iPhone ’ਤੇ ਸਵਿੱਚ ਕੰਟਰੋਲ ਦੀ ਜਾਣ-ਪਛਾਣ
ਸਵਿੱਚ ਕੰਟਰੋਲ ਉਹਨਾਂ ਲੋਕਾਂ ਲਈ ਸਹਾਇਕ ਤਕਨੀਕ ਹੈ, ਜਿਨ੍ਹਾਂ ਨੂੰ ਮੋਟਰ ਸੰਬੰਧੀ ਸਮੱਸਿਆਵਾਂ ਹਨ। ਇਸ ਨਾਲ ਤੁਸੀਂ ਕਿਸੇ ਸਵਿੱਚ ਨੂੰ ਕਿਰਿਆਸ਼ੀਲ ਕਰ ਕੇ iPhone ਨਾਲ ਇੰਟਰੈਕਟ ਕਰ ਪਾਉਂਦੇ ਹੋ, ਜਿਵੇਂ ਕਿ ਬਾਹਰੀ ਅਡੈਪਟਿਵ ਬਟਨ ਦਬਾਉਣਾ, ਸਿਰ ਨੂੰ ਹਿਲਾਉਣਾ ਜਾਂ ਆਵਾਜ਼ ਸਹਿਤ ਜਾਂ ਅਵਾਜ਼ ਰਹਿਤ ਅਵਾਜ਼ ਕਰਨੀ। ਇੱਕ ਜਾਂ ਇੱਕ ਤੋਂ ਵੱਧ ਸਵਿੱਚਾਂ ਦੀ ਵਰਤੋਂ ਕਰ ਕੇ, ਤੁਸੀਂ iPhone ਸਕਰੀਨ ਦੇ ਦੁਆਲੇ ਕਰਸਰ ਨੂੰ ਨੈਵੀਗੇਟ ਕਰ ਸਕਦੇ ਹੋ, ਫਿਰ ਉਪਲਬਧ ਕਾਰਵਾਈਆਂ ਜਿਵੇਂ ਕਿ ਟੈਪ, ਜ਼ੂਮ ਇਨ, ਜ਼ੂਮ ਆਊਟ ਆਦਿ ਦੀ ਚੋਣ ਕਰਨ ਲਈ ਸਕੈਨਰ ਮੈਨਿਊ ਖੋਲ੍ਹ ਸਕਦੇ ਹੋ।
ਸਵਿੱਚ ਕੀ ਹੁੰਦੀ ਹੈ?
ਇੱਕ ਸਵਿੱਚ ਇੱਕ ਬਾਹਰੀ ਹਾਰਡਵੇਅਰ ਡਿਵਾਈਸ ਜਾਂ ਤੁਹਾਡੇ iPhone ’ਤੇ ਕੋਈ ਫ਼ੀਚਰ ਹੋ ਸਕਦਾ ਹੈ।
iPhone ਦੀਆਂ ਸਵਿੱਚਾਂ ਲਈ ਕਿਸੇ ਵਾਧੂ ਹਾਰਡਵੇਅਰ ਦੀ ਲੋੜ ਨਹੀਂ ਹੁੰਦੀ। ਉਦਾਹਰਨ ਲਈ:
ਸਕਰੀਨ: iPhone ਦੀ ਸਕਰੀਨ ’ਤੇ ਕਿਤੇ ਵੀ ਟੈਪ ਕਰੋ ਜਾਂ ਦੇਰ ਤੱਕ ਦਬਾਉਣ ਦੀ ਵਰਤੋਂ ਕਰੋ। ਤੁਸੀਂ ਟੈਪ ਕਰਨ ਅਤੇ ਦੇਰ ਤੱਕ ਦਬਾਉਣ ਦਾ ਅਲੱਗ-ਅਲੱਗ ਕਾਰਵਾਈਆਂ ਲਈ ਦੋ ਵੱਖ-ਵੱਖ ਸਵਿੱਚਾਂ ਵਜੋਂ ਸੈੱਟ ਅੱਪ ਕਰ ਸਕਦੇ ਹੋ।
ਕੈਮਰਾ: iPhone ਦੇ ਫ਼ਰੰਟ-ਫ਼ੇਸਿੰਗ ਕੈਮਰੇ ਦੇ ਦ੍ਰਿਸ਼ ਵਿੱਚ, ਆਪਣਾ ਸਿਰ ਖੱਬੇ ਜਾਂ ਸੱਜੇ ਪਾਸੇ ਮੂਵ ਕਰੋ ਜਾਂ ਆਪਣੀ ਖੱਬੀ ਜਾਂ ਸੱਜੀ ਤਰਜਨੀ ਉਂਗਲ ਅਤੇ ਅੰਗੂਠੇ ਨਾਲ ਚੂੰਢੀ ਭਰੋ। ਤੁਸੀਂ ਹਰੇਕ ਜੈਸਚਰ ਦਾ ਅਲੱਗ ਕਾਰਵਾਈ ਕਰਨ ਲਈ ਵੱਖਰੇ ਸਵਿੱਚ ਵਜੋਂ ਸੈੱਟ ਅੱਪ ਕਰ ਸਕਦੇ ਹੋ।
ਪਿੱਛੇ ਟੈਪ ਕਰੋ: iPhone ਦੇ ਪਿਛਲੇ ਹਿੱਸੇ ’ਤੇ ਦੋ ਵਾਰ ਜਾਂ ਤਿੰਨ ਵਾਰ ਟੈਪ ਕਰੋ। ਤੁਸੀਂ ਦੋ ਵਾਰ ਅਤੇ ਤਿੰਨ ਵਾਰ ਟੈਪ ਕਰਨ ਦਾ ਅਲੱਗ-ਅਲੱਗ ਕਾਰਵਾਈਆਂ ਲਈ ਦੋ ਵੱਖ-ਵੱਖ ਸਵਿੱਚਾਂ ਵਜੋਂ ਸੈੱਟ ਅੱਪ ਕਰ ਸਕਦੇ ਹੋ।
ਧੁਨੀ: ਸਧਾਰਨ ਆਵਾਜ਼ ਵਾਲੀਆਂ ਧੁਨੀਆਂ (ਜਿਵੇਂ ਕਿ “Oo”) ਜਾਂ ਆਵਾਜ਼ ਰਹਿਤ ਧੁਨੀਆਂ (ਜਿਵੇਂ ਕਿ ਪੌਪ) ਬਣਾਓ। ਤੁਸੀਂ ਹਰੇਕ ਧੁਨੀ ਦਾ ਅਲੱਗ ਕਾਰਵਾਈ ਕਰਨ ਲਈ ਵੱਖਰੇ ਸਵਿੱਚ ਵਜੋਂ ਸੈੱਟ ਅੱਪ ਕਰ ਸਕਦੇ ਹੋ।
AirPods: ਤੁਹਾਡੇ iPhone ਨਾਲ ਪੇਅਰ ਕੀਤੇ ਸਮਰਥਿਤ AirPods ਨੂੰ ਪਹਿਨ ਕੇ ਆਪਣਾ ਸਿਰ ਉੱਪਰ-ਥੱਲੇ ਜਾਂ ਸੱਜੇ-ਖੱਬੇ ਹਿਲਾਓ। ਤੁਸੀਂ ਆਪਣਾ ਸਿਰ ਉੱਪਰ-ਥੱਲੇ ਜਾਂ ਸੱਜੇ-ਖੱਬੇ ਹਿਲਾਉਣ ਦਾ ਅਲੱਗ-ਅਲੱਗ ਕਾਰਵਾਈਆਂ ਲਈ ਦੋ ਵੱਖ-ਵੱਖ ਸਵਿੱਚਾਂ ਵਜੋਂ ਸੈੱਟ ਅੱਪ ਕਰ ਸਕਦੇ ਹੋ।
ਗੇਮਿੰਗ: iPhone ’ਤੇ ਆਪਣੀਆਂ ਮਨਪਸੰਦ ਗੇਮਾਂ ਖੇਡਣ ਲਈ ਕਿਸੇ ਵੀ ਸਵਿੱਚ ਨੂੰ ਵਰਚੂਅਲ ਗੇਮ ਕੰਟਰੋਲਰ ਵਿੱਚ ਬਦਲੋ।
ਬਾਹਰੀ ਸਵਿੱਚਾਂ Bluetooth® ਜਾਂ Lightning ਜਾਂ USB-C ਕਨੈਕਟਰ ਰਾਹੀਂ iPhone ਨਾਲ ਕਨੈਕਟ ਹੁੰਦੀਆਂ ਹਨ। ਉਦਾਹਰਨ ਲਈ:
ਅਨੁਕੂਲਿਤ ਐਕਸੈਸਰੀ
ਜੌਇਸਟਿਕ
ਗੇਮ ਕੰਟਰੋਲਰ
MFi ਸਵਿੱਚ ਜਾਂ ਸਵਿੱਚ ਇੰਟਰਫ਼ੇਸ
ਸਵਿੱਚ ਕੰਟਰੋਲ ਕਿਵੇਂ ਕੰਮ ਕਰਦਾ ਹੈ?
ਸਵਿੱਚ ਕੰਟਰੋਲ ਵਿੱਚ, ਹਰੇਕ ਸਵਿੱਚ ਇੱਕ ਖ਼ਾਸ ਕਾਰਵਾਈ ਕਰਦੀ ਹੈ—ਉਦਾਹਰਨ ਲਈ “ਅਗਲੀ ਆਈਟਮ ’ਤੇ ਮੂਵ ਕਰੋ” ਕਰਸਰ ਨੂੰ ਸਕਰੀਨ ’ਤੇ ਅਗਲੀ ਆਈਟਮ ’ਤੇ ਮੂਵ ਕਰਦੀ ਹੈ। ਸਵਿੱਚ ਦੀ ਕਾਰਵਾਈ ਉਦੋਂ ਕੀਤੀ ਜਾਂਦੀ ਹੈ ਜਦੋਂ ਤੁਸੀਂ ਸਵਿੱਚ ਨੂੰ ਕਿਰਿਆਸ਼ੀਲ ਕਰਦੇ ਹੋ—ਜਿਵੇਂ ਕਿ ਅਡੈਪਟਿਵ ਬਟਨ ਦਬਾ ਕੇ, ਆਪਣਾ ਸਿਰ ਹਿਲਾ ਕੇ ਜਾਂ ਆਵਾਜ਼ ਕਰ ਕੇ।
ਤੁਸੀਂ ਸਿਰਫ਼ ਇੱਕ ਸਵਿੱਚ ਦੀ ਵਰਤੋਂ ਕਰ ਸਕਦੇ ਹੋ ਆਪਣੇ ਕੰਮ ਕਰਨ ਦੇ ਤਰੀਕੇ ਦੇ ਆਧਾਰ ’ਤੇ ਵੱਖ-ਵੱਖ ਕਿਰਿਆਵਾਂ ਲਈ ਕਈ ਸਵਿੱਚਾਂ ਦੀ ਵਰਤੋਂ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਕਰਸਰ ਨੂੰ ਇੱਕ ਆਈਟਮ ਤੋਂ ਦੂਜੀ ਆਈਟਮ ’ਤੇ ਮੂਵ ਕਰਨ ਲਈ “ਅਗਲੀ ਆਈਟਮ ’ਤੇ ਮੂਵ ਕਰੋ” ਸਵਿੱਚ ਨੂੰ ਕਿਰਿਆਸ਼ੀਲ ਕਰ ਸਕਦੇ ਹੋ। ਜਦੋਂ ਕਰਸਰ ਤੁਹਾਡੀ ਮਰਜ਼ੀ ਦੀ ਆਈਟਮ ਨੂੰ ਹਾਈਲਾਈਟ ਕਰਦਾ ਹੈ, ਤਾਂ ਤੁਸੀਂ ਆਪਣੀ “ਆਈਟਮ ਚੁਣੋ” ਸਵਿੱਚ ਨੂੰ ਕਿਰਿਆਸ਼ੀਲ ਕਰ ਸਕਦੇ ਹੋ।