iPad ’ਤੇ VoiceOver ਨਾਲ ਸਕਰੀਨ ‘ਤੇ ਦਿੱਤੇ ਕੀਬੋਰਡ ਦੀ ਵਰਤੋਂ ਕਰੋ
ਤੁਹਾਡੇ ਵੱਲੋਂ ਸੋਧ ਕੀਤੇ ਜਾ ਸਕਣ ਵਾਲੇ ਟੈਕਸਟ ਖੇਤਰ ਨੂੰ ਕਿਰਿਆਸ਼ੀਲ ਕਰਨ ‘ਤੇ ਸਕਰੀਨ ‘ਤੇ ਦਿੱਤੇ ਕੀਬੋਰਡ ਦੀ ਵਰਤੋਂ ਕਰਨ ਦੇ ਤਰੀਕੇ ਨੂੰ VoiceOver ਵੱਲੋਂ ਬਦਲਿਆ ਜਾਂਦਾ ਹੈ। ਤੁਸੀਂ ਟੈਕਸਟ ਭਰ, ਚੁਣ ਅਤੇ ਡਿਲੀਟ ਕਰ ਸਕਦੇ ਹੋ, ਕੀਬੋਰਡ ਭਾਸ਼ਾ ਬਦਲ ਅਤੇ ਹੋਰ ਬਹੁਤ ਕੁਝ ਕਰ ਸਕਦੇ ਹੋ।
ਸਕਰੀਨ ‘ਤੇ ਦਿੱਤੇ ਕੀਬੋਰਡ ਦੀ ਵਰਤੋਂ ਕਰ ਕੇ ਟੈਕਸਟ ਭਰੋ
ਕੋਈ ਟੈਕਸਟ ਖੇਤਰ ਚੁਣੋ, ਫਿਰ ਦੋ ਵਾਰ-ਟੈਪ ਕਰੋ।
ਇਨਸਰਸ਼ਨ ਪੁਆਇੰਟ ਅਤੇ ਸਕਰੀਨ ‘ਤੇ ਦਿੱਤੇ ਕੀਬੋਰਡ ਦਿਖਾਈ ਦਿੰਦੇ ਹਨ।
ਟੈਕਸਟ ਭਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਸਟੈਂਡਰਡ ਟਾਈਪਿੰਗ: ਕੀਬੋਰਡ ’ਤੇ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰ ਕੇ ਕੋਈ ਬਟਨ ਚੁਣੋ, ਫਿਰ ਅੱਖਰ ਭਰਨ ਲਈ ਦੋ ਵਾਰ ਟੈਪ ਕਰੋ। ਜਾਂ ਕਿਸੇ ਬਟਨ ਨੂੰ ਚੁਣਨ ਲਈ ਆਪਣੀ ਉਂਗਲ ਨੂੰ ਕੀਬੋਰਡ ਦੇ ਦੁਆਲੇ ਘੁਮਾਓ ਅਤੇ ਇੱਕ ਉਂਗਲ ਨਾਲ ਬਟਨ ਨੂੰ ਟੱਚ ਕਰਨਾ ਜਾਰੀ ਰੱਖਦਿਆਂ, ਦੂਜੀ ਉਂਗਲ ਨਾਲ ਸਕਰੀਨ ’ਤੇ ਟੈਪ ਕਰੋ। ਬਟਨ ਦੀ ਚੋਣ ਕਰਨ ਅਤੇ ਫਿਰ ਜਦੋਂ ਅੱਖਰ ਭਰਿਆ ਜਾਂਦਾ ਹੈ ਤਾਂ VoiceOver ਵੱਲੋਂ ਬਟਨ ਬੋਲ ਕੇ ਦੱਸਿਆ ਜਾਂਦਾ ਹੈ।
ਟੱਚ ਟਾਈਪਿੰਗ: ਕੀਬੋਰਡ ’ਤੇ ਕਿਸੇ ਬਟਨ ਨੂੰ ਚੁਣਨ ਲਈ ਉਸ ’ਤੇ ਟੱਚ ਕਰੋ, ਫਿਰ ਉਹ ਅੱਖਰ ਭਰਨ ਲਈ ਆਪਣੀ ਉਂਗਲ ਚੁੱਕੋ। ਜੇਕਰ ਤੁਸੀਂ ਗ਼ਲਤ ਬਟਨ ‘ਤੇ ਟੱਚ ਕਰਦੇ ਹੋ, ਤਾਂ ਆਪਣੀ ਉਂਗਲੀ ਨੂੰ ਉਸ ਕੁੰਜੀ ਵੱਲ ਸਲਾਈਡ ਕਰੋ ਜੋ ਤੁਸੀਂ ਚਾਹੁੰਦੇ ਹੋ। VoiceOver ਵੱਲੋਂ ਤੁਹਾਡੇ ਹਰੇਕ ਬਟਨ ਨੂੰ ਟੱਚ ਕਰਨ ’ਤੇ ਉਸ ਲਈ ਅੱਖਰ ਬੋਲ ਕੇ ਦੱਸਿਆ ਜਾਂਦਾ ਹੈ, ਪਰ ਜਦੋਂ ਤੱਕ ਤੁਸੀਂ ਆਪਣੀ ਉਂਗਲ ਨਹੀਂ ਚੁੱਕਦੇ ਉਦੋਂ ਤੱਕ ਅੱਖਰ ਭਰਿਆ ਨਹੀਂ ਜਾਂਦਾ।
ਡਾਇਰੈਕਟ ਟੱਚ ਟਾਈਪਿੰਗ: VoiceOver ਨੂੰ ਸਿਰਫ਼ ਕੀਬੋਰਡ ਲਈ ਹੀ ਅਸਮਰੱਥ ਕੀਤਾ ਗਿਆ ਹੈ, ਤਾਂ ਜੋ ਤੁਸੀਂ ਉਸੇ ਤਰ੍ਹਾਂ ਹੀ ਟਾਈਪ ਕਰ ਸਕੋ ਜਿਵੇਂ VoiceOver ਬੰਦ ਹੋਣ ’ਤੇ ਕਰਦੇ ਹੋ।
ਡਿਕਟੇਸ਼ਨ: ਡਿਕਟੇਸ਼ਨ ਸ਼ੁਰੂ ਕਰਨ ਅਤੇ ਰੋਕਣ ਲਈ ਕੀਬੋਰਡ ’ਤੇ ਦੋ-ਉਂਗਲਾਂ ਨਾਲ ਦੋ ਵਾਰ ਟੈਪ ਦੀ ਵਰਤੋਂ ਕਰੋ।
ਲਹਿਜੇ ਵਾਲਾ ਅੱਖਰ ਭਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਸਟੈਂਡਰਡ ਟਾਈਪਿੰਗ: ਸਧਾਰਨ ਅੱਖਰ ਦੀ ਚੋਣ ਕਰੋ, ਫਿਰ ਉਦੋਂ ਤੱਕ ਦੋ ਵਾਰ ਟੈਪ ਕਰ ਕੇ ਰੱਖੋ ਜਦੋਂ ਤੱਕ ਤੁਸੀਂ ਵਿਕਲਪਿਕ ਅੱਖਰਾਂ ਦੇ ਪ੍ਰਗਟ ਹੋਣ ਦਾ ਸੰਕੇਤ ਦੇਣ ਵਾਲੀ ਧੁਨੀ ਨਹੀਂ ਸੁਣ ਲੈਂਦੇ। ਵਿਕਲਪਾਂ ਨੂੰ ਚੁਣਨ ਅਤੇ ਸੁਣਨ ਲਈ ਖੱਬੇ ਜਾਂ ਸੱਜੇ ਪਾਸੇ ਡ੍ਰੈਗ ਕਰੋ। ਮੌਜੂਦਾ ਚੋਣ ਭਰਨ ਲਈ ਆਪਣੀ ਉਂਗਲ ਛੱਡੋ।
ਟੱਚ ਟਾਈਪਿੰਗ: ਵਿਕਲਪਿਕ ਅੱਖਰ ਦਿਖਾਈ ਦੇਣ ਤੱਕ ਇੱਕ ਅੱਖਰ ਨੂੰ ਟੱਚ ਕਰ ਕੇ ਰੱਖੋ।
ਸਕਰੀਨ ‘ਤੇ ਦਿੱਤੇ ਕੀਬੋਰਡ ਦੀ ਵਰਤੋਂ ਕਰ ਕੇ ਟੈਕਸਟ ਵਿੱਚ ਸੋਧ ਕਰੋ
ਇਨਸਰਸ਼ਨ ਪੁਆਇੰਟ ਨੂੰ ਮੂਵ ਕਰੋ: ਟੈਕਸਟ ਵਿੱਚ ਇਨਸਰਸ਼ਨ ਪੁਆਇੰਟ ਨੂੰ ਅੱਗੇ ਜਾਂ ਪਿੱਛੇ ਮੂਵ ਕਰਨ ਲਈ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ। ਇਹ ਚੁਣਨ ਲਈ ਰੋਟਰ ਦੀ ਵਰਤੋਂ ਕਰੋ ਕਿ ਤੁਸੀਂ ਇਨਸਰਸ਼ਨ ਪੁਆਇੰਟ ਨੂੰ ਅੱਖਰਾਂ ਅਨੁਸਾਰ, ਸ਼ਬਦਾਂ ਅਨੁਸਾਰ ਜਾਂ ਲਾਈਨ ਅਨੁਸਾਰ ਮੂਵ ਕਰਨਾ ਚਾਹੁੰਦੇ ਹੋ। ਸ਼ੁਰੂਆਤ ਜਾਂ ਅੰਤ ’ਤੇ ਜਾਣ ਲਈ ਟੈਕਸਟ ’ਤੇ ਦੋ ਵਾਰ ਟੈਪ ਕਰੋ।
ਇਨਸਰਸ਼ਨ ਪੁਆਇੰਟ ਦੇ ਮੂਵ ਕਰਨ ’ਤੇ VoiceOver ਵੱਲੋਂ ਧੁਨੀ ਚਲਾਈ ਜਾਂਦੀ ਹੈ ਅਤੇ ਜਿਸ ਅੱਖਰ, ਸ਼ਬਦ ਜਾਂ ਲਾਈਨ ਨੂੰ ਇਨਸਰਸ਼ਨ ਪੁਆਇੰਟ ਪਾਰ ਕਰਦਾ ਹੈ, ਉਸ ਨੂੰ ਬੋਲ ਕੇ ਦੱਸਿਆ ਜਾਂਦਾ ਹੈ। ਸ਼ਬਦਾਂ ਰਾਹੀਂ ਅੱਗੇ ਵਧਣ ’ਤੇ, ਇਨਸਰਸ਼ਨ ਪੁਆਇੰਟ ਨੂੰ ਹਰੇਕ ਸ਼ਬਦ ਦੇ ਅੰਤ ਵਿੱਚ, ਬਾਅਦ ਵਿੱਚ ਆਉਣ ਵਾਲੀ ਸਪੇਸ ਜਾਂ ਵਿਰਾਮ ਚਿੰਨ੍ਹ ਤੋਂ ਪਹਿਲਾਂ ਰੱਖਿਆ ਜਾਂਦਾ ਹੈ। ਪਿੱਛੇ ਵੱਲ ਮੂਵ ਕਰਦੇ ਸਮੇਂ, ਇਨਸਰਸ਼ਨ ਪੁਆਇੰਟ ਨੂੰ ਪਿਛਲੇ ਸ਼ਬਦ ਦੇ ਅੰਤ ਵਿੱਚ, ਉਸ ਤੋਂ ਬਾਅਦ ਆਉਣ ਵਾਲੀ ਸਪੇਸ ਜਾਂ ਵਿਰਾਮ ਚਿੰਨ੍ਹ ਤੋਂ ਪਹਿਲਾਂ ਰੱਖਿਆ ਜਾਂਦਾ ਹੈ।
ਇਨਸਰਸ਼ਨ ਪੁਆਇੰਟ ਨੂੰ ਕਿਸੇ ਸ਼ਬਦ ਜਾਂ ਵਾਕ ਦੇ ਅੰਤ ਵਿੱਚ ਵਿਰਾਮ ਚਿੰਨ੍ਹ ਤੋਂ ਅੱਗੇ ਮੂਵ ਕਰੋ: ਅੱਖਰ ਮੋਡ ਵਿੱਚ ਵਾਪਸ ਜਾਣ ਲਈ ਰੋਟਰ ਦੀ ਵਰਤੋਂ ਕਰੋ।
ਇਨਸਰਸ਼ਨ ਪੁਆਇੰਟ ਨੂੰ ਲਾਈਨ ਮੁਤਾਬਕ ਮੂਵ ਕਰਦੇ ਸਮੇਂ, VoiceOver ਵੱਲੋਂ ਹਰ ਉਸ ਲਾਈਨ ਨੂੰ ਬੋਲਿਆ ਜਾਂਦਾ ਹੈ ਜਿਸ ਨੂੰ ਤੁਸੀਂ ਪਾਰ ਕਰਦੇ ਹੋ। ਅੱਗੇ ਵੱਲ ਮੂਵ ਕਰਦੇ ਸਮੇਂ, ਇਨਸਰਸ਼ਨ ਪੁਆਇੰਟ ਨੂੰ ਅਗਲੀ ਲਾਈਨ ਦੇ ਸ਼ੁਰੂ ਵਿੱਚ ਰੱਖਿਆ ਜਾਂਦਾ ਹੈ (ਸਿਵਾਏ ਜਦੋਂ ਤੁਸੀਂ ਕਿਸੇ ਪੈਰੇ ਦੀ ਆਖਰੀ ਲਾਈਨ ’ਤੇ ਪਹੁੰਚ ਜਾਂਦੇ ਹੋ, ਜਦੋਂ ਇਨਸਰਸ਼ਨ ਪੁਆਇੰਟ ਨੂੰ ਹੁਣੇ ਬੋਲੀ ਗਈ ਲਾਈਨ ਦੇ ਅੰਤ ਵਿੱਚ ਮੂਵ ਕੀਤਾ ਜਾਂਦਾ ਹੈ)। ਪਿੱਛੇ ਵੱਲ ਮੂਵ ਕਰਦੇ ਸਮੇਂ, ਇਨਸਰਸ਼ਨ ਪੁਆਇੰਟ ਨੂੰ ਬੋਲੀ ਜਾਣ ਵਾਲੀ ਲਾਈਨ ਦੇ ਸ਼ੁਰੂ ਵਿੱਚ ਰੱਖਿਆ ਜਾਂਦਾ ਹੈ।
ਕੋਈ ਅੱਖਰ ਡਿਲੀਟ ਕਰੋ:
ਦੀ ਵਰਤੋਂ ਕਰੋ।ਟੈਕਸਟ ਚੁਣੋ: ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਰੋਟਰ ਨੂੰ “ਟੈਕਸਟ ਚੋਣ” ’ਤੇ ਸੈੱਟ ਕਰੋ, ਅੱਖਰ, ਸ਼ਬਦ, ਲਾਈਨ ਜਾਂ ਵਾਕ ਦੀ ਚੋਣ ਕਰਨ ਲਈ ਉੱਪਰ ਜਾਂ ਹੇਠਾਂ ਨੂੰ ਵੱਲ ਸਵਾਈਪ ਕਰੋ, ਫਿਰ ਪਿੱਛੇ ਜਾਂ ਅੱਗੇ ਜਾਣ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ। (ਤੁਹਾਨੂੰ ਟੈਕਸਟ ਚੋਣ ਨੂੰ ਚਾਲੂ ਕਰਨਾ ਪੈ ਸਕਦਾ ਹੈ—ਸੈਟਿੰਗਾਂ
> ਐਕਸੈੱਸਬਿਲਟੀ > VoiceOver > ਰੋਟਰ ’ਤੇ ਜਾਓ।)ਰੋਟਰ ਨੂੰ “ਸੋਧ ਕਰੋ” ‘ਤੇ ਸੈੱਟ ਕਰੋ, “ਸਾਰੇ ਚੁਣੋ” ਦੀ ਚੋਣ ਕਰਨ ਲਈ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ, ਫਿਰ ਦੋ ਵਾਰ ਟੈਪ ਕਰੋ। ਜੇਕਰ ਤੁਸੀਂ “ਚੁਣੋ” ਨੂੰ ਚੁਣਦੇ ਹੋ, ਤਾਂ ਤੁਹਾਡੇ ਵੱਲੋਂ ਦੋ ਵਾਰ ਟੈਪ ਕਰਨ ’ਤੇ ਇਨਸਰਸ਼ਨ ਪੁਆਇੰਟ ਦੇ ਸਭ ਤੋਂ ਨੇੜੇ ਦਾ ਸ਼ਬਦ ਚੁਣਿਆ ਜਾਂਦਾ ਹੈ। ਚੋਣ ਨੂੰ ਵੱਧ-ਘੱਟ ਕਰਨ ਲਈ, ਪੌਪ-ਅੱਪ ਨੂੰ ਖ਼ਾਰਜ ਕਰਨ ਲਈ ਦੋ-ਉਂਗਲਾਂ ਨਾਲ ਸਕ੍ਰੱਬ ਕਰੋ (ਦੋ ਉਂਗਲਾਂ ਨੂੰ ਤਿੰਨ ਵਾਰ ਤੇਜ਼ੀ ਨਾਲ ਅੱਗੇ-ਪਿੱਛੇ ਹਿਲਾ ਕੇ “z” ਬਣਾਓ), ਫਿਰ ਪਿੰਚ ਕਰੋ।
ਕੱਟ ਕਰੋ, ਕਾਪੀ ਕਰੋ ਜਾਂ ਪੇਸਟ ਕਰੋ: ਰੋਟਰ ਨੂੰ “ਸੋਧ ਕਰੋ” ‘ਤੇ ਸੈੱਟ ਕਰੋ, ਟੈਕਸਟ ਦੀ ਚੋਣ ਕਰੋ, ਕੱਟ, ਕਾਪੀ ਜਾਂ ਪੇਸਟ ਦੀ ਚੋਣ ਕਰਨ ਲਈ ਉੱਪਰ ਜਾਂ ਹੇਠਾਂ ਸਵਾਈਪ ਵੱਲ ਕਰੋ ਅਤੇ ਫਿਰ ਦੋ ਵਾਰ ਟੈਪ ਕਰੋ।
ਗ਼ਲਤ ਸ਼ਬਦ-ਜੋੜਾਂ ਨੂੰ ਠੀਕ ਕਰੋ: ਰੋਟਰ ਨੂੰ “ਗ਼ਲਤ ਸ਼ਬਦ-ਜੋੜਾਂ ਵਾਲੇ ਸ਼ਬਦ” ‘ਤੇ ਸੈੱਟ ਕਰੋ, ਫਿਰ ਪਿਛਲੇ ਜਾਂ ਅਗਲੇ ਗ਼ਲਤ ਸ਼ਬਦ-ਜੋੜਾਂ ਵਾਲੇ ਸ਼ਬਦ ’ਤੇ ਜਾਣ ਲਈ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ। ਸੁਝਾਏ ਗਏ ਬਦਲ ਦੀ ਚੋਣ ਕਰਨ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ, ਫਿਰ ਇਸ ਬਦਲ ਦੀ ਵਰਤੋਂ ਕਰਨ ਲਈ ਦੋ ਵਾਰ ਟੈਪ ਕਰੋ।
ਪਹਿਲਾਂ ਵਰਗਾ ਕਰੋ: iPad ਨੂੰ ਹਿਲਾਓ, ਐਕਸ਼ਨ ਨੂੰ ਪਹਿਲਾਂ ਵਰਗਾ ਕਰਨ ਦੀ ਚੋਣ ਕਰਨ ਲਈ ਖੱਬੇ ਜਾਂ ਸੱਜੇ ਪਾਸੇ ਸਵਾਈਪ ਕਰੋ, ਫਿਰ ਦੋ ਵਾਰ ਟੈਪ ਕਰੋ।
ਕੀਬੋਰਡ ਸੈਟਿੰਗਾਂ ਬਦਲੋ
ਸੈਟਿੰਗਾਂ
> ਐਕਸੈੱਸਬਿਲਟੀ > VoiceOver ’ਤੇ ਜਾਓ।ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ‘ਤੇ ਟੈਪ ਕਰੋ:
ਟਾਈਪਿੰਗ ਸਟਾਇਲ: ਤੁਸੀਂ ਨਵਾਂ ਸਟਾਇਲ ਚੁਣ ਸਕਦੇ ਹੋ। ਜਾਂ, ਰੋਟਰ ਨੂੰ ਟਾਈਪਿੰਗ ਮੋਡ ‘ਤੇ ਸੈੱਟ ਕਰੋ, ਫਿਰ ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ।
ਫ਼ੋਨੈਟਿਕ ਫ਼ੀਡਬੈਕ: ਅੱਖਰ-ਦਰ-ਅੱਖਰ ਟੈਕਸਟ ਅੱਖਰ ਬੋਲੋ। VoiceOver ਵੱਲੋਂ ਪਹਿਲਾਂ ਅੱਖਰ ਫਿਰ ਇਸਦੇ ਫ਼ੋਨੈਟਿਕ ਦੇ ਬਰਾਬਰ ਦਾ ਬੋਲਿਆ ਜਾਂਦਾ ਹੈ—ਉਦਾਹਰਨ ਲਈ, ਪਹਿਲਾਂ “f” ਅਤੇ ਫਿਰ “foxtrot”।
ਟਾਈਪਿੰਗ ਫ਼ੀਡਬੈਕ: ਅੱਖਰ, ਸ਼ਬਦ, ਦੋਵੇਂ ਜਾਂ ਕੁਝ ਵੀ ਨਹੀਂ ਸੁਣਨ ਦੀ ਚੋਣ ਕਰੋ।
ਸ਼ਬਦ ਅਡੰਬਰ: “ਟੈਕਸਟ ਡਿਲੀਟ ਕੀਤਾ ਜਾ ਰਿਹਾ ਹੈ” ‘ਤੇ ਟੈਪ ਕਰੋ। VoiceOver ਨੂੰ ਹੇਠਲੇ ਪਿੱਚ ਵਿੱਚ ਹਟਾਏ ਗਏ ਅੱਖਰਾਂ ਬਾਰੇ ਦੱਸਣ ਲਈ ਕਹਿਣ ਲਈ, “ਪਿੱਚ ਬਦਲੋ” ’ਤੇ ਟੈਪ ਕਰੋ।