iPad ’ਤੇ ਫ਼ਾਈਲਾਂ ਐਪ ਵਿੱਚ ਫ਼ਾਈਲਾਂ ਅਤੇ ਫ਼ੋਲਡਰਾਂ ਵਿੱਚ ਸੋਧ ਕਰੋ
ਤੁਸੀਂ iPad ’ਤੇ ਆਪਣੇ ਦਸਤਾਵੇਜ਼ਾਂ, ਚਿੱਤਰਾਂ, ਫ਼ੋਲਡਰਾਂ ਅਤੇ ਹੋਰ ਫ਼ਾਈਲਾਂ ਨੂੰ ਕਾਪੀ ਕਰ ਸਕਦੇ ਹੋ, ਮੂਵ ਕਰ ਸਕਦੇ ਹੋ, ਵਿਉਂਤ ਸਕਦੇ ਹੋ, ਸਾਂਝਾ ਕਰ ਸਕਦੇ ਹੋ ਅਤੇ ਡਿਲੀਟ ਕਰ ਸਕਦੇ ਹੋ।

ਦਸਤਾਵੇਜ਼ਾਂ ਨੂੰ ਸੋਧ ਕੇ ਮੁੜ-ਵਿਵਸਥਿਤ ਕਰੋ
ਕਿਸੇ ਫ਼ਾਈਲ ਨੂੰ ਸਹਾਇਕ ਦਸਤਾਵੇਜ਼ ਫ਼ਾਰਮੈਟ ਵਿੱਚ ਵੇਖਦਿਆਂ, ਤੁਸੀਂ ਦਸਤਾਵੇਜ਼ ਦੇ ਕੰਟੈਂਟਾਂ ਨੂੰ ਸੋਧ ਅਤੇ ਮੁੜ-ਵਿਵਸਥਿਤ ਕਰ ਸਕਦੇ ਹੋ।
ਆਪਣੇ iPad ‘ਤੇ ਫ਼ਾਈਲਾਂ ਐਪ
‘ਤੇ ਜਾਓ।ਤੁਸੀਂ ਜੋ ਦਸਤਾਵੇਜ਼ ਚਾਹੁੰਦੇ ਹੋ ਉਸ ਨੂੰ ਖੋਲ੍ਹੋ, ਉਸ ਦੇ ਸਿਰਲੇਖ ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਚੁਣੋ:
ਤਸਵੀਰਾਂ ਵਿੱਚ ਸੁਰੱਖਿਅਤ ਕਰੋ: ਦਸਤਾਵੇਜ਼ ਨੂੰ ਤਸਵੀਰਾਂ ਲਾਇਬ੍ਰੇਰੀ ਵਿੱਚ ਸੰਭਾਲੋ।
ਡੁਪਲੀਕੇਟ: ਦਸਤਾਵੇਜ਼ ਦੀ ਕਾਪੀ ਬਣਾਓ।
ਮੂਵ ਕਰੋ: ਦਸਤਾਵੇਜ਼ ਨੂੰ ਕਿਸੇ ਹੋਰ ਟਿਕਾਣੇ ’ਤੇ ਮੂਵ ਕਰੋ।
ਨਾਮ ਬਦਲੋ: ਦਸਤਾਵੇਜ਼ ਦਾ ਨਾਮ ਬਦਲੋ।
ਐਕਸਪੋਰਟ ਕਰੋ: ਫ਼ਾਈਲ ਦੀ ਕਾਪੀ ਨੂੰ ਵੱਖਰੇ ਫ਼ਾਈਲ ਫ਼ਾਰਮੈਟ ਵਿੱਚ ਸੰਭਾਲੋ।
ਪ੍ਰਿੰਟ ਕਰੋ: ਦਸਤਾਵੇਜ਼ ਪ੍ਰਿੰਟ ਕਰੋ
ਕਿਸੇ ਦਸਤਾਵੇਜ਼ ਨੂੰ ਮਾਰਕ ਅੱਪ ਕਰਨ ਲਈ
’ਤੇ ਟੈਪ ਕਰੋ।
ਕਿਸੇ ਦਸਤਾਵੇਜ਼ ਨੂੰ ਮੁੜ-ਵਿਵਸਥਿਤ ਕਰਨ ਲਈ, ਹਾਈਲਾਈਟ ਕੀਤੇ ਗਏ ਪੰਨੇ ਨੂੰ ਟੱਚ ਕਰ ਕੇ ਰੱਖੋ ਅਤੇ ਇਸ ਨੂੰ ਡ੍ਰੈਗ ਕਰ ਕੇ ਨਵੇਂ ਟਿਕਾਣੇ ’ਤੇ ਲੈ ਜਾਓ।
ਨੋਟ: ਸਾਰੇ ਦਸਤਾਵੇਜ਼ ਫਾਰਮੈਟ “ਫ਼ਾਈਲਾਂ” ਐਪ ਦੁਆਰਾ ਸਮਰਥਿਤ ਨਹੀਂ ਹਨ।
ਆਪਣੇ ਫ਼ੋਲਡਰਾਂ ਦੀ ਦਿੱਖ ਨੂੰ ਵਿਉਂਤਣਾ
ਤੁਸੀਂ ਆਪਣੇ ਫ਼ੋਲਡਰਾਂ ਵਿੱਚ ਰੰਗ ਅਤੇ ਆਈਕਨ ਸ਼ਾਮਲ ਕਰ ਸਕਦੇ ਹੋ ਤਾਂ ਜੋ ਉਹਨਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕੇ।
ਆਪਣੇ iPad ‘ਤੇ ਫ਼ਾਈਲਾਂ ਐਪ
‘ਤੇ ਜਾਓ।ਉਸ ਫ਼ੋਲਡਰ ਨੂੰ ਟੱਚ ਕਰ ਕੇ ਰੱਖੋ ਜਿਸ ਨੂੰ ਤੁਸੀਂ ਵਿਉਂਤਣਾ ਚਾਹੁੰਦੇ ਹੋ, ਫਿਰ “ਫ਼ੋਲਡਰ ਅਤੇ ਟੈਗ ਵਿਉਂਤੋ” ਨੂੰ ਚੁਣੋ।
ਟੈਗ ’ਤੇ ਟੈਪ ਕਰੋ, ਕੋਈ ਰੰਗ ਚੁਣੋ, ਫਿਰ
’ਤੇ ਟੈਪ ਕਰੋ।ਫ਼ੋਲਡਰ ਵਿੱਚ ਇਮੋਜੀ ਜੋੜਨ ਲਈ ਆਈਕਨ ਚੁਣੋ ਜਾਂ ਇਮੋਜੀ ’ਤੇ ਟੈਪ ਕਰੋ।
ਫ਼ੋਲਡਰ ਵਿੱਚੋਂ ਆਈਕਨ ਨੂੰ ਹਟਾਉਣ ਲਈ, ਆਈਕਨਾਂ ਦੇ ਹੇਠਾਂ “ਸਾਫ਼ ਕਰੋ” ’ਤੇ ਟੈਪ ਕਰੋ।
ਆਈਕਨ, ਸੂਚੀ ਜਾਂ ਕਾਲਮ ਦ੍ਰਿਸ਼ ਵਿੱਚ ਬਦਲੋ
ਤੁਸੀਂ iPad ’ਤੇ ਕਿਸੇ ਖੁੱਲ੍ਹੇ ਟਿਕਾਣੇ ਜਾਂ ਫ਼ੋਲਡਰ ਵਿੱਚ ਫ਼ਾਈਲਾਂ ਦੇ ਆਪਣੇ ਦ੍ਰਿਸ਼ ਨੂੰ ਬਦਲ ਸਕਦੇ ਹੋ।

ਆਪਣੇ iPad ‘ਤੇ ਫ਼ਾਈਲਾਂ ਐਪ
‘ਤੇ ਜਾਓ।ਸਕਰੀਨ ਦੇ ਸਿਖਰ ’ਤੇ ਦਿੱਤੇ ਕਿਸੇ ਟਿਕਾਣੇ ’ਤੇ ਟੈਪ ਕਰੋ—ਹਾਲੀਆ, ਸਾਂਝਾ ਕਰੋ ਜਾਂ ਬ੍ਰਾਊਜ਼ ਕਰੋ—ਜਾਂ
’ਤੇ ਟੈਪ ਕਰੋ, ਫਿਰ ਸਾਈਡਬਾਰ ਵਿੱਚ ਕਿਸੇ ਟਿਕਾਣੇ ’ਤੇ ਟੈਪ ਕਰੋ।
,
ਜਾਂ
’ਤੇ ਟੈਪ ਕਰੋ, ਫਿਰ ਫ਼ਾਈਲਾਂ ਨੂੰ ਦੇਖਣ ਦਾ ਤਰੀਕਾ ਚੁਣੋ।ਸੂਚੀ ਦ੍ਰਿਸ਼ ਵਿੱਚ ਕਿਸੇ ਫ਼ਾਈਲ ਦਰਜਾਬੰਦੀ ਨੂੰ ਵਿੱਚ ਡੂੰਘਾਈ ਨਾਲ ਦੇਖਣ ਲਈ, ਕਿਸੇ ਫ਼ੋਲਡਰ ਦਾ ਵਿਸਤਾਰ ਕਰਨ ਲਈ ਉਸਦੇ ਅੱਗੇ ਦਿੱਤੇ
’ਤੇ ਟੈਪ ਕਰੋ।ਕਾਲਮ ਦ੍ਰਿਸ਼ ਵਿੱਚ ਕਿਸੇ ਫ਼ੋਲਡਰ ਦਰਜਾਬੰਦੀ ਵਿੱਚ ਡੂੰਘਾਈ ਨਾਲ ਦੇਖਣ ਲਈ, ਸਭ ਤੋਂ ਸੱਜੇ ਪਾਸੇ ਵਾਲੇ ਕਾਲਮ ਵਿੱਚ ਕਿਸੇ ਆਈਟਮ ’ਤੇ ਟੈਪ ਕਰੋ। ਕਿਸੇ ਫ਼ਾਈਲ ਦੀ ਪੂਰਵ-ਝਲਕ ਉਸਦੇ ਮੈਟਾਡੇਟਾ (ਜਿਵੇਂ ਕਿ ਉਸਦੀ ਕਿਸਮ, ਆਕਾਰ ਅਤੇ ਬਣਾਉਣ ਦੀ ਮਿਤੀ) ਦੇ ਨਾਲ ਦੇਖਣ ਲਈ, ਕਾਲਮ ਦ੍ਰਿਸ਼ ਵਿੱਚ ਫ਼ਾਈਲ ’ਤੇ ਟੈਪ ਕਰੋ। (ਜੇਕਰ ਪੂਰਵ-ਝਲਕ ਸਭ ਤੋਂ ਸੱਜੇ ਕਾਲਮ ਵਿੱਚ ਦਿਖਾਈ ਨਹੀਂ ਦਿੰਦਾ, ਤਾਂ ਖੱਬੇ ਪਾਸੇ ਸਵਾਈਪ ਕਰੋ।) ਫ਼ਾਈਲ ਦੇਖਣ ਅਤੇ ਇਸ ਨੂੰ ਛੱਡੇ ਬਿਨਾਂ ਇਸ ਉੱਤੇ ਵੱਖ-ਵੱਖ ਕਾਰਵਾਈਆਂ ਕਰਨ ਲਈ, ਫ਼ਾਈਲ ਪੂਰਵ-ਝੱਲਣ ਦੇ ਹੇਠਾਂ “ਖੋਲ੍ਹੋ” ’ਤੇ ਟੈਪ ਕਰੋ।
ਆਸਾਨ ਐਕਸੈੱਸ ਲਈ ਕਿਸੇ ਫ਼ੋਲਡਰ ਨੂੰ Dock ’ਤੇ ਮੂਵ ਕਰਨਾ
ਤੁਸੀਂ ਅਕਸਰ ਐਕਸੈੱਸ ਕੀਤੇ ਜਾਣ ਵਾਲੇ ਫ਼ੋਲਡਰ ਨੂੰ ਲੱਭਣਾ ਅਤੇ ਖੋਲ੍ਹਣਾ ਆਸਾਨ ਬਣਾਉਣ ਲਈ ਇਸ ਨੂੰ Dock ਵਿੱਚ ਮੂਵ ਕਰ ਸਕਦੇ ਹੋ।
ਆਪਣੇ iPad ‘ਤੇ ਫ਼ਾਈਲਾਂ ਐਪ
‘ਤੇ ਜਾਓ।ਜਿਸ ਫ਼ੋਲਡਰ ਨੂੰ ਤੁਸੀਂ ਮੂਵ ਕਰਨਾ ਚਾਹੁੰਦੇ ਹੋ, ਉਸ ਨੂੰ ਉਦੋਂ ਤੱਕ ਛੋਹ ਕੇ ਰੱਖੋ ਜਦੋਂ ਤੱਕ ਇੱਕ ਮੈਨਿਊ ਨਾ ਖੁੱਲ੍ਹ ਜਾਵੇ।
ਮੈਨਿਊ ਵਿੱਚ “ਇਸ ਵਿੱਚ ਜੋੜੋ” ਨੂੰ ਚੁਣੋ, ਫਿਰ Dock ’ਤੇ ਟੈਪ ਕਰੋ।
ਤੁਸੀਂ Dock ਵਿੱਚ ਫ਼ੋਲਡਰ ਦਾ ਵਿਸਤਾਰ ਕਰਨ ਅਤੇ ਇਸ ਵਿੱਚ ਫ਼ਾਈਲਾਂ ਦੇਖਣ ਲਈ ਇਸ ’ਤੇ ਟੈਪ ਕਰ ਸਕਦੇ ਹੋ। ਕਿਸੇ ਐਪ ਵਿੱਚ ਫ਼ੋਲਡਰ ਤੋਂ ਫ਼ਾਈਲ ਖੋਲ੍ਹਣ ਲਈ, ਫ਼ਾਈਲ ਨੂੰ Dock ਵਿੱਚ ਐਪ ’ਤੇ ਡ੍ਰੈਗ ਕਰੋ ਜਾਂ ਜੇਕਰ ਐਪ ਪਹਿਲਾਂ ਤੋਂ ਖੁੱਲ੍ਹੀ ਹੈ, ਤਾਂ ਸਿੱਧਾ ਐਪ ਦੀ ਵਿੰਡੋ ਵਿੱਚ ਡ੍ਰੈਗ ਕਰੋ। ਉਦਾਹਰਨ ਲਈ, ਜੇਕਰ ਤੁਹਾਡੇ ਕੋਲ ਸੁਨੇਹੇ ਐਪ ਖੁੱਲ੍ਹੀ ਹੈ, ਤਾਂ ਤੁਸੀਂ ਕਿਸੇ ਫ਼ੋਲਡਰ ਤੋਂ ਸਿੱਧਾ ਕਿਸੇ ਫ਼ਾਈਲ ਨੂੰ ਉਸ ਗੱਲਬਾਤ ਵਿੱਚ ਡ੍ਰੈਗ ਕਰ ਸਕਦੇ ਹੋ ਜਿਸ ਨੂੰ ਤੁਸੀਂ ਖੋਲ੍ਹਿਆ ਹੈ।
ਸਾਈਡਬਾਰ ਨੂੰ ਮੁੜ-ਵਿਵਸਥਿਤ ਕਰਨਾ
ਆਪਣੇ iPad ‘ਤੇ ਫ਼ਾਈਲਾਂ ਐਪ
‘ਤੇ ਜਾਓ।ਸਾਈਡਬਾਰ ਦਿਖਾਉਣ ਲਈ
’ਤੇ ਟੈਪ ਕਰੋ।ਸਾਈਡਬਾਰ ਦੇ ਸਿਖਰ ’ਤੇ
’ਤੇ ਟੈਪ ਕਰੋ, ਸਾਈਡਬਾਰ ਵਿੱਚ ਸੋਧ ਕਰੋ ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:ਟਿਕਾਣਾ ਲੁਕਾਓ: ਟਿਕਾਣਾ ਬੰਦ ਕਰੋ।
ਟੈਗ ਡਿਲੀਟ ਕਰੋ ਅਤੇ ਇਸ ਨੂੰ ਸਾਰੀਆਂ ਆਈਟਮਾਂ ਵਿੱਚੋਂ ਹਟਾਓ: ਟੈਗ ਦੇ ਅੱਗੇ
’ਤੇ ਟੈਪ ਕਰੋ। (ਫ਼ਾਈਲ ਜਾਂ ਫ਼ੋਲਡਰ ਨੂੰ ਟੈਗ ਕਰੋ ਨੂੰ ਦੇਖੋ।)ਮਨਪਸੰਦਾਂ ਦੀ ਸੂਚੀ ਵਿੱਚੋਂ ਆਈਟਮ ਨੂੰ ਹਟਾਓ: ਆਈਟਮ ਦੇ ਅੱਗੇ
’ਤੇ ਟੈਪ ਕਰੋ। (ਫ਼ੋਲਡਰ ਨੂੰ ਮਨਪਸੰਦ ਵਜੋਂ ਚਿੰਨ੍ਹਿਤ ਕਰੋ ਨੂੰ ਦੇਖੋ।)ਆਈਟਮ ਦਾ ਕ੍ਰਮ ਬਦਲੋ:
ਨੂੰ ਟੱਚ ਕਰ ਕੇ ਰੱਖੋ, ਫਿਰ ਇਸ ਨੂੰ ਡ੍ਰੈਗ ਕਰ ਕੇ ਨਵੀਂ ਸਥਿਤੀ ‘ਤੇ ਲੈ ਜਾਓ।
ਕੋਈ ਫ਼ਾਈਲ ਜਾਂ ਫ਼ੋਲਡਰ ਡਿਲੀਟ ਕਰਨਾ
ਆਪਣੇ iPad ‘ਤੇ ਫ਼ਾਈਲਾਂ ਐਪ
‘ਤੇ ਜਾਓ।ਉਸ ਫ਼ਾਈਲ ਜਾਂ ਫ਼ੋਲਡਰ ਦਾ ਪਤਾ ਲਗਾਓ, ਜਿਸ ਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ।
ਆਈਟਮ ਨੂੰ ਟੱਚ ਕਰ ਕੇ ਰੱਖੋ, ਫਿਰ ”ਡਿਲੀਟ ਕਰੋ” ’ਤੇ ਟੈਪ ਕਰੋ।