iPad ’ਤੇ ਖੋਜੀ ਐਪ ਵਿੱਚ ਕਿਸੇ ਦੋਸਤ ਦੇ ਟਿਕਾਣੇ ਦਾ ਪਤਾ ਲਗਾਓ

ਜਦੋਂ ਕੋਈ ਦੋਸਤ ਵੱਲੋਂ ਤੁਹਾਡੇ ਨਾਲ ਆਪਣਾ ਟਿਕਾਣਾ ਸਾਂਝਾ ਕੀਤਾ ਜਾਂਦਾ ਹੈ, ਤਾਂ ਤੁਸੀਂ ਨਕਸ਼ੇ ’ਤੇ ਉਹਨਾਂ ਦੇ ਟਿਕਾਣੇ ਦਾ ਪਤਾ ਲਗਾਉਣ ਲਈ ਖੋਜੀ ਐਪ ਦੀ ਵਰਤੋਂ ਕਰ ਸਕਦੇ ਹੋ।

ਲੋਕਾਂ ਦੀ ਸੂਚੀ ਲਈ “ਖੋਜੀ” ਐਪ ਦੀ ਸਕਰੀਨ ਖੁੱਲ੍ਹੀ ਹੈ। ਸੂਚੀ ਵਿੱਚ ਚਾਰ ਵਿਅਕਤੀ ਹਨ: ਐਸ਼ਲੇ ਰੀਕੋ, ਓਲੀਵੀਆ ਰੀਕੋ, ਡਾਨ ਰਾਮਿਰੇਜ਼ ਅਤੇ ਵਿਲ ਰੀਕੋ। ਉਹਨਾਂ ਦੇ ਟਿਕਾਣੇ ਸੈਨ ਫ਼੍ਰਾਂਸਿਸਕੋ ਦੇ ਨਕਸ਼ੇ ’ਤੇ ਦਿਖਾਏ ਗਏ ਹਨ।

ਨੋਟ: ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਦੋਸਤ ਤੁਹਾਡੇ ਤੋਂ ਕਿੰਨੀ ਦੂਰੀ ’ਤੇ ਹਨ, ਤਾਂ ਯਕੀਨੀ ਬਣਾਓ ਕਿ ਤੁਸੀਂ “ਖੋਜੀ” ਐਪ ਲਈ “ਸਟੀਕ ਲੱਭਣਾ” ਨੂੰ ਚਾਲੂ ਕੀਤਾ ਹੋਇਆ ਹੈ। ਤੁਹਾਡੇ ਵੱਲੋਂ ਸਾਂਝੀ ਕੀਤੀ ਟਿਕਾਣੇ ਸੰਬੰਧੀ ਜਾਣਕਾਰੀ ਨੂੰ ਕੰਟਰੋਲ ਕਰਨਾ ਨੂੰ ਦੇਖੋ।

ਕਿਸੇ ਦੋਸਤ ਦਾ ਟਿਕਾਣਾ ਦੇਖੋ

  1. ਆਪਣੇ iPad ’ਤੇ ਖੋਜੀ ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ-ਖੱਬੇ ਪਾਸੇ ਦਿੱਤੇ “ਲੋਕ” ’ਤੇ ਟੈਪ ਕਰੋ, ਫਿਰ ਉਸ ਵਿਅਕਤੀ ਦੇ ਨਾਮ ’ਤੇ ਟੈਪ ਕਰੋ ਜਿਸ ਦੇ ਟਿਕਾਣੇ ਦਾ ਤੁਸੀਂ ਪਤਾ ਲਗਾਉਣਾ ਚਾਹੁੰਦੇ ਹੋ।

    • ਜੇਕਰ ਤੁਹਾਡਾ ਦੋਸਤ ਲੱਭਿਆ ਜਾ ਸਕਦਾ ਹੈ: ਉਹ ਨਕਸ਼ੇ ’ਤੇ ਦਿਖਾਈ ਦਿੰਦੇ ਹਨ ਤਾਂ ਜੋ ਤੁਸੀਂ ਦੇਖ ਸਕੋ ਕਿ ਉਹ ਕਿੱਥੇ ਹਨ।

    • ਜੇਕਰ ਤੁਹਾਡਾ ਦੋਸਤ ਲੱਭਿਆ ਨਹੀਂ ਜਾ ਸਕਦਾ: ਤੁਸੀਂ ਉਹਨਾਂ ਦੇ ਨਾਮ ਦੇ ਹੇਠਾਂ “ਕੋਈ ਟਿਕਾਣਾ ਨਹੀਂ ਮਿਲਿਆ” ਦੇਖੋਗੇ।

    • ਜੇਕਰ ਤੁਸੀਂ ਆਪਣੇ ਦੋਸਤ ਨੂੰ ਫ਼ੌਲੋ ਨਹੀਂ ਕਰ ਰਹੇ: ਤੁਸੀਂ ਉਹਨਾਂ ਦੇ ਨਾਮ ਦੇ ਹੇਠਾਂ “ਤੁਹਾਡਾ ਟਿਕਾਣਾ ਦੇਖ ਸਕਦੇ ਹੋ” ਨੂੰ ਦੇਖੋ। ਤੁਸੀਂ ਕਿਸੇ ਦੋਸਤ ਦਾ ਟਿਕਾਣਾ ਦੇਖਣ ਲਈ ਪੁੱਛ ਸਕਦੇ ਹੋ

ਕਿਸੇ ਦੋਸਤ ਨਾਲ ਸੰਪਰਕ ਕਰੋ

  1. ਆਪਣੇ iPad ’ਤੇ ਖੋਜੀ ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ-ਖੱਬੇ ਪਾਸੇ ਦਿੱਤੇ “ਲੋਕ” ’ਤੇ ਟੈਪ ਕਰੋ, ਫਿਰ ਉਸ ਵਿਅਕਤੀ ਦੇ ਨਾਮ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ।

  3. “ਸੰਪਰਕ” ’ਤੇ ਟੈਪ ਕਰੋ ਅਤੇ ਚੁਣੋ ਕਿ ਤੁਸੀਂ ਆਪਣੇ ਦੋਸਤ ਨਾਲ ਸੰਪਰਕ ਕਿਵੇਂ ਕਰਨਾ ਚਾਹੁੰਦੇ ਹੋ। ਸੰਪਰਕ ਜਾਣਕਾਰੀ ਸ਼ਾਮਲ ਕਰਨੀ ਅਤੇ ਇਸ ਦੀ ਵਰਤੋਂ ਕਰਨੀ ਨੂੰ ਦੇਖੋ।

ਕਿਸੇ ਦੋਸਤ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰੋ

ਤੁਸੀਂ ਨਕਸ਼ੇ ਐਪ ਵਿੱਚ ਕਿਸੇ ਦੋਸਤ ਦੇ ਮੌਜੂਦਾ ਟਿਕਾਣੇ ਦੇ ਦਿਸ਼ਾ-ਨਿਰਦੇਸ਼ ਪ੍ਰਾਪਤ ਕਰ ਸਕਦੇ ਹੋ।

  1. ਆਪਣੇ iPad ’ਤੇ ਖੋਜੀ ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ-ਖੱਬੇ ਪਾਸੇ ਦਿੱਤੇ “ਲੋਕ” ’ਤੇ ਟੈਪ ਕਰੋ, ਫਿਰ ਉਸ ਵਿਅਕਤੀ ਦੇ ਨਾਮ ’ਤੇ ਟੈਪ ਕਰੋ ਜਿਸ ਦੇ ਤੁਸੀਂ ਦਿਸ਼ਾ ਨਿਰਦੇਸ਼ ਤੁਸੀਂ ਪ੍ਰਾਪਤ ਕਰਨੇ ਚਾਹੁੰਦੇ ਹੋ।

  3. ਨਕਸ਼ੇ ਖੋਲ੍ਹਣ ਲਈ ਦਿਸ਼ਾ ਨਿਰਦੇਸ਼ ’ਤੇ ਟੈਪ ਕਰੋ।

ਨਕਸ਼ੇ ਵਿੱਚ ਦਿਸ਼ਾ ਨਿਰਦੇਸ਼ ਪ੍ਰਾਪਤ ਕਰਨੇ ਨੂੰ ਦੇਖੋ।

ਕਿਸੇ ਦੋਸਤ ਦੇ ਟਿਕਾਣੇ ਲਈ ਲੇਬਲ ਸੈੱਟ ਕਰੋ

ਤੁਸੀਂ ਕਿਸੇ ਦੋਸਤ ਦੇ ਮੌਜੂਦਾ ਟਿਕਾਣੇ ਨੂੰ ਵਧੇਰੇ ਅਰਥਪੂਰਨ ਬਣਾਉਣ ਲਈ ਲੇਬਲ ਸੈੱਟ ਕਰ ਸਕਦੇ ਹੋ (ਜਿਵੇਂ ਘਰ ਜਾਂ ਕਾਰਜ ਸਥਾਨ)। ਤੁਹਾਡੇ ਦੋਸਤ ਦੇ ਉਸ ਟਿਕਾਣੇ ’ਤੇ ਪਹੁੰਚਣ ’ਤੇ ਉਸ ਦੇ ਨਾਮ ਦੇ ਹੇਠਾਂ ਲੇਬਲ ਦਿਖਾਈ ਦਿੰਦਾ ਹੈ।

  1. ਆਪਣੇ iPad ’ਤੇ ਖੋਜੀ ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ-ਖੱਬੇ ਪਾਸੇ ਦਿੱਤੇ “ਲੋਕ” ’ਤੇ ਟੈਪ ਕਰੋ, ਫਿਰ ਉਸ ਵਿਅਕਤੀ ਦੇ ਨਾਮ ’ਤੇ ਟੈਪ ਕਰੋ ਜਿਸ ਲਈ ਤੁਸੀਂ ਟਿਕਾਣੇ ਦਾ ਲੇਬਲ ਸੈੱਟ ਕਰਨਾ ਚਾਹੁੰਦੇ ਹੋ।

  3. “ਟਿਕਾਣੇ ਦੇ ਨਾਮ ਵਿੱਚ ਸੋਧ ਕਰੋ” ’ਤੇ ਟੈਪ ਕਰੋ, ਫਿਰ ਕੋਈ ਲੇਬਲ ਚੁਣੋ।

    ਨਵਾਂ ਲੇਬਲ ਸ਼ਾਮਲ ਕਰਨ ਲਈ, “ਵਿਉਂਤਬੱਧ ਲੇਬਲ ਜੋੜੋ” ‘ਤੇ ਟੈਪ ਕਰੋ, ਨਾਮ ਭਰੋ, ਫਿਰ “ਹੋ ਗਿਆ” ‘ਤੇ ਟੈਪ ਕਰੋ।

ਦੋਸਤ ਨੂੰ ਮਨਪਸੰਦ ਵਜੋਂ ਚਿੰਨ੍ਹਿਤ ਕਰੋ

ਮਨਪਸੰਦ ਦੋਸਤ ਲੋਕਾਂ ਦੀ ਸੂਚੀ ਦੇ ਸਿਖਰ ’ਤੇ ਦਿਖਾਈ ਦਿੰਦੇ ਹਨ ਅਤੇ ਉਹਨਾਂ ਨੂੰ ਸਟਾਰ ਦੁਆਰਾ ਚਿੰਨ੍ਹਿਤ ਕੀਤਾ ਜਾਂਦਾ ਹੈ।

  1. ਆਪਣੇ iPad ’ਤੇ ਖੋਜੀ ਐਪ ’ਤੇ ਜਾਓ।

  2. ਸਕਰੀਨ ਦੇ ਹੇਠਲੇ-ਖੱਬੇ ਪਾਸੇ ਦਿੱਤੇ “ਲੋਕ” ’ਤੇ ਟੈਪ ਕਰੋ, ਫਿਰ ਉਸ ਵਿਅਕਤੀ ਨੂੰ ਲੱਭੋ ਜਿਸ ਨੂੰ ਤੁਸੀਂ ਮਨਪਸੰਦ ਵਜੋਂ ਚਿੰਨ੍ਹਿਤ ਕਰਨਾ ਚਾਹੁੰਦੇ ਹੋ।

  3. ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:

    • ਉਸ ਵਿਅਕਤੀ ਦੇ ਨਾਮ ‘ਤੇ ਟੈਪ ਕਰੋ, ਫਿਰ [ਨਾਮ] ਨੂੰ ਮਨਪਸੰਦ ਵਿੱਚ ਜੋੜਨ ਲਈ ਟੈਪ ਕਰੋ।

    • ਵਿਅਕਤੀ ਦੇ ਨਾਮ ’ਤੇ ਖੱਬੇ ਪਾਸੇ ਸਵਾਈਪ ਕਰੋ, ਫਿਰ ਸਟਾਰ ’ਤੇ ਟੈਪ ਕਰੋ।

ਆਪਣੇ ਮਨਪਸੰਦਾਂ ਵਿੱਚੋਂ ਕਿਸੇ ਦੋਸਤ ਨੂੰ ਹਟਾਉਣ ਲਈ ਖੱਬੇ ਪਾਸੇ ਸਵਾਈਪ ਕਰ ਕੇ ਸਟਾਰ ’ਤੇ ਟੈਪ ਕਰੋ ਜਾਂ ਦੋਸਤ ’ਤੇ ਟੈਪ ਕਰੋ, ਫਿਰ [ਨਾਮ] ਨੂੰ ਮਨਪਸੰਦਾਂ ਵਿੱਚੋਂ ਹਟਾਉਣ ਲਈ ਟੈਪ ਕਰੋ।