iPad ‘ਤੇ ਆਪਣੀਆਂ ਐਪਾਂ ਨੂੰ ਫ਼ੋਲਡਰਾਂ ਵਿੱਚ ਵਿਵਸਥਿਤ ਕਰਨਾ

ਤੁਸੀਂ ਆਪਣੀਆਂ ਐਪਾਂ ਨੂੰ ਫ਼ੋਲਡਰਾਂ ਵਿੱਚ ਵਿਵਸਥਿਤ ਕਰ ਸਕਦੇ ਹੋ ਤਾਂ ਜੋ ਉਹਨਾਂ ਨੂੰ ਤੁਹਾਡੀ ਹੋਮ ਸਕਰੀਨ ‘ਤੇ ਲੱਭਣਾ ਆਸਾਨ ਹੋਵੇ।

ਫ਼ੋਲਡਰ ਬਣਾਓ

  1. ਹੋਮ ਸਕਰੀਨ ’ਤੇ ਜਾਓ

  2. ਫ਼ੋਲਡਰ ਬਣਾਉਣ ਲਈ, ਕਿਸੇ ਐਪ ਨੂੰ ਕਿਸੇ ਹੋਰ ਐਪ ’ਤੇ ਡ੍ਰੈਗ ਕਰੋ, ਫਿਰ ਹੋਰ ਐਪਾਂ ਨੂੰ ਫ਼ੋਲਡਰ ਵਿੱਚ ਡ੍ਰੈਗ ਕਰੋ।

    ਕਿਸੇ ਫ਼ੋਲਡਰ ਵਿੱਚ ਐਪਾਂ ਦੇ ਕਈ ਪੰਨੇ ਹੋ ਸਕਦੇ ਹਨ।

  3. ਫ਼ੋਲਡਰ ਦਾ ਨਾਮ ਬਦਲਣ ਲਈ ਇਸ ਨੂੰ ਟੱਚ ਕਰ ਕੇ ਰੱਖੋ, “ਨਾਮ ਬਦਲੋ” ’ਤੇ ਟੈਪ ਕਰੋ, ਫਿਰ ਨਵਾਂ ਨਾਮ ਭਰੋ।

    ਜੇਕਰ ਐਪਾਂ ਸ਼ੁਰੂ ਹੋ ਜਾਣ, ਤਾਂ ਹੋਮ ਸਕਰੀਨ ਦੀ ਬੈਕਗ੍ਰਾਊਂਡ ’ਤੇ ਟੈਪ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।

  4. ਪੂਰਾ ਹੋਣ ’ਤੇ “ਸੰਪੂਰਨ” ‘ਤੇ ਟੈਪ ਕਰੋ।

ਨੋਟ: ਆਪਣੀਆਂ ਐਪਾਂ ਨੂੰ ਹੋਮ ਸਕਰੀਨ ‘ਤੇ ਵਿਵਸਥਿਤ ਕਰਨ ਨਾਲ ਐਪਾਂ ਨੂੰ ਐਪ ਲਾਇਬ੍ਰੇਰੀ ਵਿੱਚ ਵਿਵਸਥਿਤ ਕਰਨਾ ਪ੍ਰਭਾਵਿਤ ਨਹੀਂ ਹੁੰਦਾ।

ਆਪਣੀ ਹੋਮ ਸਕਰੀਨ ਤੋਂ ਫ਼ੋਲਡਰ ਡਿਲੀਟ ਕਰੋ

  1. ਹੋਮ ਸਕਰੀਨ ’ਤੇ ਜਾਓ

  2. ਹੋਮ ਸਕਰੀਨ ਬੈਕਗ੍ਰਾਊਂਡ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪਾਂ ਹਿੱਲਣ ਨਹੀਂ ਲੱਗ ਜਾਂਦੀਆਂ।

  3. ਕਿਸੇ ਫ਼ੋਲਡਰ ਨੂੰ ਖੋਲ੍ਹਣ ਲਈ ਇਸ ’ਤੇ ਟੈਪ ਕਰੋ, ਫਿਰ ਇਸ ਵਿਚਲੀਆਂ ਸਾਰੀਆਂ ਐਪਾਂ ਨੂੰ ਹੋਮ ਸਕਰੀਨ ’ਤੇ ਡ੍ਰੈਗ ਕਰੋ।

    ਫ਼ੋਲਡਰ ਖਾਲੀ ਹੋਣ ’ਤੇ, ਇਸ ਨੂੰ ਆਟੋਮੈਟਿਕਲੀ ਡਿਲੀਟ ਕਰ ਦਿੱਤਾ ਜਾਂਦਾ ਹੈ।

ਫ਼ੋਲਡਰ ਵਿੱਚੋਂ ਐਪ ਨੂੰ ਹੋਮ ਸਕਰੀਨ ’ਤੇ ਮੂਵ ਕਰੋ

ਤੁਸੀਂ ਕਿਸੇ ਐਪ ਨੂੰ ਫ਼ੋਲਡਰ ਵਿੱਚੋਂ ਹੋਮ ਸਕਰੀਨ ‘ਤੇ ਮੂਵ ਕਰ ਸਕਦੇ ਹੋ ਤਾਂ ਜੋ ਇਸ ਨੂੰ ਲੱਭਣਾ ਅਤੇ ਖੋਲ੍ਹਣਾ ਆਸਾਨ ਹੋ ਸਕੇ।

  1. ਹੋਮ ਸਕਰੀਨ ’ਤੇ ਜਾਓ

  2. ਉਸ ਫ਼ੋਲਡਰ ਦਾ ਪਤਾ ਲਗਾਓ ਜਿਸ ਵਿੱਚ ਐਪ ਸ਼ਾਮਲ ਹੈ, ਫਿਰ ਫ਼ੋਲਡਰ ਨੂੰ ਖੋਲ੍ਹਣ ਲਈ ਇਸ ‘ਤੇ ਟੈਪ ਕਰੋ।

  3. ਐਪ ਨੂੰ ਉਦੋਂ ਤੱਕ ਟੱਚ ਕਰ ਕੇ ਰੱਖੋ ਜਦੋਂ ਤੱਕ ਐਪਾਂ ਹਿੱਲਣ ਨਹੀਂ ਲੱਗ ਜਾਂਦੀਆਂ।

  4. ਐਪ ਨੂੰ ਫ਼ੋਲਡਰ ਵਿੱਚੋਂ ਹੋਮ ਸਕਰੀਨ ’ਤੇ ਡ੍ਰੈਗ ਕਰੋ।