ਆਪਣੇ AirPods Pro ਨੂੰ ਕਿਵੇਂ ਸਾਫ਼ ਕਰੀਏ
ਨਿਯਮਤ ਸਫਾਈ ਤੁਹਾਡੇ AirPods Pro ਨੂੰ ਚੰਗੀ ਸਥਿਤੀ ਵਿੱਚ ਬਣਾਈ ਰੱਖਣ ਵਿੱਚ ਸਹਾਇਤਾ ਕਰ ਸਕਦੀ ਹੈ।
ਆਪਣੇ AirPods ਦੀ ਪਛਾਣ ਕਰੋ, ਜਾਂ ਸਿੱਖੋ ਕਿ ਆਪਣੇ AirPods ਨੂੰ ਜਾਂ ਆਪਣੇ AirPods Max ਨੂੰ ਸਾਫ਼ ਕਿਵੇਂ ਕਰਨਾ ਹੈ
ਆਪਣੇ AirPods Pro 2 ਅਤੇ AirPods Pro 3 ਦੀਆਂ ਜਾਲੀਆਂ ਨੂੰ ਸਾਫ਼ ਕਰੋ
ਤੁਹਾਨੂੰ ਕੀ ਚਾਹੀਦਾ ਹੈ
ਮਾਈਸਲਰ ਪਾਣੀ ਜਿਸ ਵਿੱਚ PEG-6 ਕੈਪ੍ਰਿਲਿਕ/ਕੈਪ੍ਰਿਕ ਗਲਾਈਸਰਾਈਡ ਸ਼ਾਮਲ ਹੋਣ, ਜਿਵੇਂ ਕਿ ਬਾਇਓਡਰਮਾ ਜਾਂ ਨਿਊਟ੍ਰੋਜੀਨਾ ਤੋਂ
ਡਿਸਟਿਲਡ ਪਾਣੀ
ਨਰਮ ਦੰਦਿਆਂ ਵਾਲਾ ਬੱਚਿਆਂ ਦਾ ਦੰਦਾਂ ਦਾ ਬੁਰਸ਼
ਦੋ ਛੋਟੇ ਕੱਪ
ਕਾਗਜ਼ ਦਾ ਤੌਲੀਆ
ਤੁਹਾਡੇ AirPods Pro 2 ਦੇ ਸਾਫ਼ ਕਰਨ ਵਾਲੇ ਖੇਤਰ
ਆਪਣੇ AirPods Pro 2 ਨੂੰ ਸਾਫ਼ ਕਰਨ ਤੋਂ ਪਹਿਲਾਂ, ਇਅਰ ਟਿਪਸ ਨੂੰ ਉਤਾਰੋ।
ਕਿਸੇ ਵੀ ਇਅਰ ਟਿਪ ਨੂੰ ਹਟਾਉਣ ਲਈ, ਆਪਣੀਆਂ ਉਂਗਲੀਆਂ ਨਾਲ ਇਅਰ ਟਿਪ ਦੇ ਬੇਸ ਨੂੰ ਮਜ਼ਬੂਤੀ ਨਾਲ ਖਿੱਚੋ, ਜਿੱਥੇ ਇਅਰ ਟਿਪ AirPod ਨਾਲ ਜੁੜੀ ਹੋਈ ਹੁੰਦੀ ਹੈ। ਜੇ ਤੁਹਾਨੂੰ ਪਕੜ ਲਈ ਵਧੇਰੇ ਜਗ੍ਹਾ ਦੀ ਲੋੜ ਹੈ, ਤਾਂ ਇਅਰ ਟਿਪ ਦੇ ਰਬੜ ਦੇ ਕਿਨਾਰੇ ਨੂੰ ਅੰਦਰ ਤੋਂ ਬਾਹਰ ਵੱਲ ਕੱਢੋ, ਜਾਂ ਇਅਰ ਟਿਪ ਨੂੰ ਹਟਾਉਣ ਵਿੱਚ ਮਦਦ ਲਈ ਕਿਸੇ ਸਾਫ਼ ਕੱਪੜੇ ਦੀ ਵਰਤੋਂ ਕਰੋ।
ਤੁਸੀਂ ਆਪਣੇ AirPods Pro 2 ਦੇ ਘੇਰਾ ਲਗਾਈਆਂ ਜਾਲੀਆਂ ਨੂੰ ਸਾਫ਼ ਕਰ ਸਕਦੇ ਹੋ। ਹੋਰ ਕਿਸੇ ਵੀ ਥਾਂ ਦੀ ਸਫ਼ਾਈ ਨਾ ਕਰੋ।

ਤੁਹਾਡੇ AirPods Pro 3 ਦੇ ਸਾਫ਼ ਕਰਨ ਵਾਲੇ ਖੇਤਰ
ਆਪਣੇ AirPods Pro 3 ਨੂੰ ਸਾਫ਼ ਕਰਨ ਤੋਂ ਪਹਿਲਾਂ, ਇਅਰ ਟਿਪਸ ਨੂੰ ਉਤਾਰੋ।
ਕਿਸੇ ਵੀ ਇਅਰ ਟਿਪ ਨੂੰ ਹਟਾਉਣ ਲਈ, ਆਪਣੀਆਂ ਉਂਗਲੀਆਂ ਨਾਲ ਇਅਰ ਟਿਪ ਦੇ ਬੇਸ ਨੂੰ ਮਜ਼ਬੂਤੀ ਨਾਲ ਖਿੱਚੋ, ਜਿੱਥੇ ਇਅਰ ਟਿਪ AirPod ਨਾਲ ਜੁੜੀ ਹੋਈ ਹੁੰਦੀ ਹੈ। ਜੇ ਤੁਹਾਨੂੰ ਪਕੜ ਲਈ ਵਧੇਰੇ ਜਗ੍ਹਾ ਦੀ ਲੋੜ ਹੈ, ਤਾਂ ਇਅਰ ਟਿਪ ਦੇ ਰਬੜ ਦੇ ਕਿਨਾਰੇ ਨੂੰ ਅੰਦਰ ਤੋਂ ਬਾਹਰ ਵੱਲ ਕੱਢੋ, ਜਾਂ ਇਅਰ ਟਿਪ ਨੂੰ ਹਟਾਉਣ ਵਿੱਚ ਮਦਦ ਲਈ ਕਿਸੇ ਸਾਫ਼ ਕੱਪੜੇ ਦੀ ਵਰਤੋਂ ਕਰੋ।
ਤੁਸੀਂ ਆਪਣੇ AirPods Pro 3 'ਤੇ ਘੇਰਾ ਲਗਾਏ ਗਈ ਜਾਲੀ ਨੂੰ ਸਾਫ਼ ਕਰ ਸਕਦੇ ਹੋ, ਜਿਸ ਵਿੱਚ ਹੇਠਲਾ ਮਾਈਕ ਵੀ ਸ਼ਾਮਲ ਹੈ। ਹੋਰ ਕਿਸੇ ਵੀ ਥਾਂ ਦੀ ਸਫ਼ਾਈ ਨਾ ਕਰੋ।

ਆਪਣੇ AirPods ਦੀਆਂ ਜਾਲੀਆਂ ਨੂੰ ਕਿਵੇਂ ਸਾਫ ਕਰੀਏ
ਇੱਕ ਕੱਪ ਵਿੱਚ ਥੋੜ੍ਹਾ ਜਿਹਾ ਮਾਈਸਲਰ ਪਾਣੀ ਪਾਓ।
ਦੰਦਾਂ ਵਾਲੇ ਬੁਰਸ਼ ਨੂੰ ਮਾਈਸਲਰ ਪਾਣੀ ਦੇ ਕੱਪ ਵਿੱਚ ਉਦੋਂ ਤੱਕ ਡੁਬਾ ਕੇ ਰੱਖੋ ਜਦੋਂ ਤੱਕ ਦੰਦੇ ਪੂਰੀ ਤਰ੍ਹਾਂ ਭਿੱਜ ਨਾ ਜਾਣ।
ਆਪਣੇ AirPod ਨੂੰ ਇਸ ਤਰ੍ਹਾਂ ਫੜੋ ਕਿ ਜਾਲੀ ਦਾ ਮੂੰਹ ਉੱਪਰ ਵੱਲ ਹੋਵੇ।
ਜਾਲੀ 'ਤੇ ਲਗਭਗ 15 ਸਕਿੰਟਾਂ ਲਈ ਗੋਲ-ਗੋਲ ਬੁਰਸ਼ ਮਾਰੋ।
ਆਪਣੇ AirPod ਨੂੰ ਉਲਟਾ ਕਰ ਕੇ ਕਾਗਜ਼ ਦੇ ਤੌਲੀਏ 'ਨਾਲ ਪੁੰਝੋ। ਪੱਕਾ ਕਰੋ ਕਿ ਕਾਗਜ਼ ਵਾਲੇ ਤੌਲੀਏ ਨਾਲ ਜਾਲੀ ਸਾਫ਼ ਹੋ ਰਹੀ ਹੈ
ਜਿਸ ਵੀ ਜਾਲੀ ਨੂੰ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ, ਉਸ 'ਤੇ 2-5 ਪੜਾਵਾਂ ਨੂੰ ਦੋ ਹੋਰ ਵਾਰ ਦੁਹਰਾਓ (ਕੁੱਲ ਤਿੰਨ ਵਾਰ)।
ਮਾਈਸਲਰ ਪਾਣੀ ਨੂੰ ਹਟਾਉਣ ਲਈ, ਬੁਰਸ਼ ਨੂੰ ਡਿਸਟਿਲਡ ਪਾਣੀ ਨਾਲ ਧੋਵੋ, ਫਿਰ ਜਿਸ ਵੀ ਜਾਲੀ ਨੂੰ ਤੁਸੀਂ ਸਾਫ਼ ਕੀਤਾ ਹੈ ਉਸ 'ਤੇ ਡਿਸਟਿਲਡ ਪਾਣੀ ਨਾਲ 1-5 ਵਾਲੇ ਪੜਾਵਾਂ ਨੂੰ ਦੁਹਰਾਓ।
ਚਾਰਜਿੰਗ ਡੱਬੀ ਵਿੱਚ ਰੱਖਣ ਤੋਂ ਪਹਿਲਾਂ ਜਾਂ ਉਨ੍ਹਾਂ ਨੂੰ ਵਰਤਣ ਤੋਂ ਪਹਿਲਾਂ — ਘੱਟੋ-ਘੱਟ ਦੋ ਘੰਟਿਆਂ ਲਈ — ਆਪਣੇ AirPods ਨੂੰ ਪੂਰੀ ਤਰ੍ਹਾਂ ਸੁੱਕਣ ਦਿਓ।
ਆਪਣੇ AirPods Pro ਦੀ ਬਾਡੀ ਨੂੰ ਸਾਫ਼ ਕਰੋ
ਜੇ ਤੁਹਾਡਾ AirPods Pro ਕਿਸੇ ਵੀ ਅਜਿਹੀ ਚੀਜ਼ ਦੇ ਸੰਪਰਕ ਵਿੱਚ ਆਉਂਦਾ ਹੈ ਜੋ ਦਾਗ ਪੈਣ ਜਾਂ ਹੋਰ ਨੁਕਸਾਨ ਦਾ ਕਾਰਨ ਬਣ ਸਕਦਾ ਹੈ - ਉਦਾਹਰਣ ਵਜੋਂ, ਸਾਬਣ, ਸ਼ੈਂਪੂ, ਕੰਡੀਸ਼ਨਰ, ਲੋਸ਼ਨ, ਇਤਰ, ਸੋਲਵੈਂਟ, ਡਿਟਰਜੈਂਟ, ਐਸਿਡ ਜਾਂ ਤੇਜ਼ਾਬੀ ਭੋਜਨ, ਕੀੜੇ-ਮਕੌੜਿਆਂ ਨੂੰ ਦੂਰ ਕਰਨ ਵਾਲਾ, ਸਨਸਕ੍ਰੀਨ, ਤੇਲ, ਜਾਂ ਵਾਲਾਂ ਦਾ ਰੰਗ:
ਉਨ੍ਹਾਂ ਨੂੰ ਤਾਜ਼ੇ ਪਾਣੀ ਨਾਲ ਗਿੱਲੇ ਕੀਤੇ ਕੱਪੜੇ ਨਾਲ ਪੂੰਝ ਕੇ ਸਾਫ਼ ਕਰੋ ਅਤੇ ਉਨ੍ਹਾਂ ਨੂੰ ਮੁਲਾਇਮ, ਸੁੱਕੇ ਅਤੇ ਬਿਨਾਂ ਬੁਰ ਵਾਲੇ ਕੱਪੜੇ ਨਾਲ ਸੁਕਾ ਲਓ।
ਚਾਰਜਿੰਗ ਡੱਬੀ ਵਿੱਚ ਰੱਖਣ ਤੋਂ ਪਹਿਲਾਂ ਜਾਂ ਉਨ੍ਹਾਂ ਨੂੰ ਵਰਤਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ — ਘੱਟੋ-ਘੱਟ ਦੋ ਘੰਟਿਆਂ ਲਈ — ਉਨ੍ਹਾਂ ਨੂੰ ਪੂਰੀ ਤਰ੍ਹਾਂ ਸੁੱਕਣ ਦਿਓ।
ਆਪਣੇ AirPods Pro ਨੂੰ ਪਾਣੀ ਵਿੱਚ ਨਾ ਚਲਾਓ, ਅਤੇ ਆਪਣੇ AirPods Pro ਨੂੰ ਸਾਫ਼ ਕਰਨ ਲਈ ਤਿੱਖੀਆਂ ਚੀਜ਼ਾਂ ਜਾਂ ਖੁਰਚਣ ਵਾਲੇ ਪਦਾਰਥਾਂ ਦੀ ਵਰਤੋਂ ਨਾ ਕਰੋ।
AirPods Pro 3 ਲਈ ਵਿਕਲਪਿਕ ਵਾਧੂ ਸਫ਼ਾਈ
ਇਸ ਨੂੰ ਸੀਲ ਕਰਨ ਲਈ ਆਪਣੇ ਅੰਗੂਠੇ ਜਾਂ ਪਹਿਲੀ ਉਂਗਲ ਨੂੰ ਹਰੇਕ AirPod ਦੀ ਇਅਰ ਟਿਪ ਦੀ ਮੋਰੀ 'ਤੇ ਰੱਖੋ।
ਮਲਬੇ ਨੂੰ ਹਟਾਉਣ ਲਈ AirPod ਨੂੰ ਹਲਕਾ ਜਿਹਾ ਹਿਲਾਉਂਦੇ ਹੋਏ ਹਰੇਕ AirPod ਨੂੰ 10 ਸਕਿੰਟਾਂ ਲਈ ਪਾਣੀ ਦੇ ਕਟੋਰੇ ਵਿੱਚ ਡੁਬੋ ਕੇ ਧੋਵੋ।
AirPod ਦੀ ਡੰਡੀ ਨੂੰ ਫੜੋ ਅਤੇ ਵਾਧੂ ਪਾਣੀ ਨੂੰ ਹਟਾਉਣ ਲਈ ਇਅਰ ਟਿਪ ਨੂੰ ਸੁੱਕੇ, ਬੂਰ-ਮੁਕਤ ਕੱਪੜੇ ਨਾਲ 10 ਸਕਿੰਟਾਂ ਲਈ ਦਬਾਓ।
ਆਪਣੇ AirPods Pro 3 ਨੂੰ ਬੂਰ-ਮੁਕਤ ਕੱਪੜੇ ਨਾਲ ਸੁਕਾਓ।
ਆਪਣੇ AirPods Pro 3 ਨੂੰ ਚਾਰਜਿੰਗ ਕੇਸ ਵਿੱਚ ਰੱਖਣ ਜਾਂ ਉਨ੍ਹਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ — ਘੱਟੋ ਘੱਟ ਦੋ ਘੰਟਿਆਂ ਲਈ — ਸੁੱਕਣ ਦਿਓ।
ਆਪਣੇ AirPods Pro ਦੇ ਇਅਰ ਟਿਪਸ ਨੂੰ ਸਾਫ਼ ਕਰੋ
ਜੇ ਇਅਰ ਟਿਪ ਵਿੱਚ ਕੋਈ ਪਾਣੀ ਜਮ੍ਹਾਂ ਹੋ ਗਿਆ ਹੈ, ਤਾਂ ਪਾਣੀ ਹਟਾਉਣ ਲਈ AirPod ਨੂੰ ਇੱਕ ਨਰਮ, ਸੁੱਕੇ, ਬੂਰ-ਮੁਕਤ ਕੱਪੜੇ 'ਤੇ ਦਬਾਓ ਜਿਸ ਵਿੱਚ ਇਅਰ ਟਿਪ ਹੇਠਾਂ ਵੱਲ ਖੁੱਲ੍ਹਦਾ ਹੋਵੇ।
ਹਰੇਕ AirPod ਤੋਂ ਇਅਰ ਟਿਪਸ ਨੂੰ ਖਿੱਚੋ ਅਤੇ ਇਅਰ ਟਿਪਸ ਨੂੰ ਪਾਣੀ ਨਾਲ ਧੋਵੋ। ਸਾਬਣ ਜਾਂ ਹੋਰ ਘਰੇਲੂ ਕਲੀਨਰਾਂ ਦੀ ਵਰਤੋਂ ਨਾ ਕਰੋ।
ਇਅਰ ਟਿਪਸ ਨੂੰ ਇੱਕ ਨਰਮ, ਸੁੱਕੇ, ਬੂਰ-ਮੁਕਤ ਕੱਪੜੇ ਨਾਲ ਪੂੰਝੋ। ਇਹ ਸੁਨਿਸ਼ਚਿਤ ਕਰੋ ਕਿ ਹਰੇਕ AirPod ਨਾਲ ਦੁਬਾਰਾ ਜੁੜਨ ਤੋਂ ਪਹਿਲਾਂ ਇਅਰ ਟਿਪਸ ਪੂਰੀ ਤਰ੍ਹਾਂ ਸੁੱਕੇ ਹਨ।
ਹਰੇਕ AirPod 'ਤੇ ਇਅਰ ਟਿਪਸ ਵਾਪਸ ਲਗਾਓ। ਇਅਰ ਟਿਪਸ ਅੰਡਾਕਾਰ ਆਕਾਰ ਦੇ ਹੁੰਦੇ ਹਨ, ਇਸ ਲਈ ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਉਨ੍ਹਾਂ ਨੂੰ ਦੁਬਾਰਾ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਇਕਸਾਰ ਕਰੋ।
ਆਪਣੇ AirPods Pro ਦੇ ਚਾਰਜਿੰਗ ਕੇਸ ਨੂੰ ਸਾਫ਼ ਕਰੋ
ਚਾਰਜਿੰਗ ਡੱਬੀ ਨੂੰ ਨਰਮ, ਸੁੱਕੇ, ਬੁਰ ਰਹਿਤ ਕੱਪੜੇ ਨਾਲ ਸਾਫ਼ ਕਰੋ। ਜੇ ਜ਼ਰੂਰੀ ਹੋਵੇ, ਤਾਂ ਤੁਸੀਂ ਆਈਸੋਪ੍ਰੋਪਾਈਲ ਅਲਕੋਹਲ ਨਾਲ ਕੱਪੜੇ ਨੂੰ ਥੋੜ੍ਹਾ ਜਿਹਾ ਗਿੱਲਾ ਵੀ ਕਰ ਸਕਦੇ ਹੋ। ਚਾਰਜਿੰਗ ਡੱਬੀ ਨੂੰ ਸੁੱਕਣ ਦਿਓ। ਇਹ ਯਕੀਨੀ ਬਣਾਓ ਕਿ ਚਾਰਜਿੰਗ ਪੋਰਟਾਂ ਵਿੱਚ ਕੋਈ ਤਰਲ ਨਾ ਜਾਵੇ। ਏਥੇ ਕੁਝ ਹੋਰ ਸੇਧਾਂ ਦਿੱਤੀਆਂ ਜਾ ਰਹੀਆਂ ਹਨ:
ਸਾਫ਼, ਸੁੱਕੇ, ਨਰਮ ਦੰਦਿਆਂ ਵਾਲੇ ਬੁਰਸ਼ ਨਾਲ ਚਾਰਜਿੰਗ ਪੋਰਟ ਤੋਂ ਕਿਸੇ ਵੀ ਤਰ੍ਹਾਂ ਦੀ ਗੰਦਗੀ ਹਟਾਓ।
ਚਾਰਜਿੰਗ ਕੇਸ ਨੂੰ ਸਾਫ਼ ਕਰਨ ਲਈ ਖੁਰਚਣ ਵਾਲੇ ਪਦਾਰਥਾਂ ਦੀ ਵਰਤੋਂ ਨਾ ਕਰੋ।
ਧਾਤ ਦੇ ਨਾਲ ਹੋਣ ਵਾਲੇ ਸੰਪਰਕਾਂ ਵਾਲੇ ਨੁਕਸਾਨਾਂ ਤੋਂ ਬਚਣ ਲਈ, ਚਾਰਜਿੰਗ ਪੋਰਟਾਂ ਵਿੱਚ ਕੁਝ ਵੀ ਨਾ ਪਾਓ।
ਚਮੜੀ ਦੀ ਜਲਣ ਤੋਂ ਬਚਣ ਲਈ ਸੁਝਾਅ
ਇੱਥੇ ਦੱਸਿਆ ਗਿਆ ਹੈ ਕਿ ਚਮੜੀ ਦੀ ਜਲਣ ਤੋਂ ਕਿਵੇਂ ਬਚਣਾ ਹੈ, ਖ਼ਾਸਕਰ ਜੇ ਤੁਹਾਨੂੰ ਐਲਰਜੀ ਜਾਂ ਚਮੜੀ ਦੀ ਸੰਵੇਦਨਸ਼ੀਲਤਾ ਹੈ:
AirPods Pro ਨਾਲ ਕਸਰਤ ਤੋਂ ਬਾਅਦ, ਜਾਂ ਤੁਹਾਡੇ ਡਿਵਾਈਸ ਦੇ ਪਸੀਨੇ, ਸਾਬਣ, ਸ਼ੈਂਪੂ, ਮੇਕਅੱਪ, ਸਨਸਕ੍ਰੀਨ ਅਤੇ ਲੋਸ਼ਨ ਵਰਗੇ ਤਰਲ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਜੋ ਸੰਭਾਵਤ ਤੌਰ 'ਤੇ ਚਮੜੀ ਦੀ ਜਲਣ ਦਾ ਕਾਰਨ ਬਣ ਸਕਦੇ ਹਨ, ਆਪਣੇ ਡਿਵਾਈਸ ਨੂੰ ਸਾਫ਼ ਕਰੋ ਅਤੇ ਸੁਕਾਓ। ਜੇ ਤੁਹਾਡਾ ਡਿਵਾਈਸ ਪਸੀਨੇ, ਸਾਬਣ, ਸ਼ੈਂਪੂ, ਮੇਕਅੱਪ, ਸਨਸਕ੍ਰੀਨ ਅਤੇ ਲੋਸ਼ਨ ਵਰਗੇ ਤਰਲਾਂ ਦੇ ਸੰਪਰਕ ਵਿੱਚ ਆਉਂਦਾ ਹੈ ਜੋ ਸੰਭਾਵਿਤ ਤੌਰ 'ਤੇ ਚਮੜੀ ਦੀ ਜਲਣ ਦਾ ਕਾਰਨ ਬਣ ਸਕਦੇ ਹਨ, ਤਾਂ ਆਪਣੇ ਡਿਵਾਈਸ ਨੂੰ ਸਾਫ਼ ਕਰੋ ਅਤੇ ਸੁਕਾਓ। ਆਪਣੇ AirPods Pro ਦੇ ਨਾਲ ਨਾਲ ਤੁਹਾਡੀ ਚਮੜੀ ਨੂੰ ਸਾਫ਼ ਅਤੇ ਸੁੱਕਾ ਰੱਖਣਾ ਵਰਤੋਂ ਨੂੰ ਆਰਾਮਦਾਇਕ ਕਰੇਗਾ ਅਤੇ ਤੁਹਾਡੇ ਡਿਵਾਈਸ ਨੂੰ ਲੰਬੇ ਸਮੇਂ ਦੇ ਨੁਕਸਾਨ ਨੂੰ ਬਚਾਏਗਾ।
ਜੇ ਤੁਹਾਨੂੰ ਖਾਸ ਪਦਾਰਥਾਂ ਤੋਂ ਅਲਰਜੀਆਂ ਹਨ ਜਾਂ ਉਨ੍ਹਾਂ ਪ੍ਰਤੀ ਸੰਵੇਦਨਸ਼ੀਲਤ ਹੈ, ਤਾਂ AirPods ਵਿੱਚ ਵਰਤੇ ਜਾਣ ਵਾਲੇ ਪਦਾਰਥਾਂ ਦੀ ਜਾਣਕਾਰੀ ਦੇਖੋ।
AirPods ਦੇ ਪਸੀਨੇ ਅਤੇ ਪਾਣੀ ਨੂੰ ਰੋਕਣ ਦੀ ਸਮਰੱਥਾ ਬਾਰੇ ਹੋਰ ਜਾਣੋ।
ਜੇ ਤੁਹਾਨੂੰ ਵਧੇਰੇ ਮਦਦ ਦੀ ਲੋੜ ਹੈ
ਜੇ ਸਫ਼ਾਈ ਨਾਲ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੁੰਦੀ, ਤਾਂ ਆਪਣੇ AirPods Pro ਲਈ ਸਰਵਿਸ ਪ੍ਰਾਪਤ ਕਰੋ।
ਜੇ ਤੁਹਾਡੇ AirPods ਨੁਕਸਾਨੇ ਜਾਂਦੇ ਹਨ, ਤਾਂ ਤੁਸੀਂ ਬਦਲ ਦਾ ਆਰਡਰ ਦੇ ਸਕਦੇ ਹੋ। ਜੇ ਤੁਹਾਡੀ ਸਮੱਸਿਆ ਨੂੰ Apple ਦੀ ਸੀਮਤ ਵਾਰੰਟੀ, AppleCare+ ਜਾਂ ਗਾਹਕ ਲਈ ਕਨੂੰਨ ਦੇ ਅਧੀਨ ਕਵਰ ਨਹੀਂ ਕੀਤਾ ਜਾਂਦਾ, ਤਾਂ ਤੁਸੀਂ ਵਾਰੰਟੀ ਤੋਂ ਬਾਹਰ ਵਾਲੀ ਫ਼ੀਸ ਨਾਲ ਆਪਣੇ AirPods ਨੂੰ ਬਦਲਾ ਸਕਦੇ ਹੋ।