iPad ਅਤੇ ਹੋਰ Apple ਡਿਵਾਈਸਾਂ ਵਿਚਕਾਰ ਕਾਪੀ ਅਤੇ ਪੇਸਟ ਕਰਨਾ

ਤੁਸੀਂ ਆਪਣੇ ਕਿਸੇ ਇੱਕ Apple ਡਿਵਾਈਸ ਵਿੱਚੋਂ ਕੰਟੈਂਟ ਕਾਪੀ ਕਰ ਕੇ ਦੂਜੇ ਡਿਵਾਈਸ ’ਤੇ ਪੇਸਟ ਕਰਨ ਲਈ ਯੂਨੀਵਰਸਲ ਕਲਿੱਪਬੋਰਡ ਨਾਮ ਦੇ ਫ਼ੀਚਰ ਦੀ ਵਰਤੋਂ ਕਰ ਸਕਦੇ ਹੋ। ਉਦਾਹਰਨ ਲਈ, ਤੁਸੀਂ ਆਪਣੇ iPad ਵਿੱਚੋਂ ਟੈਕਸਟ ਕਾਪੀ ਕਰ ਕੇ ਆਪਣੇ iPhone ਵਿੱਚ ਕਿਸੇ ਨੋਟ ’ਚ ਪੇਸਟ ਕਰ ਸਕਦੇ ਹੋ ਜਾਂ ਆਪਣੇ iPad ਦੇ Safari ਵੈੱਬਪੰਨੇ ਵਿੱਚੋਂ ਕੋਈ ਕੋਈ ਚਿੱਤਰ ਕਾਪੀ ਕਰ ਕੇ ਆਪਣੇ Mac ਦੇ ਕਿਸੇ ਈਮੇਲ ਸੁਨੇਹੇ ਵਿੱਚ ਇਸਨੂੰ ਪੇਸਟ ਕਰ ਸਕਦੇ ਹੋ।

ਤੁਸੀਂ ਆਪਣੇ iPhone, iPad ਜਾਂ Mac ਨਾਲ ਯੂਨੀਵਰਸਲ ਕੀਬੋਰਡ ਦੀ ਵਰਤੋਂ ਕਰ ਸਕਦੇ ਹੋ।

ਸ਼ੁਰੂ ਕਰਨ ਤੋਂ ਪਹਿਲਾਂ

ਹੇਠ ਲਿਖੀਆਂ ਗੱਲਾਂ ਨੂੰ ਯਕੀਨੀ ਬਣਾਓ:

ਜੇਕਰ ਤੁਸੀਂ VPN ਦੀ ਵਰਤੋਂ ਕਰ ਰਹੇ ਹੋ, ਤਾਂ ਯਕੀਨੀ ਬਣਾਓ ਕਿ ਇਸ ਦੀ ਕੌਨਫ਼ਿਗਰੇਸ਼ਨ ਸਥਾਨਕ ਨੈੱਟਵਰਕਿੰਗ ਨੂੰ ਨਹੀਂ ਰੋਕਦੀ ਹੈ ਕਿਉਂਕਿ ਇਸ ਨਾਲ ਕੁਝ ਕੰਟੀਨਿਊਟੀ ਫ਼ੀਚਰਾਂ ਵਿੱਚ ਰੁਕਾਵਟ ਆ ਸਕਦੀ ਹੈ।

ਆਪਣੇ iPad ਅਤੇ ਹੋਰ ਡਿਵਾਈਸਾਂ ਵਿਚਕਾਰ ਕਾਪੀ ਅਤੇ ਪੇਸਟ ਕਰੋ

ਯੂਨੀਵਰਸਲ ਕਲਿੱਪਬੋਰਡ ਕੋਈ ਵੱਖਰਾ ਫ਼ੀਚਰ ਨਹੀਂ ਹੈ। ਇਹ ਤੁਹਾਡੇ iPad ਦੇ ਆਮ ਕਾਪੀ ਅਤੇ ਪੇਸਟ ਵਾਂਗ ਕੰਮ ਕਰਦਾ ਹੈ, ਸਿਵਾਏ ਇਸ ਦੇ ਕਿ ਜਦੋਂ ਤੁਸੀਂ ਯੂਨੀਵਰਸਲ ਕਲਿੱਪਬੋਰਡ ਨਾਲ ਪੇਸਟ ਕਰਦੇ ਹੋ, ਤਾਂ ਇਸ ਦੀ ਮਦਦ ਨਾਲ ਤੁਸੀਂ iPhone ਜਾਂ Mac ਵਰਗੇ ਆਪਣੇ ਦੂਜੇ Apple ਡਿਵਾਈਸਾਂ ’ਤੇ ਵੀ ਪੇਸਟ ਕਰ ਸਕਦੇ ਹੋ।

  1. ਆਪਣੇ iPad ਵਿੱਚੋਂ ਕੋਈ ਟੈਕਸਟ ਜਾਂ ਚਿੱਤਰ ਚੁਣੋ, ਫਿਰ “ਕਾਪੀ ਕਰੋ” ’ਤੇ ਟੈਪ ਕਰੋ।

  2. ਆਪਣੇ ਦੂਜੇ ਡਿਵਾਈਸ ’ਤੇ, ਜਿੱਥੇ ਤੁਸੀਂ ਟੈਕਸਟ ਜਾਂ ਚਿੱਤਰ ਨੂੰ ਪੇਸਟ ਕਰਨਾ ਹੈ, ਜਾਂ ਤਾਂ ਉੱਥੇ ਟੈਪ ਕਰੋ (ਦੂਜੇ iPad ਜਾਂ iPhone ’ਤੇ) ਜਾਂ ਉੱਥੇ ਕਲਿੱਕ ਕਰੋ (Mac ’ਤੇ), ਫਿਰ “ਪੇਸਟ ਕਰੋ” ’ਤੇ ਟੈਪ ਕਰੋ ਜਾਂ ਕਲਿੱਕ ਕਰੋ। ਤੁਸੀਂ ਕੀਬੋਰਡ ਸ਼ੌਰਟਕੱਟਾਂ ਦੀ ਵਰਤੋਂ ਵੀ ਕਰ ਸਕਦੇ ਹੋ।

    ਆਪਣੇ iPhone, iPad ਜਾਂ Mac ’ਤੇ ਕਾਪੀ ਜਾਂ ਪੇਸਟ ਕਰਨ ਬਾਰੇ ਵਧੇਰੇ ਜਾਣਨ ਲਈ, iPhone ਜਾਂ iPad ’ਤੇ ਕਾਪੀ ਅਤੇ ਪੇਸਟ ਕਿਵੇਂ ਕਰਨਾ ਹੈ ਜਾਂ Mac ’ਤੇ ਕਾਪੀ ਅਤੇ ਪੇਸਟ ਕਿਵੇਂ ਕਰਨਾ ਹੈ ਨੂੰ ਦੇਖੋ।

    ਨੋਟ: ਜਦੋਂ ਤੁਸੀਂ ਕੰਟੈਂਟ ਨੂੰ ਕਾਪੀ ਕਰਦੇ ਹੋ, ਤਾਂ ਇਹ ਕੁਝ ਸਮੇਂ ਲਈ ਤੁਹਾਡੇ ਕਲਿੱਪਬੋਰਡ ’ਤੇ ਉਪਲਬਧ ਹੁੰਦਾ ਹੈ।

iPhone ਜਾਂ iPad ’ਤੇ ਕਾਪੀ ਅਤੇ ਪੇਸਟ ਕਿਵੇਂ ਕਰਨਾ ਹੈ

  • ਟੈਕਸਟ ਚੁਣੋ ਅਤੇ ਕਾਪੀ ਕਰੋ: ਕਿਸੇ ਸ਼ਬਦ ਦੀ ਚੋਣ ਕਰਨ ਲਈ ਇੱਕ ਉਂਗਲੀ ਨਾਲ ਦੋ ਵਾਰ ਟੈਪ ਕਰੋ ਜਾਂ ਪੈਰਾਗ੍ਰਾਫ਼ ਦੀ ਚੋਣ ਕਰਨ ਲਈ ਇੱਕ ਉਂਗਲੀ ਨਾਲ ਤਿੰਨ ਵਾਰ ਟੈਪ ਕਰੋ। (ਤੁਸੀਂ ਆਪਣੀ ਚੋਣ ਨੂੰ ਅਡਜਸਟ ਕਰਨ ਲਈ ਗ੍ਰੈਬ ਪੁਆਇੰਟਾਂ ਨੂੰ ਵੀ ਮੂਵ ਕਰ ਸਕਦੇ ਹੋ।) ਫਿਰ “ਕਾਪੀ ਕਰੋ” ‘ਤੇ ਟੈਪ ਕਰੋ।

  • ਕੋਈ ਚਿੱਤਰ ਚੁਣੋ ਅਤੇ ਕਾਪੀ ਕਰੋ: ਚਿੱਤਰ ਦੀ ਚੋਣ ਕਰਨ ਲਈ ਟੱਚ ਕਰ ਕੇ ਰੱਖੋ, ਫਿਰ “ਕਾਪੀ ਕਰੋ” ’ਤੇ ਟੈਪ ਕਰੋ।

  • ਟੈਕਸਟ ਜਾਂ ਚਿੱਤਰ ਨੂੰ ਪੇਸਟ ਕਰੋ: ਉੱਥੇ ਟੈਪ ਕਰੋ ਜਿੱਥੇ ਤੁਸੀਂ ਟੈਕਸਟ ਜਾਂ ਚਿੱਤਰ ਨੂੰ ਪੇਸਟ ਕਰਨਾ ਚਾਹੁੰਦੇ ਹੋ, ਫਿਰ “ਪੇਸਟ ਕਰੋ” ’ਤੇ ਟੈਪ ਕਰੋ।

ਤੁਹਾਨੂੰ ਕਾਪੀ ਅਤੇ ਪੇਸਟ ਕਰਨ ਦੀ ਆਗਿਆ ਦੇਣ ਵਾਲੇ ਵਧੇਰੇ ਜੈਸਚਰਾਂ ਬਾਰੇ ਜਾਣਨ ਲਈ,iPhone ‘ਤੇ ਟੈਕਸੀ ਚੁਣੋ, ਕੱਟ ਕਰੋ, ਕਾਪੀ ਕਰੋ ਅਤੇ ਪੇਸਟ ਕਰੋ ਅਤੇ iPad ‘ਤੇ ਟੈਕਸੀ ਚੁਣੋ, ਕੱਟ ਕਰੋ, ਕਾਪੀ ਕਰੋ ਅਤੇ ਪੇਸਟ ਕਰੋ ਦੇਖੋ।

Mac ’ਤੇ ਕਾਪੀ ਅਤੇ ਪੇਸਟ ਕਿਵੇਂ ਕਰਨਾ ਹੈ

  • ਟੈਕਸਟ ਜਾਂ ਚਿੱਤਰ ਚੁਣੋ: ਆਪਣੇ ਪੁਆਇੰਟਰ ਨਾਲ, ਉਹ ਟੈਕਸਟ ਜਾਂ ਚਿੱਤਰ ਚੁਣੋ ਜਿਸ ਨੂੰ ਤੁਸੀਂ ਕਾਪੀ ਕਰਨਾ ਚਾਹੁੰਦੇ ਹੋ।

  • ਟੈਕਸਟ ਜਾਂ ਚਿੱਤਰ ਕਾਪੀ ਕਰੋ: ਕਮਾਂਡ-C ਦਬਾਓ ਜਾਂ ਮੈਨਿਊ ਬਾਰ ਵਿੱਚੋਂ ਸੰਪਾਦਨ ਕਰੋ > ਕਾਪੀ ਕਰੋ ਨੂੰ ਚੁਣੋ।

  • ਟੈਕਸਟ ਜਾਂ ਚਿੱਤਰ ਨੂੰ ਪੇਸਟ ਕਰੋ: ਆਪਣੇ ਪੁਆਇੰਟਰ ਨੂੰ ਉੱਥੇ ਮੂਵ ਕਰੋ, ਜਿੱਥੇ ਤੁਸੀਂ ਟੈਕਸਟ ਜਾਂ ਚਿੱਤਰ ਨੂੰ ਪੇਸਟ ਕਰਨਾ ਚਾਹੁੰਦੇ ਹੋ ਅਤੇ ਕਲਿੱਕ ਕਰੋ, ਫਿਰ ਕਮਾਂਡ-V ਦਬਾਓ ਜਾਂ ਮੈਨਿਊ ਬਾਰ ਵਿੱਚੋਂ ਸੋਧ ਕਰੋ > ਪੇਸਟ ਕਰੋ ਨੂੰ ਚੁਣੋ।

ਤੁਹਾਨੂੰ ਕਾਪੀ ਅਤੇ ਪੇਸਟ ਕਰਨ ਦੀ ਆਗਿਆ ਦੇਣ ਵਾਲੇ ਵਧੇਰੇ ਜੈਸਚਰਾਂ ਬਾਰੇ ਜਾਣਨ ਲਈ,iPhone ‘ਤੇ ਟੈਕਸੀ ਚੁਣੋ, ਕੱਟ ਕਰੋ, ਕਾਪੀ ਕਰੋ ਅਤੇ ਪੇਸਟ ਕਰੋ ਅਤੇ iPad ‘ਤੇ ਟੈਕਸੀ ਚੁਣੋ, ਕੱਟ ਕਰੋ, ਕਾਪੀ ਕਰੋ ਅਤੇ ਪੇਸਟ ਕਰੋ ਦੇਖੋ।

ਜੇਕਰ ਯੂਨੀਵਰਸਲ ਕਲਿੱਪਬੋਰਡ ਕੰਮ ਨਹੀਂ ਕਰ ਰਿਹਾ

  • ਯਕੀਨੀ ਬਣਾਓ ਕਿ ਤੁਸੀਂ ਦੋਵੇਂ ਡਿਵਾਈਸਾਂ ’ਤੇ ਇੱਕੋ ਹੀ Apple ਖਾਤੇ ਵਿੱਚ ਸਾਈਨ ਇਨ ਹੋ।

  • ਯਕੀਨੀ ਬਣਾਓ ਕਿ ਤੁਹਾਡੇ iPhone ਅਤੇ Mac ’ਤੇ Wi-Fi, Bluetooth ਅਤੇ Handoff ਚਾਲੂ ਹਨ।

  • ਤੁਹਾਡੇ ਡਿਵਾਈਸ ਇੱਕ ਦੂਜੇ ਤੋਂ 30 ਫ਼ੁੱਟ (10 ਮੀਟਰ) ਵਿੱਚ ਹੋਣੇ ਚਾਹੀਦੇ ਹਨ।

  • ਜੇਕਰ ਤੁਹਾਨੂੰ ਕੰਮ ਕਰਨ ਲਈ ਯੂਨੀਵਰਸਲ ਕਲਿੱਪਬੋਰਡ ਪ੍ਰਾਪਤ ਕਰਨ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਆਪਣੇ ਡਿਵਾਈਸਾਂ ਨੂੰ ਰੀਸਟਾਰਟ ਕਰ ਕੇ ਦੁਬਾਰਾ ਕੋਸ਼ਿਸ਼ ਕਰੋ।

ਟੈਕਸਟ ਦੀਆਂ ਛੋਟੀਆਂ ਚੋਣਾਂ ਜਾਂ ਡਿਵਾਈਸਾਂ ਵਿਚਕਾਰ ਕਾਪੀ ਕੀਤੇ ਚਿੱਤਰ ਸਾਂਝੇ ਕਰਨ ਲਈ ਯੂਨੀਵਰਸਲ ਕਲਿੱਪਬੋਰਡ ਸਭ ਤੋਂ ਵਧੀਆ ਵਿਕਲਪ ਹੈ। ਜੇਕਰ ਤੁਸੀਂ ਆਪਣੇ iPad ਅਤੇ Mac ਵਿੱਚ ਕਈ ਫਾਈਲਾਂ ਸਾਂਝੀਆਂ ਕਰਨਾ ਚਾਹੁੰਦੇ ਹੋ ਤਾਂ iPad ਤੋਂ ਸਟੋਰੇਜ ਡਿਵਾਈਸ, ਸਰਵਰ ਜਾਂ ਕਲਾਊਡ ਵਿੱਚ ਫ਼ਾਈਲਾਂ ਨੂੰ ਟ੍ਰਾਂਸਫ਼ਰ ਕਰੋ ਦੇਖੋ।