Siri ਤੋਂ ਪੁੱਛਣਾ
ਨੋਟ: Siri ਦੀ ਵਰਤੋਂ ਕਰਨ ਲਈ ਤੁਹਾਡਾ ਇੰਟਰਨੈੱਟ ਨਾਲ ਕਨੈਕਟ ਹੋਣਾ ਲਾਜ਼ਮੀ ਹੈ।
ਇਸ ਤੋਂ ਪਹਿਲਾਂ ਕਿ ਤੁਸੀਂ Siri ਨੂੰ ਕੁਝ ਕਰਨ ਲਈ ਕਹੋ, ਤੁਹਾਨੂੰ ਇਸ ਨੂੰ ਕਿਰਿਆਸ਼ੀਲ ਕਰਨਾ ਪਵੇਗਾ। ਆਪਣੇ iPad ’ਤੇ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਆਪਣੀ ਆਵਾਜ਼ ਨਾਲ: “Siri” ਜਾਂ “Hey Siri” ਕਹੋ (ਜੇਕਰ ਇਹ ਵਿਕਲਪ ਉਪਲਬਧ ਹੈ ਅਤੇ Siri ਸੈਟਿੰਗਾਂ ਵਿੱਚ ਚਾਲੂ ਹੈ)। ਇਹ ਦੇਖਣ ਲਈ ਕਿ ਕੀ ਤੁਹਾਡੇ ਡਿਵਾਈਸ ਅਤੇ ਭਾਸ਼ਾ ਲਈ “Hey Siri” ਜਾਂ “Siri” ਉਪਲਬਧ ਹੈ, iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਦੇਖੋ।
“ਹੋਮ” ਬਟਨ ਵਾਲੇ iPad ’ਤੇ: “ਹੋਮ” ਬਟਨ ਨੂੰ ਦਬਾ ਕੇ ਰੱਖੋ।
ਹੋਰ iPad ਮਾਡਲਾਂ ’ਤੇ: ਟੌਪ ਬਟਨ ਨੂੰ ਦਬਾ ਕੇ ਰੱਖੋ।
ਰਿਮੋਟ ਅਤੇ ਮਾਈਕ ਵਾਲੇ EarPods ਦੇ ਨਾਲ: (ਵੱਖਰੇ ਤੌਰ ’ਤੇ ਵੇਚਿਆ ਜਾਂਦਾ ਹੈ) ਕੇਂਦਰ ਜਾਂ ਕਾਲ ਬਟਨ ਨੂੰ ਦਬਾ ਕੇ ਰੱਖੋ।