iPad ਸਥਿਤੀ ਆਈਕਨਾਂ ਦੇ ਅਰਥ ਜਾਣਨੇ

ਸਕਰੀਨ ਦੇ ਸਿਖਰ ’ਤੇ ਦਿੱਤੀ ਸਥਿਤੀ ਬਾਰ ਵਿਚਲੇ ਆਈਕਨ ਜੋ iPad ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।

ਨੋਟ: ਜੇਕਰ ਤੁਸੀਂ ਫ਼ੋਕਸ ਮੋਡ ਨੂੰ ਚਾਲੂ ਕਰਦੇ ਹੋ, ਤਾਂ ਇਸ ਦਾ ਆਈਕਨ ਸਥਿਤੀ ਬਾਰ ਵਿੱਚ ਦਿਖਾਈ ਦਿੰਦਾ ਹੈ।

ਸਥਿਤੀ ਆਈਕਨ

ਇਸਦਾ ਕੀ ਅਰਥ ਹੈ

Wi-Fi ਸਥਿਤੀ ਆਈਕਨ।

Wi-Fi: iPad 'ਤੇ Wi-Fi ਇੰਟਰਨੈੱਟ ਕਨੈਕਸ਼ਨ ਹੈ। ਬਾਰ ਜਿੰਨੇ ਜ਼ਿਆਦਾ ਹੋਣਗੇ, ਕਨੈਕਸ਼ਨ ਓਨਾ ਹੀ ਮਜ਼ਬੂਤ ਹੋਵੇਗਾ। ਉਪਲਬਧ ਨੈੱਟਵਰਕ ਦੇਖੋ ਅਤੇ Wi-Fi ਨਾਲ ਕਨੈਕਟ ਕਰੋ ਨੂੰ ਦੇਖੋ।

ਮੋਬਾਈਲ ਸੇਵਾ ਸਿਗਨਲ ਦੀ ਮਜ਼ਬੂਤੀ ਦੀ ਸਥਿਤੀ ਦਾ ਆਈਕਨ (ਚਾਰ ਬਾਰ)।

ਮੋਬਾਈਲ ਸਿਗਨਲ: iPad (Wi-Fi + Cellular ਮਾਡਲ) ਮੋਬਾਈਲ ਨੈੱਟਵਰਕ ਦੀ ਰੇਂਜ ਵਿੱਚ ਹੈ। ਜੇਕਰ ਕੋਈ ਸਿਗਨਲ ਨਹੀਂ ਹੈ, ਤਾਂ “ਕੋਈ ਸੇਵਾ ਨਹੀਂ” ਦਿਖਾਈ ਦਿੰਦਾ ਹੈ।

ਏਅਰਪਲੇਨ ਮੋਡ ਸਥਿਤੀ ਆਈਕਨ।

ਏਅਰਪਲੇਨ ਮੋਡ: ਏਅਰਪਲੇਨ ਮੋਡ ਚਾਲੂ ਹੈ। ਬਿਨਾ ਵਾਇਰਲੈੱਸ ਫ਼ੀਚਰ ਉਪਲਬਧ ਹਨ ਪਰ ਵਾਇਰਲੈੱਸ ਫ਼ੰਕਸ਼ਨਾਂ ਨੂੰ ਅਸਮਰੱਥ ਕੀਤਾ ਜਾ ਸਕਦਾ ਹੈ। ਯਾਤਰਾ ਲਈ ਸੈਟਿੰਗਾਂ ਚੁਣਨਾ ਨੂੰ ਦੇਖੋ।

5G ਸਥਿਤੀ ਆਈਕਨ।

5G: ਤੁਹਾਡੇ ਨੈੱਟਵਰਕ ਪ੍ਰਦਾਤਾ ਦਾ 5G ਨੈੱਟਵਰਕ ਉਪਲਬਧ ਹੈ ਅਤੇ ਸਮਰਥਿਤ ਮਾਡਲ ਉਸ ਨੈੱਟਵਰਕ ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤੇ ਜਾ ਸਕਦੇ ਹਨ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ)। Apple ਸਹਾਇਤਾ ਲੇਖ ਆਪਣੇ iPad ‘ਤੇ 5G ਦੀ ਵਰਤੋਂ ਕਰਨਾ ਨੂੰ ਦੇਖੋ।

5G ਸਥਿਤੀ ਆਈਕਨ।

5G UC: ਤੁਹਾਡੇ ਨੈੱਟਵਰਕ ਪ੍ਰਦਾਤਾ ਦਾ 5G UC ਨੈੱਟਵਰਕ ਉਪਲਬਧ ਹੈ, ਜਿਸ ਵਿੱਚ ਤੁਹਾਡੇ ਨੈੱਟਵਰਕ ਪ੍ਰਦਾਤਾ ਦੇ 5G ਦਾ ਉੱਚ ਫ਼੍ਰੀਕੁਐਂਸੀ ਸੰਸਕਰਨ ਸ਼ਾਮਲ ਹੋ ਸਕਦਾ ਹੈ। ਸਮਰਥਿਤ ਮਾਡਲ ਉਸ ਨੈੱਟਵਰਕ ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤੇ ਜਾ ਸਕਦੇ ਹਨ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ)। Apple ਸਹਾਇਤਾ ਲੇਖ ਆਪਣੇ iPad ‘ਤੇ 5G ਦੀ ਵਰਤੋਂ ਕਰਨਾ ਨੂੰ ਦੇਖੋ।

5G+ ਸਥਿਤੀ ਆਈਕਨ।

5G+: ਤੁਹਾਡੇ ਨੈੱਟਵਰਕ ਪ੍ਰਦਾਤਾ ਦਾ 5G+ ਨੈੱਟਵਰਕ ਉਪਲਬਧ ਹੈ, ਜਿਸ ਵਿੱਚ ਤੁਹਾਡੇ ਨੈੱਟਵਰਕ ਪ੍ਰਦਾਤਾ ਦੇ 5G ਦਾ ਉੱਚ ਫ਼੍ਰੀਕੁਐਂਸੀ ਸੰਸਕਰਨ ਸ਼ਾਮਲ ਹੋ ਸਕਦਾ ਹੈ। ਸਮਰਥਿਤ ਮਾਡਲ ਉਸ ਨੈੱਟਵਰਕ ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤੇ ਜਾ ਸਕਦੇ ਹਨ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ)। Apple ਸਹਾਇਤਾ ਲੇਖ ਆਪਣੇ iPad ‘ਤੇ 5G ਦੀ ਵਰਤੋਂ ਕਰਨਾ ਨੂੰ ਦੇਖੋ।

5G UW ਸਥਿਤੀ ਆਈਕਨ।

5G UW: ਤੁਹਾਡੇ ਨੈੱਟਵਰਕ ਪ੍ਰਦਾਤਾ ਦਾ 5G UW ਨੈੱਟਵਰਕ ਉਪਲਬਧ ਹੈ, ਜਿਸ ਵਿੱਚ ਤੁਹਾਡੇ ਨੈੱਟਵਰਕ ਪ੍ਰਦਾਤਾ ਦੇ 5G ਦਾ ਉੱਚ ਫ਼੍ਰੀਕੁਐਂਸੀ ਸੰਸਕਰਨ ਸ਼ਾਮਲ ਹੋ ਸਕਦਾ ਹੈ। ਸਮਰਥਿਤ ਮਾਡਲ ਉਸ ਨੈੱਟਵਰਕ ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤੇ ਜਾ ਸਕਦੇ ਹਨ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ)। Apple ਸਹਾਇਤਾ ਲੇਖ ਆਪਣੇ iPad ‘ਤੇ 5G ਦੀ ਵਰਤੋਂ ਕਰਨਾ ਨੂੰ ਦੇਖੋ।

5G E ਸਥਿਤੀ ਆਈਕਨ।

5G E: ਤੁਹਾਡੇ ਨੈੱਟਵਰਕ ਪ੍ਰਦਾਤਾ ਦਾ 5G E ਨੈੱਟਵਰਕ ਉਪਲਬਧ ਹੈ ਅਤੇ ਸਮਰਥਿਤ ਮਾਡਲ ਉਸ ਨੈੱਟਵਰਕ ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤੇ ਜਾ ਸਕਦੇ ਹਨ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ)। ਮੋਬਾਈਲ ਡੇਟਾ ਸੈਟਿੰਗਾਂ ਨੂੰ ਦੇਖਣਾ ਜਾਂ ਬਦਲਣਾ ਨੂੰ ਦੇਖੋ।

LTE ਸਥਿਤੀ ਆਈਕਨ।

LTE: iPad (Wi-Fi + Cellular ਮਾਡਲ) 4G LTE ਨੈੱਟਵਰਕ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ) ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤਾ ਗਿਆ ਹੈ। ਮੋਬਾਈਲ ਡੇਟਾ ਸੈਟਿੰਗਾਂ ਨੂੰ ਦੇਖਣਾ ਜਾਂ ਬਦਲਣਾ ਨੂੰ ਦੇਖੋ।

4G ਸਥਿਤੀ ਆਈਕਨ।

4G: iPad (Wi-Fi + Cellular ਮਾਡਲ) 4G ਨੈੱਟਵਰਕ (ਸਾਰੇ ਦੇਸ਼ਾਂ ਜਾਂ ਖੇਤਰਾਂ ਵਿੱਚ ਉਪਲਬਧ ਨਹੀਂ) ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤਾ ਗਿਆ ਹੈ। ਮੋਬਾਈਲ ਡੇਟਾ ਸੈਟਿੰਗਾਂ ਨੂੰ ਦੇਖਣਾ ਜਾਂ ਬਦਲਣਾ ਨੂੰ ਦੇਖੋ।

3G ਸਥਿਤੀ ਆਈਕਨ।

3G: iPad ( Wi-Fi + Cellular ਮਾਡਲ) ਨੂੰ 3G ਨੈੱਟਵਰਕ ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤਾ ਗਿਆ ਹੈ। ਮੋਬਾਈਲ ਡੇਟਾ ਸੈਟਿੰਗਾਂ ਨੂੰ ਦੇਖਣਾ ਜਾਂ ਬਦਲਣਾ ਨੂੰ ਦੇਖੋ।

EDGE ਸਥਿਤੀ ਆਈਕਨ।

EDGE: iPad (Wi-Fi + Cellular ਮਾਡਲ) EDGE ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤਾ ਗਿਆ ਹੈ। ਮੋਬਾਈਲ ਡੇਟਾ ਸੈਟਿੰਗਾਂ ਨੂੰ ਦੇਖਣਾ ਜਾਂ ਬਦਲਣਾ ਨੂੰ ਦੇਖੋ।

GPRS ਸਥਿਤੀ ਆਈਕਨ।

GPRS: iPad (Wi-Fi + Cellular ਮਾਡਲ) GPRS ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤਾ ਗਿਆ ਹੈ। ਮੋਬਾਈਲ ਡੇਟਾ ਸੈਟਿੰਗਾਂ ਨੂੰ ਦੇਖਣਾ ਜਾਂ ਬਦਲਣਾ ਨੂੰ ਦੇਖੋ।

ਨਿੱਜੀ ਹੌਟਸਪੌਟ ਸਥਿਤੀ ਆਈਕਨ।

ਨਿੱਜੀ ਹੌਟਸਪੌਟ ਕਨੈਕਸ਼ਨ: iPad ਕਿਸੇ ਹੋਰ ਡਿਵਾਈਸ ਦੇ ਨਿੱਜੀ ਹੌਟਸਪੌਟ ਰਾਹੀਂ ਇੰਟਰਨੈੱਟ ਨਾਲ ਕਨੈਕਟ ਕੀਤਾ ਗਿਆ ਹੈ। ਨਿੱਜੀ ਹੌਟਸਪੌਟ ਨਾਲ ਜੁੜਨਾ ਨੂੰ ਦੇਖੋ।

VPN ਸਥਿਤੀ ਆਈਕਨ।

VPN: iPad ਨੂੰ VPN ਦੀ ਵਰਤੋਂ ਕਰਕੇ ਇੰਟਰਨੈੱਟ ਨਾਲ ਕਨੈਕਟ ਕੀਤਾ ਗਿਆ ਹੈ।

ਨੇਵੀਗੇਸ਼ਨ ਸੰਕੇਤਕ ਆਈਕਨ।

ਨੇਵੀਗੇਸ਼ਨ: iPad ਮੋੜ-ਦਰ-ਮੋੜ ਦਿਸ਼ਾਵਾਂ ਪ੍ਰਦਾਨ ਕਰ ਰਿਹਾ ਹੈ। ਡ੍ਰਾਈਵਿੰਗ ਦਿਸ਼ਾਵਾਂ ਪ੍ਰਾਪਤ ਕਰਨਾ ਨੂੰ ਦੇਖੋ।

ਨਿੱਜੀ ਹੌਟਸਪੌਟ ਸੰਕੇਤਕ ਆਈਕਨ।

ਨਿੱਜੀ ਹੌਟਸਪੌਟ: iPad ਇੱਕ ਨਿੱਜੀ ਹੌਟਸਪੌਟ ਪ੍ਰਦਾਨ ਕਰ ਰਿਹਾ ਹੈ। ਨਿੱਜੀ ਹੌਟਸਪੌਟ ਨਾਲ ਆਪਣਾ ਇੰਟਰਨੈੱਟ ਕਨੈਕਸ਼ਨ ਸਾਂਝਾ ਕਰਨਾ ਨੂੰ ਦੇਖੋ।

ਕਾਲ ਇੰਡੀਕੇਟਰ ਆਈਕਨ।

ਫ਼ੋਨ ਕਾਲ: iPad ਫ਼ੋਨ ਕਾਲ ’ਤੇ ਹੈ। ਆਪਣੇ iPad ਅਤੇ Mac ’ਤੇ ਫ਼ੋਨ ਕਾਲਾਂ ਅਤੇ SMS ਦੀ ਆਗਿਆ ਦੇਣ ਲਈ iPhone ਦੀ ਵਰਤੋਂ ਕਰਨੀ ਨੂੰ ਦੇਖੋ।

FaceTime ਸੰਕੇਤਕ ਆਈਕਨ।

FaceTime: iPad FaceTime ਕਾਲ ’ਤੇ ਹੈ। FaceTime ਕਾਲਾਂ ਕਰਨਾ ਨੂੰ ਦੇਖੋ।

ਰਿਕਾਰਡਿੰਗ ਸੂਚਕ ਆਈਕਨ।

ਸਕਰੀਨ ਰਿਕਾਰਡਿੰਗ: iPad ਤੁਹਾਡੀ ਸਕਰੀਨ ਰਿਕਾਰਡ ਕਰ ਰਿਹਾ ਹੈ। ਸਕਰੀਨ ਰਿਕਾਰਡਿੰਗ ਕਰਨਾ ਨੂੰ ਦੇਖੋ।

“ਕੈਮਰਾ ਵਰਤੋਂ ਵਿੱਚ ਹੈ” ਆਈਕਨ।

ਕੈਮਰਾ ਵਰਤੋਂ ਵਿੱਚ ਹੈ: ਕੋਈ ਐਪ ਤੁਹਾਡੇ ਕੈਮਰੇ ਦੀ ਵਰਤੋਂ ਕਰ ਰਹੀ ਹੈ। ਕੰਟਰੋਲ ਕਰੋ ਕਿ ਤੁਹਾਡੇ iPad ’ਤੇ ਕਿਹੜੀਆਂ ਐਪਾਂ ਕੋਲ ਕੈਮਰਾ ਅਤੇ ਮਾਈਕ੍ਰੋਫ਼ੋਨ ਦਾ ਐਕਸੈੱਸ ਹੈ ਨੂੰ ਦੇਖੋ।

“ਮਾਈਕ੍ਰੋਫ਼ੋਨ ਵਰਤੋਂ ਵਿੱਚ ਹੈ” ਆਈਕਨ।

ਮਾਈਕ੍ਰੋਫ਼ੋਨ ਵਰਤੋਂ ਵਿੱਚ ਹੈ: ਕੋਈ ਐਪ ਤੁਹਾਡੇ ਮਾਈਕ੍ਰੋਫ਼ੋਨ ਦੀ ਵਰਤੋਂ ਕਰ ਰਹੀ ਹੈ। ਕੰਟਰੋਲ ਕਰੋ ਕਿ ਤੁਹਾਡੇ iPad ’ਤੇ ਕਿਹੜੀਆਂ ਐਪਾਂ ਕੋਲ ਕੈਮਰਾ ਅਤੇ ਮਾਈਕ੍ਰੋਫ਼ੋਨ ਦਾ ਐਕਸੈੱਸ ਹੈ ਨੂੰ ਦੇਖੋ।

“ਸਿੰਕ ਕੀਤਾ ਜਾ ਰਿਹਾ ਹੈ” ਸਥਿਤੀ ਆਈਕਨ।

ਸਿੰਕ ਹੋ ਰਿਹਾ ਹੈ: iPad ਤੁਹਾਡੇ ਕੰਪਿਊਟਰ ਨਾਲ ਸਿੰਕ ਹੋ ਰਿਹਾ ਹੈ। ਆਪਣੇ iPad ਨੂੰ ਹੋਰ ਡਿਵਾਈਸਾਂ ਨਾਲ ਸਿੰਕ ਕਰਨਾ ਨੂੰ ਦੇਖੋ।

ਨੈੱਟਵਰਕ ਗਤੀਵਿਧੀ ਸਥਿਤੀ ਆਈਕਨ।

ਨੈੱਟਵਰਕ ਗਤੀਵਿਧੀ: ਨੈੱਟਵਰਕ ਜਾਂ ਕੋਈ ਹੋਰ ਗਤੀਵਿਧੀ ਹੈ। ਐਪ ਗਤੀਵਿਧੀ ਨੂੰ ਦਰਸਾਉਣ ਲਈ ਕੁਝ ਤੀਜੀ-ਧਿਰ ਐਪਾਂ ਇਸ ਆਈਕਨ ਦੀ ਵਰਤੋਂ ਕਰਦੀਆਂ ਹਨ। ਇੰਟਰਨੈੱਟ ਨਾਲ ਕਨੈਕਟ ਕਰਨਾ ਨੂੰ ਦੇਖੋ

“ਲੌਕ” ਸਥਿਤੀ ਆਈਕਨ।

ਲੌਕ: iPad ਲੌਕ ਹੈ। ਆਪਣਾ iPad ਕਿਰਿਆਸ਼ੀਲ ਕਰਨਾ, ਅਨਲੌਕ ਕਰਨਾ ਅਤੇ ਲੌਕ ਕਰਨਾ ਨੂੰ ਦੇਖੋ।

“ਪਰੇਸ਼ਾਨ ਨਾ ਕਰੋ” ਸਥਿਤੀ ਆਈਕਨ।

ਪਰੇਸ਼ਾਨ ਨਾ ਕਰੋ: “ਪਰੇਸ਼ਾਨ ਨਾ ਕਰੋ” ਚਾਲੂ ਹੈ। ਫ਼ੋਕਸ ਚਾਲੂ ਕਰਨਾ ਜਾਂ ਸ਼ੈਡਿਊਲ ਕਰਨਾ ਨੂੰ ਦੇਖੋ।

ਓਰੀਐਂਟੇਸ਼ਨ ਲੌਕ ਸਥਿਤੀ ਆਈਕਨ।

ਓਰੀਐਂਟੇਸ਼ਨ ਲੌਕ: ਸਕਰੀਨ ਓਰੀਐਂਟੇਸ਼ਨ ਲੌਕ ਹੈ। ਸਕਰੀਨ ਓਰੀਐਂਟੇਸ਼ਨ ਨੂੰ ਬਦਲਣਾ ਜਾਂ ਲੌਕ ਕਰਨਾ ਨੂੰ ਦੇਖੋ।

ਟਿਕਾਣਾ ਸੇਵਾਵਾਂ ਸਥਿਤੀ ਆਈਕਨ।

ਟਿਕਾਣਾ ਸੇਵਾਵਾਂ: ਕੋਈ ਐਪ ਟਿਕਾਣਾ ਸੇਵਾਵਾਂ ਦੀ ਵਰਤੋਂ ਕਰ ਰਹੀ ਹੈ। ਕੰਟਰੋਲ ਕਰੋ ਕਿ ਕਿਹੜੀਆਂ ਐਪਾਂ ਤੁਹਾਡੇ iPad ਦੇ ਟਿਕਾਣੇ ਦੀ ਵਰਤੋਂ ਕਰ ਸਕਦੀਆਂ ਹਨ ਨੂੰ ਦੇਖੋ।

ਅਲਰਮ ਸਥਿਤੀ ਆਈਕਨ।

ਅਲਾਰਮ: ਅਲਾਰਮ ਸੈੱਟ ਹੈ। ਅਲਾਰਮ ਸੈੱਟ ਕਰਨਾ ਨੂੰ ਦੇਖੋ।

“ਹੈੱਡਫ਼ੋਨ ਕਨੈਕਟ ਹਨ” ਸਥਿਤੀ ਆਈਕਨ।

ਹੈੱਡਫੋਨ ਕਨੈਕਟ ਕੀਤੇ ਗਏ ਹਨ: iPad ਨੂੰ Bluetooth® ਹੈੱਡਫੋਨ ਨਾਲ ਪੇਅਰ ਕੀਤਾ ਗਿਆ ਹੈ ਜੋ Bluetooth ਰੇਂਜ ਦੇ ਅੰਦਰ ਹਨ ਅਤੇ ਚਾਲੂ ਹਨ। Bluetooth ਹੈੱਡਫ਼ੋਨਾਂ ਦਾ ਸੈੱਟ ਅੱਪ ਕਰਨਾ ਅਤੇ ਸੁਣਨਾ ਨੂੰ ਦੇਖੋ।

ਬੈਟਰੀ ਸਥਿਤੀ ਆਈਕਨ।

ਬੈਟਰੀ: iPad ਦੀ ਬੈਟਰੀ ਦਾ ਪੱਧਰ ਦਿਖਾਉਂਦਾ ਹੈ। ਜਦੋਂ ਆਈਕਨ ਦਾ ਰੰਗ ਪੀਲਾ ਹੁੰਦਾ ਹੈ, ਤਾਂ ਘੱਟ ਪਾਵਰ ਮੋਡ ਚਾਲੂ ਹੁੰਦਾ ਹੈ। iPad ਬੈਟਰੀ ਪ੍ਰਤਿਸ਼ਤ ਦਿਖਾਉਣਾ ਨੂੰ ਦੇਖੋ।

ਬੈਟਰੀ ਚਾਰਜਿੰਗ ਆਈਕਨ।

ਬੈਟਰੀ ਚਾਰਜਿੰਗ: iPad ਦੀ ਬੈਟਰੀ ਚਾਰਜ ਹੋ ਰਹੀ ਹੈ। ਜਦੋਂ ਆਈਕਨ ਸਲੇਟੀ ਰੰਗ ਦਾ ਹੁੰਦਾ ਹੈ, ਤਾਂ ਇਸਦਾ ਮਤਲਬ ਚਾਰਜਿੰਗ ਰੁਕ ਗਈ ਹੈ। ਬੈਟਰੀ ਚਾਰਜ ਕਰਨਾ ਨੂੰ ਦੇਖੋ।

Bluetooth ਬੈਟਰੀ ਸਥਿਤੀ ਆਈਕਨ।

Bluetooth ਬੈਟਰੀ: ਸਮਰਥਿਤ ਪੇਅਰ ਕੀਤੇ Bluetooth ਡਿਵਾਈਸ ਦੀ ਬੈਟਰੀ ਦਾ ਪੱਧਰ ਦਰਸਾਉਂਦਾ ਹੈ। Bluetooth ਐਕਸੈਸਰੀਆਂ ਨਾਲ ਕਨੈਕਟ ਕਰਨਾ ਨੂੰ ਦੇਖੋ।

AirPlay ਸਥਿਤੀ ਆਈਕਨ।

AirPlay: AirPlay ਚਾਲੂ ਹੈ। ਵੀਡੀਓ ਅਤੇ ਤਸਵੀਰਾਂ ਸਟ੍ਰੀਮ ਕਰਨਾ ਨੂੰ ਦੇਖੋ।

ਵੌਇਸ ਕੰਟਰੋਲ ਆਈਕਨ।

ਵੌਇਸ ਕੰਟਰੋਲ: ਵੌਇਸ ਕੰਟਰੋਲ ਨੂੰ ਸੈਟਿੰਗਾਂ > ਐਕਸੈੱਸਬਿਲਟੀ ਵਿੱਚ ਚਾਲੂ ਕੀਤਾ ਜਾਂਦਾ ਹੈ ਅਤੇ ਤੁਸੀਂ ਆਪਣੀ ਆਵਾਜ਼ ਦੀ ਵਰਤੋਂ ਕਰ ਕੇ iPad ਨਾਲ ਇੰਟਰੈਕਟ ਕਰ ਸਕਦੇ ਹੋ

RTT ਸਥਿਤੀ ਆਈਕਨ।

RTT: RTT ਚਾਲੂ ਹੈ। RTT ਦਾ ਸੈੱਟ ਅੱਪ ਕਰਨਾ ਅਤੇ ਵਰਤੋਂ ਕਰਨਾ ਨੂੰ ਦੇਖੋ।