iPhone ’ਤੇ ਕੈਲੰਡਰ ਵਿੱਚ ਸੱਦਿਆਂ ਦਾ ਜਵਾਬ ਦਿਓ
ਕੈਲੰਡਰ ਐਪ ਵਿੱਚ, ਤੁਹਾਨੂੰ ਪ੍ਰਾਪਤ ਹੋਏ ਮੀਟਿੰਗ ਅਤੇ ਇਵੈਂਟ ਸੱਦਿਆਂ ਦਾ ਜਵਾਬ ਦਿਓ।
ਇਵੈਂਟ ਸੱਦੇ ਦਾ ਜਵਾਬ ਦਿਓ
ਇਵੈਂਟ ਸੂਚਨਾ ਦਾ ਜਵਾਬ ਦੇਣ ਲਈ ਇਸ ’ਤੇ ਟੈਪ ਕਰੋ।
ਜਾਂ, ਕੈਲੰਡਰ ਵਿੱਚ, ਇਨਬਾਕਸ ’ਤੇ ਟੈਪ ਕਰੋ, ਫਿਰ ਸੱਦੇ ‘ਤੇ ਟੈਪ ਕਰੋ।
ਆਪਣੇ ਜਵਾਬ ’ਤੇ ਟੈਪ ਕਰੋ-ਸਵੀਕਾਰ ਕਰੋ, ਸ਼ਾਇਦ ਜਾਂ ਅਸਵੀਕਾਰ ਕਰੋ।
ਤੁਹਾਨੂੰ ਈਮੇਲ ਰਾਹੀਂ ਪ੍ਰਾਪਤ ਹੋਏ ਸੱਦੇ ਦਾ ਜਵਾਬ ਦੇਣ ਲਈ, ਈਮੇਲ ਵਿੱਚ ਰੇਖਾਂਕਿਤ ਕੀਤੇ ਗਏ ਟੈਕਸਟ ‘ਤੇ ਟੈਪ ਕਰੋ, ਫਿਰ ਕੈਲੰਡਰ ਵਿੱਚ ਦਿਖਾਓ ‘ਤੇ ਟੈਪ ਕਰੋ।
ਜੇ ਤੁਸੀਂ ਆਪਣੇ ਜਵਾਬ ‘ਤੇ ਟਿੱਪਣੀਆਂ ਸ਼ਾਮਲ ਕਰਦੇ ਹੋ, ਤਾਂ ਤੁਹਾਡੀਆਂ ਟਿੱਪਣੀਆਂ ਪ੍ਰਬੰਧਕ ਨੂੰ ਦਿਖਾਈ ਦੇਣਗੀਆਂ ਪਰ ਹੋਰ ਹਾਜ਼ਰੀਨਾਂ ਨੂੰ ਨਹੀਂ (ਟਿੱਪਣੀਆਂ ਦੀ ਸਹੂਲਤ ਸ਼ਾਇਦ ਸਾਰੇ ਕੈਲੰਡਰਾਂ ਲਈ ਉਪਲਬਧ ਨਾ ਹੋਵੇ)। ਤੁਹਾਡੇ ਵੱਲੋਂ ਅਸਵੀਕਾਰ ਕੀਤੇ ਗਏ ਇਵੈਂਟਾਂ ਨੂੰ ਦੇਖਣ ਲਈ, ਸਕਰੀਨ ਦੇ ਹੇਠਲੇ ਪਾਸੇ ‘ਤੇ ਕੈਲੰਡਰ ’ਤੇ ਟੈਪ ਕਰੋ ਅਤੇ ਫਿਰ ਅਸਵੀਕਾਰ ਕੀਤੇ ਇਵੈਂਟ ਦਿਖਾਓ ਨੂੰ ਚਾਲੂ ਕਰੋ।
ਵੱਖਰੇ ਮੀਟਿੰਗ ਸਮੇਂ ਦਾ ਸੁਝਾਅ ਦਿਓ
ਤੁਹਾਨੂੰ ਪ੍ਰਾਪਤ ਹੋਏ ਮੀਟਿੰਗ ਦੇ ਸੱਦੇ ਲਈ ਤੁਸੀਂ ਵੱਖਰੇ ਸਮੇਂ ਦਾ ਸੁਝਾਅ ਦੇ ਸਕਦੇ ਹੋ।
ਆਪਣੇ iPhone ’ਤੇ ਕੈਲੰਡਰ ਐਪ
’ਤੇ ਜਾਓ।
ਮੀਟਿੰਗ ‘ਤੇ ਟੈਪ ਕਰੋ, ਫਿਰ ਨਵੇਂ ਸਮੇਂ ਦਾ ਪ੍ਰਸਤਾਵ ਦਿਓ ‘ਤੇ ਟੈਪ ਕਰੋ।
ਸਮੇਂ ’ਤੇ ਟੈਪ ਕਰੋ, ਫਿਰ ਨਵਾਂ ਸਮਾਂ ਭਰੋ।
ਤੁਹਾਡੇ ਕੈਲੰਡਰ ਸਰਵਰ ਦੀਆਂ ਸਮਰੱਥਾਵਾਂ ਦੇ ਅਧਾਰ ’ਤੇ, ਪ੍ਰਬੰਧਕ ਨੂੰ ਤੁਹਾਡੇ ਸੁਝਾਅ ਨਾਲ ਜਾਂ ਤਾਂ ਜਵਾਬੀ-ਪ੍ਰਸਤਾਵ ਜਾਂ ਈਮੇਲ ਪ੍ਰਾਪਤ ਹੋਵੇਗੀ।