ਆਪਣੇ iPhone ਅਤੇ iPad 'ਤੇ ਸਟੋਰੇਜ ਦੇਖਣ ਦਾ ਤਰੀਕਾ
iOS ਅਤੇ iPadOS, ਡੀਵਾਈਸ ਸਟੋਰੇਜ ਦੀ ਨਿਗਰਾਨੀ ਕਰ ਕੇ ਇਹ ਦਰਸਾਉਂਦੇ ਹਨ ਕਿ ਹਰੇਕ ਐਪ ਕਿੰਨੀ ਜਗ੍ਹਾ ਵਰਤਦੀ ਹੈ। ਤੁਸੀਂ ਸੈਟਿੰਗਾਂ, Finder, Apple Devices ਜਾਂ iTunes ਵਿੱਚ ਜਾ ਕੇ ਸਟੋਰੇਜ ਦੇਖ ਸਕਦੇ ਹੋ।
iOS ਅਤੇ iPadOS ਸਟੋਰੇਜ ਨੂੰ ਸੁਯੋਗ ਬਣਾਓ
ਜਦੋਂ ਤੁਹਾਡੇ ਡੀਵਾਈਸ ਵਿੱਚ ਸਟੋਰੇਜ ਘੱਟ ਹੁੰਦੀ ਹੈ, ਤਾਂ ਇਹ ਉਨ੍ਹਾਂ ਆਈਟਮਾਂ ਨੂੰ ਹਟਾ ਕੇ ਜਗ੍ਹਾ ਖਾਲੀ ਕਰਦਾ ਹੈ ਜਿਨ੍ਹਾਂ ਨੂੰ ਤੁਸੀਂ ਦੁਬਾਰਾ ਡਾਊਨਲੋਡ ਕਰ ਸਕਦੇ ਹੋ ਜਾਂ ਜਿਨ੍ਹਾਂ ਦੀ ਲੋੜ ਨਹੀਂ ਹੈ, ਜਿਵੇਂ ਕਿ ਅਣਵਰਤੀਆਂ ਐਪਾਂ ਅਤੇ ਅਸਥਾਈ ਫ਼ਾਈਲਾਂ।
ਆਪਣੇ ਡੀਵਾਈਸ ਦੀ ਸਟੋਰੇਜ ਦੇਖਣ ਲਈ ਇਸਦੀ ਵਰਤੋਂ ਕਰੋ
ਸੈਟਿੰਗਾਂ > ਆਮ > [ਡੀਵਾਈਸ] ਸਟੋਰੇਜ 'ਤੇ ਜਾਓ, ਜਿੱਥੇ ਤੁਹਾਨੂੰ ਸਿਫ਼ਾਰਸ਼ਾਂ ਅਤੇ ਉਨ੍ਹਾਂ ਦੀ ਸਟੋਰੇਜ ਵਰਤੋਂ ਵਾਲੀਆਂ ਐਪਾਂ ਦੀ ਸੂਚੀ ਦਿਖਾਈ ਦੇਵੇਗੀ।
ਐਪ ਦੀ ਸਟੋਰੇਜ ਬਾਰੇ ਹੋਰ ਜਾਣਕਾਰੀ ਲਈ ਉਸਦੇ ਨਾਮ 'ਤੇ ਟੈਪ ਕਰੋ। ਕੈਸ਼ੇ ਕੀਤੇ ਡਾਟੇ ਅਤੇ ਅਸਥਾਈ ਡਾਟੇ ਨੂੰ ਵਰਤੋਂ ਵਜੋਂ ਨਹੀਂ ਗਿਣਿਆ ਜਾ ਸਕਦਾ।
ਵੇਰਵੇ ਸਹਿਤ ਦ੍ਰਿਸ਼ ਵਿੱਚ ਤੁਸੀਂ ਇਹ ਕਰ ਸਕਦੇ ਹੋ:
ਐਪ ਨੂੰ ਆਫ਼ਲੋਡ ਕਰੋ, ਜਿਸ ਨਾਲ ਐਪ ਵੱਲੋਂ ਵਰਤੀ ਗਈ ਸਟੋਰੇਜ ਖਾਲੀ ਹੋ ਜਾਂਦੀ ਹੈ, ਪਰ ਇਸਦੇ ਦਸਤਾਵੇਜ਼ ਅਤੇ ਡਾਟਾ ਸੁਰੱਖਿਅਤ ਰਹਿੰਦਾ ਹੈ।
ਐਪ ਨੂੰ ਮਿਟਾਓ, ਜਿਸ ਨਾਲ ਐਪ ਅਤੇ ਇਸਦੇ ਸੰਬੰਧਿਤ ਡਾਟੇ ਨੂੰ ਹਟਾ ਦਿੱਤਾ ਜਾਵੇਗਾ।
ਐਪ ਦੇ ਆਧਾਰ 'ਤੇ, ਤੁਸੀਂ ਇਸਦੇ ਕੁਝ ਦਸਤਾਵੇਜ਼ਾਂ ਅਤੇ ਡਾਟੇ ਨੂੰ ਮਿਟਾ ਸਕਦੇ ਹੋ।
ਜੇ ਤੁਹਾਡਾ ਡੀਵਾਈਸ "ਸਟੋਰੇਜ ਲਗਭਗ ਭਰ ਗਈ ਹੈ" ਅਲਰਟ ਦਿਖਾਉਂਦਾ ਹੈ, ਤਾਂ ਸਟੋਰੇਜ ਸੰਬੰਧੀ ਸਿਫ਼ਾਰਸ਼ਾਂ ਦੇਖੋ ਜਾਂ ਵੀਡੀਓ ਅਤੇ ਐਪਾਂ ਵਰਗੀ ਕੁਝ ਸਮੱਗਰੀ ਹਟਾਓ।
ਸਮੱਗਰੀ ਨੂੰ ਸ਼੍ਰੇਣੀਬੱਧ ਕਰੋ
ਇੱਥੇ ਤੁਹਾਡੇ ਡੀਵਾਈਸ 'ਤੇ ਮੌਜੂਦ ਸਮੱਗਰੀ ਦੀਆਂ ਕਿਸਮਾਂ ਦੀ ਸੂਚੀ ਦਿੱਤੀ ਗਈ ਹੈ ਅਤੇ ਇਹ ਵੀ ਦਿੱਤਾ ਗਿਆ ਹੈ ਕਿ ਹਰੇਕ ਕਿਸਮ ਵਿੱਚ ਕੀ-ਕੀ ਸ਼ਾਮਲ ਹੈ:
ਐਪਾਂ: ਸਥਾਪਤ ਕੀਤੀਆਂ ਐਪਾਂ ਅਤੇ ਉਨ੍ਹਾਂ ਦੀ ਸਮੱਗਰੀ ਅਤੇ Files ਐਪ ਵਿੱਚ "On My iPhone/iPad/iPod touch" ਡਾਇਰੈਕਟਰੀ ਵਿੱਚ ਸਟੋਰ ਕੀਤੀ ਸਮੱਗਰੀ ਅਤੇ Safari ਡਾਊਨਲੋਡ।
ਫ਼ੋਟੋਆਂ: Photos ਐਪ ਵਿੱਚ ਸਟੋਰ ਕੀਤੀਆਂ ਫ਼ੋਟੋਆਂ ਅਤੇ ਵੀਡੀਓ।
ਮੀਡੀਆ: ਸੰਗੀਤ, ਵੀਡੀਓ, ਪੌਡਕਾਸਟ, ਰਿੰਗਟੋਨਾਂ, ਆਰਟਵਰਕ ਅਤੇ ਅਵਾਜ਼ੀ ਮੈਮੋ।
ਈਮੇਲ: ਈਮੇਲਾਂ ਅਤੇ ਉਨ੍ਹਾਂ ਨਾਲ ਨੱਥੀ ਫ਼ਾਈਲਾਂ।
Apple Books: Books ਐਪ ਵਿੱਚ ਕਿਤਾਬਾਂ ਅਤੇ PDF.
ਸੁਨੇਹੇ: ਸੁਨੇਹੇ ਅਤੇ ਉਨ੍ਹਾਂ ਨਾਲ ਨੱਥੀ ਫ਼ਾਈਲਾਂ।
iCloud Drive: iCloud Drive ਸਮੱਗਰੀ, ਜੋ ਤੁਸੀਂ ਆਪਣੇ ਡੀਵਾਈਸ 'ਤੇ ਸਥਾਨਕ ਤੌਰ 'ਤੇ ਡਾਊਨਲੋਡ ਕੀਤੀ ਹੈ।1
ਹੋਰ: ਮੋਬਾਈਲ ਦੀਆਂ ਨਾ-ਹਟਾਉਣਯੋਗ ਸੰਪਤੀਆਂ, ਜਿਵੇਂ ਕਿ Siri ਦੀਆਂ ਅਵਾਜ਼ਾਂ, ਫੌਂਟ, ਸ਼ਬਦਕੋਸ਼, ਨਾ-ਹਟਾਉਣਯੋਗ ਲੌਗ ਅਤੇ ਕੈਸ਼ੇ, ਸਪੌਟਲਾਈਟ ਇੰਡੈਕਸ ਅਤੇ ਸਿਸਟਮ ਡਾਟਾ ਜਿਵੇਂ ਕਿ Keychain ਅਤੇ CloudKit ਡਾਟਾਬੇਸ।2
ਸਿਸਟਮ: ਓਪਰੇਟਿੰਗ ਸਿਸਟਮ ਵੱਲੋਂ ਲਈ ਗਈ ਜਗ੍ਹਾ। ਇਹ ਤੁਹਾਡੇ ਡੀਵਾਈਸ ਅਤੇ ਮਾਡਲ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦਾ ਹੈ।
ਜੇ ਤੁਹਾਡੀ ਸਟੋਰੇਜ ਭਰ ਗਈ ਹੈ, ਤਾਂ ਸਟੋਰੇਜ ਨੂੰ ਸੁਯੋਗ ਬਣਾਉਣ ਲਈ ਸਿਫ਼ਾਰਸ਼ਾਂ ਦੀ ਵਰਤੋਂ ਕਰੋ
ਸੈਟਿੰਗਾਂ ਦੇ 'ਸਟੋਰੇਜ' ਸੈਕਸ਼ਨ ਵਿੱਚ, ਤੁਹਾਡਾ ਡੀਵਾਈਸ ਤੁਹਾਡੀ ਸਟੋਰੇਜ ਨੂੰ ਸੁਯੋਗ ਬਣਾਉਣ ਲਈ ਸਿਫ਼ਾਰਸ਼ਾਂ ਦੀ ਪੇਸ਼ਕਸ਼ ਕਰ ਸਕਦਾ ਹੈ। ਆਪਣੀ ਸਟੋਰੇਜ ਨੂੰ ਸੁਯੋਗ ਬਣਾਉਣ ਲਈ:
ਆਪਣੇ ਡੀਵਾਈਸ ਸੰਬੰਧੀ ਸਿਫ਼ਾਰਸ਼ਾਂ ਦੇਖਣ ਲਈ, 'ਸਭ ਦਿਖਾਓ' 'ਤੇ ਟੈਪ ਕਰੋ।
ਹਰੇਕ ਸਿਫ਼ਾਰਸ਼ ਦਾ ਵਰਣਨ ਪੜ੍ਹੋ, ਫਿਰ ਇਸਨੂੰ ਚਾਲੂ ਕਰਨ ਲਈ 'ਚਾਲੂ ਕਰੋ' 'ਤੇ ਟੈਪ ਕਰੋ ਜਾਂ ਉਨ੍ਹਾਂ ਸਮੱਗਰੀਆਂ ਦੀ ਸਮੀਖਿਆ ਕਰਨ ਲਈ ਸਿਫ਼ਾਰਸ਼ 'ਤੇ ਟੈਪ ਕਰੋ ਜਿਨ੍ਹਾਂ ਨੂੰ ਤੁਸੀਂ ਮਿਟਾ ਸਕਦੇ ਹੋ।
ਆਪਣੇ iOS ਡੀਵਾਈਸ 'ਤੇ ਸਟੋਰੇਜ ਦੇਖਣ ਲਈ, Finder, Apple Devices ਐਪ ਜਾਂ iTunes ਦੀ ਵਰਤੋਂ ਕਰੋ
ਆਪਣੇ Mac 'ਤੇ Finder 'ਤੇ ਸਵਿੱਚ ਕਰੋ ਜਾਂ ਤੁਹਾਡੇ PC 'ਤੇ ਮੌਜੂਦ Apple Devices ਐਪ। ਜੇ ਤੁਹਾਡੇ PC 'ਤੇ Apple Devices ਐਪ ਨਹੀਂ ਹੈ ਜਾਂ ਤੁਹਾਡਾ Mac, macOS Mojave ਜਾਂ ਇਸ ਤੋਂ ਪਹਿਲਾਂ ਵਾਲਾ ਵਰਜਨ ਵਰਤ ਰਿਹਾ ਹੈ, ਤਾਂ iTunes। ਪਤਾ ਲਗਾਓ ਕਿ ਤੁਹਾਡਾ Mac ਕਿਹੜਾ macOS ਵਰਤ ਰਿਹਾ ਹੈ।
ਆਪਣੇ ਡੀਵਾਈਸ ਨੂੰ ਆਪਣੇ ਕੰਪਿਊਟਰ ਨਾਲ ਕਨੈਕਟ ਕਰੋ।
Finder ਵਿੰਡੋ ਜਾਂ Apple Devices ਐਪ ਦੀ ਸਾਈਡਬਾਰ ਵਿੱਚ ਆਪਣਾ ਡੀਵਾਈਸ ਚੁਣੋ। ਜੇ iTunes ਵਰਤ ਰਹੇ ਹੋ, ਤਾਂ iTunes ਵਿੰਡੋ ਦੇ ਉੱਪਰਲੇ ਖੱਬੇ ਕੋਨੇ ਵਿੱਚ ਆਪਣਾ ਡੀਵਾਈਸ ਚੁਣੋ। ਤੁਹਾਨੂੰ ਇੱਕ ਅਜਿਹੀ ਪੱਟੀ ਦਿਖਾਈ ਦੇਵੇਗੀ, ਜੋ ਦਰਸਾਉਂਦੀ ਹੈ ਕਿ ਤੁਹਾਡੀ ਸਮੱਗਰੀ ਕਿੰਨੀ ਸਟੋਰੇਜ ਵਰਤ ਰਹੀ ਹੈ ਅਤੇ ਇਸਨੂੰ ਸਮੱਗਰੀ ਦੀ ਕਿਸਮ ਮੁਤਾਬਕ ਵੰਡਿਆ ਗਿਆ ਹੈ।
ਸਮੱਗਰੀ ਦੀ ਹਰੇਕ ਕਿਸਮ ਕਿੰਨੀ ਸਟੋਰੇਜ ਵਰਤ ਰਹੀ ਹੈ, ਇਹ ਦੇਖਣ ਲਈ ਆਪਣੇ ਮਾਊਸ ਨੂੰ ਪੱਟੀ ਉੱਤੇ ਘੁੰਮਾਓ।
ਸਮੱਗਰੀ ਨੂੰ ਸ਼੍ਰੇਣੀਬੱਧ ਕਰੋ
ਇੱਥੇ ਤੁਹਾਡੇ ਡੀਵਾਈਸ 'ਤੇ ਮੌਜੂਦ ਸਮੱਗਰੀ ਦੀਆਂ ਕਿਸਮਾਂ ਦੀ ਸੂਚੀ ਦਿੱਤੀ ਗਈ ਹੈ ਅਤੇ ਇਹ ਵੀ ਦਿੱਤਾ ਗਿਆ ਹੈ ਕਿ ਹਰੇਕ ਕਿਸਮ ਵਿੱਚ ਕੀ-ਕੀ ਸ਼ਾਮਲ ਹੈ:
ਆਡੀਓ: ਗੀਤ, ਆਡੀਓ ਪੌਡਕਾਸਟ, ਆਡੀਓ-ਕਿਤਾਬਾਂ, ਅਵਾਜ਼ੀ ਮੈਮੋ ਅਤੇ ਰਿੰਗਟੋਨਾਂ।
ਵੀਡੀਓ: ਫ਼ਿਲਮਾਂ, ਸੰਗੀਤ ਵੀਡੀਓ ਅਤੇ ਟੀਵੀ ਸ਼ੋਅ।
ਫ਼ੋਟੋਆਂ: ਤੁਹਾਡੀ ਫ਼ੋਟੋ ਲਾਇਬ੍ਰੇਰੀ, ਕੈਮਰਾ ਰੋਲ, ਅਤੇ ਫ਼ੋਟੋ ਸਟ੍ਰੀਮ ਵਿੱਚ ਮੌਜੂਦ ਸਮੱਗਰੀ।
ਐਪਾਂ: ਸਥਾਪਤ ਕੀਤੀਆਂ ਐਪਾਂ। ਦਸਤਾਵੇਜ਼ ਅਤੇ ਡਾਟਾ ਐਪਾਂ ਦੀ ਸਮੱਗਰੀ ਨੂੰ ਸੂਚੀਬੱਧ ਕਰਦੇ ਹਨ।
ਕਿਤਾਬਾਂ: iBooks ਕਿਤਾਬਾਂ, ਆਡੀਓ ਕਿਤਾਬਾਂ ਅਤੇ PDF ਫ਼ਾਈਲਾਂ।
ਦਸਤਾਵੇਜ਼ ਅਤੇ ਡਾਟਾ: Safari ਦੀ ਆਫ਼ਲਾਈਨ ਪੜ੍ਹਨ ਸੰਬੰਧੀ ਸੂਚੀ, ਸਥਾਪਤ ਕੀਤੀਆਂ ਐਪਾਂ ਵਿੱਚ ਸਟੋਰ ਕੀਤੀਆਂ ਫ਼ਾਈਲਾਂ ਅਤੇ ਸੰਪਰਕ, ਕੈਲੰਡਰ, ਸੁਨੇਹੇ ਅਤੇ ਈਮੇਲਾਂ (ਅਤੇ ਉਨ੍ਹਾਂ ਨਾਲ ਨੱਥੀ ਫ਼ਾਈਲਾਂ) ਵਰਗੀ ਐਪ ਸਮੱਗਰੀ।
ਹੋਰ: ਸੈਟਿੰਗਾਂ, Siri ਦੀ ਅਵਾਜ਼, ਸਿਸਟਮ ਡਾਟਾ ਅਤੇ ਕੈਸ਼ੇ ਕੀਤੀਆਂ ਫ਼ਾਈਲਾਂ।
ਸਿੰਕ ਕੀਤੀ ਸਮੱਗਰੀ: ਜਦੋਂ ਤੁਸੀਂ Finder ਵਿੰਡੋ ਵਿੱਚ 'ਸਿੰਕ ਕਰੋ' 'ਤੇ ਕਲਿੱਕ ਕਰਦੇ ਹੋ, ਤਾਂ ਤੁਹਾਡੇ ਕੰਪਿਊਟਰ ਤੋਂ ਸਿੰਕ ਕੀਤੀ ਜਾਣ ਵਾਲੀ ਮੀਡੀਆ ਸਮੱਗਰੀ।3
'ਹੋਰ' ਵਿੱਚ ਕੈਸ਼ੇ ਕੀਤੀਆਂ ਫ਼ਾਈਲਾਂ ਬਾਰੇ
Finder, Apple Devices ਐਪ ਅਤੇ iTunes ਕੈਸ਼ੇ ਕੀਤੇ ਸੰਗੀਤ, ਵੀਡੀਓ ਅਤੇ ਫ਼ੋਟੋਆਂ ਨੂੰ "ਹੋਰ" ਸਟੋਰੇਜ ਵਜੋਂ ਦਿਖਾਉਂਦੇ ਹਨ। ਜਦੋਂ ਤੁਸੀਂ ਸਮੱਗਰੀ ਨੂੰ ਸਟ੍ਰੀਮ ਕਰਦੇ ਹੋ ਜਾਂ ਦੇਖਦੇ ਹੋ, ਤਾਂ ਸਿਸਟਮ ਇਨ੍ਹਾਂ ਫ਼ਾਈਲਾਂ ਨੂੰ ਬਣਾਉਂਦਾ ਹੈ, ਜਿਸ ਨਾਲ ਅਗਲੀ ਵਾਰ ਸਮੱਗਰੀ ਦਾ ਅਨੰਦ ਲੈਣ ਵੇਲੇ ਤੇਜ਼ ਪਹੁੰਚ ਪ੍ਰਾਪਤ ਹੁੰਦੀ ਹੈ। ਜਦੋਂ ਤੁਹਾਡੇ ਡੀਵਾਈਸ ਨੂੰ ਹੋਰ ਜਗ੍ਹਾ ਦੀ ਲੋੜ ਹੁੰਦੀ ਹੈ, ਤਾਂ ਤੁਹਾਡਾ ਡੀਵਾਈਸ ਇਨ੍ਹਾਂ ਫ਼ਾਈਲਾਂ ਨੂੰ ਹਟਾ ਦਿੰਦਾ ਹੈ।
ਜੇ ਤੁਹਾਡੇ ਡੀਵਾਈਸ ਦੀ ਸਟੋਰੇਜ ਤੁਹਾਡੇ ਵੱਲੋਂ Finder, Apple Devices ਐਪ ਜਾਂ iTunes ਵਿੱਚ ਦਿਖਾਈ ਦੇਣ ਵਾਲੀ ਸਟੋਰੇਜ ਤੋਂ ਵੱਖਰੀ ਹੈ
ਕਿਉਂਕਿ Finder, Apple Devices ਐਪ ਅਤੇ iTunes ਕੈਸ਼ੇ ਕੀਤੀਆਂ ਫ਼ਾਈਲਾਂ ਨੂੰ 'ਹੋਰ' ਵਜੋਂ ਸ਼੍ਰੇਣੀਬੱਧ ਕਰਦੇ ਹਨ, ਇਸ ਲਈ ਸੰਗੀਤ ਜਾਂ ਵੀਡੀਓ ਲਈ ਰਿਪੋਰਟ ਕੀਤੀ ਗਈ ਵਰਤੋਂ ਵੱਖਰੀ ਹੋ ਸਕਦੀ ਹੈ। ਆਪਣੇ ਡੀਵਾਈਸ 'ਤੇ ਵਰਤੋਂ ਦੇਖਣ ਲਈ, ਸੈਟਿੰਗਾਂ > ਆਮ > [ਡੀਵਾਈਸ] ਸਟੋਰੇਜ 'ਤੇ ਜਾਓ।
ਜੇ ਤੁਸੀਂ ਆਪਣੇ ਡੀਵਾਈਸ ਤੋਂ ਕੈਸ਼ੇ ਕੀਤੀਆਂ ਫ਼ਾਈਲਾਂ ਨੂੰ ਮਿਟਾਉਣਾ ਚਾਹੁੰਦੇ ਹੋ
ਜਗ੍ਹਾ ਖਾਲੀ ਕਰਨ ਲਈ, ਤੁਹਾਡਾ ਡੀਵਾਈਸ ਕੈਸ਼ੇ ਕੀਤੀਆਂ ਅਤੇ ਅਸਥਾਈ ਫ਼ਾਈਲਾਂ ਨੂੰ ਹਟਾ ਦਿੰਦਾ ਹੈ, ਇਸ ਲਈ ਤੁਹਾਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ।
1. ਤੁਸੀਂ iCloud ਸਮੱਗਰੀ ਨੂੰ ਸਵੈਚਲਿਤ ਤੌਰ 'ਤੇ ਨਹੀਂ ਮਿਟਾ ਸਕਦੇ।
2. ਸਿਸਟਮ ਕੈਸ਼ੇ ਕੀਤੀਆਂ ਫ਼ਾਈਲਾਂ ਨੂੰ ਨਹੀਂ ਮਿਟਾ ਸਕਦਾ।
3. ਤੁਸੀਂ ਆਪਣੇ iPhone ਦੀ ਵਰਤੋਂ ਕਰ ਕੇ ਸਿੰਕ ਕੀਤੀ ਸਮੱਗਰੀ ਵਿੱਚੋਂ ਡਾਟਾ ਨਹੀਂ ਹਟਾ ਸਕਦੇ। ਇਸ ਡਾਟੇ ਨੂੰ ਹਟਾਉਣ ਲਈ, Finder 'ਤੇ ਸਵਿੱਚ ਕਰੋ ਜਾਂ Apple Devices ਐਪ ਜਾਂ iTunes ਖੋਲ੍ਹੋ, ਡਾਟੇ ਨੂੰ ਅਣਚੁਣਿਆ ਕਰੋ ਅਤੇ 'ਸਿੰਕ ਕਰੋ' 'ਤੇ ਕਲਿੱਕ ਕਰੋ।