iPhone ’ਤੇ ਪੌਡਕਾਸਟ ਐਪ ਵਿੱਚ ਕਿਸੇ ਸ਼ੋਅ ਜਾਂ ਚੈਨਲ ਨੂੰ ਸਬਸਕ੍ਰਾਈਬ ਕਰੋ
ਪੌਡਕਾਸਟ ਐਪ ਵਿੱਚ, ਆਪਣੀ ਪੌਡਕਾਸਟ ਸਬਸਕ੍ਰਿਪਸ਼ਨਾਂ ਨੂੰ ਸਬਸਕ੍ਰਾਈਬ ਕਰੋ, ਬਦਲੋ, ਰੱਦ ਕਰੋ ਅਤੇ ਸਾਂਝਾ ਕਰੋ। ਭੁਗਤਾਨ ਕੀਤੀ ਸਬਸਕ੍ਰਿਪਸ਼ਨਾਂ ਤੁਹਾਨੂੰ ਆਪਣੇ ਪਸੰਦੀਦਾ ਸ਼ੋਅ ਦਾ ਸਮਰਥਨ ਕਰਨ ਦੀ ਆਗਿਆ ਦਿੰਦੀਆਂ ਹਨ ਅਤੇ ਉਹਨਾਂ ਵਿੱਚ ਅਕਸਰ ਕੁਝ ਵਾਧੂ ਪ੍ਰੀਮੀਅਮ ਸੁਵਿਧਾਵਾਂ, ਨਵੇਂ ਐਪੀਸੋਡਾਂ ਤੱਕ ਜਲਦੀ ਐਕਸੈੱਸ ਜਾਂ ਵਿਗਿਆਪਨ-ਰਹਿਤ ਸੁਣਨਾ ਸ਼ਾਮਲ ਹੁੰਦੇ ਹਨ।
ਨੋਟ: ਸਾਰੀਆਂ ਸਬਸਕ੍ਰਿਪਸ਼ਨਾਂ ਅਤੇ ਚੈਨਲ ਸਾਰੇ ਦੇਸ਼ਾਂ, ਖੇਤਰਾਂ ਜਾਂ ਭਾਸ਼ਾਵਾਂ ਵਿੱਚ ਉਪਲਬਧ ਨਹੀਂ ਹਨ। Apple ਸਹਾਇਤਾ ਲੇਖ Apple ਮੀਡੀਆ ਸੇਵਾਵਾਂ ਦੀ ਉਪਲਬਧਤਾ ਦੇਖੋ।
ਕਿਸੇ ਸ਼ੋਅ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ
ਆਪਣੇ iPhone ‘ਤੇ ਪੌਡਕਾਸਟ ਐਪ
‘ਤੇ ਜਾਓ।
ਉਹ ਸ਼ੋਅ ਜਾਂ ਚੈਨਲ ਚੁਣੋ ਜਿਸ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ।
ਸਬਸਕ੍ਰਿਪਸ਼ਨ ਬਟਨ ‘ਤੇ ਟੈਪ ਕਰੋ (ਜੇਕਰ ਉਪਲਬਧ ਹੋਵੇ)।
ਜਦੋਂ ਤੁਸੀਂ ਕਿਸੇ ਸ਼ੋਅ ਨੂੰ ਸਬਸਕ੍ਰਾਈਬ ਕਰਦੇ ਹੋ, ਤਾਂ ਤੁਸੀਂ ਆਟੋਮੈਟਿਕਲੀ ਇਸ ਨੂੰ ਫ਼ੌਲੋ ਕਰਦੇ ਹੋ। ਤੁਸੀਂ ਆਪਣੇ ਹੋਰ Apple ਡਿਵਾਈਸਾਂ ‘ਤੇ ਜਾਂ Apple Podcasts ਐਪ ‘ਤੇ ਤੁਹਾਡੇ ਵੱਲੋਂ ਸਬਸਕ੍ਰਾਈਬ ਕੀਤੇ ਜਾਂ ਫ਼ੌਲੋ ਕੀਤੇ ਗਏ ਸ਼ੋਆਂ ਨੂੰ ਐਕਸੈੱਸ ਕਰ ਸਕਦੇ ਹੋ। ਆਪਣੇ ਮਨਪਸੰਦ ਪੌਡਕਾਸਟਾਂ ਨੂੰ ਫ਼ੌਲੋ ਕਰੋ ਦੇਖੋ। ਜਦੋਂ ਤੁਸੀਂ ਕਿਸੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਾਂ ਇਸਦੇ ਕਿਸੇ ਵੀ ਸ਼ੋਅ ਨੂੰ ਫ਼ੌਲੋ ਕਰਦੇ ਹੋ, ਤਾਂ ਚੈਨਲ ਤੁਹਾਡੀ ਲਾਇਬ੍ਰੇਰੀ ਦੇ ਚੈਨਲ ਸੈਕਸ਼ਨ ਵਿੱਚ ਦਿਖਾਈ ਦਿੰਦਾ ਹੈ।
ਆਪਣੀਆਂ ਸਬਸਕ੍ਰਿਪਸ਼ਨਾਂ ਨੂੰ ਬਦਲੋ ਜਾਂ ਰੱਦ ਕਰੋ
ਆਪਣੇ iPhone ‘ਤੇ ਪੌਡਕਾਸਟ ਐਪ
‘ਤੇ ਜਾਓ।
“ਹੋਮ” ’ਤੇ ਟੈਪ ਕਰੋ।
ਜਾਂ ਆਪਣੀ ਤਸਵੀਰ ‘ਤੇ ਟੈਪ ਕਰੋ ਅਤੇ ਫਿਰ “ਮੈਂਬਰਸ਼ਿਪ ਦਾ ਪ੍ਰਬੰਧਨ ਕਰੋ” ‘ਤੇ ਟੈਪ ਕਰੋ।
ਇਸ ਨੂੰ ਬਦਲਣ ਜਾਂ ਰੱਦ ਕਰਨ ਲਈ ਸਬਸਕ੍ਰਿਪਸ਼ਨ ‘ਤੇ ਟੈਪ ਕਰੋ।
Apple Podcasts ਸਬਸਕ੍ਰਿਪਸ਼ਨਾਂ ਨੂੰ ਸਾਂਝਾ ਕਰੋ
ਜਦੋਂ ਤੁਸੀਂ ਪੌਡਕਾਸਟ ਚੈਨਲਾਂ ਨੂੰ ਸਬਸਕ੍ਰਾਈਬ ਕਰਦੇ ਹੋ, ਤਾਂ ਤੁਸੀਂ ਪਰਿਵਾਰ ਦੇ ਪੰਜ ਤੱਕ ਹੋਰ ਮੈਂਬਰਾਂ ਨਾਲ ਆਪਣੀ ਸਬਸਕ੍ਰਿਪਸ਼ਨ ਸਾਂਝੀ ਕਰਨ ਲਈ ਪਰਿਵਾਰ ਸਾਂਝਾਕਰਨ ਦੀ ਵਰਤੋਂ ਕਰ ਸਕਦੇ ਹੋ। ਤੁਹਾਡੇ ਪਰਿਵਾਰਕ ਗਰੁੱਪ ਦੇ ਮੈਂਬਰਾਂ ਕੋਲ ਆਟੋਮੈਟਿਕਲੀ ਤੁਹਾਡੇ ਵੱਲੋਂ ਸਬਸਕ੍ਰਾਈਬ ਕੀਤੇ ਗਏ ਚੈਨਲਾਂ ਤੱਕ ਐਕਸੈੱਸ ਹੋਵੇਗੀ।
ਜੇਕਰ ਤੁਸੀਂ ਉਸ ਪਰਿਵਾਰਕ ਗਰੁੱਪ ਵਿੱਚ ਸ਼ਾਮਲ ਹੁੰਦੇ ਹੋ ਅਤੇ ਪਰਿਵਾਰਕ ਗਰੁੱਪ ਮੈਂਬਰ ਉਸ ਸ਼ੋਅ ਨੂੰ ਸਬਸਕ੍ਰਾਈਬ ਕਰਦਾ ਹੈ ਜੋ ਤੁਸੀਂ ਪਹਿਲਾਂ ਹੀ ਸਬਸਕ੍ਰਾਈਬ ਕਰ ਲਿਆ ਹੈ, ਤਾਂ ਤੁਹਾਡੀ ਸਬਸਕ੍ਰਿਪਸ਼ਨ ਦਾ ਨਵੀਨੀਕਰਨ ਤੁਹਾਡੀ ਅਗਲੀ ਬਿਲਿੰਗ ਮਿਤੀ ‘ਤੇ ਨਹੀਂ ਕੀਤਾ ਜਾਂਦਾ; ਇਸ ਦੀ ਬਜਾਏ, ਤੁਸੀਂ ਗਰੁੱਪ ਦੀ ਸਬਸਕ੍ਰਿਪਸ਼ਨ ਦੀ ਵਰਤੋਂ ਕਰਦੇ ਹੋ। ਜੇਕਰ ਤੁਸੀਂ ਕਿਸੇ ਅਜਿਹੇ ਪਰਿਵਾਰਕ ਗਰੁੱਪ ਵਿੱਚ ਸ਼ਾਮਲ ਹੁੰਦੇ ਹੋ, ਜਿਸ ਨੇ ਸਬਸਕ੍ਰਾਈਬ ਨਹੀਂ ਕੀਤਾ, ਤਾਂ ਗਰੁੱਪ ਤੁਹਾਡੀ ਸਬਸਕ੍ਰਿਪਸ਼ਨ ਦੀ ਵਰਤੋਂ ਕਰਦਾ ਹੈ।
ਨੋਟ: ਪਰਿਵਾਰਕ ਗਰੁੱਪ ਨਾਲ ਸ਼ੋਅ ਸਬਸਕ੍ਰਿਪਸ਼ਨ ਸਾਂਝਾਕਰਨ ਬੰਦ ਕਰਨ ਲਈ, ਤੁਸੀਂ ਸਬਸਕ੍ਰਿਪਸ਼ਨ ਰੱਦ ਕਰ ਸਕਦੇ ਹੋ ਜਾਂ ਪਰਿਵਾਰ ਸਾਂਝਾਕਰਨ ਗਰੁੱਪ ਨੂੰ ਛੱਡ ਸਕਦੇ ਹੋ।