ਆਪਣੇ ਰਿਪਲੇਸਮੈਂਟ AirPods ਜਾਂ ਚਾਰਜਿੰਗ ਕੇਸ ਨੂੰ ਸੈੱਟ ਅੱਪ ਕਰੋ
ਜਦੋਂ ਤੁਸੀਂ ਆਪਣੇ ਰਿਪਲੇਸਮੈਂਟ AirPods ਈਅਰਬੱਡ ਜਾਂ ਚਾਰਜਿੰਗ ਕੇਸ ਪ੍ਰਾਪਤ ਕਰਦੇ ਹੋ, ਤਾਂ ਆਪਣੇ iPhone ਜਾਂ iPad ’ਤੇ ਆਪਣੇ AirPods ਦੁਬਾਰਾ ਵਰਤਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ।
ਜੇ ਤੁਸੀਂ ਨਵੇਂ AirPods ਖ਼ਰੀਦੇ ਹਨ, ਤਾਂ ਆਪਣੇ AirPods ਨੂੰ ਨਵੇਂ ਵਜੋਂ ਸੈੱਟ ਅੱਪ ਕਰੋ।
ਆਪਣੇ ਰਿਪਲੇਸਮੈਂਟ AirPods 1, AirPods 2, AirPods 3, AirPods Pro ਜਾਂ ਰਿਪਲੇਸਮੈਂਟ ਚਾਰਜਿੰਗ ਕੇਸ ਨੂੰ ਸੈੱਟ ਅੱਪ ਕਰੋ
ਦੋਵੇਂ AirPods ਨੂੰ ਆਪਣੇ ਚਾਰਿਜੰਗ ਕੇਸ ਵਿੱਚ ਰੱਖੋ।
ਕੇਸ ਨੂੰ ਪਾਵਰ ਨਾਲ ਕਨੈਕਟ ਕਰੋ, ਢੱਕਣ ਬੰਦ ਕਰੋ ਅਤੇ 20 ਮਿੰਟ ਉਡੀਕ ਕਰੋ।
ਢੱਕਣ ਖੋਲ੍ਹੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਜੇ ਸਟੇਟਸ ਲਾਈਟ ਸਫ਼ੈਦ ਰੰਗ ਵਿੱਚ ਫਲੈਸ਼ ਕਰਦੀ ਹੈ, ਤਾਂ ਕਦਮ 5 ’ਤੇ ਜਾਓ।
ਜੇ ਸਟੇਟਸ ਲਾਈਟ ਸਫ਼ੈਦ ਰੰਗ ਵਿੱਚ ਫਲੈਸ਼ ਨਹੀਂ ਕਰਦੀ ਹੈ, ਤਾਂ ਅਗਲੇ ਕਦਮ ਨੂੰ ਜਾਰੀ ਰੱਖੋ।
ਢੱਕਣ ਖੁੱਲ੍ਹਾ ਹੋਣ 'ਤੇ, ਕੇਸ ਦੇ ਪਿਛਲੇ ਪਾਸੇ ਸੈੱਟਅੱਪ ਬਟਨ ਨੂੰ 15 ਸਕਿੰਟਾਂ ਲਈ ਦਬਾ ਕੇ ਰੱਖੋ ਜਦੋਂ ਤੱਕ ਸਟੇਟਸ ਲਾਈਟ ਅੰਬਰ ਰੰਗ ਤੋਂ ਬਾਅਦ ਸਫ਼ੈਦ ਰੰਗ ਵਿੱਚ ਫਲੈਸ਼ ਨਹੀਂ ਕਰਦੀ। ਜੇ ਸਟੇਟਸ ਲਾਈਟ ਹਾਲੇ ਵੀ ਸਫ਼ੈਦ ਰੰਗ ਵਿੱਚ ਫਲੈਸ਼ ਨਹੀਂ ਕਰਦੀ, ਤਾਂ ਜਾਣੋ ਕਿ ਕੀ ਕਰਨਾ ਹੈ।

ਸਟੇਟਸ ਲਾਈਟ ਸਫ਼ੈਦ ਰੰਗ ਵਿੱਚ ਫਲੈਸ਼ ਕਰਦੀ ਹੋਵੇ, ਤਾਂ ਆਪਣੇ ਚਾਰਜਿੰਗ ਕੇਸ ਦੇ ਢੱਕਣ ਨੂੰ ਬੰਦ ਕਰੋ।
ਸਕ੍ਰੀਨ ’ਤੇ ਦਿਖਾਈ ਦੇਣ ਵਾਲੇ ਸੈੱਟਅੱਪ ਐਨੀਮੇਸ਼ਨ ’ਤੇ 'ਕਨੈਕਟ ਕਰੋ' ਨੂੰ ਟੈਪ ਕਰਨ ਤੋਂ ਪਹਿਲਾਂ, ਸੈਟਿੰਗਾਂ > Bluetooth ’ਤੇ ਜਾਓ, ਫਿਰ ਇਹ ਕਰੋ:
ਜੇਕਰ ਤੁਹਾਡੇ AirPods ਸੈਟਿੰਗਾਂ > Bluetooth ਵਿੱਚ ਦਿਖਾਈ ਦਿੰਦੇ ਹਨ, ਤਾਂ ਆਪਣੇ AirPods ਦੇ ਅੱਗੇ ’ਤੇ ਟੈਪ ਕਰੋ, ਫਿਰ “ਇਸ ਡਿਵਾਈਸ ਨੂੰ ਭੁੱਲ ਜਾਓ” ’ਤੇ ਟੈਪ ਕਰੋ, ਫਿਰ ਪੁਸ਼ਟੀ ਕਰਨ ਲਈ ਦੁਬਾਰਾ ਟੈਪ ਕਰੋ। ਅਗਲੇ ਕਦਮ ’ਤੇ ਜਾਰੀ ਰੱਖੋ।
ਜੇਕਰ ਤੁਹਾਡੇ AirPods ਇੱਥੇ ਦਿਖਾਈ ਨਹੀਂ ਦਿੰਦੇ, ਤਾਂ ਅਗਲੇ ਕਦਮ ’ਤੇ ਜਾਰੀ ਰੱਖੋ।
ਢੱਕਣ ਖੋਲ੍ਹੋ, ਫਿਰ ਆਪਣੇ iPhone ਜਾਂ iPad 'ਤੇ ਹੋਮ ਸਕ੍ਰੀਨ ’ਤੇ ਜਾਓ।
ਸੈੱਟਅੱਪ ਐਨੀਮੇਸ਼ਨ ਵਿੱਚ, “ਕਨੈਕਟ ਕਰੋ” ’ਤੇ ਟੈਪ ਕਰੋ, ਫਿਰ “ਹੋ ਗਿਆ” ’ਤੇ ਟੈਪ ਕਰੋ। AirPods ਵਰਤੇ ਜਾਣ ਲਈ ਤਿਆਰ ਹਨ।
ਆਪਣੇ ਰਿਪਲੇਸਮੈਂਟ AirPods 4 (ਸਾਰੇ ਮਾਡਲ) ਜਾਂ ਰਿਪਲੇਸਮੈਂਟ ਚਾਰਜਿੰਗ ਕੇਸ ਨੂੰ ਸੈੱਟ ਅੱਪ ਕਰੋ
ਦੋਵੇਂ AirPods ਨੂੰ ਆਪਣੇ ਚਾਰਿਜੰਗ ਕੇਸ ਵਿੱਚ ਰੱਖੋ।
ਕੇਸ ਨੂੰ ਪਾਵਰ ਨਾਲ ਕਨੈਕਟ ਕਰੋ, ਢੱਕਣ ਬੰਦ ਕਰੋ ਅਤੇ 20 ਮਿੰਟ ਉਡੀਕ ਕਰੋ।
ਢੱਕਣ ਖੋਲ੍ਹੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਜੇ ਸਟੇਟਸ ਲਾਈਟ ਸਫ਼ੈਦ ਰੰਗ ਵਿੱਚ ਫਲੈਸ਼ ਕਰਦੀ ਹੈ, ਤਾਂ ਕਦਮ 5 ’ਤੇ ਜਾਓ।
ਜੇ ਸਟੇਟਸ ਲਾਈਟ ਸਫ਼ੈਦ ਰੰਗ ਵਿੱਚ ਫਲੈਸ਼ ਨਹੀਂ ਕਰਦੀ ਹੈ, ਤਾਂ ਅਗਲੇ ਕਦਮ ਨੂੰ ਜਾਰੀ ਰੱਖੋ।
ਜਦੋਂ ਸਟੇਟਸ ਲਾਈਟ ਚਾਲੂ ਹੋਵੇ ਤਾਂ ਕੇਸ ਦੇ ਅਗਲੇ ਹਿੱਸੇ 'ਤੇ ਦੋ ਵਾਰ ਟੈਪ ਕਰੋ, ਜਦੋਂ ਸਟੇਟਸ ਲਾਈਟ ਸਫ਼ੈਦ ਰੰਗ ਵਿੱਚ ਫ਼ਲੈਸ਼ ਕਰਦੀ ਹੈ ਤਾਂ ਦੁਬਾਰਾ ਦੋ ਵਾਰ ਟੈਪ ਕਰੋ, ਫਿਰ ਜਦੋਂ ਸਟੇਟਸ ਲਾਈਟ ਤੇਜ਼ੀ ਨਾਲ ਫ਼ਲੈਸ਼ ਕਰਦੀ ਹੈ ਹੈ ਤਾਂ ਤੀਜੀ ਵਾਰ ਦੋ ਵਾਰ ਟੈਪ ਕਰੋ। ਜਦੋਂ ਸਟੇਟਸ ਲਾਈਟ ਐਂਬਰ ਰੰਗ ਵਿੱਚ ਫ਼ਲੈਸ਼ ਕਰਨ ਤੋਂ ਬਾਅਦ ਸਫ਼ੈਦ ਰੰਗ ਵਿੱਚ ਫ਼ਲੈਸ਼ ਕਰਦੀ ਹੈ, ਤਾਂ ਅਗਲੇ ਕਦਮ ਨੂੰ ਜਾਰੀ ਰੱਖੋ। ਜੇ ਸਟੇਟਸ ਲਾਈਟ ਹਾਲੇ ਵੀ ਸਫ਼ੈਦ ਰੰਗ ਵਿੱਚ ਫਲੈਸ਼ ਨਹੀਂ ਕਰਦੀ, ਤਾਂ ਜਾਣੋ ਕਿ ਕੀ ਕਰਨਾ ਹੈ।

ਸਟੇਟਸ ਲਾਈਟ ਸਫ਼ੈਦ ਰੰਗ ਵਿੱਚ ਫਲੈਸ਼ ਕਰਦੀ ਹੋਵੇ, ਤਾਂ ਆਪਣੇ ਚਾਰਜਿੰਗ ਕੇਸ ਦੇ ਢੱਕਣ ਨੂੰ ਬੰਦ ਕਰੋ।
ਸਕ੍ਰੀਨ ’ਤੇ ਦਿਖਾਈ ਦੇਣ ਵਾਲੇ ਸੈੱਟਅੱਪ ਐਨੀਮੇਸ਼ਨ ’ਤੇ 'ਕਨੈਕਟ ਕਰੋ' ਨੂੰ ਟੈਪ ਕਰਨ ਤੋਂ ਪਹਿਲਾਂ, ਸੈਟਿੰਗਾਂ > Bluetooth ’ਤੇ ਜਾਓ, ਫਿਰ ਇਹ ਕਰੋ:
ਜੇਕਰ ਤੁਹਾਡੇ AirPods ਸੈਟਿੰਗਾਂ > Bluetooth ਵਿੱਚ ਦਿਖਾਈ ਦਿੰਦੇ ਹਨ, ਤਾਂ ਆਪਣੇ AirPods ਦੇ ਅੱਗੇ ’ਤੇ ਟੈਪ ਕਰੋ, ਫਿਰ “ਇਸ ਡਿਵਾਈਸ ਨੂੰ ਭੁੱਲ ਜਾਓ” ’ਤੇ ਟੈਪ ਕਰੋ, ਫਿਰ ਪੁਸ਼ਟੀ ਕਰਨ ਲਈ ਦੁਬਾਰਾ ਟੈਪ ਕਰੋ। ਅਗਲੇ ਕਦਮ ’ਤੇ ਜਾਰੀ ਰੱਖੋ।
ਜੇਕਰ ਤੁਹਾਡੇ AirPods ਇੱਥੇ ਦਿਖਾਈ ਨਹੀਂ ਦਿੰਦੇ, ਤਾਂ ਅਗਲੇ ਕਦਮ ’ਤੇ ਜਾਰੀ ਰੱਖੋ।
ਢੱਕਣ ਖੋਲ੍ਹੋ, ਫਿਰ ਆਪਣੇ iPhone ਜਾਂ iPad 'ਤੇ ਹੋਮ ਸਕ੍ਰੀਨ ’ਤੇ ਜਾਓ।
ਸੈੱਟਅੱਪ ਐਨੀਮੇਸ਼ਨ ਵਿੱਚ, “ਕਨੈਕਟ ਕਰੋ” ’ਤੇ ਟੈਪ ਕਰੋ, ਫਿਰ “ਹੋ ਗਿਆ” ’ਤੇ ਟੈਪ ਕਰੋ। AirPods ਵਰਤੇ ਜਾਣ ਲਈ ਤਿਆਰ ਹਨ।
ਕੀ ਹੋਰ ਮਦਦ ਚਾਹੀਦੀ ਹੈ?
ਸਾਨੂੰ ਇਸ ਬਾਰੇ ਹੋਰ ਦੱਸੋ ਕਿ ਕੀ ਹੋ ਰਿਹਾ ਹੈ ਅਤੇ ਅਸੀਂ ਤੁਹਾਨੂੰ ਸੁਝਾਅ ਦੇਵਾਂਗੇ ਕਿ ਅੱਗੇ ਕੀ ਕਰਨਾ ਹੈ।