ਆਪਣੇ iPad ’ਤੇ Wi-Fi ਨੂੰ ਚਾਲੂ ਕਰੋ

ਸੈਟਿੰਗਾਂ  > Wi-Fi ’ਤੇ ਜਾਓ, ਫਿਰ Wi-Fi ਚਾਲੂ ਕਰੋ।

ਨੈੱਟਵਰਕ ਨਾਲ ਜੁੜਨ ਲਈ, ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ’ਤੇ ਟੈਪ ਕਰੋ:

  • ਨੈੱਟਵਰਕ: ਲੋੜ ਪੈਣ ’ਤੇ ਪਾਸਵਰਡ ਭਰੋ।

  • ਹੋਰ: ਲੁਕਵੇਂ ਨੈੱਟਵਰਕ ਨਾਲ ਜੁੜੋ। ਲੁਕਵੇਂ ਨੈੱਟਵਰਕ ਦਾ ਨਾਮ, ਸੁਰੱਖਿਆ ਕਿਸਮ ਅਤੇ ਪਾਸਵਰਡ ਭਰੋ।

ਜੇਕਰ ਸਕਰੀਨ ਦੇ ਸਿਖਰ ’ਤੇ Wi-Fi ਆਈਕਨ ਦਿਖਾਈ ਦਿੰਦਾ ਹੈ, ਤਾਂ iPad Wi-Fi ਨੈੱਟਵਰਕ ਨਾਲ ਕਨੈਕਟ ਹੈ। (ਇਸ ਦੀ ਤਸਦੀਕ ਕਰਨ ਲਈ, ਵੈੱਬ ਪੰਨਾ ਦੇਖਣ ਲਈ Safari ਖੋਲ੍ਹੋ।) ਜਦੋਂ ਤੁਸੀਂ ਉਸੇ ਟਿਕਾਣੇ ’ਤੇ ਵਾਪਸ ਜਾਂਦੇ ਹੋ, ਤਾਂ iPad ਮੁੜ ਕਨੈਕਟ ਹੋ ਜਾਂਦਾ ਹੈ।