ਕਦਮ 3: ਆਪਣੇ ਬੱਚੇ ਦੇ ਡਿਵਾਈਸ ’ਤੇ ਵੈੱਬਸਾਈਟਾਂ ਅਤੇ ਐਪਾਂ ਲਈ ਸੁਰੱਖਿਆ ਸੈਟਿੰਗਾਂ ਸੈੱਟ ਕਰੋ
ਜਦੋਂ ਤੁਸੀਂ ਪਹਿਲੀ ਵਾਰ ਆਪਣੇ ਬੱਚੇ ਲਈ iPhone ਜਾਂ iPad ਸੈੱਟ ਅੱਪ ਕਰਦੇ ਹੋ, ਤਾਂ ਤੁਸੀਂ ਢੁਕਵੀਆਂ ਲਗਦੀਆਂ ਐਪਾਂ ਚੁਣ ਸਕਦੇ ਹੋ ਅਤੇ ਬਾਅਦ ਵਿੱਚ ਬੱਚੇ ਨਵੀਆਂ ਐਪਾਂ ਲਈ ਬੇਨਤੀ ਕਰ ਸਕਦੇ ਹਨ। ਜਦੋਂ ਤੁਹਾਡਾ ਬੱਚਾ ਕਿਸੇ ਨਵੀਂ ਐਪ, ਗੇਮ ਜਾਂ ਵੈੱਬਸਾਈਟ ਦੀ ਬੇਨਤੀ ਕਰਦਾ ਹੈ, ਤਾਂ American Academy of Pediatrics (AAP) ਦੀ ਸਲਾਹ ਹੈ ਕਿ ਪਰਿਵਾਰ ਵਜੋਂ ਇਕੱਠੇ ਬੈਠ ਕੇ ਇਸ ਦੀ ਸਮੀਖਿਆ ਕਰੋ।
App Store ਵਿਚਲੀ ਹਰੇਕ ਐਪ ਦੀ ਇੱਕ ਉਮਰ-ਆਧਾਰਿਤ ਰੇਟਿੰਗ ਹੁੰਦੀ ਹੈ ਅਤੇ ਇਹ ਦਰਸਾਉਂਦੀ ਹੈ ਕਿ ਕੀ ਇਸ ਵਿੱਚ ਐਪ-ਅੰਦਰਲੇ ਕੰਟਰੋਲ ਮਿਲਦੇ ਹਨ ਜਾਂ ਨਹੀਂ, ਜਿਸ ਨਾਲ ਤੁਹਾਨੂੰ ਇਹ ਮੁਲਾਂਕਣ ਕਰਨ ਵਿੱਚ ਮਦਦ ਮਿਲਦੀ ਹੈ ਕਿ ਕਿਹੜਾ ਕੰਟੈਂਟ ਢੁਕਵਾਂ ਹੈ। ਕੁਝ ਹਫ਼ਤਿਆਂ ਬਾਅਦ ਤੁਸੀਂ ਇਕੱਠੇ ਮਿਲ ਕੇ ਆਪਣੀ ਚੋਣ ਬਾਰੇ ਦੁਬਾਰਾ ਵੀ ਵਿਚਾਰ ਕਰ ਸਕਦੇ ਹੋ ਕਿ ਕੀ ਇਹ ਅਜੇ ਵੀ ਤੁਹਾਡੇ ਪਰਿਵਾਰ ਲਈ ਸਹੀ ਹੈ।
ਜੇ ਤੁਸੀਂ ਆਪਣੇ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਕਿਸੇ ਬੱਚੇ ਲਈ ਮਾਪਿਆਂ ਦੇ ਕੰਟਰੋਲ ਵਾਲੇ ਇਹ ਫ਼ੀਚਰ ਸੈੱਟ ਅੱਪ ਕਰ ਰਹੇ ਹੋ, ਤਾਂ ਤੁਹਾਡੇ ਪਰਿਵਾਰ ਦੇ ਸਾਰੇ ਡਿਵਾਈਸ iOS, iPadOS, macOS, watchOS ਜਾਂ visionOS ਦੇ ਸੰਸਕਰਨ 27 ਜਾਂ ਉਸ ਤੋਂ ਬਾਅਦ ਦੇ ਸੰਸਕਰਨ ’ਤੇ ਅੱਪਗ੍ਰੇਡ ਹੋਣੇ ਚਾਹੀਦੇ ਹਨ। ਆਪਣੇ Apple ਡਿਵਾਈਸ ਅੱਪਡੇਟ ਕਰਨ ਦੇ ਤਰੀਕੇ ਬਾਰੇ ਜਾਣੋ। | |||||||||||
ਬੱਚੇ ਵੱਲੋਂ ਐਪਾਂ ਡਾਊਨਲੋਡ ਕਰਨ ਤੋਂ ਪਹਿਲਾਂ ਉਹਨਾਂ ਦੀ ਸਮੀਖਿਆ ਕਰੋ
“ਖਰੀਦਣ ਲਈ ਪੁੱਛੋ” ਰਾਹੀਂ, ਤੁਸੀਂ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਡਾ ਬੱਚਾ ਕਿਹੜੀਆਂ ਐਪਾਂ ਖਰੀਦ ਜਾਂ ਡਾਊਨਲੋਡ ਕਰ ਸਕਦਾ ਹੈ, ਜਿਸ ਨਾਲ ਕੰਟੈਂਟ ਨੂੰ ਸੁਰੱਖਿਅਤ ਅਤੇ ਢੁਕਵਾਂ ਰੱਖਣ ਵਿੱਚ ਮਦਦ ਮਿਲਦੀ ਹੈ। ਜਦੋਂ ਤੁਹਾਡਾ ਬੱਚਾ ਕੁਝ ਡਾਊਨਲੋਡ ਕਰਨਾ ਚਾਹੁੰਦਾ ਹੈ ਜਾਂ ਕੋਈ ਨਵੀਂ ਚੀਜ਼ ਖ਼ਰੀਦਣਾ ਚਾਹੁੰਦਾ ਹੈ, ਤਾਂ ਉਹ ਤੁਹਾਨੂੰ ਸੁਨੇਹੇ ਐਪ ਵਿੱਚ ਬੇਨਤੀ ਭੇਜਦਾ ਹੈ ਜਾਂ ਤੁਸੀਂ ਇਸ ਨੂੰ ਸਿੱਧਾ ਉਹਨਾਂ ਦੇ ਡਿਵਾਈਸ ’ਤੇ ਪ੍ਰਵਾਨ ਕਰ ਸਕਦੇ ਹੋ। ਪ੍ਰਵਾਨਗੀ ਦੇਣ ਤੋਂ ਪਹਿਲਾਂ, ਤੁਸੀਂ ਇਸ ਦੀ ਸਮੀਖਿਆ ਕਰ ਸਕਦੇ ਹੋ ਕਿ ਕੀ ਇਹ ਤੁਹਾਡੇ ਪਰਿਵਾਰ ਲਈ ਸਹੀ ਹੈ।
“ਖਰੀਦਣ ਲਈ ਪੁੱਛੋ” ਨਾਲ ਸ਼ੁਰੂ ਕਰਨ ਲਈ, ਆਪਣੀਆਂ ਪਰਿਵਾਰਕ ਸਾਂਝਾਕਰਨ ਸੈਟਿੰਗਾਂ ’ਤੇ ਜਾਓ, ਆਪਣੇ ਬੱਚੇ ਦਾ ਨਾਮ ਚੁਣੋ, ਫਿਰ “ਖਰੀਦਣ ਲਈ ਪੁੱਛੋ” ’ਤੇ ਕਲਿੱਕ ਜਾਂ ਟੈਪ ਕਰੋ। ਹੋਰ ਜਾਣਕਾਰੀ ਲਈ, ਦੇਖੋ: ”ਖ਼ਰੀਦਣ ਲਈ ਪੁੱਛੋ” ਨਾਲ ਨਵੀਆਂ ਐਪ ਖ਼ਰੀਦਾਂ ਅਤੇ ਡਾਊਨਲੋਡਾਂ ਲਈ ਪ੍ਰਵਾਨਗੀ ਦੀ ਲੋੜ ਹੈ।
ਨੋਟ: ਖ਼ਰੀਦਣ ਲਈ ਪੁੱਛੋ App Store (ਐਪ ਅੰਦਰ ਖ਼ਰੀਦ ਸਮੇਤ) ਅਤੇ Apple ਐਪਾਂ ਜਿਵੇਂ ਕਿ ਕਿਤਾਬਾਂ ਵਿੱਚ ਉਪਲਬਧ ਹੈ। 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ (ਅਤੇ ਕੁਝ ਸਥਿਤੀਆਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ) ਲਈ ਇਹ ਡਿਫ਼ੌਲਟ ਰੂਪ ਵਿੱਚ ਚਾਲੂ ਹੁੰਦਾ ਹੈ। (ਉਮਰ ਵਰਗ ਦੇਸ਼ ਜਾਂ ਖੇਤਰ ਅਨੁਸਾਰ ਵੱਖ-ਵੱਖ ਹੋ ਸਕਦਾ ਹੈ।)
ਬੱਚੇ ਵੱਲੋਂ ਵੈੱਬਸਾਈਟਾਂ ਖੋਲ੍ਹਣ ਤੋਂ ਪਹਿਲਾਂ ਉਹਨਾਂ ਦੀ ਸਮੀਖਿਆ ਕਰੋ
“ਬ੍ਰਾਊਜ਼ ਕਰਨ ਲਈ ਪੁੱਛੋ” ਨਾਲ ਤੁਸੀਂ ਇਹ ਫ਼ੈਸਲਾ ਕਰ ਸਕਦੇ ਹੋ ਕਿ ਤੁਹਾਡਾ ਬੱਚਾ ਕਿਹੜੀਆਂ ਵੈੱਬਸਾਈਟਾਂ ਨੂੰ Safari ਵਿੱਚ ਐਕਸੈੱਸ ਕਰ ਸਕਦਾ ਹੈ, ਤਾਂ ਜੋ ਉਹ ਸਿਰਫ਼ ਉਹ ਕੰਟੈਂਟ ਦੇਖ ਸਕਣ ਜੋ ਤੁਹਾਡੇ ਮੁਤਾਬਕ ਸੁਖਾਵਾਂ ਹੈ। ਜਦੋਂ ਤੁਹਾਡਾ ਬੱਚਾ ਕਿਸੇ ਨਵੀਂ ਵੈੱਬਸਾਈਟ ਨੂੰ ਖੋਲ੍ਹਣਾ ਚਾਹੁੰਦਾ ਹੈ, ਤਾਂ ਉਹ ਤੁਹਾਨੂੰ ਸੁਨੇਹੇ ਐਪ ਵਿੱਚ ਬੇਨਤੀ ਭੇਜਦਾ ਹੈ ਜਾਂ ਤੁਸੀਂ ਉਸ ਦੇ ਡਿਵਾਈਸ ’ਤੇ ਸਿੱਧਾ ਇਸ ਨੂੰ ਪ੍ਰਵਾਨਗੀ ਦੇ ਸਕਦੇ ਹੋ। ਪ੍ਰਵਾਨਗੀ ਦੇਣ ਤੋਂ ਪਹਿਲਾਂ, ਤੁਸੀਂ ਇਸ ਦੀ ਸਮੀਖਿਆ ਕਰ ਸਕਦੇ ਹੋ ਕਿ ਕੀ ਇਹ ਤੁਹਾਡੇ ਪਰਿਵਾਰ ਲਈ ਸਹੀ ਹੈ।
“ਬ੍ਰਾਊਜ਼ ਕਰਨ ਲਈ ਪੁੱਛੋ” ਨੂੰ ਸ਼ੁਰੂ ਕਰਨ ਲਈ, ਆਪਣੀਆਂ ਪਰਿਵਾਰਕ ਸਾਂਝਾਕਰਨ ਸੈਟਿੰਗਾਂ ’ਤੇ ਜਾਓ, ਆਪਣੇ ਬੱਚੇ ਦਾ ਨਾਮ ਚੁਣੋ, ਫਿਰ ਐਪਾਂ ਅਤੇ ਵੈੱਬਸਾਈਟਾਂ ’ਤੇ ਕਲਿੱਕ ਜਾਂ ਟੈਪ ਕਰੋ। ਹੋਰ ਜਾਣਕਾਰੀ ਲਈ, ਦੇਖੋ: Safari ’ਤੇ ਖ਼ਾਸ ਐਪਾਂ ਅਤੇ ਵੈੱਬਸਾਈਟਾਂ ਨੂੰ ਬਲੌਕ ਕਰਨਾ ਜਾਂ ਆਗਿਆ ਦੇਣੀ।
ਨੋਟ: ਬੱਚੇ ਦੇ ਖਾਤੇ ਨਾਲ ਸਾਈਨ ਇਨ ਕੀਤੇ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ “ਬ੍ਰਾਊਜ਼ ਕਰਨ ਲਈ ਪੁੱਛੋ” ਡਿਫ਼ੌਲਟ ਰੂਪ ਵਿੱਚ ਚਾਲੂ ਹੁੰਦਾ ਹੈ ਅਤੇ 13 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚੇ ਲਈ “ਅਡਲਟ ਵੈੱਬਸਾਈਟਾਂ ਨੂੰ ਸੀਮਤ ਕਰੋ” ਡਿਫ਼ੌਲਟ ਰੂਪ ਵਿੱਚ ਚਾਲੂ ਹੁੰਦਾ ਹੈ। “ਬ੍ਰਾਊਜ਼ ਕਰਨ ਲਈ ਪੁੱਛੋ” Safari ਵਿੱਚ ਵੈੱਬਸਾਈਟਾਂ ’ਤੇ ਲਾਗੂ ਹੁੰਦਾ ਹੈ। (ਉਮਰ ਵਰਗ ਦੇਸ਼ ਜਾਂ ਖੇਤਰ ਅਨੁਸਾਰ ਵੱਖ-ਵੱਖ ਹੋ ਸਕਦਾ ਹੈ।)
ਆਗਿਆ ਪ੍ਰਾਪਤ ਕਿਤਾਬਾਂ, ਸੰਗੀਤ, ਫ਼ਿਲਮਾਂ ਆਦਿ ਲਈ ਉਮਰ-ਮੁਤਾਬਕ ਢੁਕਵੀਆਂ ਰੇਟਿੰਗਾਂ ਚੁਣੋ
ਤੁਸੀਂ ਉਮਰ ਰੇਟਿੰਗਾਂ ਦੇ ਆਧਾਰ ’ਤੇ Apple Music ਅਤੇ Apple Books ਵਰਗੀਆਂ Apple ਸੇਵਾਵਾਂ ਵਿੱਚ ਆਪਣੇ ਬੱਚੇ ਵੱਲੋਂ ਦੇਖੇ ਅਤੇ ਸੁਣੇ ਜਾਣ ਵਾਲੇ ਕੰਟੈਂਟ ਨੂੰ ਅਡਜਸਟ ਕਰ ਸਕਦੇ ਹੋ, ਤਾਂ ਜੋ ਉਹ ਸਿਰਫ਼ ਉਹੀ ਕੰਟੈਂਟ ਦੇਖਣ ਜੋ ਤੁਹਾਡੇ ਹਿਸਾਬ ਨਾਲ ਉਨ੍ਹਾਂ ਦੀ ਉਮਰ ਲਈ ਢੁਕਵਾਂ ਹੈ। ਤੁਸੀਂ ਹੋਰ ਸੈਟਿੰਗਾਂ ਦਾ ਪ੍ਰਬੰਧਨ ਵੀ ਕਰ ਸਕਦੇ ਹੋ, ਜਿਵੇਂ ਕਿ ਅੱਖਾਂ ’ਤੇ ਦਬਾਅ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਸਕਰੀਨ ਦੂਰੀ ਨੂੰ ਚਾਲੂ ਕਰਨਾ ਜਾਂ Siri ਨੂੰ ਚਾਲੂ ਜਾਂ ਬੰਦ ਕਰਨਾ।
ਸ਼ੁਰੂ ਕਰਨ ਲਈ, ਆਪਣੀਆਂ ਪਰਿਵਾਰਕ ਸਾਂਝਾਕਰਨ ਸੈਟਿੰਗਾਂ ’ਤੇ ਜਾਓ, ਆਪਣੇ ਬੱਚੇ ਦਾ ਨਾਮ ਚੁਣੋ, ਫਿਰ ਕੰਟੈਂਟ ਅਤੇ ਪਰਦੇਦਾਰੀ ਪਾਬੰਦੀਆਂ ’ਤੇ ਕਲਿੱਕ ਜਾਂ ਟੈਪ ਕਰੋ। ਹੋਰ ਜਾਣਕਾਰੀ ਲਈ, ਦੇਖੋ: ਆਪਣੇ ਬੱਚੇ ਦੇ ਡਿਵਾਈਸ ’ਤੇ ਫ਼ਿਲਮਾਂ, ਸੰਗੀਤ ਆਦਿ ਲਈ ਉਮਰ-ਮੁਤਾਬਕ ਕੰਟੈਂਟ ਚੁਣੋ।
ਨੋਟ: ਬੱਚੇ ਦੇ ਖਾਤੇ ਨਾਲ ਸਾਈਨ ਕਰਨ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਉਮਰ-ਆਧਾਰਿਤ ਕੰਟੈਂਟ ਅਤੇ ਪਰਦੇਦਾਰੀ ਪਾਬੰਦੀਆਂ ਡਿਫ਼ੌਲਟ ਰੂਪ ਵਿੱਚ ਚਾਲੂ ਕੀਤੀਆਂ ਹੁੰਦੀਆਂ ਹਨ। (ਉਮਰ ਵਰਗ ਦੇਸ਼ ਜਾਂ ਖੇਤਰ ਅਨੁਸਾਰ ਵੱਖ-ਵੱਖ ਹੋ ਸਕਦਾ ਹੈ।)