ਆਪਣੇ iPad ’ਤੇ Apple Intelligence ਦੀ ਵਰਤੋਂ ਕਰਨੀ
iPadOS 26 ਦੇ ਨਾਲ, Apple Intelligence* ਤੁਹਾਡੀਆਂ ਐਪਾਂ ਅਤੇ ਅਨੁਭਵਾਂ ਵਿੱਚ ਏਕੀਕ੍ਰਿਤ ਹੈ ਤਾਂ ਜੋ ਤੁਹਾਨੂੰ ਸੰਚਾਰ ਕਰਨ, ਆਪਣੇ ਹਾਵ-ਭਾਵ ਪ੍ਰਗਟ ਕਰਨ ਅਤੇ ਚੀਜ਼ਾਂ ਨੂੰ ਹੋਰ ਆਸਾਨੀ ਨਾਲ ਕਰਨ ਵਿੱਚ ਮਦਦ ਕੀਤੀ ਜਾ ਸਕੇ। ਇਸ ਵੱਲੋਂ ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਕਰਦੇ ਹੋਏ, ਨਾਲ ਹੀ ਤੁਹਾਡੇ ਲਈ ਉਪਯੋਗੀ ਅਤੇ ਸੰਬੰਧਿਤ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।
ਨੋਟ: Apple Intelligence ਫ਼ੀਚਰ iPad ਦੇ ਸਾਰੇ ਮਾਡਲਾਂ ’ਤੇ ਜਾਂ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ ਹੈ। ** ਸਭ ਤੋਂ ਹਾਲੀਆ ਉਪਲਬਧ ਫ਼ੀਚਰਾਂ ਤੱਕ ਪਹੁੰਚ ਕਰਨ ਲਈ, ਯਕੀਨੀ ਬਣਾਓ ਕਿ ਤੁਸੀਂ iPadOS ਦੇ ਨਵੀਨਤਮ ਸੰਸਕਰਨ ਦੀ ਵਰਤੋਂ ਕਰ ਰਹੇ ਹੋ।
Apple Intelligence ਨੂੰ ਚਾਲੂ ਕਰਨਾ
ਜੇਕਰ Apple Intelligence ਬੰਦ ਹੈ, ਤਾਂ ਤੁਸੀਂ iPadOS 26 ਵਿੱਚ ਨਵੀਨਤਮ ਫ਼ੀਚਰਾਂ ਨੂੰ ਐਕਸੈੱਸ ਕਰਨ ਲਈ ਇਸ ਨੂੰ ਚਾਲੂ ਕਰ ਸਕਦੇ ਹੋ। ਸੈਟਿੰਗਾਂ ਐਪ
’ਤੇ ਜਾਓ, Apple Intelligence ਅਤੇ Siri ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
Apple Intelligence ਦੇ ਨਾਲ ਦਿੱਤੇ ਬਟਨ ’ਤੇ ਟੈਪ ਕਰੋ।
“Apple Intelligence ਨੂੰ ਚਾਲੂ ਕਰੋ” ’ਤੇ ਟੈਪ ਕਰੋ।
ਤੁਸੀਂ ਜੋ ਵਿਕਲਪ ਦੇਖ ਰਹੇ ਹੋ, ਇਹ ਇਸ ਗੱਲ ’ਤੇ ਅਧਾਰਤ ਹੈ ਕਿ ਤੁਹਾਡੇ ਕੋਲ iPadOS ਦਾ ਕਿਹੜਾ ਸੰਸਕਰਨ ਹੈ ਅਤੇ ਕੀ ਤੁਸੀਂ ਪਹਿਲਾਂ Apple Intelligence ਨੂੰ ਸੈੱਟ ਅੱਪ ਕੀਤਾ ਹੈ।

ਸਹੀ ਸ਼ਬਦ ਲੱਭਣੇ
ਟੈਕਸਟ ਦਾ ਸੰਖੇਪ ਬਣਾਉਣ, ਤੁਹਾਡੇ ਕੰਮ ਨੂੰ ਪਰੂਫ਼ਰੀਡ ਕਰਨ ਅਤੇ ਸਹੀ ਸ਼ਬਦਾਂ ਅਤੇ ਟੋਨ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰਨ ਵਾਲੇ ਲਿਖਣ ਸੰਬੰਧੀ ਟੂਲਾਂ ਦੀ ਵਰਤੋਂ ਕਰ ਕੇ ਆਪਣੇ ਸੰਚਾਰ ਕਰਨ ਦੇ ਤਰੀਕੇ ਨੂੰ ਬਦਲੋ।

ਵਿਲੱਖਣ ਚਿੱਤਰ ਅਤੇ ਖ਼ੁਦ ਦਾ ਇਮੋਜੀ ਬਣਾਉਣਾ
Image Playground ਜਾਂ ਜਾਦੂਈ ਛੋਹ ਨਾਲ ਕੁਝ ਪਲਾਂ ਵਿੱਚ ਮਨੋਰੰਜਕ ਅਤੇ ਅਸਲੀ ਚਿੱਤਰ ਤਿਆਰ ਕਰੋ। ਤੁਸੀਂ Genmoji ਨਾਲ ਸਧਾਰਨ ਟੈਕਸਟ ਵਰਣਨ ਤੋਂ ਵੀ ਵਿਉਂਤਬੱਧ ਇਮੋਜੀ ਬਣਾ ਸਕਦੇ ਹੋ।

Siri ਨਾਲ ਹੋਰ ਬਹੁਤ ਕੁਝ ਕਰੋ
Siri ਨੂੰ ਬੇਨਤੀਆਂ ਟਾਈਪ ਕਰੋ, ਆਪਣੇ Apple ਉਤਪਾਦਾਂ ਬਾਰੇ ਸਵਾਲਾਂ ਦੇ ਜਵਾਬ ਪ੍ਰਾਪਤ ਕਰੋ ਅਤੇ ਹੋਰ ਵੀ ਬਹੁਤ ਕੁਝ।

ChatGPT ਦੇ ਲਾਭ ਪ੍ਰਾਪਤ ਕਰਨੇ
Apple Intelligence ਅਨੁਭਵਾਂ ਦੇ ਅੰਦਰ ChatGPT ਨੂੰ ਐਕਸੈੱਸ ਕਰੋ ਅਤੇ Siri, ਲਿਖਣ ਸੰਬੰਧੀ ਟੂਲ, Image Playground ਅਤੇ ਹੋਰ ਦੀ ਵਰਤੋਂ ਕਰਨ ’ਤੇ ਹੋਰ ਮੁਹਾਰਤ ਦੇ ਲਾਭ ਪ੍ਰਾਪਤ ਕਰੋ।
ਰੀਅਲ ਟਾਈਮ ਵਿੱਚ ਸਾਰੀਆਂ ਭਾਸ਼ਾਵਾਂ ਵਿੱਚ ਸੰਚਾਰ ਕਰਨਾ
“ਲਾਈਵ ਅਨੁਵਾਦ” ਨਾਲ, ਤੁਸੀਂ ਸੁਨੇਹੇ ਐਪ ਵਿੱਚ ਆਟੋਮੈਟਿਕਲੀ ਸੁਨੇਹਿਆਂ ਦਾ ਅਨੁਵਾਦ ਕਰ ਸਕਦੇ ਹੋ, FaceTime ਵਿੱਚ ਲਾਈਵ ਅਨੁਵਾਦ ਕੀਤੇ ਕੈਪਸ਼ਨ ਦਿਖਾ ਸਕਦੇ ਹੋ ਅਤੇ ਫ਼ੋਨ ਐਪ ਵਿੱਚ ਕਾਲਾਂ ਬੋਲ ਕੇ ਅਨੁਵਾਦ ਪ੍ਰਾਪਤ ਕਰ ਸਕਦੇ ਹੋ।
ਐਪਾਂ ਨਾਲ Apple Intelligence ਦੀ ਵਰਤੋਂ ਕਰਨੀ
ਆਪਣੀਆਂ ਸਭ ਤੋਂ ਜ਼ਰੂਰੀ ਈਮੇਲਾਂ ਦੇਖੋ, ਸਮਾਰਟ ਜਵਾਬ ਨਾਲ ਤੁਰੰਤ ਈਮੇਲ ਜਵਾਬ ਲਿਖੋ ਅਤੇ ਲੰਬੀਆਂ ਈਮੇਲਾਂ ਦਾ ਸੰਖੇਪ ਬਣਾਓ। | ਸੁਨੇਹੇ ਨਾ-ਪੜ੍ਹੀਆਂ ਗਈਆਂ ਗੱਲਬਾਤਾਂ ਦੇ ਸੰਖੇਪ ਦੇਖੋ, ਅਸਲੀ ਚਿੱਤਰ ਭੇਜੋ ਅਤੇ Image Playground ਨਾਲ ਬੈਕਗ੍ਰਾਊਂਡ ਨੂੰ ਵਿਉਂਤੋ, “ਸਮਾਰਟ ਜਵਾਬ” ਨਾਲ ਤੇਜ਼ ਜਵਾਬ ਬਣਾਓ ਅਤੇ ਹੋਰ ਬਹੁਤ ਕੁਝ ਕਰੋ। |
ਨੋਟਸ ਆਡੀਓ ਰਿਕਾਰਡ ਕਰਨ ਤੋਂ ਬਾਅਦ, ਟ੍ਰਾਂਸਕ੍ਰਿਪਟ ਦਾ ਸੰਖੇਪ ਬਣਾਉਣ ਲਈ Apple Intelligence ਦੀ ਵਰਤੋਂ ਕਰੋ। | ਫ਼ੋਨ ਤੁਹਾਡੇ ਵੱਲੋਂ ਰਿਕਾਰਡ ਕੀਤੀ ਗਈ ਫ਼ੋਨ ਕਾਲ ਦਾ ਸੰਖੇਪ ਤਿਆਰ ਕਰੋ ਅਤੇ ਵੌਇਸਮੇਲ ਸੰਖੇਪ ਦੇਖੋ। |
ਤਸਵੀਰਾਂ ਕੁਦਰਤੀ-ਭਾਸ਼ਾ ਖੋਜ ਨਾਲ ਤਸਵੀਰਾਂ ਲੱਭੋ, ਯਾਦਾਂ ਦੀਆਂ ਮੂਵੀਆਂ ਬਣਾਓ ਅਤੇ “ਸਾਫ਼ ਕਰੋ” ਦੀ ਵਰਤੋਂ ਕਰ ਕੇ ਧਿਆਨ ਭਟਕਾਉਣ ਵਾਲੀਆਂ ਵਸਤੂਆਂ ਨੂੰ ਹਟਾਓ। | ਰਿਮਾਈਂਡਰ ਸੁਝਾਏ ਗਏ ਰਿਮਾਈਂਡਰ ਪ੍ਰਾਪਤ ਕਰਨ ਲਈ Apple Intelligence ਦੀ ਵਰਤੋਂ ਕਰੋ ਅਤੇ ਸੰਬੰਧਿਤ ਰਿਮਾਈਂਡਰਾਂ ਨੂੰ ਆਟੋਮੈਟਿਕਲੀ ਸੂਚੀ ਅੰਦਰਲੇ ਭਾਗਾਂ ਵਿੱਚ ਸ਼੍ਰੇਣੀਬੱਧ ਕਰੋ। |
Safari Safari ਐਪ ਵਿੱਚ ਵੈੱਬਪੰਨੇ ਦਾ ਸੰਖੇਪ ਬਣਾਉਣ ਲਈ Apple Intelligence ਦੀ ਵਰਤੋਂ ਕਰੋ। | ਸ਼ੌਰਟਕੱਟ ਸ਼ੌਰਟਕੱਟਾਂ ਵਿੱਚ ਇੰਟੈਲੀਜੈਂਟ ਐਕਸ਼ਨ ਟੈਕਸਟ ਦਾ ਸੰਖੇਪ ਕਰ ਸਕਦੇ ਹਨ, ਚਿੱਤਰ ਬਣਾ ਸਕਦੇ ਹਨ, ਸਿੱਧੇ Apple Intelligence ਮਾਡਲਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹਨ। |
ਅਤੇ ਹੋਰ... ਫ਼ੀਚਰ, ਸਮਰਥਿਤ ਡਿਵਾਈਸ ਅਤੇ ਭਾਸ਼ਾਵਾਂ ਬਾਰੇ ਵਧੇਰੇ ਜਾਣਕਾਰੀ ਲਈ Apple Intelligence ਵੈੱਬਸਾਈਟ ਦੇਖੋ। |
Apple Intelligence ਨੂੰ ਬੰਦ ਕਰਨਾ
ਸੈਟਿੰਗਾਂ ਐਪ
’ਤੇ ਜਾਓ, Apple Intelligence ਅਤੇ Siri ’ਤੇ ਟੈਪ ਕਰੋ, ਫਿਰ Apple Intelligence ਦੇ ਨਾਲ ਵਾਲੇ ਬਟਨ ’ਤੇ ਟੈਪ ਕਰੋ।








