ਉਹਨਾਂ ਵੈੱਬਸਾਈਟਾਂ ਨੂੰ ਦੇਖੋ, ਜਿਨ੍ਹਾਂ ਨੂੰ ਤੁਸੀਂ iPhone ’ਤੇ ਆਟੋਮੈਟਿਕਲੀ ਪਾਸਵਰਡ ਭਰਨ ਤੋਂ ਬਾਹਰ ਰੱਖਿਆ ਹੈ
ਜਦੋਂ ਤੁਸੀਂ ਕਿਸੇ ਵੈੱਬਸਾਈਟ ਲਈ ਪਾਸਵਰਡ ਭਰਦੇ ਹੋ, ਤਾਂ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਪਾਸਵਰਡ ਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਹੋ ਅਤੇ ਭਵਿੱਖ ਵਿੱਚ ਆਟੋਮੈਟਿਕਲੀ ਭਰਨਾ ਚਾਹੁੰਦੇ ਹੋ। iOS 18.2 ਜਾਂ ਇਸ ਤੋਂ ਬਾਅਦ ਵਾਲੇ ਸੰਸਕਰਨ ਵਿੱਚ, ਤੁਸੀਂ ਉਹ ਸਾਰੀਆਂ ਵੈੱਬਸਾਈਟਾਂ ਦੇਖ ਸਕਦੇ ਹੋ, ਜਿਨ੍ਹਾਂ ਲਈ ਤੁਸੀਂ ਕਦੇ ਵੀ ਪਾਸਵਰਡ ਨਾ ਸੰਭਾਲੋ ਦੀ ਚੋਣ ਕੀਤੀ ਹੈ।
ਸੈਟਿੰਗਾਂ
> ਐਪਾਂ > ਪਾਸਵਰਡਾਂ ‘ਤੇ ਜਾਓ।
“ਪਾਸਵਰਡ ਸੰਭਾਲੋ” ਹੇਠਾਂ “ਬਾਹਰ ਕੀਤੀਆਂ ਵੈੱਬਸਾਈਟਾਂ ਦਿਖਾਓ” ‘ਤੇ ਟੈਪ ਕਰੋ।
ਸੂਚੀ ਵਿੱਚ ਉਹ ਸਾਰੀਆਂ ਵੈੱਬਸਾਈਟਾਂ ਸ਼ਾਮਲ ਹਨ ਜਿਨ੍ਹਾਂ ਲਈ ਤੁਸੀਂ ਆਪਣਾ ਪਾਸਵਰਡ ਸੰਭਾਲਣ ਦੀ ਚੋਣ ਨਹੀਂ ਕੀਤੀ।
ਸਲਾਹ: ਤੁਸੀਂ ਸੂਚੀ ਵਿੱਚੋਂ ਕਿਸੇ ਵੈੱਬਸਾਈਟ ਨੂੰ ਹਟਾ ਸਕਦੇ ਹੋ। ਵੈੱਬਸਾਈਟ ’ਤੇ ਖੱਬੇ ਪਾਸੇ ਵੱਲ ਸਵਾਈਪ ਕਰੋ ਜਾਂ “ਸਭ ਹਟਾਓ” ’ਤੇ ਟੈਪ ਕਰੋ। ਅਗਲੀ ਵਾਰ ਜਦੋਂ ਤੁਸੀਂ ਵੈੱਬਸਾਈਟ ਲਈ ਆਪਣਾ ਪਾਸਵਰਡ ਭਰੋਗੇ, ਤਾਂ ਤੁਹਾਨੂੰ ਪੁੱਛਿਆ ਜਾਵੇਗਾ ਕਿ ਕੀ ਤੁਸੀਂ ਪਾਸਵਰਡ ਨੂੰ ਸੰਭਾਲਣਾ ਚਾਹੁੰਦੇ ਹੋ ਅਤੇ ਭਵਿੱਖ ਵਿੱਚ ਆਟੋਮੈਟਿਕਲੀ ਭਰਨਾ ਚਾਹੁੰਦੇ ਹੋ।