ਐਪ Exposé

ਐਪ Exposé ਕਿਸੇ ਖ਼ਾਸ ਐਪ ਦੀਆਂ ਤੁਹਾਡੀਆਂ ਸਾਰੀਆਂ ਖੁੱਲ੍ਹੀਆਂ ਵਿੰਡੋ ਦੀ ਡਿਸਪਲੇ ਹੈ।

ਐਪ Exposé ਖੋਲ੍ਹਣ ਲਈ, ਹੇਠਾਂ ਦਿੱਤੇ ਵਿੱਚੋਂ ਕੋਈ ਵੀ ਕੰਮ ਕਰੋ:

  • Exposé ਖੋਲ੍ਹੋ ਅਤੇ ਵਿੰਡੋ ਵਿੱਚੋਂ ਕਿਸੇ ਇੱਕ ਵਿੱਚ ਐਪ ਆਈਕਨ ’ਤੇ ਟੈਪ ਕਰੋ।

  • ਹੋਮ ਸਕਰੀਨ ’ਤੇ, Dock ਜਾਂ ਐਪ ਲਾਇਬ੍ਰੇਰੀ ਵਿੱਚ ਕਿਸੇ ਐਪ ਦੇ ਆਈਕਨ ਨੂੰ ਟੱਚ ਕਰ ਕੇ ਰੱਖੋ, ਫਿਰ “ਸਭ ਵਿੰਡੋ ਦਿਖਾਓ” ’ਤੇ ਟੈਪ ਕਰੋ।

  • ਖੁੱਲ੍ਹੀ ਐਪ ਵਿੱਚ, ਮੈਨਿਊ ਬਾਰ ਖੋਲ੍ਹੋ, “ਵਿੰਡੋ” ਮੈਨਿਊ ’ਤੇ ਟੈਪ ਕਰੋ, ਫਿਰ “ਸਾਰੀਆਂ ਵਿੰਡੋ ਦਿਖਾਓ” ਚੁਣੋ।

ਹੋਰ ਐਪਾਂ ਦੇਖਣ ਲਈ ਸੱਜੇ ਪਾਸੇ ਸਵਾਈਪ ਕਰੋ। ਐਪ Exposé ਨੂੰ ਬੰਦ ਕਰਨ ਲਈ ਸਕਰੀਨ ’ਤੇ ਟੈਪ ਕਰੋ ਜਾਂ ਹੋਮ ਬਟਨ ਦਬਾਓ (ਹੋਮ ਬਟਨ ਵਾਲੇ iPad ’ਤੇ)।