iPad ਵਿੱਚ ਸੰਗੀਤ ਸ਼ਾਮਲ ਕਰੋ ਅਤੇ ਔਫ਼ਲਾਈਨ ਸੁਣੋ

ਜਿਵੇਂ ਹੀ ਤੁਸੀਂ Apple Music ਨੂੰ ਸਬਸਕ੍ਰਾਈਬ ਕਰਦੇ ਹੋ, ਤੁਸੀਂ Apple Music ਤੋਂ ਆਪਣੀ ਸੰਗੀਤ ਲਾਇਬ੍ਰੇਰੀ ਵਿੱਚ ਗੀਤ ਅਤੇ ਵੀਡੀਓ ਸ਼ਾਮਲ ਕਰ ਸਕਦੇ ਹੋ ਅਤੇ ਡਾਊਨਲੋਡ ਕਰ ਸਕਦੇ ਹੋ। ਇੰਟਰਨੈੱਟ ਕਨੈਕਸ਼ਨ ਹੋਣ ’ਤੇ ਤੁਸੀਂ iPad ਵਿੱਚ ਸ਼ਾਮਲ ਕੀਤੇ ਸੰਗੀਤ ਨੂੰ ਸਟ੍ਰੀਮ ਕਰ ਸਕਦੇ ਹੋ। ਜਦੋਂ ਤੁਸੀਂ ਇੰਟਰਨੈੱਟ ਨਾਲ ਕਨੈਕਟ ਨਹੀਂ ਹੁੰਦੇ, ਤਾਂ ਸੰਗੀਤ ਚਲਾਉਣ ਤੋਂ ਤੁਹਾਨੂੰ ਪਹਿਲਾਂ ਇਸ ਨੂੰ ਡਾਊਨਲੋਡ ਕਰਨਾ ਪਵੇਗਾ।

Siri: ਕਿਸੇ ਚੀਜ਼ ਨੂੰ ਚਲਾਉਂਦੇ ਹੋਏ, Siri ਨੂੰ ਕੁਝ ਇਸ ਤਰ੍ਹਾਂ ਪੁੱਛੋ, “Add this to my library”Siri ਦੀ ਵਰਤੋਂ ਕਰਨ ਦਾ ਤਰੀਕਾ ਸਿੱਖੋ

ਆਪਣੀ ਲਾਇਬ੍ਰੇਰੀ ਵਿੱਚ Apple Music ਤੋਂ ਸੰਗੀਤ ਜੋੜੋ

  1. ਆਪਣੇ iPad ‘ਤੇ ਸੰਗੀਤ ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਕਿਸੇ ਗੀਤ, ਐਲਬਮ, ਪਲੇਲਿਸਟ ਜਾਂ ਵੀਡੀਓ ਨੂੰ ਟੱਚ ਕਰ ਕੇ ਰੱਖੋ, ਫਿਰ “ਜੋੜੋ” ’ਤੇ ਟੈਪ ਕਰੋ।

    • ਕਿਸੇ ਐਲਬਮ ਜਾਂ ਪਲੇਲਿਸਟ ਦੇ ਕੰਟੈਂਟ ਨੂੰ ਦੇਖਣ ਸਮੇਂ, ਐਲਬਮ ਜਾਂ ਪਲੇਲਿਸਟ ਨੂੰ ਜੋੜਨ ਲਈ ਸਕਰੀਨ ਦੇ ਸਿਖਰ ਦੇ ਨੇੜੇ “ਲਾਇਬ੍ਰੇਰੀ ਵਿੱਚ ਜੋੜੋ” ਬਟਨ ’ਤੇ ਟੈਪ ਕਰੋ ਜਾਂ ਕਿਸੇ ਗੀਤ ਦੇ ਅੱਗੇ “ਹੋਰ” ਬਟਨ ’ਤੇ ਟੈਪ ਕਰੋ, ਫਿਰ ਉਸ ਗੀਤ ਨੂੰ ਜੋੜਨ ਲਈ “ਜੋੜੋ” ’ਤੇ ਟੈਪ ਕਰੋ।

    • “ਹੁਣ ਚੱਲ ਰਿਹਾ ਹੈ” ਸਕਰੀਨ ’ਤੇ “ਹੋਰ” ਬਟਨ ’ਤੇ ਟੈਪ ਕਰੋ, ਫਿਰ “ਜੋੜੋ” ’ਤੇ ਟੈਪ ਕਰੋ।

ਜੇਕਰ ਤੁਸੀਂ ਇੱਕੋ ਹੀ Apple ਖਾਤੇ ਤੋਂ ਸਾਈਨ ਇਨ ਕੀਤਾ ਹੋਇਆ ਹੈ ਅਤੇ “ਲਾਇਬ੍ਰੇਰੀ ਸਿੰਕ ਕਰੋ” ਨੂੰ ਚਾਲੂ ਕੀਤਾ ਹੋਇਆ ਹੈ (ਸੈਟਿੰਗਾਂ  > ਐਪਾਂ > ਸੰਗੀਤ ’ਤੇ ਜਾਓ ਅਤੇ ਫਿਰ “ਲਾਇਬ੍ਰੇਰੀ ਸਿੰਕ ਕਰੋ” ਨੂੰ ਚਾਲੂ ਕਰੋ), ਤਾਂ ਤੁਹਾਡੇ ਵੱਲੋਂ ਆਪਣੇ iPad ਵਿੱਚ ਸ਼ਾਮਲ ਕੀਤਾ ਸੰਗੀਤ ਹੋਰ ਡਿਵਾਈਸਾਂ ਵਿੱਚ ਵੀ ਸ਼ਾਮਲ ਹੋ ਜਾਂਦਾ ਹੈ।

ਆਪਣੇ iPad ਵਿੱਚ Apple Music ਤੋਂ ਸੰਗੀਤ ਡਾਊਨਲੋਡ ਕਰੋ

Apple Music ਤੋਂ ਸੰਗੀਤ ਨੂੰ ਆਪਣੀ ਲਾਇਬ੍ਰੇਰੀ ਵਿੱਚ ਡਾਊਨਲੋਡ ਕਰਨ ਤੋਂ ਪਹਿਲਾਂ, ਤੁਹਾਨੂੰ “ਲਾਇਬ੍ਰੇਰੀ ਸਿੰਕ ਕਰੋ” ਨੂੰ ਚਾਲੂ ਕਰਨ ਦੀ ਲੋੜ ਹੈ। ਸੈਟਿੰਗਾਂ  > ਐਪਾਂ > ਸੰਗੀਤ ‘ਤੇ ਜਾਓ ਅਤੇ ਫਿਰ “ਲਾਇਬ੍ਰੇਰੀ ਸਿੰਕ ਕਰੋ” ਨੂੰ ਚਾਲੂ ਕਰੋ। ਫਿਰ ਸੰਗੀਤ ਡਾਊਨਲੋਡ ਕਰਨ ਲਈ ਇਹਨਾਂ ਪੜਾਵਾਂ ਦੀ ਪਾਲਣਾ ਕਰੋ।

  1. ਆਪਣੇ iPad ‘ਤੇ ਸੰਗੀਤ ਐਪ ‘ਤੇ ਜਾਓ।

  2. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਗੀਤ, ਐਲਬਮ ਜਾਂ ਪਲੇਲਿਸਟ ਨੂੰ ਡਾਊਨਲੋਡ ਕਰੋ: ਆਪਣੀ ਲਾਇਬ੍ਰੇਰੀ ਵਿੱਚ ਤੁਹਾਡੇ ਵੱਲੋਂ ਜੋੜੇ ਸੰਗੀਤ ਨੂੰ ਟੱਚ ਕਰ ਕੇ ਰੱਖੋ, ਫਿਰ “ਡਾਊਨਲੋਡ ਕਰੋ” ’ਤੇ ਟੈਪ ਕਰੋ।

      ਕੋਈ ਪਲੇਲਿਸਟ ਜਾਂ ਐਲਬਮ ਜੋੜਨ ਤੋਂ ਬਾਅਦ, ਤੁਸੀਂ ਸਕਰੀਨ ਦੇ ਸਿਖਰ ’ਤੇ “ਡਾਊਨਲੋਡ ਕਰੋ” ਬਟਨ ’ਤੇ ਵੀ ਟੈਪ ਕਰ ਸਕਦੇ ਹੋ।

    • ਹਮੇਸ਼ਾ ਸੰਗੀਤ ਡਾਊਨਲੋਡ ਕਰੋ: ਸੈਟਿੰਗਾਂ  > ਐਪਾਂ > ਸੰਗੀਤ ’ਤੇ ਜਾਓ, ਫਿਰ ਆਟੋਮੈਟਿਕ ਡਾਊਨਲੋਡ ਨੂੰ ਚਾਲੂ ਕਰੋ।

      ਤੁਹਾਡੇ ਵੱਲੋਂ ਸ਼ਾਮਲ ਕੀਤੇ ਗੀਤ iPad ’ਤੇ ਆਟੋਮੈਟਿਕਲੀ ਡਾਊਨਲੋਡ ਕੀਤੇ ਜਾਂਦੇ ਹਨ।

    • ਡਾਊਨਲੋਡ ਪ੍ਰਗਤੀ ਦੇਖੋ: “ਸਾਈਡਬਾਰ ਦਿਖਾਓ” ਬਟਨ ’ਤੇ ਟੈਪ ਕਰੋ, ਫਿਰ “ਡਾਊਨਲੋਡ ਕੀਤਾ ਜਾ ਰਿਹਾ ਹੈ” ’ਤੇ ਟੈਪ ਕਰੋ।

ਨੋਟ: ਜੇਕਰ ਤੁਹਾਡੇ ਵੱਲੋਂ ਡਾਊਨਲੋਡ ਕੀਤਾ ਜਾ ਰਿਹਾ ਸੰਗੀਤ Dolby Atmos ਵਿੱਚ ਉਪਲਬਧ ਹੈ, ਤਾਂ Dolby ਆਈਕਨ ਆਈਟਮ ਦੇ ਨਾਲ ਦਿਖਾਈ ਦਿੰਦਾ ਹੈ ਅਤੇ ਤੁਸੀਂ ਇਸ ਨੂੰ Dolby Atmos ਜਾਂ ਸਟੀਰੀਓ ਵਿੱਚ ਡਾਊਨਲੋਡ ਕਰ ਸਕਦੇ ਹੋ। ਉਪਲਬਧ ਹੋਣ ’ਤੇ Dolby Atmos ਵਿੱਚ ਸੰਗੀਤ ਡਾਊਨਲੋਡ ਕਰਨ ਲਈ, ਸੈਟਿੰਗਾਂ  > ਐਪਾਂ > ਸੰਗੀਤ ’ਤੇ ਜਾਓ, ਫਿਰ “Dolby Atmos ਵਿੱਚ ਡਾਊਨਲੋਡ ਕਰੋ” ਨੂੰ ਚਾਲੂ ਕਰੋ। iPad ’ਤੇ, Dolby Atmos ਨਾਲ ਸਪੇਸ਼ੀਅਲ ਆਡੀਓ ਵਿੱਚ ਸੰਗੀਤ ਨੂੰ ਚਲਾਉਣਾ ਨੂੰ ਦੇਖੋ।

ਆਪਣੀ ਲਾਇਬ੍ਰੇਰੀ ਤੋਂ ਸੰਗੀਤ ਡਿਲੀਟ ਕਰੋ

  1. ਆਪਣੇ iPad ‘ਤੇ ਸੰਗੀਤ ਐਪ ‘ਤੇ ਜਾਓ।

  2. ਗੀਤ, ਐਲਬਮ, ਪਲੇਲਿਸਟ ਜਾਂ ਸੰਗੀਤ ਵੀਡੀਓ ਨੂੰ ਟੱਚ ਕਰ ਕੇ ਰੱਖੋ, ਫਿਰ “ਲਾਇਬ੍ਰੇਰੀ ਤੋਂ ਡਿਲੀਟ ਕਰੋ” ‘ਤੇ ਟੈਪ ਕਰੋ।

ਸਟੋਰੇਜ ਸਪੇਸ ਪ੍ਰਬੰਧਿਤ ਕਰੋ

ਸਟੋਰੇਜ ਸਪੇਸ ਦਾ ਪ੍ਰਬੰਧਨ ਕਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

  • iPad ’ਤੇ ਸਟੋਰ ਕੀਤਾ ਸੰਗੀਤ ਅਤੇ ਵੀਡੀਓ ਹਟਾਓ: ਆਪਣੇ iPad ’ਤੇ ਸੰਗੀਤ ਐਪ ’ਤੇ ਜਾਓ, ਉਸ ਆਈਟਮ ਨੂੰ ਟੱਚ ਕਰ ਕੇ ਰੱਖੋ ਜਿਸ ਨੂੰ ਤੁਸੀਂ ਡਾਊਨਲੋਡ ਕੀਤਾ ਹੈ, ਫਿਰ “ਡਾਊਨਲੋਡ ਹਟਾਓ” ’ਤੇ ਟੈਪ ਕਰੋ।

    ਆਈਟਮ ਨੂੰ iPad ਤੋਂ ਹਟਾਇਆ ਗਿਆ ਹੈ, ਪਰ ਤੁਹਾਡੇ ਹੋਰ ਡਿਵਾਈਸਾਂ ’ਤੇ ਤੁਹਾਡੀ ਸੰਗੀਤ ਲਾਇਬ੍ਰੇਰੀ ਤੋਂ ਨਹੀਂ ਹਟਾਇਆ ਗਿਆ।

  • ਸੰਗੀਤ ਸਟੋਰੇਜ ਨੂੰ ਖਾਲੀ ਕਰਨਾ: ਜੇਕਰ iPad ਵਿੱਚ ਸਟੋਰੇਜ ਘੱਟ ਹੈ, ਤਾਂ ਤੁਸੀਂ ਡਾਊਨਲੋਡ ਕੀਤੇ ਸੰਗੀਤ ਨੂੰ ਆਟੋਮੈਟਿਕਲੀ ਹਟਾ ਸਕਦੇ ਹੋ ਜੋ ਤੁਸੀਂ ਪਿਛਲੇ ਕੁਝ ਸਮੇਂ ਤੋਂ ਨਹੀਂ ਚਲਾਇਆ। ਸੈਟਿੰਗਾਂ  > ਐਪਾਂ > ਸੰਗੀਤ > ਸਟੋਰੇਜ ਦਾ ਪ੍ਰਬੰਧਤਨ ਕਰੋ ’ਤੇ ਜਾਓ।

  • iPad ਤੋਂ ਸਾਰੇ ਗੀਤ ਜਾਂ ਕੁਝ ਖ਼ਾਸ ਕਲਾਕਾਰਾਂ ਨੂੰ ਹਟਾਓ: ਸੈਟਿੰਗਾਂ  > ਐਪਾਂ > ਸੰਗੀਤ > ਡਾਊਨਲੋਡ ਕੀਤਾ ਸੰਗੀਤ ’ਤੇ ਜਾਓ, ਸੋਧ ਕਰੋ ’ਤੇ ਟੈਪ ਕਰੋ, ਫਿਰ ਸਾਰੇ ਗੀਤਾਂ ਜਾਂ ਉਹਨਾਂ ਕਲਾਕਾਰਾਂ, ਜਿਨ੍ਹਾਂ ਦੇ ਸੰਗੀਤ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ, ਦੇ ਅੱਗੇ “ਡਿਲੀਟ ਕਰੋ” ਬਟਨ ’ਤੇ ਟੈਪ ਕਰੋ।

  • iPad ਤੋਂ ਸਾਰੇ Apple Music ਗੀਤ ਹਟਾਓ: ਸੈਟਿੰਗਾਂ > ਐਪਾਂ > ਸੰਗੀਤ ’ਤੇ ਜਾਓ, ਫਿਰ “ਲਾਇਬ੍ਰੇਰੀ ਸਿੰਕ ਕਰੋ” ਨੂੰ ਬੰਦ ਕਰੋ।

    ਇਹ ਗੀਤ iPad ਤੋਂ ਹਟਾਏ ਗਏ ਹਨ ਪਰ ਤੁਹਾਡੇ ਹੋਰ ਡਿਵਾਈਸਾਂ ’ਤੇ ਤੁਹਾਡੀ ਸੰਗੀਤ ਲਾਇਬ੍ਰੇਰੀ ਵਿੱਚ ਰਹਿੰਦੇ ਹਨ। ਤੁਹਾਡੇ ਵੱਲੋਂ ਖ਼ਰੀਦਿਆ ਜਾਂ ਸਿੰਕ ਕੀਤਾ ਸੰਗੀਤ ਵੀ ਬਚਿਆ ਹੈ।

ਸੰਗੀਤ ਲਈ ਮੋਬਾਈਲ ਡੇਟਾ ਵਿਕਲਪ ਚੁਣੋ

ਜੇਕਰ ਤੁਹਾਡੇ ਕੋਲ iPad ਦਾ Wi-Fi + Cellular ਮਾਡਲ ਹੈ ਤਾਂ ਤੁਸੀਂ ਮੋਬਾਈਲ ਡੇਟਾ ਵਿਕਲਪ ਚੁਣ ਸਕਦੇ ਹੋ।

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. “ਐਪਾਂ” ’ਤੇ ਟੈਪ ਕਰੋ, ਫਿਰ “ਸੰਗੀਤ” ’ਤੇ ਟੈਪ ਕਰੋ।

  3. ਮੋਬਾਈਲ ਡੇਟਾ ਨੂੰ ਚਾਲੂ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • “ਮੋਬਾਈਲ ਸੇਵਾ ’ਤੇ ਡਾਊਨਲੋਡ ਕਰੋ” ਚਾਲੂ ਜਾਂ ਬੰਦ ਕਰੋ।

    • ਆਡੀਓ ਗੁਣਵੱਤਾ ‘ਤੇ ਟੈਪ ਕਰੋ, ਹਾਨੀ ਰਹਿਤ ਆਡੀਓ ਨੂੰ ਚਾਲੂ ਕਰੋ, ਫਿਰ ਸੈਟਿੰਗ (ਕੋਈ ਨਹੀਂ, ਉੱਚ ਕੁਸ਼ਲਤਾ, ਉੱਚ ਗੁਣਵੱਤਾ, ਹਾਨੀ ਰਹਿਤ, ਜਾਂ ਉੱਚ-ਰੈਜ਼ੋਲੂਸ਼ਨ ਹਾਨੀ ਰਹਿਤ) ਚੁਣਨ ਲਈ ਮੋਬਾਈਲ ਸੇਵਾ ਸਟ੍ਰੀਮਿੰਗ ‘ਤੇ ਟੈਪ ਕਰੋ।

      ਉੱਚ ਗੁਣਵੱਤਾ, ਹਾਨੀ ਰਹਿਤ, ਜਾਂ ਉੱਚ-ਰੈਜ਼ੋਲੂਸ਼ਨ ਹਾਨੀ ਰਹਿਤ ਉੱਚ ਕੁਸ਼ਲਤਾ ਨਾਲੋਂ ਕਾਫ਼ੀ ਜ਼ਿਆਦਾ ਮੋਬਾਈਲ ਡੇਟਾ ਦੀ ਵਰਤੋਂ ਕਰਦੇ ਹਨ, ਜਿਸ ਨਾਲ ਤੁਹਾਡੇ ਮੋਬਾਈਲ ਸੇਵਾ ਨੈੱਟਵਰਕ ਪ੍ਰਦਾਤਾ ਤੋਂ ਵਾਧੂ ਖ਼ਰਚੇ ਲਏ ਜਾ ਸਕਦੇ ਹਨ। ਗੀਤਾਂ ਨੂੰ ਚਲਾਉਣਾ ਸ਼ੁਰੂ ਕਰਨ ਵਿੱਚ ਵੀ ਜ਼ਿਆਦਾ ਸਮਾਂ ਲੱਗ ਸਕਦਾ ਹੈ।

ਜਦੋਂ ਤੁਸੀਂ Apple ਤੋਂ ਫ਼ਿਲਮਾਂ, TV ਸ਼ੋਅ, ਸੰਗੀਤ, ਸੰਗੀਤਕ ਵੀਡੀਓ, ਈਬੁੱਕਾਂ, ਆਡੀਓਬੁੱਕ ਜਾਂ ਰਿੰਗਟੋਨਾਂ ਦਾ ਐਕਸੈੱਸ ਖ਼ਰੀਦਦੇ ਹੋ, ਤਾਂ ਤੁਹਾਡੇ ਕੋਲ ਇਹਨਾਂ ਆਈਟਮਾਂ ਨੂੰ ਕਿਸੇ ਢੁਕਵੇਂ iPhone, iPad, Mac ਜਾਂ PC ’ਤੇ ਸਥਾਈ ਤੌਰ ’ਤੇ ਡਾਊਨਲੋਡ ਕਰਨ ਦਾ ਵਿਕਲਪ ਵੀ ਹੁੰਦਾ ਹੈ। Apple ਤੁਹਾਡੇ ਡਾਊਨਲੋਡ ਕੀਤੇ ਕੰਟੈਂਟ ਨੂੰ ਰੱਦ ਨਹੀਂ ਕਰ ਸਕਦਾ ਅਤੇ ਤੁਸੀਂ ਇੰਟਰਨੈੱਟ ਕਨੈਕਸ਼ਨ ਤੋਂ ਬਿਨਾਂ ਹਮੇਸ਼ਾਂ ਆਪਣੇ ਡਾਊਨਲੋਡ ਕੀਤੇ ਕੰਟੈਂਟ ਨੂੰ ਐਕਸੈੱਸ ਕਰ ਸਕਦੇ ਹੋ।