iPhone ’ਤੇ ਰਿਮਾਈਂਡਰ ਵਿੱਚ ਆਈਟਮਾਂ ਟੈਗ ਕਰੋ
ਰਿਮਾਈਂਡਰ ਐਪ ਵਿੱਚ ਤੁਸੀਂ ਆਪਣੇ ਰਿਮਾਈਂਡਰਾਂ ਨੂੰ ਸ਼੍ਰੇਣੀਬੱਧ ਅਤੇ ਵਿਵਸਥਿਤ ਕਰਨ ਲਈ ਟੈਗਾਂ ਨੂੰ ਤੇਜ਼ੀ ਨਾਲ ਅਤੇ ਆਪਣੀ ਮਰਜ਼ੀ ਨਾਲ ਵਰਤ ਸਕਦੇ ਹੋ। ਤੁਸੀਂ ਰਿਮਾਈਂਡਰ ‘ਤੇ ਇੱਕ ਜਾਂ ਵਧੇਰੇ ਟੈਗ ਸ਼ਾਮਲ ਕਰ ਸਕਦੇ ਹੋ, ਜਿਵੇਂ ਕਿ #ਖ਼ਰੀਦਦਾਰੀ ਅਤੇ #ਕੰਮ, ਅਤੇ “ਟੈਗ ਬ੍ਰਾਊਜ਼ਰ” ਜਾਂ ”ਸਮਾਰਟ ਸੂਚੀਆਂ” ਦੀ ਵਰਤੋਂ ਕਰ ਕੇ ਸੂਚੀਆਂ ਵਿੱਚ ਆਪਣੇ ਰਿਮਾਈਂਡਰਾਂ ਨੂੰ ਆਸਾਨੀ ਨਾਲ ਖੋਜ ਅਤੇ ਫ਼ਿਲਟਰ ਕਰ ਸਕਦੇ ਹੋ।
ਨੋਟ: ਇਸ ਗਾਈਡ ਵਿੱਚ ਦੱਸੇ ਗਏ ਸਾਰੇ ਰਿਮਾਈਂਡਰ ਫ਼ੀਚਰ ਉਦੋਂ ਉਪਲਬਧ ਹੁੰਦੇ ਹਨ ਜਦੋਂ ਤੁਸੀਂ ਅੱਪਡੇਟ ਕੀਤੇ ਰਿਮਾਈਂਡਰ ਵਰਤਦੇ ਹੋ। ਕੁਝ ਫ਼ੀਚਰ ਹੋਰ ਖਾਤਿਆਂ ਦੀ ਵਰਤੋਂ ਕਰਦੇ ਸਮੇਂ ਉਪਲਬਧ ਨਹੀਂ ਹੁੰਦੇ ਹਨ।
ਟੈਗ ਜੋੜੋ
ਆਪਣੇ iPhone ’ਤੇ ਰਿਮਾਈਂਡਰ ਐਪ
’ਤੇ ਜਾਓ।
ਜਦੋਂ ਤੁਸੀਂ ਕਿਸੇ ਸੂਚੀ ਵਿੱਚ ਕੋਈ ਆਈਟਮ ਬਣਾਉਂਦੇ ਜਾਂ ਇਸ ਵਿੱਚ ਸੋਧ ਕਰਦੇ ਹੋ, ਤਾਂ ਟੈਗ ਨਾਮ ਦੇ ਬਾਅਦ # ਟਾਈਪ ਕਰੋ ਜਾਂ ਕੀਬੋਰਡ ਦੇ ਉੱਪਰ ਦਿੱਤੇ ਮੈਨਿਊ ਵਿੱਚੋਂ ਕੋਈ ਟੈਗ ਚੁਣੋ।
ਟੈਗ ਸਿਰਫ਼ ਇੱਕ ਸ਼ਬਦ ਹੋ ਸਕਦਾ ਹੈ ਪਰ ਤੁਸੀਂ ਸ਼ਬਦਾਂ ਨੂੰ ਜੋੜਨ ਲਈ ਡੈਸ਼ ਅਤੇ ਅੰਡਰਸਕੋਰ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇੱਕ ਆਈਟਮ ਵਿੱਚ ਕਈ ਟੈਗ ਸ਼ਾਮਲ ਕਰ ਸਕਦੇ ਹੋ।
ਟੈਗਾਂ ਵਾਲੀਆਂ ਆਈਟਮਾਂ ਦੇਖੋ
ਆਪਣੇ iPhone ’ਤੇ ਰਿਮਾਈਂਡਰ ਐਪ
’ਤੇ ਜਾਓ।
ਸੂਚੀਆਂ (ਸਿਖਰ ‘ਤੇ ਖੱਬੇ ਕੋਨੇ ਵਿੱਚ) ’ਤੇ ਟੈਪ ਕਰੋ।
ਸਕਰੀਨ ਦੇ ਹੇਠਲੇ ਹਿੱਸੇ ਵਿੱਚ ਟੈਗਾਂ ਦੇ ਹੇਠਾਂ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਵਿਸ਼ੇਸ਼ ਟੈਗਾਂ ਵਾਲੀਆਂ ਆਈਟਮਾਂ ਦੇਖੋ: ਇੱਕ ਜਾਂ ਵੱਧ ਟੈਗ ‘ਤੇ ਟੈਪ ਕਰੋ, ਫਿਰ ਕਿਸੇ ਵੀ ਜਾਂ ਸਾਰੇ ਚੁਣੇ ਗਏ ਟੈਗ ਨਾਲ ਮੇਲ ਖਾਂਦੀਆਂ ਆਈਟਮਾਂ ਨੂੰ ਦੇਖਣ ਦੀ ਚੋਣ ਕਰੋ।
ਸਲਾਹ: ਇਸ ਸੂਚੀ ਨੂੰ ਸਮਾਰਟ ਸੂਚੀ ਵਜੋਂ ਸੰਭਾਲਣ ਲਈ,
‘ਤੇ ਟੈਪ ਕਰੋ, ਫਿਰ “ਸਮਾਰਟ ਸੂਚੀ ਬਣਾਓ” ‘ਤੇ ਟੈਪ ਕਰੋ।
ਟੈਗਾਂ ਵਾਲੀਆਂ ਸਾਰੀਆਂ ਆਈਟਮਾਂ ਦੇਖੋ: “ਸਾਰੇ ਟੈਗ” ‘ਤੇ ਟੈਪ ਕਰੋ।
ਟੈਗ ਦਾ ਨਾਮ ਬਦਲੋ ਜਾਂ ਇਸ ਨੂੰ ਡਿਲੀਟ ਕਰੋ
ਆਪਣੇ iPhone ’ਤੇ ਰਿਮਾਈਂਡਰ ਐਪ
’ਤੇ ਜਾਓ।
ਸੂਚੀਆਂ (ਸਿਖਰ ‘ਤੇ ਖੱਬੇ ਕੋਨੇ ਵਿੱਚ) ’ਤੇ ਟੈਪ ਕਰੋ।
ਸਕਰੀਨ ਦੇ ਹੇਠਲੇ ਹਿੱਸੇ ਵਿੱਚ ਟੈਗਾਂ ਦੇ ਹੇਠਾਂ, ਟੈਗ ਨੂੰ ਟੱਚ ਕਰ ਕੇ ਰੱਖੋ, ਫਿਰ “ਟੈਗ ਦਾ ਨਾਮ ਬਦਲੋ” ਜਾਂ “ਟੈਗ ਡਿਲੀਟ ਕਰੋ” ’ਤੇ ਟੈਪ ਕਰੋ।
ਜਦੋਂ ਤੁਸੀਂ ਕੋਈ ਟੈਗ ਡਿਲੀਟ ਕਰਦੇ ਹੋ ਤਾਂ ਇਸ ਦੀ ਵਰਤੋਂ ਕਰਨ ਵਾਲੀਆਂ ਸਾਰੀਆਂ ਸਮਾਰਟ ਸੂਚੀਆਂ ਤੋਂ ਵੀ ਇਸ ਨੂੰ ਹਟਾ ਦਿੱਤਾ ਜਾਂਦਾ ਹੈ।