iPad ‘ਤੇ ਸਕਰੀਨਸ਼ੌਟ ਲਓ
ਜੋ ਤੁਹਾਡੇ iPad ਸਕਰੀਨ ‘ਤੇ ਦਿਖਾਈ ਦੇ ਰਿਹਾ ਹੈ ਉਸ ਦੀ ਤਸਵੀਰ ਲਓ ਤਾਂ ਜੋ ਤੁਸੀਂ ਇਸਨੂੰ ਬਾਅਦ ਵਿੱਚ ਦੇਖ ਸਕੋ, ਇਸਨੂੰ ਦੂਜਿਆਂ ਨਾਲ ਸਾਂਝਾ ਕਰ ਸਕੋ, ਜਾਂ ਇਸਨੂੰ ਦਸਤਾਵੇਜ਼ਾਂ ਨਾਲ ਅਟੈਚ ਕਰੋ।
ਸਕਰੀਨਸ਼ੌਟ ਲੈਣਾ
ਇੱਕੋ ਸਮੇਂ ਟੌਪ ਬਟਨ ਅਤੇ ਆਵਾਜ਼ ਬਟਨ ਨੂੰ ਤੁਰੰਤ ਦਬਾ ਕੇ ਰਿਲੀਜ਼ ਕਰੋ।
ਸਕਰੀਨਸ਼ੌਟ ਦਾ ਥੰਬਨੇਲ ਅਸਥਾਈ ਤੌਰ ‘ਤੇ ਤੁਹਾਡੀ ਸਕਰੀਨ ਦੇ ਹੇਠਲੇ ਖੱਬੇ ਕੋਨੇ ਵਿੱਚ ਦਿਖਾਈ ਦਿੰਦਾ ਹੈ।
ਸਕਰੀਨਸ਼ੌਟ ਦੇਖਣ ਲਈ ਥੰਬਨੇਲ ‘ਤੇ ਟੈਪ ਕਰੋ ਜਾਂ ਇਸ ਨੂੰ ਖ਼ਾਰਜ ਕਰਨ ਲਈ ਖੱਬੇ ਪਾਸੇ ਵੱਲ ਸਵਾਈਪ ਕਰੋ।
ਸਕਰੀਨਸ਼ੌਟ ਤਸਵੀਰਾਂ ਐਪ ਵਿੱਚ ਤੁਹਾਡੀ ਤਸਵੀਰ ਲਾਇਬ੍ਰੇਰੀ ਵਿੱਚ ਆਟੋਮੈਟਿਕਲੀ ਸੰਭਾਲੇ ਜਾਂਦੇ ਹਨ। ਆਪਣੇ ਸਾਰੇ ਸਕ੍ਰੀਨਸ਼ੌਟ ਇੱਕੋ ਥਾਂ ‘ਤੇ ਦੇਖਣ ਲਈ, ਤਸਵੀਰਾਂ ਐਪ ਖੋਲ੍ਹੋ, ਫਿਰ ਤਸਵੀਰਾਂ ਸਾਈਡਬਾਰ ਵਿੱਚ ਮੀਡੀਆ ਕਿਸਮਾਂ ਦੇ ਹੇਠਾਂ ਸਕ੍ਰੀਨਸ਼ੌਟਾਂ ’ਤੇ ਟੈਪ ਕਰੋ।
ਹੋਮ ਬਟਨ ਵਾਲੇ iPad ਨਾਲ ਸਕਰੀਨਸ਼ੌਟ ਲੈਣਾ
ਇੱਕੋ ਸਮੇਂ ਟੌਪ ਬਟਨ ਅਤੇ ਹੋਮ ਬਟਨ ਨੂੰ ਤੁਰੰਤ ਦਬਾ ਕੇ ਰਿਲੀਜ਼ ਕਰੋ।
ਸਕਰੀਨਸ਼ੌਟ ਦਾ ਥੰਬਨੇਲ ਅਸਥਾਈ ਤੌਰ ‘ਤੇ ਤੁਹਾਡੀ ਸਕਰੀਨ ਦੇ ਹੇਠਲੇ ਖੱਬੇ ਕੋਨੇ ਵਿੱਚ ਦਿਖਾਈ ਦਿੰਦਾ ਹੈ।
ਸਕਰੀਨਸ਼ੌਟ ਦੇਖਣ ਲਈ ਥੰਬਨੇਲ ‘ਤੇ ਟੈਪ ਕਰੋ ਜਾਂ ਇਸ ਨੂੰ ਖ਼ਾਰਜ ਕਰਨ ਲਈ ਖੱਬੇ ਪਾਸੇ ਵੱਲ ਸਵਾਈਪ ਕਰੋ।
ਸਕਰੀਨਸ਼ੌਟ ਤਸਵੀਰਾਂ ਐਪ ਵਿੱਚ ਤੁਹਾਡੀ ਤਸਵੀਰ ਲਾਇਬ੍ਰੇਰੀ ਵਿੱਚ ਆਟੋਮੈਟਿਕਲੀ ਸੰਭਾਲੇ ਜਾਂਦੇ ਹਨ। ਆਪਣੇ ਸਾਰੇ ਸਕ੍ਰੀਨਸ਼ੌਟ ਇੱਕੋ ਥਾਂ ‘ਤੇ ਦੇਖਣ ਲਈ, ਤਸਵੀਰਾਂ ਐਪ ਖੋਲ੍ਹੋ, ਫਿਰ ਤਸਵੀਰਾਂ ਸਾਈਡਬਾਰ ਵਿੱਚ ਮੀਡੀਆ ਕਿਸਮਾਂ ਦੇ ਹੇਠਾਂ ਸਕ੍ਰੀਨਸ਼ੌਟਾਂ ’ਤੇ ਟੈਪ ਕਰੋ।
ਪੂਰੇ ਪੰਨੇ ਦਾ ਸਕਰੀਨਸ਼ੌਟ ਲਓ
ਤੁਸੀਂ ਕਿਸੇ ਅਜਿਹੇ ਕੰਟੈਂਟ ਦਾ ਸਕ੍ਰੀਨਸ਼ੌਟ ਲੈ ਸਕਦੇ ਹੋ ਜੋ ਤੁਹਾਡੇ iPad ਦੀ ਸਕਰੀਨ ਤੋਂ ਜ਼ਿਆਦਾ ਹੈ ਜਿਵੇਂ ਕਿ Safari ਵਿੱਚ ਪੂਰਾ ਵੈੱਬਪੰਨਾ।
ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
Face ID ਵਾਲੇ iPad ’ਤੇ: ਇੱਕੋ ਸਮੇਂ ਟੌਪ ਬਟਨ ਅਤੇ ਆਵਾਜ਼ ਬਟਨ ਨੂੰ ਤੁਰੰਤ ਦਬਾ ਕੇ ਰਿਲੀਜ਼ ਕਰੋ।
“ਹੋਮ” ਬਟਨ ਵਾਲੇ iPad ’ਤੇ: ਇੱਕੋ ਸਮੇਂ ਟੌਪ ਬਟਨ ਅਤੇ ਹੋਮ ਬਟਨ ਨੂੰ ਤੁਰੰਤ ਦਬਾ ਕੇ ਰਿਲੀਜ਼ ਕਰੋ।
ਸਕਰੀਨ ਦੇ ਹੇਠਲੇ ਖੱਬੇ ਕੋਨੇ ਵਿੱਚ ਸਕਰੀਨਸ਼ੌਟ ਥੰਬਨੇਲ ‘ਤੇ ਟੈਪ ਕਰੋ।
“ਪੂਰਾ ਪੰਨਾ” ‘ਤੇ ਟੈਪ ਕਰੋ, “ਹੋ ਗਿਆ” ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਕੰਮ ਕਰੋ:
ਆਪਣੀ ਤਸਵੀਰਾਂ ਲਾਇਬ੍ਰੇਰੀ ਵਿੱਚ ਸਕਰੀਨਸ਼ੌਟ ਨੂੰ ਸੰਭਾਲਣ ਲਈ “ਤਸਵੀਰਾਂ ਵਿੱਚ ਸੰਭਾਲੋ” ’ਤੇ ਟੈਪ ਕਰੋ।
“ਫ਼ਾਈਲਾਂ ਵਿੱਚ PDF ਸੰਭਾਲੋ” ’ਤੇ ਟੈਪ ਕਰੋ, ਕੋਈ ਟਿਕਾਣਾ ਚੁਣੋ, ਫਿਰ ਫ਼ਾਈਲਾਂ ਐਪ ਵਿੱਚ ਸਕਰੀਨਸ਼ੌਟ ਨੂੰ ਸੰਭਾਲਣ ਲਈ “ਸੰਭਾਲੋ” ’ਤੇ ਟੈਪ ਕਰੋ।