ਆਪਣੇ Apple ਖਾਤੇ

ਕੋਈ ਭੁਗਤਾਨ ਵਿਧੀ ਜੋੜੋ ਜਿਸਨੂੰ ਤੁਸੀਂ ਅਤੇ ਤੁਹਾਡਾ ਪਰਿਵਾਰ ਐਪ ਸਟੋਰ, iCloud+, Apple Music, ਅਤੇ ਹੋਰ ਬਹੁਤ ਕੁਝ ਲਈ ਵਰਤ ਸਕਦੇ ਹੋ। ਜੇਕਰ ਤੁਸੀਂ ਕੋਈ ਭੁਗਤਾਨ ਵਿਧੀ ਨਹੀਂ ਜੋੜ ਪਾ ਰਹੇ, ਤਾਂ ਜਾਣੋ ਕਿ ਕੀ ਕਰਨਾ ਹੈ।

ਕੋਈ ਭੁਗਤਾਨ ਵਿਧੀ ਜੋੜੋ

ਕੋਈ ਭੁਗਤਾਨ ਵਿਧੀ ਜੋੜੋ

ਆਪਣੇ ਡਿਵਾਈਸ ’ਤੇ ਕੋਈ ਭੁਗਤਾਨ ਵਿਧੀ ਜੋੜੋ

ਤੁਸੀਂ ਆਪਣੇ Apple ਖਾਤੇ ਵਿੱਚ ਭੁਗਤਾਨ ਵਿਧੀ ਜੋੜਨ ਲਈ ਆਪਣੇ ਡਿਵਾਈਸ ਦੀ ਵਰਤੋਂ ਕਰ ਸਕਦੇ ਹੋ।

ਆਪਣੇ iPhone ’ਤੇ ਭੁਗਤਾਨ ਵਿਧੀ ਜੋੜੋ

  1. ਸੈਟਿੰਗਾਂ ਐਪ ਖੋਲ੍ਹੋ।

  2. ਆਪਣੇ ਨਾਮ ’ਤੇ ਟੈਪ ਕਰੋ।

  3. ਭੁਗਤਾਨ ਅਤੇ ਸ਼ਿਪਿੰਗ ’ਤੇ ਟੈਪ ਕਰੋ। ਤੁਹਾਨੂੰ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰਨ ਲਈ ਕਿਹਾ ਜਾ ਸਕਦਾ ਹੈ।

  4. “ਭੁਗਤਾਨ ਵਿਧੀ ਜੋੜੋ” ’ਤੇ ਟੈਪ ਕਰੋ।

    ਇੱਕ iPhone ਸਕ੍ਰੀਨ ਜੋ Apple ਖਾਤੇ ਲਈ ਭੁਗਤਾਨ ਅਤੇ ਸ਼ਿਪਿੰਗ ਸੈਟਿੰਗਾਂ ਦਿਖਾ ਰਹੀ ਹੈ। ਕੋਈ ਭੁਗਤਾਨ ਵਿਧੀ ਜੋੜਨ ਲਈ, “ਭੁਗਤਾਨ ਵਿਧੀ ਜੋੜੋ” ’ਤੇ ਟੈਪ ਕਰੋ।
  5. ਭੁਗਤਾਨ ਵਿਧੀ ਦੇ ਵੇਰਵੇ ਭਰੋ, “ਫਿਰ ਹੋ ਗਿਆ” ’ਤੇ ਟੈਪ ਕਰੋ।

ਆਪਣੇ iPhone ’ਤੇ ਭੁਗਤਾਨ ਵਿਧੀਆਂ ਨੂੰ ਮੁੜ-ਕ੍ਰਮਬੱਧ ਕਰੋ

  1. ਭੁਗਤਾਨ ਅਤੇ ਸ਼ਿਪਿੰਗ ਸਕ੍ਰੀਨ ’ਤੇ, ਸੋਧ ਕਰੋ ’ਤੇ ਟੈਪ ਕਰੋ।

  2. ਆਪਣੀਆਂ ਭੁਗਤਾਨ ਵਿਧੀਆਂ ਦੀ ਸੂਚੀ ਨੂੰ ਉੱਪਰ ਜਾਂ ਹੇਠਾਂ ਖਿੱਚਣ ਲਈ ਭੁਗਤਾਨ ਵਿਧੀ ਨੂੰ ਟੱਚ ਕਰ ਕੇ ਰੱਖੋ। Apple ਤੁਹਾਡੀਆਂ ਭੁਗਤਾਨ ਵਿਧੀਆਂ ਨੂੰ ਉਸੇ ਕ੍ਰਮ ਵਿੱਚ ਚਾਰਜ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਕ੍ਰਮ ਵਿੱਚ ਉਹ ਦਿਖਾਈ ਦਿੰਦੀਆਂ ਹਨ।

  3. “ਹੋ ਗਿਆ” ’ਤੇ ਟੈਪ ਕਰੋ।

ਜੇਕਰ ਤੁਹਾਡੇ ਕੋਲ ਪਹਿਲਾਂ ਹੀ ਫ਼ਾਈਲ ਵਿੱਚ ਭੁਗਤਾਨ ਵਿਧੀ ਹੈ, ਤਾਂ ਜਾਣੋ ਕਿ ਆਪਣੀ ਭੁਗਤਾਨ ਵਿਧੀ ਨੂੰ ਕਿਵੇਂ ਬਦਲਣਾ ਜਾਂ ਅੱਪਡੇਟ ਕਰਨਾ ਹੈ

ਆਪਣੇ iPad ’ਤੇ ਕੋਈ ਭੁਗਤਾਨ ਵਿਧੀ ਜੋੜੋ

  1. ਸੈਟਿੰਗਾਂ ਐਪ ਖੋਲ੍ਹੋ।

  2. ਆਪਣੇ ਨਾਮ ’ਤੇ ਟੈਪ ਕਰੋ।

  3. ਭੁਗਤਾਨ ਅਤੇ ਸ਼ਿਪਿੰਗ ’ਤੇ ਟੈਪ ਕਰੋ। ਤੁਹਾਨੂੰ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰਨ ਲਈ ਕਿਹਾ ਜਾ ਸਕਦਾ ਹੈ।

  4. “ਭੁਗਤਾਨ ਵਿਧੀ ਜੋੜੋ” ’ਤੇ ਟੈਪ ਕਰੋ।

  5. ਭੁਗਤਾਨ ਵਿਧੀ ਦੇ ਵੇਰਵੇ ਭਰੋ, “ਫਿਰ ਹੋ ਗਿਆ” ’ਤੇ ਟੈਪ ਕਰੋ।

ਆਪਣੇ iPad ’ਤੇ ਭੁਗਤਾਨ ਵਿਧੀਆਂ ਨੂੰ ਮੁੜ ਕ੍ਰਮਬੱਧ ਕਰੋ

  1. ਭੁਗਤਾਨ ਅਤੇ ਸ਼ਿਪਿੰਗ ਸਕ੍ਰੀਨ ’ਤੇ, ਸੋਧ ਕਰੋ ’ਤੇ ਟੈਪ ਕਰੋ।

  2. ਆਪਣੀਆਂ ਭੁਗਤਾਨ ਵਿਧੀਆਂ ਦੀ ਸੂਚੀ ਨੂੰ ਉੱਪਰ ਜਾਂ ਹੇਠਾਂ ਖਿੱਚਣ ਲਈ ਭੁਗਤਾਨ ਵਿਧੀ ਨੂੰ ਟੱਚ ਕਰ ਕੇ ਰੱਖੋ। Apple ਤੁਹਾਡੀਆਂ ਭੁਗਤਾਨ ਵਿਧੀਆਂ ਨੂੰ ਉਸੇ ਕ੍ਰਮ ਵਿੱਚ ਚਾਰਜ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਕ੍ਰਮ ਵਿੱਚ ਉਹ ਦਿਖਾਈ ਦਿੰਦੀਆਂ ਹਨ।

  3. “ਹੋ ਗਿਆ” ’ਤੇ ਟੈਪ ਕਰੋ।

ਜੇਕਰ ਤੁਹਾਡੇ ਕੋਲ ਪਹਿਲਾਂ ਹੀ ਫ਼ਾਈਲ ਵਿੱਚ ਭੁਗਤਾਨ ਵਿਧੀ ਹੈ, ਤਾਂ ਜਾਣੋ ਕਿ ਆਪਣੀ ਭੁਗਤਾਨ ਵਿਧੀ ਨੂੰ ਕਿਵੇਂ ਬਦਲਣਾ ਜਾਂ ਅੱਪਡੇਟ ਕਰਨਾ ਹੈ

ਆਪਣੇ Apple Vision Pro ’ਤੇ ਕੋਈ ਭੁਗਤਾਨ ਵਿਧੀ ਜੋੜੋ

  1. ਸੈਟਿੰਗਾਂ ਐਪ ਖੋਲ੍ਹੋ।

  2. ਆਪਣੇ ਨਾਮ ’ਤੇ ਟੈਪ ਕਰੋ।

  3. ਭੁਗਤਾਨ ਅਤੇ ਸ਼ਿਪਿੰਗ ’ਤੇ ਟੈਪ ਕਰੋ। ਤੁਹਾਨੂੰ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰਨ ਲਈ ਕਿਹਾ ਜਾ ਸਕਦਾ ਹੈ।

  4. “ਭੁਗਤਾਨ ਵਿਧੀ ਜੋੜੋ” ’ਤੇ ਟੈਪ ਕਰੋ।

  5. ਭੁਗਤਾਨ ਵਿਧੀ ਦੇ ਵੇਰਵੇ ਭਰੋ, “ਫਿਰ ਹੋ ਗਿਆ” ’ਤੇ ਟੈਪ ਕਰੋ।

ਆਪਣੇ Apple Vision Pro ’ਤੇ ਭੁਗਤਾਨ ਵਿਧੀਆਂ ਨੂੰ ਮੁੜ-ਕ੍ਰਮਬੱਧ ਕਰੋ

  1. ਭੁਗਤਾਨ ਅਤੇ ਸ਼ਿਪਿੰਗ ਸਕ੍ਰੀਨ ’ਤੇ, ਸੋਧ ਕਰੋ ’ਤੇ ਟੈਪ ਕਰੋ।

  2. ਆਪਣੀਆਂ ਭੁਗਤਾਨ ਵਿਧੀਆਂ ਦੀ ਸੂਚੀ ਨੂੰ ਉੱਪਰ ਜਾਂ ਹੇਠਾਂ ਖਿੱਚਣ ਲਈ ਭੁਗਤਾਨ ਵਿਧੀ ਨੂੰ ਟੱਚ ਕਰ ਕੇ ਰੱਖੋ। Apple ਤੁਹਾਡੀਆਂ ਭੁਗਤਾਨ ਵਿਧੀਆਂ ਨੂੰ ਉਸੇ ਕ੍ਰਮ ਵਿੱਚ ਚਾਰਜ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਕ੍ਰਮ ਵਿੱਚ ਉਹ ਦਿਖਾਈ ਦਿੰਦੀਆਂ ਹਨ।

  3. “ਹੋ ਗਿਆ” ’ਤੇ ਟੈਪ ਕਰੋ।

ਜੇਕਰ ਤੁਹਾਡੇ ਕੋਲ ਪਹਿਲਾਂ ਹੀ ਫ਼ਾਈਲ ਵਿੱਚ ਭੁਗਤਾਨ ਵਿਧੀ ਹੈ, ਤਾਂ ਜਾਣੋ ਕਿ ਆਪਣੀ ਭੁਗਤਾਨ ਵਿਧੀ ਨੂੰ ਕਿਵੇਂ ਬਦਲਣਾ ਜਾਂ ਅੱਪਡੇਟ ਕਰਨਾ ਹੈ

ਆਪਣੇ Mac ’ਤੇ ਕੋਈ ਭੁਗਤਾਨ ਵਿਧੀ ਜੋੜੋ

  1. ਐਪ ਸਟੋਰ ਖੋਲ੍ਹੋ।

  2. ਆਪਣੇ ਨਾਮ ’ਤੇ ਕਲਿੱਕ ਕਰੋ। ਜੇਕਰ ਤੁਹਾਡਾ ਨਾਮ ਦਿਖਾਈ ਨਹੀਂ ਦਿੰਦਾ, ਤਾਂ “ਸਾਈਨ ਇਨ ਕਰੋ” ਬਟਨ ’ਤੇ ਕਲਿੱਕ ਕਰੋ, ਆਪਣੇ Apple ਖਾਤੇ ਵਿੱਚ ਸਾਈਨ ਇਨ ਕਰੋ, ਫਿਰ ਆਪਣੇ ਨਾਮ ’ਤੇ ਕਲਿੱਕ ਕਰੋ।

  3. ਖਾਤਾ ਸੈਟਿੰਗਾਂ ’ਤੇ ਕਲਿੱਕ ਕਰੋ। ਤੁਹਾਨੂੰ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰਨ ਲਈ ਕਿਹਾ ਜਾ ਸਕਦਾ ਹੈ।

  4. ਭੁਗਤਾਨ ਜਾਣਕਾਰੀ ਦੇ ਅੱਗੇ, “ਭੁਗਤਾਨ ਪ੍ਰਬੰਧਿਤ ਕਰੋ” ’ਤੇ ਕਲਿੱਕ ਕਰੋ।

  5. “ਭੁਗਤਾਨ ਜੋੜੋ” ’ਤੇ ਕਲਿੱਕ ਕਰੋ।

  6. ਭੁਗਤਾਨ ਵਿਧੀ ਦੇ ਵੇਰਵੇ ਭਰੋ, ਫਿਰ “ਹੋ ਗਿਆ” ’ਤੇ ਕਲਿੱਕ ਕਰੋ।

    ਇੱਕ Mac ਸਕ੍ਰੀਨ ਜੋ "ਭੁਗਤਾਨ ਪ੍ਰਬੰਧਿਤ ਕਰੋ" ਸੈਟਿੰਗਾਂ ਦਿਖਾ ਰਹੀ ਹੈ, ਜਿਸ ਵਿੱਚ "ਭੁਗਤਾਨ ਜੋੜੋ" ਬਟਨ ਹਾਈਲਾਈਟ ਕੀਤਾ ਗਿਆ ਹੈ।

ਆਪਣੇ Mac ’ਤੇ ਭੁਗਤਾਨ ਵਿਧੀਆਂ ਨੂੰ ਮੁੜ-ਕ੍ਰਮਬੱਧ ਕਰੋ

ਭੁਗਤਾਨ ਜਾਣਕਾਰੀ ਸਕਰੀਨ ’ਤੇ, ਹਰੇਕ ਭੁਗਤਾਨ ਵਿਧੀ ਦੇ ਅੱਗੇ ਤੀਰਾਂ ਦੀ ਵਰਤੋਂ ਕਰ ਕੇ ਇਸਨੂੰ ਆਪਣੀ ਭੁਗਤਾਨ ਵਿਧੀਆਂ ਦੀ ਸੂਚੀ ਵਿੱਚ ਉੱਪਰ ਜਾਂ ਹੇਠਾਂ ਲਿਜਾਓ। Apple ਤੁਹਾਡੀਆਂ ਭੁਗਤਾਨ ਵਿਧੀਆਂ ਨੂੰ ਉਸੇ ਕ੍ਰਮ ਵਿੱਚ ਚਾਰਜ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਕ੍ਰਮ ਵਿੱਚ ਉਹ ਦਿਖਾਈ ਦਿੰਦੀਆਂ ਹਨ।

ਜੇਕਰ ਤੁਹਾਡੇ ਕੋਲ ਪਹਿਲਾਂ ਹੀ ਫ਼ਾਈਲ ਵਿੱਚ ਭੁਗਤਾਨ ਵਿਧੀ ਹੈ, ਤਾਂ ਜਾਣੋ ਕਿ ਆਪਣੀ ਭੁਗਤਾਨ ਵਿਧੀ ਨੂੰ ਕਿਵੇਂ ਬਦਲਣਾ ਜਾਂ ਅੱਪਡੇਟ ਕਰਨਾ ਹੈ

ਆਪਣੇ Windows PC ’ਤੇ ਕੋਈ ਭੁਗਤਾਨ ਵਿਧੀ ਜੋੜੋ

  1. ਆਪਣੇ Windows PC ’ਤੇ, Apple Music ਐਪ ਜਾਂ Apple TV ਐਪ ਖੋਲ੍ਹੋ।

  2. ਸਾਈਡਬਾਰ ਦੇ ਹੇਠਾਂ ਆਪਣੇ ਨਾਮ ’ਤੇ ਕਲਿੱਕ ਕਰੋ, ਫਿਰ “ਮੇਰਾ ਖਾਤਾ ਦੇਖੋ” ਚੁਣੋ। ਤੁਹਾਨੂੰ ਪਹਿਲਾਂ ਆਪਣੇ Apple ਖਾਤੇ ਵਿੱਚ ਸਾਈਨ ਇਨ ਕਰਨ ਦੀ ਲੋੜ ਹੋ ਸਕਦੀ ਹੈ।

    ਇੱਕ Windows ਸਕਰੀਨ ਜੋ Apple Music ਐਪ ਦਿਖਾ ਰਹੀ ਹੈ। ਆਪਣੀ ਭੁਗਤਾਨ ਵਿਧੀ ਦਾ ਪ੍ਰਬੰਧਨ ਕਰਨ ਲਈ, ਸਾਈਡਬਾਰ ਦੇ ਹੇਠਾਂ ਆਪਣੇ ਨਾਮ ’ਤੇ ਕਲਿੱਕ ਕਰੋ, ਫਿਰ “ਮੇਰਾ ਖਾਤਾ ਦੇਖੋ” ’ਤੇ ਕਲਿੱਕ ਕਰੋ।
  3. ਭੁਗਤਾਨ ਜਾਣਕਾਰੀ ਦੇ ਅੱਗੇ, “ਭੁਗਤਾਨ ਪ੍ਰਬੰਧਿਤ ਕਰੋ” ’ਤੇ ਕਲਿੱਕ ਕਰੋ।

  4. “ਭੁਗਤਾਨ ਜੋੜੋ” ’ਤੇ ਕਲਿੱਕ ਕਰੋ।

    Apple Music ਐਪ ਵਿੱਚ “ਭੁਗਤਾਨ ਪ੍ਰਬੰਧਿਤ ਕਰੋ” ਸੈਟਿੰਗਾਂ ਨੂੰ ਦਰਸਾਉਂਦੀ ਇੱਕ Windows ਸਕਰੀਨ। ਭੁਗਤਾਨ ਵਿਧੀ ਜੋੜਨ ਲਈ, “ਭੁਗਤਾਨ ਜੋੜੋ” ਕਰੋ ’ਤੇ ਕਲਿੱਕ ਕਰੋ।
  5. ਭੁਗਤਾਨ ਵਿਧੀ ਦੇ ਵੇਰਵੇ ਭਰੋ, ਫਿਰ “ਹੋ ਗਿਆ” ’ਤੇ ਕਲਿੱਕ ਕਰੋ।

ਆਪਣੇ Windows PC ’ਤੇ ਭੁਗਤਾਨ ਵਿਧੀਆਂ ਨੂੰ ਮੁੜ-ਕ੍ਰਮਬੱਧ ਕਰੋ

ਭੁਗਤਾਨ ਜਾਣਕਾਰੀ ਸਕਰੀਨ ’ਤੇ, ਹਰੇਕ ਭੁਗਤਾਨ ਵਿਧੀ ਦੇ ਅੱਗੇ ਤੀਰਾਂ ਦੀ ਵਰਤੋਂ ਕਰ ਕੇ ਇਸਨੂੰ ਆਪਣੀ ਭੁਗਤਾਨ ਵਿਧੀਆਂ ਦੀ ਸੂਚੀ ਵਿੱਚ ਉੱਪਰ ਜਾਂ ਹੇਠਾਂ ਲਿਜਾਓ। Apple ਤੁਹਾਡੀਆਂ ਭੁਗਤਾਨ ਵਿਧੀਆਂ ਨੂੰ ਉਸੇ ਕ੍ਰਮ ਵਿੱਚ ਚਾਰਜ ਕਰਨ ਦੀ ਕੋਸ਼ਿਸ਼ ਕਰੇਗਾ ਜਿਸ ਕ੍ਰਮ ਵਿੱਚ ਉਹ ਦਿਖਾਈ ਦਿੰਦੀਆਂ ਹਨ।

ਜੇਕਰ ਤੁਹਾਡੇ ਕੋਲ ਪਹਿਲਾਂ ਹੀ ਫ਼ਾਈਲ ਵਿੱਚ ਭੁਗਤਾਨ ਵਿਧੀ ਹੈ, ਤਾਂ ਜਾਣੋ ਕਿ ਆਪਣੀ ਭੁਗਤਾਨ ਵਿਧੀ ਨੂੰ ਕਿਵੇਂ ਬਦਲਣਾ ਜਾਂ ਅੱਪਡੇਟ ਕਰਨਾ ਹੈ

ਕੋਈਔਨਲਾਈਨ ਭੁਗਤਾਨ ਵਿਧੀ ਜੋੜੋ

ਤੁਸੀਂ ’ਤੇ ਸਾਈਨ ਇਨ ਕਰਨ ਤੋਂ ਬਾਅਦ ਇੱਕ ਭੁਗਤਾਨ ਵਿਧੀ ਵੀ ਜੋੜ ਸਕਦੇ ਹੋ

ਕੁਝ ਦੇਸ਼ਾਂ ਅਤੇ ਖੇਤਰਾਂ ਵਿੱਚ, ਜਦੋਂ ਤੁਸੀਂ account.apple.com ’ਤੇ ਔਨਲਾਈਨ ਭੁਗਤਾਨ ਜਾਣਕਾਰੀ ਵਿੱਚ ਸੋਧ ਕਰਦੇ ਹੋ, ਤਾਂ ਤੁਹਾਡੇ ਖਾਤੇ ਤੋਂ ਵਾਧੂ ਭੁਗਤਾਨ ਵਿਧੀਆਂ ਆਪਣੇ-ਆਪ ਹਟਾਈਆਂ ਜਾ ਸਕਦੀਆਂ ਹਨ।

ਜੇਕਰ ਤੁਸੀਂ ਭੁਗਤਾਨ ਵਿਧੀ ਜੋੜ ਨਹੀਂ ਪਾ ਰਹੇ

  • ਜਾਂਚ ਕਰੋ ਕਿ ਆਪਣੇ ਦੇਸ਼ ਜਾਂ ਖੇਤਰ ਵਿੱਚ ਤੁਸੀਂ ਆਪਣੇ Apple ਖਾਤੇ ਨਾਲ ਕਿਹੜੀਆਂ ਭੁਗਤਾਨ ਵਿਧੀਆਂ ਦੀ ਵਰਤੋਂ ਕਰ ਸਕਦੇ ਹੋ।

  • ਜੇਕਰ ਤੁਸੀਂ ਇੱਕ ਸਵੀਕਾਰ ਕੀਤੀ ਭੁਗਤਾਨ ਵਿਧੀ ਵਰਤ ਰਹੇ ਹੋ ਪਰ ਤੁਹਾਡਾ Apple ਖਾਤਾ ਕਿਸੇ ਵੱਖਰੇ ਦੇਸ਼ ਜਾਂ ਖੇਤਰ ’ਤੇ ਸੈੱਟ ਹੈ, ਤਾਂ ਆਪਣਾ ਦੇਸ਼ ਜਾਂ ਖੇਤਰ ਬਦਲੋ

  • ਜੇਕਰ ਜੋੜੋ ਬਟਨ ਸਲੇਟੀ ਰੰਗ ਦਾ ਹੋ ਗਿਆ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਪਰਿਵਾਰਕ ਸਾਂਝਾਕਰਨ ਗਰੁੱਪ ਵਿੱਚ ਹੋ ਅਤੇ ਤੁਸੀਂ ਖ਼ਰੀਦਦਾਰੀ ਸਾਂਝਾਕਰਨ ਦੀ ਵਰਤੋਂ ਕਰਦੇ ਹੋ। ਸਿਰਫ਼ ਪਰਿਵਾਰ ਪ੍ਰਬੰਧਕ ਕੋਲ ਹੀ ਭੁਗਤਾਨ ਵਿਧੀ ਫ਼ਾਈਲ ’ਤੇ ਹੋ ਸਕਦੀ ਹੈ। ਜੇਕਰ ਤੁਸੀਂ ਆਪਣੀਆਂ ਖੁਦ ਦੀਆਂ ਭੁਗਤਾਨ ਵਿਧੀਆਂ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਖ਼ਰੀਦਦਾਰੀ ਸਾਂਝਾਕਰਨ ਬੰਦ ਕਰੋ, ਫਿਰ ਆਪਣੀ ਖੁਦ ਦੀ ਭੁਗਤਾਨ ਵਿਧੀ ਜੋੜੋ।

  • ਦੋ ਵਾਰ ਜਾਂਚ ਕਰੋ ਕਿ ਤੁਹਾਡਾ ਨਾਮ, ਬਿਲਿੰਗ ਪਤਾ, ਅਤੇ ਹੋਰ ਜਾਣਕਾਰੀ ਸਹੀ ਲਿਖੀ ਗਈ ਹੈ ਅਤੇ ਤੁਹਾਡੀ ਵਿੱਤੀ ਸੰਸਥਾ ਦੀ ਫ਼ਾਈਲ ’ਤੇ ਮੌਜੂਦ ਜਾਣਕਾਰੀ ਨਾਲ ਮੇਲ ਖਾਂਦੀ ਹੈ।

  • ਕੁਝ ਭੁਗਤਾਨ ਵਿਧੀਆਂ ਲਈ ਤੁਹਾਨੂੰ ਆਪਣੀ ਵਿੱਤੀ ਸੰਸਥਾ ਦੀ ਐਪ, ਟੈਕਸਟ ਸੁਨੇਹੇ, ਜਾਂ ਹੋਰ ਤਰੀਕਿਆਂ ਰਾਹੀਂ ਤਸਦੀਕ ਕਰਨ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਤਸਦੀਕ ਨਹੀਂ ਕਰ ਪਾ ਰਹੇ ਤਾਂ ਮਦਦ ਲਈ ਆਪਣੀ ਵਿੱਤੀ ਸੰਸਥਾ ਨਾਲ ਸੰਪਰਕ ਕਰੋ।

ਪ੍ਰਕਾਸ਼ਿਤ ਮਿਤੀ: