ਆਪਣਾ Mac ਅਤੇ iPad ਕਨੈਕਟ ਕਰਨ ਲਈ Bluetooth ਦੀ ਵਰਤੋਂ ਕਰੋ
macOS 13 ਜਾਂ ਇਸ ਤੋਂ ਬਾਅਦ ਦਾ ਸੰਸਕਰਨ: Apple ਮੈਨਿਊ
> ਸਿਸਟਮ ਸੈਟਿੰਗਾਂ ਚੁਣੋ, ਫਿਰ ਸਾਈਡਬਾਰ ਵਿੱਚ Bluetooth® ’ਤੇ ਕਲਿੱਕ ਕਰੋ। (ਤੁਹਾਨੂੰ ਹੇਠਾਂ ਵੱਲ ਸਕ੍ਰੌਲ ਕਰਨਾ ਪੈ ਸਕਦਾ ਹੈ।) ਸੱਜੇ ਪਾਸੇ, Bluetooth (ਜੇਕਰ ਪਹਿਲਾਂ ਤੋਂ ਚਾਲੂ ਨਹੀਂ ਹੈ) ਚਾਲੂ ਕਰੋ। ਸੱਜੇ ਪਾਸੇ ਤੋਂ ਆਪਣਾ iPad ਚੁਣੋ, ਫਿਰ “ਕਨੈਕਟ ਕਰੋ” ’ਤੇ ਕਲਿੱਕ ਕਰੋ।
macOS 12.5 ਜਾਂ ਇਸ ਤੋਂ ਪਹਿਲਾਂ ਦਾ ਸੰਸਕਰਨ: Apple ਮੈਨਿਊ
> ਸਿਸਟਮ ਤਰਜੀਹਾਂ ਚੁਣੋ, ਫਿਰ Bluetooth ‘ਤੇ ਕਲਿੱਕ ਕਰੋ। ਜੇਕਰ Bluetooth ਚਾਲੂ ਨਹੀਂ ਹੈ, ਤਾਂ Bluetooth ਚਾਲੂ ਕਰੋ ’ਤੇ ਕਲਿੱਕ ਕਰੋ। ਆਪਣਾ iPad ਚੁਣੋ, ਫਿਰ “ਕਨੈਕਟ ਕਰੋ” ’ਤੇ ਕਲਿੱਕ ਕਰੋ।