iPad ’ਤੇ ਨੋਟਸ ਐਪ ਵਿੱਚ ਡਰਾਇੰਗ ਅਤੇ ਹੱਥ-ਲਿਖਤ ਸ਼ਾਮਲ ਕਰੋ
ਸਕੈੱਚ ਬਣਾਉਣ ਲਈ ਨੋਟਸ ਐਪ ਦੀ ਵਰਤੋਂ ਕਰੋ ਜਾਂ Apple Pencil ( ਸਮਰਥਿਤ ਮਾਡਲ’ਤੇ) ਜਾਂ ਆਪਣੀ ਉਂਗਲ ਨਾਲ ਹੱਥ-ਲਿਖਤ ਨੋਟ ਲਿਖੋ। ਵੱਖੋ-ਵੱਖਰੇ ਮਾਰਕਅੱਪ ਟੂਲ ਅਤੇ ਰੰਗਾਂ ਵਿੱਚੋਂ ਚੁਣੋ ਅਤੇ ਪੈਮਾਨੇ ਨਾਲ ਸਿੱਧੀਆਂ ਰੇਖਾਵਾਂ ਖਿੱਚੋ। ਜਿਵੇਂ ਹੀ ਤੁਸੀਂ Apple Pencil ਨਾਲ ਲਿਖਦੇ ਹੋ ਤੁਹਾਡੀ ਹੱਥ-ਲਿਖਤ ਵਿੱਚ ਰੀਅਲ ਟਾਈਮ ਵਿੱਚ ਆਟੋਮੈਟਿਕਲੀ ਸੋਧ ਕੀਤੀ ਜਾ ਸਕਦੀ ਹੈ ਤਾਂ ਜੋ ਤੁਹਾਡੀ ਹੱਥ-ਲਿਖਤ ਦੇ ਸਟਾਈਲ ਦੀ ਦਿੱਖ ਅਤੇ ਅਨੁਭਵ ਨੂੰ ਬਰਕਰਾਰ ਰੱਖਦੇ ਹੋਏ ਤੁਹਾਡੀ ਹੱਥ-ਲਿਖਤ ਨੂੰ ਵਧੇਰੇ ਪੜ੍ਹਨ ਯੋਗ ਬਣਾਇਆ ਜਾ ਸਕੇ।

ਡਰਾਇੰਗ ਅਤੇ ਹੱਥ-ਲਿਖਤ ਟੂਲ ਦੀ ਵਰਤੋਂ ਕਰੋ
ਆਪਣੇ iPad ’ਤੇ ਨੋਟਸ ਐਪ
’ਤੇ ਜਾਓ।ਨੋਟ ਵਿੱਚ Apple Pencil ਨਾਲ ਡ੍ਰਾਇੰਗ ਜਾਂ ਲਿਖਣਾ ਸ਼ੁਰੂ ਕਰੋ। ਜਾਂ ਆਪਣੀ ਉਂਗਲ ਨਾਲ ਉਲੀਕਣ ਜਾਂ ਲਿਖਣ ਲਈ
’ਤੇ ਟੈਪ ਕਰੋ।ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਰੰਗ ਜਾਂ ਟੂਲ ਬਦਲੋਃ ਮਾਰਕਅੱਪ ਟੂਲਾਂ ਦੀ ਵਰਤੋਂ ਕਰੋ।
ਹੱਥ-ਲਿਖਤ ਖੇਤਰ ਨੂੰ ਵਿਵਸਥਿਤ ਕਰੋ: ਆਕਾਰ ਬਦਲਣ ਦੇ ਹੈਂਡਲ (ਖੱਬੇ ਪਾਸੇ ਵਾਲੇ) ਨੂੰ ਉੱਪਰ ਜਾਂ ਥੱਲੇ ਵੱਲ ਡ੍ਰੈਗ ਕਰੋ।
Apple Pencil ਨਾਲ ਲਿਖਦੇ ਸਮੇਂ ਆਪਣੀ ਹੱਥ-ਲਿਖਤ ਨੂੰ ਟਾਈਪ ਕੀਤੇ ਟੈਕਸਟ ਵਿੱਚ ਬਦਲੋ: ਸਕ੍ਰਿਬਲ ਟੂਲ
(ਪੈੱਨ ਦੇ ਖੱਬੇ ਪਾਸੇ) ’ਤੇ ਟੈਪ ਕਰੋ, ਫਿਰ ਲਿਖਣਾ ਸ਼ੁਰੂ ਕਰੋ।ਨੋਟ: ਸਕ੍ਰਿਬਲ ਸਮਰਥਿਤ ਭਾਸ਼ਾਵਾਂ ਵਿੱਚ ਉਪਲਬਧ ਹੈ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ। Apple Pencil ਨਾਲ ਨੋਟਸ ਲਿਖਣ ਬਾਰੇ ਹੋਰ ਜਾਣਨ ਲਈ, ਸਕ੍ਰਿਬਲ ਨਾਲ ਟੈਕਸਟ ਲਿਖੋਦੇਖੋ।
ਸਲਾਹ: ਤੁਸੀਂ ਨੋਟਸ ਵਿੱਚ ਹੱਥ-ਲਿਖਤ ਟੈਕਸਟ ਦੀ (ਸਮਰਥਿਤ ਭਾਸ਼ਾਵਾਂਵਿੱਚ) ਖੋਜ ਕਰ ਸਕਦੇ ਹੋ। ਜੇਕਰ ਨੋਟ ਦਾ ਸਿਰਲੇਖ ਨਹੀਂ ਹੈ, ਤਾਂ ਹੱਥ-ਲਿਖਤ ਟੈਕਸਟ ਦੀ ਪਹਿਲੀ ਲਾਈਨ ਸੁਝਾਇਆ ਗਿਆ ਸਿਰਲੇਖ ਬਣ ਜਾਂਦੀ ਹੈ। ਸਿਰਲੇਖ ਸੰਪਾਦਿਤ ਕਰਨ ਲਈ, ਨੋਟ ਦੇ ਸਿਖਰ ‘ਤੇ ਸਕ੍ਰੌਲ ਕਰੋ, ਫਿਰ ਸੰਪਾਦਿਤ ਕਰੋ ‘ਤੇ ਟੈਪ ਕਰੋ।
ਡਰਾਇੰਗ ਅਤੇ ਹੱਥ-ਲਿਖਤ ਚੁਣੋ ਅਤੇ ਸੰਪਾਦਿਤ ਕਰੋ
ਸਮਾਰਟ ਚੋਣ ਦੇ ਨਾਲ ਤੁਸੀਂ ਉਹੀ ਜੈਸਚਰਾਂ ਦੀ ਵਰਤੋਂ ਕਰਕੇ ਚਿੱਤਰ ਅਤੇ ਹੱਥ-ਲਿਖਤ ਦੀ ਚੋਣ ਕਰ ਸਕਦੇ ਹੋ ਜਿਸਦੀ ਵਰਤੋਂ ਤੁਸੀਂ ਟਾਈਪ ਕੀਤੇ ਟੈਕਸਟ ਲਈ ਕਰਦੇ ਹੋ। ਤੁਸੀਂ ਨੋਟ ਦੇ ਅੰਦਰ ਚੋਣ ਨੂੰ ਮੂਵ, ਕਾਪੀ ਜਾਂ ਡਿਲੀਟ ਕਰ ਸਕਦੇ ਹੋ। ਤੁਸੀਂ ਇਸ ਨੂੰ ਕਿਸੇ ਹੋਰ ਨੋਟ ਜਾਂ ਐਪ ਵਿੱਚ ਟਾਈਪ ਕੀਤੇ ਟੈਕਸਟ ਵਜੋਂ ਵੀ ਪੇਸਟ ਕਰ ਸਕਦੇ ਹੋ।
ਨੋਟ: ਜੇਕਰ ਤੁਹਾਡੇ iPad ਦੀ ਸਿਸਟਮ ਭਾਸ਼ਾ ਸੈਟਿੰਗਾਂ
> ਆਮ > ਭਾਸ਼ਾ ਅਤੇ ਖੇਤਰ > iPad ਭਾਸ਼ਾ ਵਿੱਚ ਕੋਈ ਸਮਰਥਿਤ ਭਾਸ਼ਾ 'ਤੇ ਸੈੱਟ ਕੀਤੀ ਗਈ ਹੈ, ਤਾਂ ਸਮਾਰਟ ਚੋਣ ਅਤੇ ਹੱਥ-ਲਿਖਤ ਟ੍ਰਾਂਸਕ੍ਰਿਪਸ਼ਨ ਕੰਮ ਕਰਦੇ ਹਨ। iOS ਅਤੇ iPadOS ਫ਼ੀਚਰ ਉਪਲਬਧਤਾ ਵੈੱਬਸਾਈਟ ਨੂੰ ਦੇਖੋ।
ਆਪਣੇ iPad ’ਤੇ ਨੋਟਸ ਐਪ
’ਤੇ ਜਾਓ।ਨੋਟ ਵਿੱਚ, ਹੇਠਾਂ ਲਿਖੀ ਕਿਸੇ ਵੀ ਵਿਧੀ ਦੀ ਵਰਤੋਂ ਕਰ ਕੇ ਆਪਣੀ ਉਂਗਲ ਨਾਲ ਡਰਾਇੰਗ ਅਤੇ ਹੱਥ-ਲਿਖਤ ਦੀ ਚੋਣ ਕਰੋ:
ਲਾਸੋ ਟੂਲ ਨਾਲ:
’ਤੇ ਟੈਪ ਕਰੋ,
(ਟੂਲ ਪੈਲੇਟ ਵਿੱਚ ਇਰੇਜ਼ਰ ਅਤੇ ਜਾਦੂਈ ਛੋਹ ਵਿਚਕਾਰ) ’ਤੇ ਟੈਪ ਕਰੋ, ਫਿਰ ਆਪਣੀ ਉਂਗਲ ਦੀ ਵਰਤੋਂ ਕਰ ਕੇ ਉਹਨਾਂ ਚੀਜ਼ਾਂ ਰੂਪ ਰੇਖਾ ਤਿਆਰ ਕਰੋ ਜਿਹਨਾਂ ਨੂੰ ਤੁਸੀਂ ਚੁਣਨਾ ਚਾਹੁੰਦੇ ਹੋ।ਜੈਸਚਰ ਨਾਲ:
ਟੱਚ ਕਰ ਕੇ ਰੱਖੋ, ਫਿਰ ਚੋਣ ਦਾ ਵਿਸਤਾਰ ਕਰਨ ਲਈ ਡ੍ਰੈਗ ਕਰੋ।
ਸ਼ਬਦ ਚੁਣਨ ਲਈ ਦੋ-ਵਾਰ ਟੈਪ ਕਰੋ।
ਵਾਕ ਚੁਣਨ ਲਈ ਤਿੰਨ-ਵਾਰ ਟੈਪ ਕਰੋ।
ਚੋਣ ਨੂੰ ਜ਼ਰੂਰਤ ਅਨੁਸਾਰ ਅਡਜਸਟ ਕਰਨ ਲਈ ਹੈਂਡਲ ਨੂੰ ਡ੍ਰੈਗ ਕਰੋ।
“ਚੋਣ” ’ਤੇ ਟੈਪ ਕਰੋ ਅਤੇ ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਚੁਣੋ:
ਕੱਟ
ਕਾਪੀ
ਡਿਲੀਟ
ਡੁਪਲੀਕੇਟ
Playground ਵਿੱਚ ਜੋੜੋ
ਟੈਕਸਟ ਵਜੋਂ ਕਾਪੀ ਕਰੋ
ਉੱਪਰ ਸਪੇਸ ਸ਼ਾਮਲ ਕਰੋ
ਅਨੁਵਾਦ
ਹੱਥ-ਲਿਖਤ ਟੈਕਸਟ ‘ਤੇ ਕੰਮ ਕਰੋ
iPad ਤੁਹਾਡੀ ਹੱਥ-ਲਿਖਤ ਨੂੰ ਅਸਾਨ, ਸਿੱਧੀ ਅਤੇ ਵਧੇਰੇ ਪੜ੍ਹਨਯੋਗ ਬਣਾਉਣ ਲਈ ਰਿਫ਼ਾਈਨ ਸਕਦਾ ਹੈ। ਤੁਸੀਂ ਆਪਣੀ ਹੱਥ-ਲਿਖਤ ਵਿੱਚ ਟਾਈਪ ਕੀਤੇ ਟੈਕਸਟ ਨੂੰ ਪੇਸਟ ਜਾਂ ਪਰਿਵਰਤਿਤ ਵੀ ਕਰ ਸਕਦੇ ਹੋ, ਇਨਲਾਈਨ ਸ਼ਬਦ-ਜੋੜ ਨੂੰ ਸਹੀ ਕਰ ਸਕਦੇ ਹੋ ਅਤੇ ਹੱਥ-ਲਿਖਤ ਨੂੰ ਮੂਵ ਜਾਂ ਡਿਲੀਟ ਕਰ ਸਕਦੇ ਹੋ।
ਆਪਣੇ iPad ’ਤੇ ਨੋਟਸ ਐਪ
’ਤੇ ਜਾਓ।ਕਿਸੇ ਨੋਟ ਵਿੱਚ, ਹੱਥ-ਲਿਖਤ ਚੁਣੋ।
ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਸੁਧਾਰ ਕਰੋ: ਆਪਣੀ ਲਿਖਤ ਨੂੰ ਅਸਾਨ, ਸਿੱਧੀ ਅਤੇ ਵਧੇਰੇ ਪੜ੍ਹਨਯੋਗ ਬਣਾਉਣ ਲਈ, ਰਿਫ਼ਾਈਨ1’ਤੇ ਟੈਪ ਕਰੋ।
ਆਪਣੀ ਹੱਥ ਲਿਖਤ ਨੂੰ ਆਟੋਮੈਟਿਕਲੀ ਸੁਧਾਰਨ ਲਈ
’ਤੇ ਟੈਪ ਕਰੋ ਫਿਰ
’ਤੇ ਟੈਪ ਕਰੋ ਅਤੇ ਫਿਰ “ਲਿਖਾਈ ਨੂੰ ਆਪਣੇ-ਆਪ ਬਿਹਤਰ ਬਣਾਓ” ਨੂੰ ਚਾਲੂ ਕਰੋ।ਆਪਣੀ ਲਿਖਤ ਦਾ ਪੱਧਰ ਉੱਚਾ ਚੁੱਕੋ: “ਸਿੱਧਾ ਕਰੋ” ’ਤੇ ਟੈਪ ਕਰੋ।
ਸਹੀ ਸ਼ਬਦ-ਜੋੜ: ਰੇਖਾਂਕਿਤ ਕੀਤੇ ਸ਼ਬਦ ‘ਤੇ ਟੈਪ ਕਰੋ, ਫਿਰ ਚੁਣੋ ਕਿ ਤੁਸੀਂ ਇਸ ਨੂੰ ਕਿਵੇਂ ਠੀਕ ਕਰਨਾ ਚਾਹੁੰਦੇ ਹੋ। ਇਹ ਫ਼ਿਕਸ ਤੁਹਾਡੀ ਖ਼ੁਦ ਦੀ ਲਿਖਣ ਸ਼ੈਲੀ ਵਿੱਚ ਦਿਖਾਈ ਦਿੰਦਾ ਹੈ।
ਹੱਥ-ਲਿਖਤ ਮੂਵ ਕਰੋ: ਚੁਣੇ ਹੋਏ ਟੈਕਸਟ ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਨਵੇਂ ਥਾਂ ’ਤੇ ਡ੍ਰੈਗ ਕਰੋ।
ਟੈਕਸਟ ਆਬਜੈਕਟ ਨੂੰ ਹੱਥ-ਲਿਖਤ ਵਿੱਚ ਬਦਲੋ: ਡਰਾਇੰਗ ਖੇਤਰ ਵਿੱਚ “ਟੈਕਸਟ ਆਬਜੈਕਟ” ’ਤੇ ਟੈਪ ਕਰੋ,
’ਤੇ ਟੈਪ ਕਰੋ ਅਤੇ ਫਿਰ “ਹੱਥ-ਲਿਖਤ ਵਿੱਚ ਬਦਲੋ” ’ਤੇ ਟੈਪ ਕਰੋ। (ਇਸ ਫ਼ੀਚਰ2 ਲਈ ਤੁਹਾਡੀ ਹੱਥ-ਲਿਖਤ ਵਿੱਚ ਘੱਟੋ-ਘੱਟ 10 ਵਿਲੱਖਣ ਛੋਟੇ ਅੱਖਰਾਂ ਵਾਲੇ ਨੋਟਸ ਪਹਿਲਾਂ ਤੋਂ ਸੰਭਾਲੇ ਹੋਣੇ ਚਾਹੀਦੇ ਹਨ।)ਟਾਈਪ ਕੀਤੇ ਟੈਕਸਟ ਨੂੰ ਆਪਣੀ ਹੱਥ-ਲਿਖਤ ਵਿੱਚ ਪੇਸਟ ਕਰੋ: ਵੈੱਬਪੰਨੇ, ਦਸਤਾਵੇਜ਼ ਜਾਂ ਈਮੇਲ ਤੋਂ ਟੈਕਸਟ ਸਿਲੈਕਟ ਅਤੇ ਕਾਪੀ ਕਰੋ; ਨੋਟਸ ਵਿੱਚ ਹੱਥ-ਲਿਖਤ ਖੇਤਰ ਵਿੱਚ, ਫਿਰ ਪੇਸਟ ’ਤੇ ਟੈਪ ਕਰੋ। (ਇਸ ਫ਼ੀਚਰ2 ਲਈ ਤੁਹਾਡੀ ਹੱਥ-ਲਿਖਤ ਵਿੱਚ ਘੱਟੋ-ਘੱਟ 10 ਵਿਲੱਖਣ ਛੋਟੇ ਅੱਖਰਾਂ ਵਾਲੇ ਨੋਟਸ ਪਹਿਲਾਂ ਤੋਂ ਸੰਭਾਲੇ ਹੋਣੇ ਚਾਹੀਦੇ ਹਨ।)
ਟੈਕਸਟ ਮਿਟਾਉਣ ਲਈ, ਲਿਖਤ ਨੂੰ ਸਕ੍ਰੈਚ ਕਰੋ ਅਤੇ ਫਿਰ iPad ’ਤੇ ਆਪਣੇ ਲਿਖਤ ਉਪਕਰਣ (ਜਿਵੇਂ Apple Pencil ਜਾਂ ਆਪਣੀ ਉਂਗਲ) ਨੂੰ ਦਬਾ ਕੇ ਰੱਖੋ। (ਮਾਰਕਅੱਪ ਟੂਲ ਦੀ ਵਰਤੋਂ ਕਰਨ ਲਈ ਸਮਰਥਿਤ ਹੈ ਜਿਵੇਂ ਕਿ ਪੈੱਨ, ਮੋਨੋ ਲਾਈਨ ਜਾਂ ਮਾਰਕਰ।)
ਹੋਰ ਐਪਾਂ ਤੋਂ ਚਿੱਤਰ ਡ੍ਰੈਗ ਕਰੋ
ਤੁਸੀਂ ਨੋਟ ਵਿੱਚ ਹੋਰ ਐਪਾਂ ਤੋਂ ਚਿੱਤਰ ਡ੍ਰੈਗ ਕਰ ਸਕਦੇ ਹੋ ਅਤੇ ਉਹਨਾਂ ਨੂੰ ਹੱਥ-ਲਿਖਤ ਅਤੇ ਡਰਾਇੰਗ ਕੀਤੇ ਕੰਟੈਂਟ ਨਾਲ ਜੋੜ ਸਕਦੇ ਹੋ। ਚਿੱਤਰ ਨੂੰ ਡਰਾਇੰਗ ਖੇਤਰ ਵਿੱਚ ਜੋੜਨ ਤੋਂ ਬਾਅਦ ਤੁਸੀਂ ਚਿੱਤਰ ਦਾ ਸਥਾਨ ਅਤੇ ਆਕਾਰ ਬਦਲ ਸਕਦੇ ਹੋ।
ਜਾਦੂਈ ਛੋਹ ਦੀ ਵਰਤੋਂ ਕਰੋ
ਜੇਕਰ Apple Intelligence* ਚਾਲੂ ਹੈ, ਤਾਂ ਤੁਸੀਂ ਨੋਟਸ ਵਿੱਚ ਜਾਦੂਈ ਛੋਹ ਦੀ ਵਰਤੋਂ ਕਰ ਕੇ ਆਪਣੇ ਵੱਲੋਂ ਬਣਾਏ ਗਏ ਅਧੂਰੇ ਸਕੈੱਚਾਂ ਦੇ ਆਧਾਰ ’ਤੇ ਚਿੱਤਰ ਬਣਾ ਸਕਦੇ ਹੋ। ਤੁਸੀਂ ਆਲੇ-ਦੁਆਲੇ ਦੇ ਖੇਤਰ ਦੇ ਸ਼ਬਦਾਂ ਅਤੇ ਚਿੱਤਰਾਂ ਦੇ ਅਧਾਰ ’ਤੇ ਚਿੱਤਰ ਬਣਾਉਣ ਲਈ ਖਾਲੀ ਜਗ੍ਹਾ ਦੀ ਚੋਣ ਵੀ ਕਰ ਸਕਦੇ ਹੋ। ਦੇਖੋ Apple Intelligence ਨਾਲ ਜਾਦੂਈ ਛੋਹ ਦੀ ਵਰਤੋਂ ਕਰੋ।