AutoMix

AutoMix ਗੀਤਾਂ ਵਿਚਕਾਰ ਸਹਿਜੇ ਹੀ ਟ੍ਰਾਂਜ਼ੀਸ਼ਨ ਕਰਦਾ ਹੈ, ਜਿਵੇਂ ਕਿ DJ ਕਰਦਾ ਹੈ। AutoMix, Apple ਸਿਲੀਕੋਨ ਵਾਲੇ iPhone, iPad, Mac ’ਤੇ ਅਤੇ iOS 26, iPadOS 26, macOS Tahoe, visionOS 26 ਜਾਂ ਬਾਅਦ ਦੇ ਸੰਸਕਰਨ ਵਾਲੇ Apple Vision Pro ’ਤੇ Apple Music ਕੈਟਾਲੌਗ ਨਾਲ ਕੰਮ ਕਰਦਾ ਹੈ।

AutoMix ਸੰਗੀਤ ਦੇ ਆਧਾਰ ’ਤੇ ਆਟੋਮੈਟਿਕਲੀ ਸਭ ਤੋਂ ਵਧੀਆ ਟ੍ਰਾਂਜ਼ੀਸ਼ਨ ਦੀ ਚੋਣ ਕਰਦਾ ਹੈ। ਉਦਾਹਰਨ ਲਈ, AutoMix ਕਿਸੇ ਟ੍ਰੈਕ ਦੇ ਸ਼ੁਰੂ ਅਤੇ ਅੰਤ ਵਿੱਚ ਚੁੱਪੀ ਨੂੰ ਹਟਾ ਸਕਦਾ ਹੈ ਜਾਂ ਉਚਿਤ ਹੋਣ ’ਤੇ ਵਧੇਰੇ ਗੁੰਝਲਦਾਰ ਟ੍ਰਾਂਜ਼ੀਸ਼ਨ ਦੀ ਬਜਾਏ ਇੱਕ ਸਧਾਰਨ ਕ੍ਰਾਸਫ਼ੇਡ ਕਰ ਸਕਦਾ ਹੈ।

ਨੋਟ: ਐਲਬਮਾਂ ਅਤੇ ਕੁਝ ਸ਼ੈਲੀਆਂ ਬਿਨਾਂ ਟ੍ਰਾਂਜ਼ੀਸ਼ਨ ਦੇ ਚੱਲਣਗੀਆਂ।

AutoMix ਡਿਫ਼ੌਲਟ ਤੌਰ ’ਤੇ ਚਾਲੂ ਹੈ। ਤੁਸੀਂ ਇਸ ਨੂੰ ਕਤਾਰ ਵਿੱਚ ਜਾਂ ਸੈਟਿੰਗਾਂ ਵਿੱਚ ਬੰਦ ਕਰ ਸਕਦੇ ਹੋ।