iPad ਨਾਲ ਇੰਟਰੈਕਟ ਕਰਨ ਲਈ ਮੁੱਢਲੇ ਜੈਸਚਰ ਸਿੱਖਣਾ

ਟੈਪ, ਟੱਚ ਕਰ ਕੇ ਰੱਖਣ, ਸਵਾਈਪ, ਸਕ੍ਰੌਲ ਅਤੇ ਜ਼ੂਮ ਵਰਗੇ ਕੁਝ ਸਧਾਰਨ ਜੈਸਚਰ ਦੀ ਵਰਤੋਂ ਕਰ ਕੇ iPad ਅਤੇ ਇਸ ਦੀਆਂ ਐਪਾਂ ਨੂੰ ਕੰਟਰੋਲ ਕਰੋ।

ਚਿੰਨ੍ਹ

ਜੈਸਚਰ

“ਟੈਪ” ਦੇ ਜੈਸਚਰ ਨੂੰ ਦਰਸਾਉਂਦਾ ਆਈਕਨ।

ਟੈਪ ਕਰਨਾ: ਸਕਰੀਨ ‘ਤੇ ਦਿੱਤੀ ਆਈਟਮ ਨੂੰ ਇੱਕ ਉਂਗਲ ਨਾਲ ਟੱਚ ਕਰੋ। ਉਦਾਹਰਨ ਲਈ, ਕੋਈ ਐਪ ਖੋਲ੍ਹਣ ਲਈ, ਹੋਮ ਸਕਰੀਨ ‘ਤੇ ਇਸ ਦੇ ਆਈਕਨ ’ਤੇ ਟੈਪ ਕਰੋ।

“ਟੱਚ ਕਰ ਕੇ ਰੱਖਣ” ਦੇ ਜੈਸਚਰ ਨੂੰ ਦਰਸਾਉਂਦਾ ਆਈਕਨ।

ਟੱਚ ਕਰ ਕੇ ਰੱਖਣਾ: ਕੁਝ ਵਾਪਰਨ ਤੱਕ ਸਕਰੀਨ ‘ਤੇ ਦਿੱਤੀ ਆਈਟਮ ਨੂੰ ਦਬਾਓ। ਉਦਾਹਰਣ ਲਈ, ਜੇਕਰ ਤੁਸੀਂ ਹੋਮ ਸਕਰੀਨ ਦੇ ਵਾਲਪੇਪਰ ਨੂੰ ਟੱਚ ਕਰ ਕੇ ਰੱਖਦੇ ਹੋ, ਤਾਂ ਐਪ ਆਈਕਨ ਹਿੱਲਣ ਲੱਗ ਜਾਂਦੇ ਹਨ।

“ਸਵਾਈਪ” ਦੇ ਜੈਸਚਰ ਨੂੰ ਦਰਸਾਉਂਦਾ ਆਈਕਨ।

ਸਵਾਈਪ ਕਰਨਾ: ਇੱਕ ਉਂਗਲੀ ਨੂੰ ਸਕਰੀਨ ‘ਤੇ ਤੇਜ਼ੀ ਨਾਲ ਮੂਵ ਕਰੋ। ਉਦਾਹਰਨ ਲਈ, ਹੋਰ ਐਪਾਂ ਦੇਖਣ ਲਈ ਹੋਮ ਸਕਰੀਨ ’ਤੇ ਖੱਬੇ ਪਾਸੇ ਵੱਲ ਸਵਾਈਪ ਕਰੋ।

“ਸਕ੍ਰੌਲ” ਦੇ ਜੈਸਚਰ ਨੂੰ ਦਰਸਾਉਂਦਾ ਆਈਕਨ।

ਸਕ੍ਰੌਲ ਕਰਨਾ: ਇੱਕ ਉਂਗਲੀ ਨੂੰ ਬਿਨਾਂ ਚੁੱਕੇ ਸਕਰੀਨ ‘ਤੇ ਮੂਵ ਕਰੋ। ਉਦਾਹਰਨ ਲਈ, ਤਸਵੀਰਾਂ ਵਿੱਚ, ਹੋਰ ਦੇਖਣ ਲਈ ਤੁਸੀਂ ਸੂਚੀ ਨੂੰ ਉੱਪਰ ਜਾਂ ਥੱਲੇ ਨੂੰ ਡ੍ਰੈਗ ਕਰ ਸਕਦੇ ਹੋ। ਜਲਦੀ ਸਕ੍ਰੌਲ ਕਰਨ ਲਈ ਸਵਾਈਪ ਕਰਨਾ; ਸਕ੍ਰੌਲ ਕਰਨਾ ਰੋਕਣ ਲਈ ਸਕਰੀਨ ਨੂੰ ਟੱਚ ਕਰੋ।

“ਜ਼ੂਮ” ਦੇ ਜੈਸਚਰ ਨੂੰ ਦਰਸਾਉਂਦਾ ਆਈਕਨ।

ਜ਼ੂਮ ਕਰਨਾ: ਦੋ ਉਂਗਲਾਂ ਨੂੰ ਸਕਰੀਨ ‘ਤੇ ਇੱਕ-ਦੂਜੀ ਦੇ ਨੇੜੇ ਰੱਖੋ। ਜ਼ੂਮ ਇਨ ਕਰਨ ਲਈ ਉਹਨਾਂ ਨੂੰ ਫੈਲਾਓ ਜਾਂ ਜ਼ੂਮ ਆਊਟ ਕਰਨ ਲਈ ਉਹਨਾਂ ਨੂੰ ਇੱਕ-ਦੂਜੀ ਵੱਲ ਲਿਆਓ।

ਤੁਸੀਂ ਕਿਸੇ ਤਸਵੀਰ ਜਾਂ ਵੈੱਬਪੰਨੇ ‘ਤੇ ਦੋ ਵਾਰ ਟੈਪ ਕਰ ਕੇ ਵੀ ਜ਼ੂਮ ਇਨ ਕਰ ਸਕਦੇ ਹੋ ਅਤੇ ਦੋ ਵਾਰ ਟੈਪ ਕਰ ਕੇ ਜ਼ੂਮ ਆਊਟ ਕਰ ਸਕਦੇ ਹੋ।

ਨਕਸ਼ੇ ਵਿੱਚ, ਦੋ ਵਾਰ ਟੈਪ ਕਰ ਕੇ ਰੱਖੋ, ਫਿਰ ਜ਼ੂਮ ਇਨ ਕਰਨ ਲਈ ਉੱਪਰ ਵੱਲ ਡ੍ਰੈਗ ਕਰੋ ਜਾਂ ਜ਼ੂਮ ਆਊਟ ਕਰਨ ਲਈ ਥੱਲੇ ਵੱਲ ਡ੍ਰੈਗ ਕਰੋ।

ਜੇਕਰ ਤੁਸੀਂ Magic Trackpad ਜਾਂ Magic Mouse ਦੀ ਵਰਤੋਂ ਕਰ ਰਹੇ ਹੋ, ਤਾਂ ਆਪਣੇ ਟ੍ਰੈਕਪੈਡ ਜਾਂ ਮਾਊਸ ’ਤੇ ਕੰਮ ਕਰਨ ਵਾਲੇ ਜੈਸਚਰਾਂ ਲਈ iPad ਲਈ ਟ੍ਰੈਕਪੈਡ ਜੈਸਚਰ ਜਾਂ iPad ਲਈ ਮਾਊਸ ਐਕਸ਼ਨ ਅਤੇ ਜੈਸਚਰ ਨੂੰ ਦੇਖੋ।