ਸਿਹਤਮੰਦ ਡਿਜੀਟਲ ਆਦਤਾਂ ਬਣਾਉਣਾ: ਪਰਿਵਾਰਾਂ ਲਈ ਗਾਈਡ
American Academy of Pediatrics ਅਤੇ Apple ਵੱਲੋਂ
American Academy of Pediatrics (AAP) ਪਰਿਵਾਰਕ ਮੀਡੀਆ ਪਲਾਨ ਪਰਿਵਾਰਾਂ ਨੂੰ ਸਿਹਤਮੰਦ ਡਿਜੀਟਲ ਆਦਤਾਂ ਬਾਰੇ ਗੱਲਬਾਤ ਕਰਨ ਅਤੇ ਇਹਨਾਂ ਨੂੰ ਅਪਨਾਉਣ ਵਿੱਚ ਮਦਦ ਕਰਦਾ ਹੈ, ਜਿਹੜੀਆਂ ਸਕਰੀਨ ਸਮੇਂ ਨੂੰ ਨੀਂਦ, ਕਸਰਤ, ਸਕੂਲ ਦੇ ਕੰਮ ਅਤੇ ਦੋਸਤਾਂ ਅਤੇ ਪਰਿਵਾਰ ਨਾਲ ਬਿਤਾਏ ਸਮੇਂ ਵਿੱਚ ਸੰਤੁਲਨ ਬਣਾਉਂਦੀਆਂ ਹਨ। ਇਹ ਗਾਈਡ ਦੱਸਦੀ ਹੈ ਕਿ ਕਿਵੇਂ ਤੁਸੀਂ AAP ਸੇਧਾਂ ਨੂੰ ਅਮਲ ਵਿੱਚ ਲਿਆ ਕੇ ਕਿਵੇਂ Apple ਡਿਵਾਈਸ ਅਤੇ ਫ਼ੀਚਰਾਂ ਦੀ ਵਰਤੋਂ ਕਰ ਸਕਦੇ ਹੋ।*
ਕਦਮ 1: ਸਕਰੀਨ ਸਮੇਂ ਬਾਰੇ ਗੱਲਬਾਤ ਸ਼ੁਰੂ ਕਰੋ
ਮਾਪਿਆਂ ਦੇ ਕੰਟਰੋਲ ਅਕਸਰ ਉਦੋਂ ਸਭ ਤੋਂ ਵਧੀਆ ਕੰਮ ਕਰਦੇ ਹਨ ਜਦੋਂ ਬੱਚਿਆਂ ਨੂੰ ਪਤਾ ਹੋਵੇ ਕਿ ਉਹ ਕਿਉਂ ਲਾਗੂ ਕੀਤੇ ਗਏ ਹਨ। ਕੋਈ ਵੀ ਸੈਟਿੰਗ ਬਦਲਣ ਤੋਂ ਪਹਿਲਾਂ ਸਕਰੀਨ ਸਮੇਂ ਬਾਰੇ ਗੱਲਬਾਤ ਕਰਨ ਨਾਲ, ਬੱਚਿਆਂ ਨੂੰ ਲੱਗਦਾ ਹੈ ਕਿ ਯੋਜਨਾ ਵਿੱਚ ਉਹ ਵੀ ਸ਼ਾਮਲ ਹਨ। ਇਸ ਨਾਲ ਅੱਗੇ ਵੀ ਗੱਲਬਾਤ ਜਾਰੀ ਰੱਖਣ ਦਾ ਮਾਹੌਲ ਬਣਦਾ ਹੈ, ਜੋ ਬੱਚੇ ਲਈ ਮਦਦਗਾਰ ਹੁੰਦਾ ਹੈ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ।
ਕਦਮ 2: ਬੱਚੇ ਦਾ ਖਾਤੇ ਸੈੱਟ ਅੱਪ ਕਰੋ
ਜਦੋਂ ਤੁਸੀਂ ਪਰਿਵਾਰਕ ਸਾਂਝਾਕਰਨ ਰਾਹੀਂ ਆਪਣੇ ਬੱਚੇ ਲਈ Apple ਖਾਤਾ ਸੈੱਟ ਅੱਪ ਕਰਦੇ ਹੋ, ਤਾਂ ਇਹ ਉਮਰ-ਆਧਾਰਿਤ ਸੁਰੱਖਿਆਵਾਂ ਨੂੰ ਚਾਲੂ ਕਰ ਦਿੰਦਾ ਹੈ ਅਤੇ ਤੁਹਾਡੇ ਬੱਚੇ ਦੇ ਅਨੁਭਵ ਦਾ ਪ੍ਰਬੰਧਨ ਕਰਨ ਲਈ ਤੁਹਾਨੂੰ ਮਾਪਿਆਂ ਦੇ ਕੰਟਰੋਲ ਦਾ ਐਕਸੈੱਸ ਦਿੰਦਾ ਹੈ। ਇਹ ਤੁਹਾਡੀ ਨਿੱਜੀ ਜਾਣਕਾਰੀ ਨੂੰ ਵੀ ਤੁਹਾਡੇ ਬੱਚੇ ਤੋਂ ਵੱਖਰਾ ਰੱਖਦਾ ਹੈ।
ਕਦਮ 3: ਵੈੱਬਸਾਈਟਾਂ ਅਤੇ ਐਪਾਂ ਲਈ ਸੁਰੱਖਿਆ ਸੈਟਿੰਗਾਂ ਸੈੱਟ ਕਰੋ
ਜਦੋਂ ਤੁਹਾਡਾ ਬੱਚਾ ਨਵੀਆਂ ਐਪਾਂ, ਗੇਮਾਂ ਅਤੇ ਵੈੱਬਸਾਈਟਾਂ ਦੇਖਦਾ ਹੈ, ਤਾਂ ਤੁਸੀਂ ਫ਼ੈਸਲਾ ਕਰ ਸਕਦੇ ਹੋ ਕਿ ਉਹ ਕੀ ਐਕਸੈੱਸ ਕਰ ਸਕਦਾ ਹੈ—ਕਿਹੜੀਆਂ ਐਪਾਂ ਖ਼ਰੀਦ ਜਾਂ ਡਾਊਨਲੋਡ ਕਰ ਸਕਦਾ ਹੈ, ਕਿਹੜੀਆਂ ਵੈੱਬਸਾਈਟਾਂ ਦੇਖ ਸਕਦਾ ਹੈ ਅਤੇ ਕਿਤਾਬਾਂ ਅਤੇ ਫ਼ਿਲਮਾਂ ਵਰਗੇ ਕੰਟੈਂਟ ਲਈ ਕਿਹੜੀਆਂ ਰੇਟਿੰਗਾਂ ਲਈ ਉਸ ਨੂੰ ਆਗਿਆ ਹੋਵੇ।
ਆਪਣੇ ਬੱਚੇ ਦੇ ਡਿਵਾਈਸ ’ਤੇ ਵੈੱਬਸਾਈਟਾਂ ਅਤੇ ਐਪਾਂ ਲਈ ਸੁਰੱਖਿਆ ਸੈਟਿੰਗਾਂ ਸੈੱਟ ਕਰੋ
ਕਦਮ 4: ਡਿਵਾਈਸ ਦੀ ਵਰਤੋਂ ਲਈ ਸ਼ੈਡਿਊਲ ਬਣਾਓ
ਆਪਣੇ ਬੱਚੇ ਲਈ ਡਿਵਾਈਸ ਵਰਤੋਂ ਸ਼ੈਡਿਊਲ ਸੈੱਟ ਕਰ ਕੇ ਤੁਸੀਂ ਉਸ ਦੇ ਔਨਲਾਈਨ ਸਮੇਂ ਨੂੰ ਨੀਂਦ, ਸਰੀਰਕ ਗਤੀਵਿਧੀ, ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਨਾਲ ਸੰਤੁਲਿਤ ਕਰਨ ਵਿੱਚ ਮਦਦ ਕਰ ਸਕਦੇ ਹੋ। ਤੁਸੀਂ ਰੁਟੀਨ ਸੈੱਟ ਕਰਨ ਅਤੇ ਆਪਣੇ ਬੱਚੇ ਵੱਲੋਂ ਆਪਣੇ Apple ਡਿਵਾਈਸ ’ਤੇ ਬਿਤਾਏ ਸਮੇਂ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਸਕਰੀਨ ਸਮੇਂ ਦੀ ਵਰਤੋਂ ਕਰ ਸਕਦੇ ਹੋ।
ਕਦਮ 5: ਆਪਣੇ ਬੱਚੇ ਦੇ ਸੰਪਰਕਾਂ ਦਾ ਪ੍ਰਬੰਧਨ ਕਰੋ
ਤੁਸੀਂ ਚੁਣ ਸਕਦੇ ਹੋ ਕਿ ਤੁਹਾਡਾ ਬੱਚਾ ਕਿਸ ਨਾਲ ਫ਼ੋਨ, FaceTime ਅਤੇ ਸੁਨੇਹੇ ਐਪ ਰਾਹੀਂ ਸੰਪਰਕ ਕਰ ਸਕਦਾ ਹੈ ਅਤੇ ਤੁਸੀਂ ਨਵੇਂ ਸੰਪਰਕਾਂ ਨੂੰ ਪ੍ਰਵਾਨਗੀ ਦੇ ਸਕਦੇ ਹੋ। ਸੰਚਾਰ ਸੁਰੱਖਿਆ ਦੀ ਵਰਤੋਂ ਕਰਕੇ ਤਸਵੀਰਾਂ ਅਤੇ ਵੀਡੀਓ ਵਿੱਚ ਨੰਗੇਜ ਅਤੇ ਖ਼ੂਨ-ਖ਼ਰਾਬੇ ਦਾ ਪਤਾ ਲੱਗਣ ’ਤੇ ਤੁਸੀਂ ਉਨ੍ਹਾਂ ਦੀ ਦੇਖਣ ਜਾਂ ਸਾਂਝਾ ਕਰਨ ਤੋਂ ਬਚਣ ਵਿੱਚ ਵੀ ਮਦਦ ਕਰ ਸਕਦੇ ਹੋ।
ਕਦਮ 6: ਜਿਵੇਂ-ਜਿਵੇਂ ਤੁਹਾਡਾ ਬੱਚਾ ਵੱਡਾ ਹੁੰਦਾ ਹੈ, ਗੱਲਬਾਤ ਜਾਰੀ ਰੱਖੋ
ਮਾਪਿਆਂ ਦੇ ਕੰਟਰੋਲ ਤੁਹਾਡੇ ਅਤੇ ਬੱਚਿਆਂ ਵਿਚਕਾਰ ਖੁੱਲ੍ਹ ਕੇ ਅਤੇ ਲਗਾਤਾਰ ਹੋਣ ਵਾਲੀ ਗੱਲਬਾਤ ਵਿੱਚ ਮਦਦ ਕਰ ਸਕਦੇ ਹਨ। ਨਿਯਮਿਤ ਤੌਰ ’ਤੇ ਗੱਲਬਾਤ ਕਰਦੇ ਰਹੋ ਅਤੇ ਬੱਚੇ ਦੇ ਵੱਡੇ ਹੋਣ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਯੋਜਨਾ ਵਿੱਚ ਬਦਲਾਅ ਕਰਦੇ ਰਹੋ।