iPad ’ਤੇ VoiceOver ਨੂੰ ਚਾਲੂ ਕਰੋ ਅਤੇ ਇਸ ਦਾ ਅਭਿਆਸ ਕਰੋ
ਇੱਕ ਜੈਸਚਰ-ਅਧਾਰਤ ਸਕਰੀਨ ਰੀਡਰ VoiceOver ਨਾਲ, ਤੁਸੀਂ ਸਕਰੀਨ ਨੂੰ ਦੇਖੇ ਬਿਨਾਂ iPad ਦੀ ਵਰਤੋਂ ਕਰ ਸਕਦੇ ਹੋ। VoiceOver ਵੱਲੋਂ ਤੁਹਾਡੀ ਸਕਰੀਨ ਦੇ ਕੰਟੈਂਟ ਦਾ ਸੁਣਿਆ ਜਾ ਸਕਣ ਵਾਲਾ ਵਰਣਨ ਦਿੱਤਾ ਜਾਂਦਾ ਹੈ—ਉਦਾਹਰਨ ਲਈ, ਬੈਟਰੀ ਦੇ ਪੱਧਰ ਬਾਰੇ, ਕਾਲ ਕਰਨ ਵਾਲੇ ਵਿਅਕਤੀ ਬਾਰੇ ਜਾਂ ਤੁਹਾਡੀ ਉਂਗਲ ਹੇਠਲੀ ਆਈਟਮ ਬਾਰੇ ਸੁਣੋ। ਤੁਸੀਂ ਆਪਣੀਆਂ ਜ਼ਰੂਰਤਾਂ ਮੁਤਾਬਕ VoiceOver ਦੀ ਬੋਲਣ ਵਾਲੀ ਆਵਾਜ਼ ਨੂੰ ਵੀ ਵਿਉਂਤ ਸਕਦੇ ਹੋ।
ਜਦੋਂ ਤੁਸੀਂ ਸਕਰੀਨ ਨੂੰ ਟੱਚ ਕਰਦੇ ਹੋ ਜਾਂ ਆਪਣੀ ਉਂਗਲ ਨੂੰ ਇਸ ’ਤੇ ਡ੍ਰੈਗ ਕਰਦੇ ਹੋ, ਤਾਂ VoiceOver ਵੱਲੋਂ ਉਸ ਆਈਟਮ ਦਾ ਨਾਮ ਬੋਲਿਆ ਜਾਂਦਾ ਹੈ ਜਿਸ ‘ਤੇ ਤੁਹਾਡੀ ਉਂਗਲ ਹੁੰਦੀ ਹੈ, ਇਸ ਵਿੱਚ ਆਈਕਨ ਅਤੇ ਟੈਕਸਟ ਵੀ ਸ਼ਾਮਲ ਹਨ। ਬਟਨ ਜਾਂ ਲਿੰਕ ਵਰਗੀਆਂ ਆਈਟਮਾਂ ਨਾਲ ਇੰਟਰੈਕਟ ਕਰਨ ਲਈ ਜਾਂ ਕਿਸੇ ਹੋਰ ਆਈਟਮ ’ਤੇ ਨੈਵੀਗੇਟ ਕਰਨ ਲਈ, VoiceOver ਜੈਸਚਰਾਂ ਦੀ ਵਰਤੋਂ ਕਰੋ।
ਜਦੋਂ ਤੁਸੀਂ ਨਵੀਂ ਸਕਰੀਨ ’ਤੇ ਜਾਂਦੇ ਹੋ, VoiceOver ਵੱਲੋਂ ਇੱਕ ਧੁਨੀ ਚਲਾਈ ਜਾਂਦੀ ਹੈ, ਫਿਰ ਸਕਰੀਨ (ਆਮ ਤੌਰ ’ਤੇ ਸਿਖਰਲੇ ਖੱਬੇ ਕੋਨੇ ਵਿੱਚ) ’ਤੇ ਪਹਿਲੀ ਆਈਟਮ ਦੀ ਚੋਣ ਕਰ ਕੇ ਉਸ ਦਾ ਨਾਮ ਬੋਲਿਆ ਜਾਂਦਾ ਹੈ। VoiceOver ਵੱਲੋਂ ਤੁਹਾਨੂੰ ਸਕਰੀਨ ਲੈਂਡਸਕੇਪ ਜਾਂ ਪੋਰਟ੍ਰੇਟ ਓਰੀਐਂਟੇਸ਼ਨ ਵਿੱਚ ਬਦਲਣ ‘ਤੇ, ਸਕਰੀਨ ਦੇ ਮੱਧਮ ਜਾਂ ਲੌਕ ਹੋਣ ‘ਤੇ ਅਤੇ ਤੁਹਾਡੇ ਵੱਲੋਂ iPad ਨੂੰ ਕਿਰਿਆਸ਼ੀਲ ਕਰਨ ’ਤੇ ਇਸ ਦੀ ਲੌਕ ਸਕਰੀਨ ‘ਤੇ ਚੱਲ ਰਹੀ ਗਤੀਵਿਧੀ ਬਾਰੇ ਦੱਸਿਆ ਜਾਂਦਾ ਹੈ।
VoiceOver ਨੂੰ ਚਾਲੂ ਜਾਂ ਬੰਦ ਕਰੋ
ਮਹੱਤਵਪੂਰਨ: VoiceOver ਵੱਲੋਂ ਉਹਨਾਂ ਜੈਸਚਰਾਂ ਨੂੰ ਬਦਲਿਆ ਜਾਂਦਾ ਹੈ ਜੋ ਤੁਸੀਂ iPad ਨੂੰ ਕੰਟਰੋਲ ਕਰਨ ਲਈ ਵਰਤਦੇ ਹੋ। VoiceOver ਚਾਲੂ ਹੋਣ ’ਤੇ, iPad ਚਲਾਉਣ ਲਈ ਤੁਹਾਨੂੰ VoiceOver ਜੈਸਚਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
VoiceOver ਨੂੰ ਚਾਲੂ ਜਾਂ ਬੰਦ ਕਰਨ ਲਈ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਸੈਟਿੰਗਾਂ
> ਐਕਸੈੱਸਬਿਲਟੀ > VoiceOver ’ਤੇ ਜਾਓ, ਫਿਰ VoiceOver ਨੂੰ ਚਾਲੂ ਜਾਂ ਬੰਦ ਕਰੋ।ਜੇਕਰ ਤੁਸੀਂ ਕੰਟਰੋਲ ਸੈਂਟਰ ਵਿੱਚ VoiceOver ਨੂੰ ਸ਼ਾਮਲ ਕੀਤਾ ਹੈ, ਤਾਂ ਇਸ ਦੀ ਵਰਤੋਂ ਕਰੋ।
ਜੇਕਰ ਤੁਸੀਂ ਇਸ ਨੂੰ VoiceOver ਨੂੰ ਚਾਲੂ ਕਰਨ ਲਈ ਐਕਸੈੱਸਬਿਲਟੀ ਸ਼ੌਰਟਕੱਟ ਦਾ ਸੈੱਟ ਅੱਪ ਕੀਤਾ ਹੈ, ਤਾਂ ਇਸ ਦੀ ਵਰਤੋਂ ਕਰੋ।
Siri: Siri ਤੋਂ ਕੁਝ ਇਸ ਤਰ੍ਹਾਂ ਪੁੱਛੋ, “Turn on VoiceOver.” Siri ਦੀ ਵਰਤੋਂ ਕਰਨੀ ਸਿੱਖੋ।
Siri ਨੂੰ VoiceOver ਦੇ ਚਾਲੂ ਹੋਣ ਬਾਰੇ ਪਤਾ ਹੁੰਦਾ ਹੈ ਅਤੇ ਇਸ ਵੱਲੋਂ ਅਕਸਰ ਸਕਰੀਨ ’ਤੇ ਦਿਖਾਉਣ ਤੋਂ ਵੱਧ ਜਾਣਕਾਰੀ ਤੁਹਾਨੂੰ ਵਾਪਸ ਪੜ੍ਹ ਕੇ ਸੁਣਾਈ ਜਾਂਦੀ ਹੈ। Siri ਵੱਲੋਂ ਸਕਰੀਨ ’ਤੇ ਦਿਖਾਏ ਜਾਂਦੇ ਕੰਟੈਂਟ ਨੂੰ ਪੜ੍ਹਨ ਲਈ ਤੁਸੀਂ VoiceOver ਦੀ ਵਰਤੋਂ ਵੀ ਕਰ ਸਕਦੇ ਹੋ।
VoiceOver ਸਿੱਖਣ ਲਈ ਇੱਕ ਇੰਟਰੈਕਟਿਵ ਟਿਊਟੋਰੀਅਲ ਦੀ ਵਰਤੋਂ ਕਰੋ
ਤੁਸੀਂ VoiceOver ਸੰਬੰਧੀ ਮੁੱਢਲੀਆਂ ਚੀਜ਼ਾਂ ਸਿੱਖ ਸਕਦੇ ਹੋ ਅਤੇ ਇੰਟਰੈਕਟਿਵ VoiceOver ਟਿਊਟੋਰੀਅਲ ਨਾਲ ਜ਼ਰੂਰੀ ਜੈਸਚਰਾਂ ਦਾ ਅਭਿਆਸ ਕਰ ਸਕਦੇ ਹੋ।
ਜਦੋਂ VoiceOver ਚਾਲੂ ਹੋਵੇ, ਤਾਂ ਸੈਟਿੰਗਾਂ
> ਐਕਸੈੱਸਬਿਲਟੀ > VoiceOver ‘ਤੇ ਜਾਓ, ਫਿਰ ਸ਼ੁਰੂ ਕਰਨ ਲਈ VoiceOver ਟਿਊਟੋਰੀਅਲ ‘ਤੇ ਟੈਪ ਕਰੋ।
VoiceOver ਜੈਸਚਰਾਂ ਦਾ ਅਭਿਆਸ ਕਰੋ
ਤੁਸੀਂ ਕੋਈ ਵੀ ਕਾਰਵਾਈ ਕੀਤੇ ਬਿਨਾਂ ਜਾਂ iPad ਨੂੰ ਪ੍ਰਭਾਵਿਤ ਕੀਤੇ ਬਿਨਾਂ VoiceOver ਜੈਸਚਰਾਂ ਨੂੰ ਸੁਰੱਖਿਅਤ ਢੰਗ ਨਾਲ ਅਜ਼ਮਾਉਣ ਅਤੇ ਉਹਨਾਂ ਦੇ ਕੰਮਾਂ ਨੂੰ ਸੁਣਨ ਲਈ VoiceOver ਅਭਿਆਸ ਖੇਤਰ ਦੀ ਵਰਤੋਂ ਕਰ ਸਕਦੇ ਹੋ।
ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰ ਕੇ ਇਹ ਪਤਾ ਲਗਾਓ ਕਿ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੈ। ਜੇਕਰ ਕੋਈ ਜੈਸਚਰ ਕੰਮ ਨਹੀਂ ਕਰਦਾ, ਤਾਂ ਤੇਜ਼ੀ ਨਾਲ ਹੋਣ ਵਾਲੀ ਹਲਚਲ ਅਜ਼ਮਾਓ, ਖ਼ਾਸ ਕਰਕੇ ਦੋ ਵਾਰ ਟੈਪ ਜਾਂ ਸਵਾਈਪ ਜੈਸਚਰ ਲਈ। ਸਵਾਈਪ ਕਰਨ ਲਈ ਆਪਣੀ ਉਂਗਲ ਜਾਂ ਉਂਗਲਾਂ ਨਾਲ ਸਕਰੀਨ ‘ਤੇ ਤੇਜ਼ੀ ਨਾਲ ਬੁਰਸ਼ ਲਗਾਉਣ ਨੂੰ ਅਜ਼ਮਾਓ। ਕਈ ਉਂਗਲਾਂ ਵਾਲੇ ਜੈਸਚਰਾਂ ਦੀ ਵਰਤੋਂ ਕਰਨ ਦੇ ਸਭ ਤੋਂ ਨਤੀਜਿਆਂ ਲਈ, ਆਪਣੀਆਂ ਉਂਗਲਾਂ ਦੇ ਵਿਚਕਾਰ ਕੁਝ ਜਗ੍ਹਾ ਰੱਖ ਕੇ ਸਕਰੀਨ ਨੂੰ ਟੱਚ ਕਰੋ।
ਸੈਟਿੰਗਾਂ
> ਐਕਸੈੱਸਬਿਲਟੀ > VoiceOver ’ਤੇ ਜਾਓ।VoiceOver ਨੂੰ ਚਾਲੂ ਕਰੋ, VoiceOver ਅਭਿਆਸ ’ਤੇ ਟੈਪ ਕਰੋ, ਫਿਰ ਸ਼ੁਰੂ ਕਰਨ ਲਈ ਦੋ ਵਾਰ ਟੈਪ ਕਰੋ।
ਹੇਠ ਲਿਖੇ ਜੈਸਚਰਾਂ ਦਾ ਇੱਕ, ਦੋ, ਤਿੰਨ ਅਤੇ ਚਾਰ ਉਂਗਲਾਂ ਨਾਲ ਅਭਿਆਸ ਕਰੋ:
ਟੈਪ ਕਰੋ
ਦੋ ਵਾਰ ਟੈਪ ਕਰੋ
ਤਿੰਨ ਵਾਰ ਟੈਪ ਕਰੋ
ਖੱਬੇ, ਸੱਜੇ, ਉੱਪਰ ਜਾਂ ਹੇਠਾਂ ਵੱਲ ਸਵਾਈਪ ਕਰੋ
ਅਭਿਆਸ ਪੂਰਾ ਹੋਣ ’ਤੇ “ਹੋ ਗਿਆ” ’ਤੇ ਟੈਪ ਕਰੋ, ਫਿਰ ਬਾਹਰ ਜਾਣ ਲਈ ਦੋ ਵਾਰ ਟੈਪ ਕਰੋ।