ਜੇ ਤੁਹਾਡਾ ਸੱਜਾ ਜਾਂ ਖੱਬਾ Airpod ਕੰਮ ਨਹੀਂ ਕਰ ਰਿਹਾ

ਜੇ ਇੱਕ AirPod ਵਿੱਚੋਂ ਅਵਾਜ਼ ਨਹੀਂ ਆ ਰਹੀ ਜਾਂ ਇੱਕ AirPod ਦੂਜੇ ਨਾਲੋਂ ਘੱਟ ਜਾਂ ਜ਼ਿਆਦਾ ਅਵਾਜ਼ ਕਰ ਰਿਹਾ ਹੈ, ਤਾਂ ਜਾਣੋ ਕਿ ਕੀ ਕਰਨਾ ਹੈ।

ਜੇ ਇੱਕ AirPod ਵਿੱਚੋਂ ਅਵਾਜ਼ ਨਹੀਂ ਆ ਰਹੀ

  1. ਪੱਕਾ ਕਰੋ ਕਿ ਤੁਹਾਡੀ ਚਾਰਜਿੰਗ ਵਾਲੀ ਡੱਬੀ ਪੂਰੀ ਤਰ੍ਹਾਂ ਚਾਰਜ ਹੈ

  2. ਆਪਣੇ ਦੋਵੇਂ AirPods ਨੂੰ ਆਪਣੀ ਚਾਰਜਿੰਗ ਡੱਬੀ ਵਿੱਚ ਰੱਖੋ ਅਤੇ ਉਨ੍ਹਾਂ ਨੂੰ 30 ਸਕਿੰਟਾਂ ਤੱਕ ਚਾਰਜ ਹੋਣ ਦਿਓ।

  3. ਆਪਣੇ iPhone ਜਾਂ iPad ਦੇ ਨੇੜੇ ਚਾਰਜਿੰਗ ਡੱਬੀ ਨੂੰ ਖੋਲ੍ਹੋ।

    ਚਾਰਜਿੰਗ ਦੀ ਡੱਬੀ ਵਿੱਚ AirPods 4 ਹਨ, ਜਿਸਦਾ ਢੱਕਣ ਖੁੱਲ੍ਹਾ ਹੋਇਆ ਹੈ
  4. ਆਪਣੇ iPhone ਜਾਂ iPad 'ਤੇ ਚਾਰਜਿੰਗ ਸਥਿਤੀ ਦੇਖੋ, ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ AirPod ਚਾਰਜ ਹੋ ਰਿਹਾ ਹੈ

    iPhone ਦੀ ਹੋਮ ਸਕ੍ਰੀਨ 'ਤੇ AirPods ਅਤੇ ਚਾਰਜਿੰਗ ਡੱਬੀ ਦੇ ਬੈਟਰੀ ਪੱਧਰ
  5. ਉਸ AirPod ਨੂੰ ਸਹੀ ਕੰਨ ਵਿੱਚ ਲਗਾਓ ਜੋ ਕੰਮ ਨਹੀਂ ਕਰ ਰਿਹਾ।

  6. ਦੂਜੇ AirPod ਨੂੰ ਹਾਲੇ ਵੀ ਚਾਰਜਿੰਗ ਡੱਬੀ ਵਿੱਚ ਰੱਖੋ ਅਤੇ ਡੱਬੀ ਦਾ ਢੱਕਣ ਬੰਦ ਕਰ ਦਿਓ।

  7. ਖਰਾਬ AirPod ਦੀ ਜਾਂਚ ਕਰਨ ਲਈ ਆਡੀਓ ਚਲਾਓ।

  8. ਜੋ ਵੀ ਹੁੰਦਾ ਹੈ ਉਸਦੇ ਆਧਾਰ 'ਤੇ:

    • ਜੇ ਖਰਾਬ AirPod ਵਿੱਚੋਂ ਅਵਾਜ਼ ਆਉਂਦੀ ਹੈ, ਤਾਂ ਦੋਵੇ AirPods ਨੂੰ ਚਾਰਜਿੰਗ ਡੱਬੀ ਵਿੱਚ ਰੱਖੋ ਅਤੇ ਉਨ੍ਹਾਂ ਨੂੰ 30 ਸਕਿੰਟਾਂ ਲਈ ਚਾਰਜ ਹੋਣ ਦਿਓ, ਆਪਣੇ iPhone ਜਾਂ iPad ਦੇ ਨੇੜੇ ਚਾਰਜਿੰਗ ਡੱਬੀ ਖੋਲ੍ਹੋ ਅਤੇ ਇਹ ਦੇਖਣ ਲਈ ਜਾਂਚ ਕਰੋ ਕਿ ਦੋਵੇਂ ਸਹੀ ਤਰ੍ਹਾਂ ਕੰਮ ਕਰ ਰਹੇ ਹਨ।

    • ਜੇ ਇੱਕ AirPod ਹਾਲੇ ਵੀ ਕੰਮ ਨਹੀਂ ਕਰ ਰਿਹਾ ਹੈ, ਆਪਣੇ AirPods ਰੀਸੈੱਟ ਕਰੋ

ਜੇ ਇੱਕ AirPod ਦੀ ਅਵਾਜ਼ ਦੂਜੇ ਨਾਲੋਂ ਜ਼ਿਆਦਾ ਜਾਂ ਘੱਟ ਹੈ

ਜੇ ਤੁਹਾਡਾ ਖੱਬਾ ਜਾਂ ਸੱਜਾ AirPod ਕੋਈ ਵੀ ਅਵਾਜ਼ ਨਹੀਂ ਕਰ ਰਿਹਾ ਜਾਂ ਜੇ ਅਵਾਜ਼ ਬਹੁਤ ਘੱਟ ਹੈ, ਤਾਂ:

  1. ਹਰੇਕ AirPod ਦੇ ਮਾਈਕ੍ਰੋਫ਼ੋਨ ਅਤੇ ਸਪੀਕਰ ਦੀ ਜਾਲੀ ਦੀ ਜਾਂਚ ਕਰੋ।

    ਖੱਬੇ AirPod ਈਅਰਬੱਡ 'ਤੇ ਸਪੀਕਰ ਦੀ ਜਾਲੀ
  2. ਜੇ ਉੱਥੇ ਕੋਈ ਗੰਦਗੀ ਹੈ, ਤਾਂ ਆਪਣੇ AirPods ਜਾਂ ਆਪਣੇ AirPods Pro ਸਾਫ਼ ਕਰੋ

  3. ਸੈਟਿੰਗਾਂ >ਪਹੁੰਚਯੋਗਤਾ>ਆਡੀਓ/ਵਿਜ਼ੂਅਲ> ਸੰਤੁਲਨ 'ਤੇ ਜਾਓ ਅਤੇ ਪੱਕਾ ਕਰੋ ਕਿ ਸੰਤੁਲਨ ਵਿਚਕਾਰ 'ਤੇ ਸੈੱਟ ਹੈ।

ਕੀ ਹੋਰ ਮਦਦ ਚਾਹੀਦੀ ਹੈ?

ਸਾਨੂੰ ਇਸ ਬਾਰੇ ਹੋਰ ਦੱਸੋ ਕਿ ਕੀ ਹੋ ਰਿਹਾ ਹੈ ਅਤੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਅੱਗੇ ਕੀ ਕਰ ਸਕਦੇ ਹੋ।

ਸੁਝਾਅ ਪ੍ਰਾਪਤ ਕਰੋ

ਪ੍ਰਕਾਸ਼ਿਤ ਮਿਤੀ: