾਲ ਸਾਂਝਾ ਕਰੋ
ਆਪਣੇ iPhone ’ਤੇ “ਖੋਜੀ” ਐਪ
’ਤੇ ਜਾਓ।
ਸਕਰੀਨ ਦੇ ਹੇਠਲੇ ਹਿੱਸੇ ਵਿੱਚ “ਲੋਕ” ’ਤੇ ਟੈਪ ਕਰੋ,
’ਤੇ ਟੈਪ ਕਰੋ, ਫਿਰ “ਮੇਰਾ ਟਿਕਾਣਾ ਸਾਂਝਾ ਕਰੋ” ਨੂੰ ਚੁਣੋ।
’ਵੱਲ’ ਖੇਤਰ ਵਿੱਚ, ਉਸ ਦੋਸਤ ਦਾ ਨਾਮ ਟਾਈਪ ਕਰੋ ਜਿਸ ਨਾਲ ਤੁਸੀਂ ਆਪਣਾ ਟਿਕਾਣਾ ਸਾਂਝਾ ਕਰਨਾ ਚਾਹੁੰਦੇ ਹੋ (ਜਾਂ
‘ਤੇ ਟੈਪ ਕਰੋ ਅਤੇ ਸੰਪਰਕ ਚੁਣੋ)।
“ਭੇਜੋ” ’ਤੇ ਟੈਪ ਕਰੋ ਅਤੇ ਚੁਣੋ ਕਿ ਤੁਸੀਂ ਆਪਣਾ ਟਿਕਾਣਾ ਕਿੰਨੀ ਦੇਰ ਲਈ ਸਾਂਝਾ ਕਰਨਾ ਚਾਹੁੰਦੇ ਹੋ।
ਤੁਸੀਂ ਆਪਣਾ ਟਿਕਾਣਾ ਬਦਲਣ ‘ਤੇ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਸੂਚਿਤ ਵੀ ਕਰ ਸਕਦੇ ਹੋ।
ਜੇਕਰ ਤੁਸੀਂ ਪਰਿਵਾਰ ਸਾਂਝਾਕਰਨ ਗਰੁੱਪ ਦੇ ਮੈਂਬਰ ਹੋ, ਤਾਂ ਪਰਿਵਾਰਕ ਮੈਂਬਰਾਂ ਨਾਲ ਆਪਣਾ ਟਿਕਾਣਾ ਸਾਂਝਾ ਕਰੋ ਨੂੰ ਦੇਖੋ।
ਆਪਣਾ ਟਿਕਾਣਾ ਸਾਂਝਾ ਕਰਨਾ ਬੰਦ ਕਰੋ
ਤੁਸੀਂ ਕਿਸੇ ਖਾਸ ਦੋਸਤ ਨਾਲ ਆਪਣਾ ਟਿਕਾਣਾ ਸਾਂਝਾ ਕਰਨਾ ਬੰਦ ਕਰ ਸਕਦੇ ਹੋ ਜਾਂ ਹਰ ਕਿਸੇ ਤੋਂ ਆਪਣਾ ਟਿਕਾਣਾ ਲੁਕਾ ਸਕਦੇ ਹੋ।
ਕਿਸੇ ਦੋਸਤ ਨਾਲ ਸਾਂਝਾ ਕਰਨਾ ਬੰਦ ਕਰੋ: ਸਕਰੀਨ ਦੇ ਹੇਠਲੇ ਹਿੱਸੇ ਵਿੱਚ “ਲੋਕ” ’ਤੇ ਟੈਪ ਕਰੋ, ਫਿਰ ਉਸ ਵਿਅਕਤੀ ਦੇ ਨਾਮ ’ਤੇ ਟੈਪ ਕਰੋ ਜਿਸ ਨਾਲ ਤੁਸੀਂ ਆਪਣਾ ਟਿਕਾਣਾ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ। “ਮੇਰਾ ਟਿਕਾਣਾ ਸਾਂਝਾ ਕਰਨਾ ਬੰਦ ਕਰੋ” ’ਤੇ ਟੈਪ ਕਰੋ, ਫਿਰ “ਟਿਕਾਣਾ ਸਾਂਝਾ ਕਰਨਾ ਬੰਦ ਕਰੋ” ’ਤੇ ਟੈਪ ਕਰੋ।
ਹਰ ਕਿਸੇ ਤੋਂ ਆਪਣਾ ਟਿਕਾਣਾ ਲੁਕਾਓ: ਸਕਰੀਨ ਦੇ ਹੇਠਾਂ “ਮੈਂ” ’ਤੇ ਟੈਪ ਕਰੋ, ਫਿਰ “ਮੇਰਾ ਟਿਕਾਣਾ ਸਾਂਝਾ ਕਰੋ” ਨੂੰ ਬੰਦ ਕਰੋ।
ਟਿਕਾਣਾ ਸਾਂਝਾਕਰਨ ਦੀ ਬੇਨਤੀ ਦਾ ਜਵਾਬ ਦਿਓ
ਆਪਣੇ iPhone ’ਤੇ “ਖੋਜੀ” ਐਪ
’ਤੇ ਜਾਓ।
ਸਕਰੀਨ ਦੇ ਹੇਠਾਂ “ਲੋਕ” ’ਤੇ ਟੈਪ ਕਰੋ।
ਬੇਨਤੀ ਭੇਜਣ ਵਾਲੇ ਦੋਸਤ ਦੇ ਨਾਮ ਦੇ ਹੇਠਾਂ ਸਾਂਝਾ ਕਰੋ ’ਤੇ ਟੈਪ ਕਰੋ ਅਤੇ ਚੁਣੋ ਕਿ ਤੁਸੀਂ ਆਪਣਾ ਟਿਕਾਣਾ ਕਿੰਨਾ ਚਿਰ ਸਾਂਝਾ ਕਰਨਾ ਚਾਹੁੰਦੇ ਹੋ।
ਜੇਕਰ ਤੁਸੀਂ ਆਪਣਾ ਟਿਕਾਣਾ ਸਾਂਝਾ ਨਹੀਂ ਕਰਨਾ ਚਾਹੁੰਦੇ ਹੋ, ਤਾਂ “ਰੱਦ ਕਰੋ” ‘ਤੇ ਟੈਪ ਕਰੋ।
ਨਵੀਆਂ ਟਿਕਾਣਾ ਸਾਂਝਾਕਰਨ ਦੀਆਂ ਬੇਨਤੀਆਂ ਪ੍ਰਾਪਤ ਕਰਨਾ ਬੰਦ ਕਰੋ
ਆਪਣੇ iPhone ’ਤੇ “ਖੋਜੀ” ਐਪ
’ਤੇ ਜਾਓ।
ਸਕਰੀਨ ਦੇ ਹੇਠਾਂ “ਮੈਂ” ’ਤੇ ਟੈਪ ਕਰੋ, ਫਿਰ “ਦੋਸਤੀ ਦੀਆਂ ਬੇਨਤੀਆਂ ਦੀ ਆਗਿਆ ਦਿਓ” ਨੂੰ ਬੰਦ ਕਰੋ।