iPad ’ਤੇ Mail ਵਿੱਚ ਈਮੇਲ ਭੇਜਣਾ

ਤੁਸੀਂ ਆਪਣੇ ਕਿਸੇ ਵੀ ਈਮੇਲ ਖਾਤੇ ਤੋਂ ਈਮੇਲ ਸੁਨੇਹੇ ਲਿਖ ਸਕਦੇ ਹੋ, ਭੇਜ ਸਕਦੇ ਹੋ ਅਤੇ ਸ਼ੈਡਿਊਲ ਕਰ ਸਕਦੇ ਹੋ।

Mail ਐਪ ਵਿੱਚ ਈਮੇਲ ਡ੍ਰਾਫ਼ਟ ਖੁੱਲ੍ਹਾ ਹੈ। ਸੁਨੇਹਾ ਭੇਜਣ ਲਈ ਬਟਨ ਉੱਪਰ ਸੱਜੇ ਕੋਨੇ ਵਿੱਚ ਹੈ। ਸੁਨੇਹਾ ਭੇਜਣ ਲਈ ਟੈਪ ਕਰੋ ਜਾਂ ਬਾਅਦ ਵਿੱਚ ਭੇਜਣ ਦਾ ਸਮਾਂ ਸ਼ੈਡਿਊਲ ਕਰਨ ਲਈ ਟੱਚ ਕਰ ਕੇ ਰੱਖੋ।

ਈਮੇਲ ਲਿਖਣਾ ਅਤੇ ਭੇਜਣਾ

  1. ਆਪਣੇ iPad ’ਤੇ Mail ਐਪ ’ਤੇ ਜਾਓ।

  2. “ਕੰਪੋਜ਼” ਬਟਨ ’ਤੇ ਟੈਪ ਕਰੋ।

  3. ਈਮੇਲ ਵਿੱਚ ਟੈਪ ਕਰੋ, ਫਿਰ ਆਪਣਾ ਸੁਨੇਹਾ ਟਾਈਪ ਕਰੋ।

    ਸਕਰੀਨ ’ਤੇ ਦਿੱਤੇ ਕੀਬੋਰਡ ਨਾਲ, ਤੁਸੀਂ ਵਿਅਕਤੀਗਤ ਕੁੰਜੀਆਂ ’ਤੇ ਟੈਪ ਕਰ ਸਕਦੇ ਹੋ। ਜਾਂ ਛੋਟੇ QuickType ਕੀਬੋਰਡ ਦੀ ਵਰਤੋਂ ਕਰਨ ਲਈ ਤਿੰਨ ਉਂਗਲਾਂ ਨਾਲ ਚੂੰਢੀ ਭਰ ਕੇ ਬੰਦ ਕਰੋ, ਫਿਰ ਆਪਣੀ ਉਂਗਲ ਨੂੰ ਇੱਕ ਅੱਖਰ ਤੋਂ ਦੂਜੇ ਅੱਖਰ ਵਿੱਚ ਸਲਾਈਡ ਕਰੋ, ਹਰੇਕ ਸ਼ਬਦ ਤੋਂ ਬਾਅਦ ਹੀ ਆਪਣੀ ਉਂਗਲ ਚੁੱਕੋ।

  4. ਫ਼ਾਰਮੈਟਿੰਗ ਬਦਲਣ ਲਈ, ਕੀਬੋਰਡ ਦੇ ਉੱਪਰ “ਟੈਕਸਟ ਫ਼ਾਰਮੈਟ” ਬਟਨ ’ਤੇ ਟੈਪ ਕਰੋ।

    ਤੁਸੀਂ ਟੈਕਸਟ ਦੇ ਫ਼ੌਂਟ ਸਟਾਇਲ ਅਤੇ ਰੰਗ ਨੂੰ ਬਦਲ ਸਕਦੇ ਹੋ, ਗੂੜ੍ਹੇ ਜਾਂ ਇਟੈਲਿਕ ਸਟਾਇਲ ਦੀ ਵਰਤੋਂ ਕਰ ਸਕਦੇ ਹੋ, ਬੁਲੇਟ ਕੀਤੀ ਜਾਂ ਨੰਬਰ ਕੀਤੀ ਸੂਚੀ ਸ਼ਾਮਲ ਕਰ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।

  5. ਆਪਣਾ ਸੁਨੇਹਾ ਭੇਜਣ ਲਈ “ਭੇਜੋ” ਬਟਨ ’ਤੇ ਟੈਪ ਕਰੋ।

ਸਲਾਹ: ਤੁਸੀਂ ਸਟਿੱਕਰ ਬਣਾ ਸਕਦੇ ਹੋ ਅਤੇ ਸੁਨੇਹੇ ਵਿੱਚ ਸ਼ਾਮਲ ਕਰ ਸਕਦੇ ਹੋ। iPad ਕੀਬੋਰਡ ਨਾਲ ਇਮੋਜੀ, Memoji ਅਤੇ ਸਟਿੱਕਰ ਸ਼ਾਮਲ ਕਰਨੇ ਨੂੰ ਦੇਖੋ।

ਪ੍ਰਾਪਤਕਰਤਾ ਨੂੰ ਸ਼ਾਮਲ ਕਰਨਾ

  1. ਆਪਣੇ iPad ’ਤੇ Mail ਐਪ ’ਤੇ ਜਾਓ।

  2. “ਕੰਪੋਜ਼” ਬਟਨ ‘ਤੇ ਟੈਪ ਕਰੋ, ”ਵੱਲ” ਖੇਤਰ ’ਤੇ ਟੈਪ ਕਰੋ, ਫਿਰ ਪ੍ਰਾਪਤਕਰਤਾਵਾਂ ਦੇ ਨਾਮ ਟਾਈਪ ਕਰੋ।

    ਜਿਵੇਂ ਹੀ ਤੁਸੀਂ ਟਾਈਪ ਕਰਦੇ ਹੋ, Mail ਆਟੋਮੈਟਿਕਲੀ ਤੁਹਾਡੇ ਸੰਪਰਕਾਂ ਤੋਂ ਲੋਕਾਂ ਨੂੰ ਸੁਝਾਅ ਦਿੰਦਾ ਹੈ, ਉਹਨਾਂ ਲੋਕਾਂ ਲਈ ਈਮੇਲ ਪਤਿਆਂ ਦੇ ਨਾਲ ਜਿਨ੍ਹਾਂ ਕੋਲ ਇੱਕ ਤੋਂ ਵੱਧ ਈਮੇਲ ਪਤੇ ਹਨ।

    ਤੁਸੀਂ ਸੰਪਰਕ ਖੋਲ੍ਹਣ ਅਤੇ ਉੱਥੋਂ ਪ੍ਰਾਪਤਕਰਤਾਵਾਂ ਨੂੰ ਜੋੜਨ ਲਈ “ਸੰਪਰਕ ਜੋੜੋ” ਬਟਨ ’ਤੇ ਵੀ ਟੈਪ ਕਰ ਸਕਦੇ ਹੋ।

  3. ਜੇਕਰ ਤੁਸੀਂ ਦੂਜੇ ਲੋਕਾਂ ਨੂੰ ਕਾਪੀ ਭੇਜਣਾ ਚਾਹੁੰਦੇ ਹੋ, ਤਾਂ Cc/Bcc ਖੇਤਰ ‘ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • Cc ਖੇਤਰ ’ਤੇ ਟੈਪ ਕਰੋ, ਫਿਰ ਉਹਨਾਂ ਲੋਕਾਂ ਦੇ ਨਾਮ ਭਰੋ, ਜਿਨ੍ਹਾਂ ਨੂੰ ਤੁਸੀਂ ਕਾਪੀ ਭੇਜ ਰਹੇ ਹੋ।

    • Bcc ਖੇਤਰ ’ਤੇ ਟੈਪ ਕਰੋ, ਫਿਰ ਉਹਨਾਂ ਲੋਕਾਂ ਦੇ ਨਾਮ ਭਰੋ ਜਿਨ੍ਹਾਂ ਦੇ ਨਾਮ ਤੁਸੀਂ ਨਹੀਂ ਚਾਹੁੰਦੇ ਕਿ ਹੋਰ ਪ੍ਰਾਪਤਕਰਤਾ ਦੇਖਣ।

ਈਮੇਲ ਸੁਨੇਹੇ ਵਿੱਚ ਹਾਈਪਰਲਿੰਕ ਸ਼ਾਮਲ ਕਰਨਾ

  1. Safari ਜਾਂ ਕਿਸੇ ਹੋਰ ਵੈੱਬ ਬ੍ਰਾਊਜ਼ਰ ਵਿੱਚ, ਵੈੱਬਪੇਜ਼ ਦਾ URL ਕਾਪੀ ਕਰੋ।

  2. ਜਿਵੇਂ ਕਿ ਤੁਸੀਂ Mail ਵਿੱਚ ਸੁਨੇਹਾ ਲਿਖਦੇ ਹੋ, ਉਸ ਟੈਕਸਟ ਨੂੰ ਹਾਈਲਾਈਟ ਕਰੋ ਜਿਸ ਨੂੰ ਤੁਸੀਂ ਲਿੰਕ ਕਰਨਾ ਚਾਹੁੰਦੇ ਹੋ।

  3. “ਪੇਸਟ ਕਰੋ” ‘ਤੇ ਟੈਪ ਕਰੋ

ਈਮੇਲ ਡ੍ਰਾਫ਼ਟ ਵਿੱਚ ਲਿੰਕ ਸੋਧ ਕਰੋ

  1. ਆਪਣੇ iPad ’ਤੇ Mail ਐਪ ’ਤੇ ਜਾਓ।

  2. ਤੁਹਾਡੇ ਵੱਲੋਂ ਲਿਖੇ ਗਏ ਸੁਨੇਹੇ ਵਿੱਚ, ਲਿੰਕ ਜਾਂ ਲਿੰਕ ਕੀਤੇ ਟੈਕਸਟ ‘ਤੇ ਟੈਪ ਕਰੋ, ਫਿਰ ਹੇਠਾਂ ਵੱਲ ਦਾ ਤੀਰ‘ਤੇ ਟੈਪ ਕਰੋ।

  3. ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:

    • ਲਿੰਕ ਦੀ ਪੂਰਵ-ਝਲਕ ਦਿਖਾਓ: ਹਾਈਪਰਲਿੰਕ ਕੀਤੇ ਟੈਕਸਟ ਨੂੰ ਇੰਬੈੱਡ ਕੀਤੇ ਵੈੱਬਸਾਈਟ ਪੂਰਵ-ਝਲਕ ਚਿੱਤਰ ਵਿੱਚ ਬਦਲੋ।

    • ਲਿੰਕ ਖੋਲ੍ਹੋ: ਵੈੱਬ ਬ੍ਰਾਊਜ਼ਰ ਵਿੱਚ ਉਸ ਵੈੱਬਸਾਈਟ ‘ਤੇ ਜਾਓ।

    • ਲਿੰਕ ਸੰਪਾਦਨ ਕਰੋ: ਲਿੰਕ ਦਾ URL ਬਦਲੋ।

    • ਲਿੰਕ ਹਟਾਓ: ਆਪਣੇ ਸੁਨੇਹਾ ਡ੍ਰਾਫ਼ਟ ਤੋਂ ਲਿੰਕ ਡਿਲੀਟ ਕਰੋ।

    • ਟੈਕਸਟ ਵਰਣਨ ਦਾ ਸੰਪਾਦਨ ਕਰੋ: ਲਿੰਕ ਕੀਤੇ ਟੈਕਸਟ ਨੂੰ ਬਦਲੋ।

ਤਸਵੀਰ ਤੋਂ ਈਮੇਲ ਪਤਾ ਕੈਪਚਰ ਕਰਨਾ

iPad ’ਤੇ ਤਸਵੀਰਾਂ ਐਪ ਦੀ ਵਰਤੋਂ ਕਰ ਕੇ ਤੁਸੀਂ ਕਾਰੋਬਾਰੀ ਕਾਰਡ, ਪੋਸਟਰ ਅਤੇ ਹੋਰ ਉੱਤੇ ਪ੍ਰਿੰਟ ਕੀਤੇ ਈਮੇਲ ਪਤੇ ਨਾਲ ਇੰਟਰੈਕਟ ਕਰਨ ਲਈ ਲਾਈਵ ਟੈਕਸਟ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਨੂੰ ਬਿਨਾਂ ਮੈਨੂਅਲੀ ਪਤਾ ਦਾਖ਼ਲ ਕੀਤੇ ਈਮੇਲਾਂ ਨੂੰ ਤੇਜ਼ੀ ਨਾਲ ਸ਼ੁਰੂ ਕਰਨ ਦੀ ਆਗਿਆ ਦਿੰਦਾ ਹੈ।

  1. ਆਪਣੇ iPad ‘ਤੇ ਤਸਵੀਰਾਂ ਐਪ ‘ਤੇ ਜਾਓ।

  2. ਕੋਈ ਤਸਵੀਰ ਖੋਲ੍ਹੋ, ਫਿਰ ਉਸ ਈਮੇਲ ਪਤੇ ’ਤੇ ਟੈਪ ਕਰੋ ਜਿਸ ਨੂੰ ਤੁਸੀਂ ਕੈਪਚਰ ਕਰਨਾ ਚਾਹੁੰਦੇ ਹੋ।

  3. ਟੈਕਸਟ ਦਾ ਪਤਾ ਲੱਗਣ ’ਤੇ ਆਲੇ-ਦੁਆਲੇ ਪੀਲੇ ਰੰਗ ਦਾ ਫ਼ਰੇਮ ਦਿਖਾਈ ਦੇਣ ਤੋਂ ਬਾਅਦ ਲਾਈਵ ਟੈਕਸਟ ਬਟਨ ’ਤੇ ਟੈਪ ਕਰੋ।

  4. ਈਮੇਲ ਪਤਾ ਚੁਣਨ ਲਈ ਗ੍ਰੈਬ ਪੁਆਇੰਟ 'ਤੇ ਟੈਪ ਕਰੋ ਜਾਂ ਵਰਤੋਂ ਕਰੋ, ਫਿਰ “ਨਵਾਂ Mail ਸੁਨੇਹਾ” 'ਤੇ ਟੈਪ ਕਰੋ।

ਸਲਾਹ: ਤੁਸੀਂ ਕੈਮਰਾ ਐਪ ਦੀ ਵਰਤੋਂ ਕਰਕੇ ਈਮੇਲ ਪਤਾ ਕੈਪਚਰ ਕਰਨ ਲਈ ਉਸੇ ਲਾਈਵ ਟੈਕਸਟ ਫ਼ੀਚਰ ਦੀ ਵਰਤੋਂ ਕਰ ਸਕਦੇ ਹੋ। ਆਪਣੇ iPad ਕੈਮਰੇ ਨਾਲ ਲਾਈਵ ਟੈਕਸਟ ਦੀ ਵਰਤੋਂ ਕਰਨਾ ਨੂੰ ਦੇਖੋ।

“ਬਾਅਦ ਵਿੱਚ ਭੇਜੋ” ਨਾਲ ਈਮੇਲ ਸ਼ੈਡਿਊਲ ਕਰੋ

  1. ਆਪਣੇ iPad ’ਤੇ Mail ਐਪ ’ਤੇ ਜਾਓ।

  2. ਤੁਹਾਡੇ ਵੱਲੋਂ ਲਿਖੇ ਜਾ ਰਹੇ ਸੁਨੇਹੇ ਵਿੱਚ, “ਭੇਜੋ” ਬਟਨ ਟੱਚ ਕਰ ਕੇ ਰੱਖੋ, ਫਿਰ ਚੁਣੋ ਕਿ ਤੁਸੀਂ ਈਮੇਲ ਕਦੋਂ ਭੇਜਣਾ ਚਾਹੁੰਦੇ ਹੋ।

    ਹੋਰ ਵਿਕਲਪ ਦੇਖਣ ਲਈ “ਬਾਅਦ ਵਿੱਚ ਭੇਜੋ” ’ਤੇ ਟੈਪ ਕਰੋ।

ਆਟੋਮੈਟਿਕਲੀ ਆਪਣੇ ਆਪ ਨੂੰ ਇੱਕ ਕਾਪੀ ਭੇਜਣਾ

  1. ਆਪਣੇ iPad ’ਤੇ ਸੈਟਿੰਗਾਂ ਐਪ  ’ਤੇ ਜਾਓ।

  2. ਐਪਾਂ ’ਤੇ ਟੈਪ ਕਰੋ, ਫਿਰ Mail ’ਤੇ ਟੈਪ ਕਰੋ।

  3. “ਮੈਨੂੰ ਹਮੇਸ਼ਾਂ Bcc ਵਿੱਚ ਰੱਖੋ” (“ਕੰਪੋਜ਼ ਕਰਨਾ” ਦੇ ਹੇਠਾਂ) ਨੂੰ ਚਾਲੂ ਕਰੋ।

ਕਿਸੇ ਹੋਰ ਖਾਤੇ ਤੋਂ ਈਮੇਲ ਭੇਜੋ

ਜੇਕਰ ਤੁਹਾਡੇ ਕੋਲ ਇੱਕ ਤੋਂ ਵੱਧ ਈਮੇਲ ਖਾਤੇ ਹਨ, ਤਾਂ ਤੁਸੀਂ ਨਿਰਧਾਰਤ ਕਰ ਸਕਦੇ ਹੋ ਕਿ ਕਿਸ ਖਾਤੇ ਤੋਂ ਈਮੇਲ ਭੇਜਣੀ ਹੈ।

  1. ਆਪਣੇ iPad ’ਤੇ Mail ਐਪ ’ਤੇ ਜਾਓ।

  2. ਆਪਣੇ ਸੁਨੇਹੇ ਡ੍ਰਾਫ਼ਟ ਵਿੱਚ “Cc/Bcc, ਵੱਲੋਂ” ਖੇਤਰ ’ਤੇ ਟੈਪ ਕਰੋ।

  3. “ਵੱਲੋਂ” ਖੇਤਰ ’ਤੇ ਟੈਪ ਕਰੋ, ਫਿਰ ਖਾਤਾ ਚੁਣੋ।

ਆਪਣੀ ਈਮੇਲ ਨੂੰ ਸੰਖੇਪ ਵਿੱਚ ਪੜ੍ਹਨ ਅਤੇ ਸੋਧਣ ਲਈ ਲਿਖਾਈ ਸੰਬੰਧੀ ਟੂਲਾਂ ਦੀ ਵਰਤੋਂ ਕਰਨਾ

Apple Intelligence* ਨਾਲ, ਤੁਸੀਂ ਇੱਕ ਟੈਪ ਨਾਲ ਚੁਣੇ ਹੋਏ ਟੈਕਸਟ ਨੂੰ ਸੰਖੇਪ ਕਰਨ ਲਈ, ਆਪਣੇ ਕੰਮ ਨੂੰ ਪਰੂਫ਼ਰੀਡ ਕਰਨ ਲਈ ਅਤੇ ਸਹੀ ਸ਼ਬਦਾਂ ਅਤੇ ਟੋਨ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਕੋ ਟੈਕਸਟ ਦੇ ਵੱਖ-ਵੱਖ ਸੰਸਕਰਨ ਬਣਾਉਣ ਲਈ ਲਿਖਣ ਸੰਬੰਧੀ ਟੂਲਾਂ ਦੀ ਵਰਤੋਂ ਕਰ ਸਕਦੇ ਹੋ। Apple Intelligence ਨਾਲ “ਲਿਖਣ ਸੰਬੰਧੀ ਟੂਲਾਂ” ਦੀ ਵਰਤੋਂ ਕਰਨੀ ਨੂੰ ਦੇਖੋ।

*Apple Intelligence ਹੇਠ ਲਿਖੀਆਂ ਭਾਸ਼ਾਵਾਂ ਲਈ ਸਮਰਥਨ ਨਾਲ ਬੀਟਾ ਵਿੱਚ ਉਪਲਬਧ ਹੈ: ਚੀਨੀ (ਸਰਲੀਕ੍ਰਿਤ), ਅੰਗਰੇਜ਼ੀ, ਫ਼ਰਾਂਸੀਸੀ, ਜਰਮਨ, ਇਤਾਲਵੀ, ਜਪਾਨੀ, ਕੋਰੀਆਈ, ਪੁਰਤਗਾਲੀ (ਬ੍ਰਾਜ਼ੀਲ) ਅਤੇ ਸਪੇਨੀ। ਹੋ ਸਕਦਾ ਹੈ ਕਿ ਕੁਝ ਫ਼ੀਚਰ ਸਾਰੀਆਂ ਭਾਸ਼ਾਵਾਂ ਜਾਂ ਖੇਤਰਾਂ ਵਿੱਚ ਉਪਲਬਧ ਨਾ ਹੋਣ। ਭਾਸ਼ਾ ਅਤੇ ਫ਼ੀਚਰ ਦੀ ਉਪਲਬਧਤਾ ਜਾਂ ਸਿਸਟਮ ਦੀਆਂ ਲੋੜਾਂ ਬਾਰੇ ਵਧੇਰੇ ਜਾਣਕਾਰੀ ਲਈ, Apple ਸਹਾਇਤਾ ਲੇਖ Apple Intelligence ਨੂੰ ਕਿਵੇਂ ਪ੍ਰਾਪਤ ਕਰੀਏ ਨੂੰ ਦੇਖੋ।