iPad ’ਤੇ ਆਪਣੀਆਂ ਨੋਟਸ ਸੈਟਿੰਗਾਂ ਬਦਲਣੀਆਂ
ਤੁਸੀਂ ਸੈਟਿੰਗਾਂ ਵਿੱਚ, ਨੋਟਸ ਐਪ
ਲਈ ਆਪਣੀਆਂ ਤਰਜੀਹਾਂ ਵਿਉਂਤਬੱਧ ਕਰ ਸਕਦੇ ਹੋ। ਨਵੇਂ ਨੋਟਸ ਲਈ ਡਿਫ਼ੌਲਟ ਖਾਤਾ ਚੁਣੋ, ਪਾਸਵਰਡ ਸੈੱਟ ਕਰੋ ਅਤੇ ਹੋਰ ਬਹੁਤ ਕੁਝ।
ਆਪਣੀਆਂ ਨੋਟਸ ਸੈਟਿੰਗਾਂ ਨੂੰ ਵਿਉਂਤਬੱਧ ਕਰੋ
ਆਪਣੇ iPad ’ਤੇ ਸੈਟਿੰਗਾਂ ਐਪ
’ਤੇ ਜਾਓ।ਐਪਾਂ ’ਤੇ ਟੈਪ ਕਰੋ, ਫਿਰ ਨੋਟਸ ’ਤੇ ਟੈਪ ਕਰੋ।
ਹੇਠ ਲਿਖਿਆਂ ਵਿੱਚੋਂ ਕੋਈ ਵੀ ਅਡਜਸਟ ਕਰੋ:
Siri: ਤੁਹਾਡੇ ਵੱਲੋਂ ਨੋਟਸ ਐਪ ਦੀ ਵਰਤੋਂ ਕਰਨ ਦੇ ਆਧਾਰ ’ਤੇSiri ਨੂੰ ਸਾਰੀਆਂ ਐਪਾਂ ਵਿੱਚ ਸੁਝਾਅ ਦੇਣ ਦੀ ਆਗਿਆ ਦਿਓ।
ਖੋਜੋ: ਖੋਜੋ ਅਤੇ ਵਿਜੇਟਾਂ ਵਿੱਚ ਨੋਟਸ ਦੇ ਸੁਝਾਵਾਂ ਅਤੇ ਕੰਟੈਂਟ ਨੂੰ ਦਿਖਾਈ ਦੇਣ ਦੀ ਆਗਿਆ ਦਿਓ।
ਸੂਚਨਾਵਾਂ: ਸੂਚਨਾਵਾਂ ਸੈਟਿੰਗਾਂ ਬਦਲਨਾ।
ਭਾਸ਼ਾ: ਆਪਣੀਆਂ ਤਰਜੀਹੀ ਭਾਸ਼ਾਵਾਂ ਚੁਣੋ (ਇਹ ਵਿਕਲਪ ਉਦੋਂ ਦਿਖਾਈ ਦਿੰਦਾ ਹੈ, ਜਦੋਂ ਕਈ ਭਾਸ਼ਾਵਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ)।
ਡਿਫ਼ੌਲਟ ਖਾਤਾ: Siri ਅਤੇ ਨੋਟਸ ਵਿਜੇਟ ਦੀ ਵਰਤੋਂ ਕਰ ਕੇ ਨੋਟਸ ਬਣਾਉਣ ਦੌਰਾਨਡਿਫ਼ੌਲਟ ਖਾਤਾ ਦੀ ਚੋਣ ਕਰੋ।
ਪਾਸਵਰਡ: ਮਹੱਤਵਪੂਰਨ ਨੋਟਸ ਲੌਕ ਕਰੋ।
“ਮੇਰੇ iPad ’ਤੇ” ਖਾਤਾ: “ਮੇਰੇ iPad ’ਤੇ” ਖਾਤਾ ਚਾਲੂ ਕਰੋ।
ਜ਼ਿਕਰ ਸੰਬੰਧੀ ਸੂਚਨਾਵਾਂ: ਸਾਂਝੇ ਕੀਤੇ ਨੋਟਸ ਵਿੱਚ ਤੁਹਾਡੇ ਨਾਮ ਦਾ ਜ਼ਿਕਰ ਹੋਣ ’ਤੇ ਸੂਚਨਾਵਾਂ ਪ੍ਰਾਪਤ ਕਰੋ।
ਦੇਖਣਾ: ਦੇਖਣ ਦੇ ਵਿਕਲਪ ਜਿਵੇਂ ਕਿ ਕ੍ਰਮਬੱਧ ਅਨੁਸਾਰ, ਲਾਈਨਾਂ ਅਤੇ ਗ੍ਰਿੱਡ ਅਤੇ ਮਿਤੀ ਅਨੁਸਾਰ ਨੋਟਸ ਸਮੂਹਬੱਧ ਕਰਨੇ ਦੀ ਚੋਣ ਕਰੋ।
ਕੁਇੱਕ ਨੋਟਸ: ਤੇਜ਼ੀ ਨਾਲ ਨਵਾਂ ਨੋਟ ਬਣਾਉਣ ਜਾਂ ਪਿਛਲੇ ਕੁਇੱਕ ਨੋਟ ਨੂੰ ਮੁੜ ਸ਼ੁਰੂ ਕਰਨ ਲਈ ਕੋਨੇ ’ਤੇ ਦਿੱਤੇ ਜੈਸਚਰ ਚੁਣੋ।
ਐਪ ਲਿੰਕ: ਸੁਝਾਏ ਗਏ ਐਪ ਲਿੰਕ ਪ੍ਰਾਪਤ ਕਰੋ।
ਇਸਨੂੰ ਆਟੋਮੈਟਿਕਲੀ ਟੈਗ ਵਿੱਚ ਬਦਲੋ: ਸਪੇਸ ਟਾਈਪ ਕਰਨ ਵੇਲੇ #text ਨੂੰ ਆਟੋਮੈਟਿਕਲੀ ਟੈਗ ਵਿੱਚ ਬਦਲੋ।
ਤਸਵੀਰਾਂ ਵਿੱਚ ਸੰਭਾਲੋ: ਨੋਟਸ ਐਪ ਵਿੱਚ ਲਈਆਂ ਤਸਵੀਰਾਂ ਅਤੇ ਵੀਡੀਓ ਨੂੰ ਤਸਵੀਰਾਂ ਐਪ ਵਿੱਚ ਸੰਭਾਲੋ।
ਲੌਕ ਸਕਰੀਨ ਤੋਂ ਨੋਟਸ ਐਕਸੈੱਸ ਕਰੋ: “ਹਮੇਸ਼ਾ ਨਵਾਂ ਨੋਟ ਬਣਾਓ” ਜਾਂ “ਆਖ਼ਰੀ ਨੋਟ ਇੱਥੋਂ ਮੁੜ ਸ਼ੁਰੂ ਕਰੋ” ਚੁਣੋ ਜਾਂ ਲੌਕ ਸਕਰੀਨ ਤੋਂ ਐਕਸੈੱਸ ਰੋਕਣ ਲਈ ਇਸ ਨੂੰ ਬੰਦ ਕਰੋ।