iPad ’ਤੇ Safari ਨਾਲ ਸ਼ੁਰੂ ਕਰਨਾ
Safari ਐਪ ਰਾਹੀਂ ਤੁਸੀਂ ਆਪਣੇ iPad ’ਤੇ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਵੈੱਬ ਬ੍ਰਾਊਜ਼ ਕਰ ਸਕਦੇ ਹੋ, ਬਾਅਦ ਵਿੱਚ ਦੁਬਾਰਾ ਦੇਖਣ ਲਈ ਵੈੱਬਸਾਈਟਾਂ ਨੂੰ ਬੁੱਕਮਾਰਕ ਕਰ ਸਕਦੇ ਹੋ, ਆਪਣੀ ਬ੍ਰਾਊਜ਼ਿੰਗ ਗਤੀਵਿਧੀ ਨੂੰ ਗੁਪਤ ਰੱਖ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ।
ਇੱਥੋਂ ਬ੍ਰਾਊਜ਼ ਕਰਨਾ ਸ਼ੁਰੂ ਕਰੋ
Safari ਦਾ ਸ਼ੁਰੂਆਤੀ ਪੰਨਾ ਬ੍ਰਾਊਜ਼ਿੰਗ ਸ਼ੁਰੂ ਕਰਨ ਅਤੇ ਆਪਣੀਆਂ ਤਰਜੀਹਾਂ ਨੂੰ ਵਿਉਂਤਣ ਦੀ ਥਾਂ ਹੈ, ਜਿਸ ’ਤੇ ਤੁਹਾਡੇ ਮਨਪਸੰਦ, ਰੀਡਿੰਗ ਲਿਸਟ, ਸੁਝਾਅ ਅਤੇ ਹਿਸਟਰੀ ਦੀ ਆਸਾਨੀ ਨਾਲ ਐਕਸੈੱਸ ਹੁੰਦੀ ਹੈ। Safari ਐਪ ਖੋਲ੍ਹੋ ਜਾਂ ’ਤੇ ਟੈਪ ਕਰੋ, ਫਿਰ ਨਵਾਂ ਸਟਾਰਟ ਪੰਨਾ ਖੋਲ੍ਹਣ ਲਈ
’ਤੇ ਟੈਪ ਕਰੋ।
ਵੈੱਬਸਾਈਟ ਨੂੰ ਬੁੱਕਮਾਰਕ ਕਰੋ
ਬਾਅਦ ਵਿੱਚ ਦੁਬਾਰਾ ਦੇਖਣ ਲਈ ਵੈੱਬਸਾਈਟ ਨੂੰ ਸੰਭਾਲੋ। ਖੋਜ ਖੇਤਰ ਦੇ ਸੱਜੇ ਪਾਸੇ ’ਤੇ ਟੈਪ ਕਰੋ, ਫਿਰ “ਬੁੱਕਮਾਰਕ ਵਿੱਚ ਜੋੜੋ” ’ਤੇ ਟੈਪ ਕਰੋ।
ਨਿੱਜੀ ਤੌਰ ’ਤੇ ਬ੍ਰਾਊਜ਼ ਕਰਨਾ
ਆਪਣੀਆਂ ਬ੍ਰਾਊਜ਼ਿੰਗ ਗਤੀਵਿਧੀਆਂ ਨੂੰ ਆਪਣੇ ਤੱਕ ਹੀ ਰੱਖੋ। ਜਦੋਂ ਤੁਸੀਂ ਪ੍ਰਾਈਵੇਟ ਬ੍ਰਾਊਜ਼ਿੰਗ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡੇ ਵੱਲੋਂ ਖੋਲ੍ਹੀਆਂ ਗਈਆਂ ਟੈਬਾਂ iPad ’ਤੇ ਜਾਂ ਤੁਹਾਡੇ ਹੋਰ ਡਿਵਾਈਸਾਂ ’ਤੇ ਟੈਬਾਂ ਦੀ ਸੂਚੀ ਵਿੱਚ ਹਿਸਟਰੀ ਵਿੱਚ ਦਿਖਾਈ ਨਹੀਂ ਦਿੰਦੀਆਂ। ’ਤੇ ਟੈਪ ਕਰੋ, ਫਿਰ ”ਪ੍ਰਾਈਵੇਟ” ’ਤੇ ਟੈਪ ਕਰੋ।
ਕੂਕੀਜ਼ ਹਟਾਉਣੇ ਅਤੇ ਆਪਣੀ ਕੈਸ਼ ਮੈਮੋਰੀ ਸਾਫ਼ ਕਰਨੀ
ਤੁਹਾਡੇ ਟਿਕਾਣੇ ਦੀ ਵਰਤੋਂ ਕਰਨ (ਜਾਂ ਤੁਹਾਨੂੰ ਸੂਚਨਾਵਾਂ ਭੇਜਣ) ਲਈ ਵੈੱਬਸਾਈਟਾਂ ਨੂੰ ਤੁਹਾਡੇ ਵੱਲੋਂ ਦਿੱਤੀਆਂ ਗਈਆਂ ਇਜਾਜ਼ਤਾਂ ਨੂੰ ਪਹਿਲਾਂ ਵਰਗਾ ਕਰਨ ਅਤੇ ਆਪਣੀ ਬ੍ਰਾਊਜ਼ਿੰਗ ਹਿਸਟਰੀ ਨੂੰ ਮਿਟਾਉਣ ਲਈ ਆਪਣੇ iPad ’ਤੇ ਕੂਕੀਜ਼ ਨੂੰ ਹਟਾਓ ਅਤੇ ਕੈਸ਼ ਮੈਮੋਰੀ ਸਾਫ਼ ਕਰੋ। ’ਤੇ ਟੈਪ ਕਰੋ, ਹਿਸਟਰੀ ’ਤੇ ਟੈਪ ਕਰੋ,
’ਤੇ ਟੈਪ ਕਰੋ, ਫਿਰ “ਸਾਫ਼ ਕਰੋ” ’ਤੇ ਟੈਪ ਕਰੋ।
ਨੋਟ: Safari ਵਿੱਚ ਆਪਣੀ ਬ੍ਰਾਊਜ਼ਿੰਗ ਹਿਸਟਰੀ ਨੂੰ ਸਾਫ਼ ਕਰਨ ਨਾਲ ਤੁਹਾਡੇ ਵੱਲੋਂ ਦੇਖੀਆਂ ਗਈਆਂ ਵੈੱਬਸਾਈਟਾਂ ਜਾਂ ਹੋਰ ਐਪਾਂ ਵਿੱਚ ਤੁਹਾਡੀ ਬ੍ਰਾਊਜ਼ਿੰਗ ਹਿਸਟਰੀ ਵੱਲੋਂ ਸੁਤੰਤਰ ਤੌਰ ‘ਤੇ ਰੱਖੀ ਗਈ ਕੋਈ ਵੀ ਬ੍ਰਾਊਜ਼ਿੰਗ ਹਿਸਟਰੀ ਨੂੰ ਸਾਫ਼ ਨਹੀਂ ਕੀਤਾ ਜਾਂਦਾ।
ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?