iPad ਵੱਲੋਂ ਤੁਹਾਡੇ ਟੱਚ ’ਤੇ ਪ੍ਰਤਿਕਿਰਿਆ ਦੇਣ ਦੇ ਤਰੀਕੇ ਨੂੰ ਅਡਜਸਟ ਕਰੋ
ਜੇਕਰ ਤੁਹਾਡੇ ਹੱਥ ਕੰਬਦੇ ਹਨ, ਹੱਥਾਂ ਦੀ ਵਰਤੋਂ ਕਰਨ ਜਾਂ ਮੋਟਰ ਕੰਟਰੋਲ ਵਿੱਚ ਮੁਸ਼ਕਲ ਆਉਂਦੀ ਹੈ, ਤਾਂ ਤੁਸੀਂ iPad ਟੱਚ-ਸਕਰੀਨ ਵੱਲੋਂ ਟੱਚ, ਸਵਾਈਪ ਅਤੇ ਟੱਚ ਕਰ ਕੇ ਰੱਖਣ ਦੇ ਜੈਸਚਰਾਂ ’ਤੇ ਪ੍ਰਤਿਕਿਰਿਆ ਦੇਣ ਦੇ ਤਰੀਕੇ ਨੂੰ ਅਡਜਸਟ ਕਰ ਸਕਦੇ ਹੋ। ਤੁਸੀਂ iPad ਨੂੰ ਤੇਜ਼ ਜਾਂ ਹੌਲੀ ਟੱਚ ਦੀ ਪਛਾਣ ਕਰਨ ਅਤੇ ਇੱਕ ਤੋਂ ਵੱਧ ਟੱਚਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਕਹਿ ਸਕਦੇ ਹੋ। ਤੁਸੀਂ ਸਕਰੀਨ ਨੂੰ ਟੱਚ ਕਰਨ ‘ਤੇ iPad ਨੂੰ ਕਿਰਿਆਸ਼ੀਲ ਹੋਣ ਤੋਂ ਵੀ ਰੋਕ ਸਕਦੇ ਹੋ ਜਾਂ ਜੇਕਰ ਤੁਸੀਂ ਅਣਜਾਣੇ ਵਿੱਚ iPad ਨੂੰ ਹਿਲਾ ਦਿੰਦੇ ਹੋ ਤਾਂ “ਪਹਿਲਾਂ ਵਰਗਾ ਕਰਨ ਲਈ ਡਿਵਾਈਸ ਹਿਲਾਓ” ਨੂੰ ਬੰਦ ਕਰ ਸਕਦੇ ਹੋ।
ਟੈਪ, ਸਵਾਈਪ ਅਤੇ ਕਈ ਟੱਚ ਲਈ ਸੈਟਿੰਗਾਂ ਨੂੰ ਅਡਜਸਟ ਕਰੋ
ਸੈਟਿੰਗਾਂ
> ਐਕਸੈੱਸਬਿਲਟੀ > ਟੱਚ ’ਤੇ ਜਾਓ, ਫਿਰ ਟੱਚ ਸੁਵਿਧਾਵਾਂ ਨੂੰ ਚਾਲੂ ਕਰੋ।ਤੁਸੀਂ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰਨ ਲਈ iPad ਨੂੰ ਕੌਨਫ਼ਿਗਰ ਕਰ ਸਕਦੇ ਹੋ:
ਲੰਮੇ ਜਾਂ ਛੋਟੇ ਟੱਚ ’ਤੇ ਪ੍ਰਤੀਕਿਰਿਆ ਦਿਓ: “ਹੋਲਡ ਮਿਆਦ” ਚਾਲੂ ਕਰੋ, ਫਿਰ ਮਿਆਦ ਨੂੰ ਅਡਜਸਟ ਕਰਨ ਲਈ
ਜਾਂ
’ਤੇ ਟੈਪ ਕਰੋ।ਨੋਟ: ਜਦੋਂ ਤੁਸੀਂ “ਹੋਲਡ ਮਿਆਦ” ਚਾਲੂ ਕਰਦੇ ਹੋ, ਤਾਂ “ਮਿਆਦ” ਦੇ ਅੰਦਰ ਟੈਪ ਅਤੇ ਸਵਾਈਪ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। “ਹੋਲਡ ਮਿਆਦ” ਚਾਲੂ ਹੋਣ ’ਤੇ ਸਵਾਈਪ ਕਰਨਾ ਆਸਾਨ ਬਣਾਉਣ ਲਈ ਤੁਸੀਂ “ਸਵਾਈਪ ਜੈਸਚਰ” ਚਾਲੂ ਕਰ ਸਕਦੇ ਹੋ।
ਹੋਲਡ ਦੀ ਮਿਆਦ ਚਾਲੂ ਹੋਣ ’ਤੇ ਸਵਾਈਪ ਕਰਨਾ ਆਸਾਨ ਬਣਾਓ: “ਹੋਲਡ ਮਿਆਦ” ਚਾਲੂ ਕਰੋ, ਫਿਰ “ਸਵਾਈਪ ਜੈਸਚਰ” ’ਤੇ ਟੈਪ ਕਰੋ। “ਸਵਾਈਪ ਜੈਸਚਰ” ਚਾਲੂ ਕਰੋ, ਫਿਰ ਸਵਾਈਪ ਜੈਸਚਰ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੀ ਹਲਚਲ ਚੁਣੋ।
ਇੱਕ ਤੋਂ ਵੱਧ ਟੱਚ ਨੂੰ ਇੱਕ ਟੱਚ ਮੰਨੋ: “ਦੁਹਰਾਓ ਨੂੰ ਨਜ਼ਰਅੰਦਾਜ਼ ਕਰੋ” ਨੂੰ ਚਾਲੂ ਕਰੋ, ਫਿਰ ਇੱਕ ਤੋਂ ਵੱਧ ਟੱਚਾਂ ਦੇ ਵਿਚਕਾਰ ਮਨਜ਼ੂਰ ਸਮੇਂ ਨੂੰ ਅਡਜਸਟ ਕਰਨ ਲਈ
ਜਾਂ
’ਤੇ ਟੈਪ ਕਰੋ।ਤੁਹਾਡੇ ਵੱਲੋਂ ਟੱਚ ਕੀਤੀ ਪਹਿਲੀ ਜਾਂ ਆਖ਼ਰੀ ਥਾਂ ‘ਤੇ ਪ੍ਰਤਿਕਿਰਿਆ ਦਿਓ: “ਟੈਪ ਸਹਾਇਤਾ” ਦੇ ਹੇਠਾਂ, “ਸ਼ੁਰੂਆਤੀ ਟੱਚ ਟਿਕਾਣੇ ਦੀ ਵਰਤੋਂ ਕਰੋ” ਜਾਂ “ਅੰਤਿਮ ਟੱਚ ਟਿਕਾਣੇ ਦੀ ਵਰਤੋਂ ਕਰੋ” ਚੁਣੋ।
ਜੇਕਰ ਤੁਸੀਂ “ਸ਼ੁਰੂਆਤੀ ਟੱਚ ਟਿਕਾਣੇ ਦੀ ਵਰਤੋਂ ਕਰੋ” ਨੂੰ ਚੁਣਦੇ ਹੋ, ਤਾਂ iPad ਤੁਹਾਡੇ ਪਹਿਲੇ ਟੈਪ ਦੇ ਟਿਕਾਣੇ ਦੀ ਵਰਤੋਂ ਕਰਦਾ ਹੈ—ਉਦਾਹਰਨ ਲਈ ਜਦੋਂ ਤੁਸੀਂ ਹੋਮ ਸਕਰੀਨ ’ਤੇ ਕਿਸੇ ਐਪ ‘ਤੇ ਟੈਪ ਕਰਦੇ ਹੋ।
ਜੇਕਰ ਤੁਸੀਂ “ਅੰਤਿਮ ਟੱਚ ਟਿਕਾਣੇ ਦੀ ਵਰਤੋਂ ਕਰੋ” ਦੀ ਚੋਣ ਕਰਦੇ ਹੋ, ਤਾਂ iPad ਵੱਲੋਂ ਉਸ ਟੈਪ ਨੂੰ ਰਜਿਸਟਰ ਕੀਤਾ ਜਾਂਦਾ ਹੈ, ਜਿੱਥੋਂ ਤੁਸੀਂ ਆਪਣੀ ਉਂਗਲ ਚੁੱਕਦੇ ਹੋ। ਤੁਹਾਡੇ ਵੱਲੋਂ ਇੱਕ ਨਿਸ਼ਚਿਤ ਸਮੇਂ ਦੇ ਅੰਦਰ ਆਪਣੀ ਉਂਗਲ ਚੁੱਕਣ ’ਤੇ iPad ਵੱਲੋਂ ਟੈਪ ਕਰਨ ’ਤੇ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ। ਟਾਈਮਿੰਗ ਨੂੰ ਅਡਜਸਟ ਕਰਨ ਲਈ
ਜਾਂ
’ਤੇ ਟੈਪ ਕਰੋ। ਜੇਕਰ ਤੁਸੀਂ ਜੈਸਚਰ ਦੇਰੀ ਤੋਂ ਵੱਧ ਸਮਾਂ ਉਡੀਕ ਕਰਦੇ ਹੋ, ਤਾਂ ਤੁਹਾਡਾ iPad ਹੋਰ ਜੈਸਚਰਾਂ ਜਿਵੇਂ ਕਿ ਡ੍ਰੈਗ ਜੈਸਚਰ ‘ਤੇ ਪ੍ਰਤਿਕਿਰਿਆ ਦੇ ਸਕਦਾ ਹੈ।ਨੋਟ: ਜਦੋਂ ਤੁਸੀਂ “ਟੈਪ ਸਹਾਇਤਾ” ਚਾਲੂ ਕਰਦੇ ਹੋ, ਤਾਂ ਸਮਾਂ-ਸੀਮਾ ਦੇ ਅੰਦਰ ਟੈਪ ਅਤੇ ਸਵਾਈਪ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। “ਹੋਲਡ ਮਿਆਦ” ਚਾਲੂ ਹੋਣ ’ਤੇ ਸਵਾਈਪ ਕਰਨਾ ਆਸਾਨ ਬਣਾਉਣ ਲਈ ਤੁਸੀਂ “ਸਵਾਈਪ ਜੈਸਚਰ” ਚਾਲੂ ਕਰ ਸਕਦੇ ਹੋ।
ਟੈਪ ਸਹਾਇਤਾ ਚਾਲੂ ਹੋਣ ’ਤੇ ਸਵਾਈਪ ਕਰਨਾ ਆਸਾਨ ਬਣਾਓ: “ਸ਼ੁਰੂਆਤੀ ਟੱਚ ਟਿਕਾਣੇ ਦੀ ਵਰਤੋਂ ਕਰੋ” ਜਾਂ “ਅੰਤਿਮ ਟੱਚ ਟਿਕਾਣੇ ਦੀ ਵਰਤੋਂ ਕਰੋ” ਵਿੱਚੋਂ ਕੋਈ ਇੱਕ ਚੁਣੋ, ਫਿਰ “ਸਵਾਈਪ ਜੈਸਚਰ” ’ਤੇ ਟੈਪ ਕਰੋ। “ਸਵਾਈਪ ਜੈਸਚਰ” ਚਾਲੂ ਕਰੋ, ਫਿਰ ਸਵਾਈਪ ਜੈਸਚਰ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੀ ਹਲਚਲ ਚੁਣੋ।
ਟੱਚ-ਕਰ ਕੇ- ਰੱਖੋ ਜੈਸਚਰਾਂ ਲਈ ਸੈਟਿੰਗਾਂ ਨੂੰ ਅਡਜਸਟ ਕਰੋ
ਤੁਸੀਂ “ਟੱਚ ਕਰ ਕੇ ਰੱਖੋ ਜੈਸਚਰ” ਦੀ ਵਰਤੋਂ ਕਰ ਕੇ ਤੁਹਾਡੇ ਵੱਲੋਂ ਕੀਤੇ ਜਾ ਸਕਣ ਵਾਲੇ ਵਧੇਰੇ ਵਿਕਲਪਾਂ ਜਾਂ ਕਾਰਵਾਈਆਂ ਨੂੰ ਦੇਖ ਜਾਂ ਕੰਟੈਂਟ ਦੀ ਪੂਰਵ-ਝਲਕ ਦਿਖਾ ਸਕਦੇ ਹੋ। ਜੇਕਰ ਤੁਹਾਨੂੰ ਇਸ ਜੈਸਚਰ ਨੂੰ ਕਰਨ ਵਿੱਚ ਸਮੱਸਿਆ ਆ ਰਹੀ ਹੈ, ਤਾਂ ਹੇਠ ਲਿਖੇ ਕੰਮ ਕਰੋ:
ਸੈਟਿੰਗਾਂ
> ਐਕਸੈੱਸਬਿਲਟੀ > ਟੱਚ > ਹੈਪਟਿਕ ਟੱਚ ’ਤੇ ਜਾਓ।ਟੱਚ ਦੀ ਮਿਆਦ ਚੁਣੋ—ਤੇਜ਼ ਜਾਂ ਹੌਲੀ।
ਸਕਰੀਨ ਦੇ ਹੇਠਾਂ ਦਿੱਤੇ ਚਿੱਤਰ ’ਤੇ ਆਪਣੀਆਂ ਨਵੀਆਂ ਸੈਟਿੰਗਾਂ ਟੈਸਟ ਕਰੋ।
“ਕਿਰਿਆਸ਼ੀਲ ਕਰਨ ਲਈ ਟੈਪ ਕਰੋ” ਨੂੰ ਬੰਦ ਕਰੋ
iPad ਦੇ ਸਮਰਥਿਤ ਮਾਡਲ ’ਤੇ, ਤੁਸੀਂ ਸਕਰੀਨ ’ਤੇ ਟੱਚ ਦੇ ਕਾਰਨ iPad ਨੂੰ ਕਿਰਿਆਸ਼ੀਲ ਹੋਣ ਤੋਂ ਰੋਕ ਸਕਦੇ ਹੋ। ਸੈਟਿੰਗਾਂ
> ਐਕਸੈੱਸਬਿਲਟੀ > ਟੱਚ ’ਤੇ ਜਾਓ, ਫਿਰ “ਕਿਰਿਆਸ਼ੀਲ ਕਰਨ ਲਈ ਟੈਪ ਕਰੋ” ਨੂੰ ਬੰਦ ਕਰੋ।
“ਪਹਿਲਾਂ ਵਰਗਾ ਕਰਨ ਲਈ ਡਿਵਾਈਸ ਹਿਲਾਓ” ਨੂੰ ਬੰਦ ਕਰੋ
ਜੇਕਰ ਤੁਸੀਂ ਅਣਜਾਣੇ iPad ਨੂੰ ਹਿਲਾ ਦਿੰਦੇ ਹੋ, ਤਾਂ ਤੁਸੀਂ “ਪਹਿਲਾਂ ਵਰਗਾ ਕਰਨ ਲਈ ਡਿਵਾਈਸ ਹਿਲਾਓ” ਨੂੰ ਬੰਦ ਕਰ ਸਕਦੇ ਹੋ। ਸੈਟਿੰਗਾਂ
> ਐਕਸੈੱਸਬਿਲਟੀ > ਟੱਚ ’ਤੇ ਜਾਓ।
ਸਲਾਹ: ਟੈਕਸਟ ਸੋਧਾਂ ਨੂੰ ਪਹਿਲਾਂ ਵਰਗਾ ਕਰਨ ਲਈ, ਤਿੰਨ ਉਂਗਲਾਂ ਨਾਲ ਖੱਬੇ ਪਾਸੇ ਸਵਾਈਪ ਕਰੋ।