ਜੇਕਰ ਤੁਸੀਂ ਆਪਣੇ iPhone ਜਾਂ iPad ’ਤੇ ਈਮੇਲ ਨਹੀਂ ਭੇਜ ਪਾ ਰਹੇ

ਜੇਕਰ ਤੁਸੀਂ ਆਪਣੇ iPhone ਜਾਂ iPad ’ਤੇ Mail ਐਪ ਤੋਂ ਈਮੇਲ ਨਹੀਂ ਭੇਜ ਪਾ ਰਹੇ, ਤਾਂ ਇਹ ਕੁਝ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।

ਸ਼ੁਰੂ ਕਰਨ ਤੋਂ ਪਹਿਲਾਂ

ਧਿਆਨ ਵਿੱਚ ਰੱਖਣ ਅਤੇ ਜਾਂਚ ਕਰਨ ਲਈ ਕੁਝ ਗੱਲਾਂ ਹਨ:

ਨਾ ਭੇਜੀ ਗਈ ਈਮੇਲ ਲਈ ਆਊਟਬਾਕਸ ਚੈੱਕ ਕਰੋ।

ਜੇਕਰ ਤੁਹਾਨੂੰ ਕੋਈ ਸੁਨੇਹਾ ਮਿਲਦਾ ਹੈ ਕਿ ਤੁਹਾਡੀ ਈਮੇਲ ਨਹੀਂ ਭੇਜੀ ਗਈ, ਤਾਂ ਉਹ ਈਮੇਲ ਤੁਹਾਡੇ ਆਊਟਬਾਕਸ ਵਿੱਚ ਚਲੀ ਜਾਂਦੀ ਹੈ। ਆਪਣੇ ਆਊਟਬਾਕਸ ਨੂੰ ਚੈੱਕ ਕਰੋ ਅਤੇ ਇਹਨਾਂ ਕਦਮਾਂ ਨਾਲ ਦੁਬਾਰਾ ਈਮੇਲ ਭੇਜਣ ਦੀ ਕੋਸ਼ਿਸ਼ ਕਰੋ:

  1. Mail ਵਿੱਚ, ਆਪਣੇ ਮੇਲਬਾਕਸਾਂ ਦੀ ਸੂਚੀ ’ਤੇ ਜਾਓ।

  2. ਆਊਟਬਾਕਸ ’ਤੇ ਟੈਪ ਕਰੋ। ਜੇਕਰ ਤੁਹਾਨੂੰ ਆਊਟਬਾਕਸ ਨਹੀਂ ਦਿਖਾਈ ਦਿੰਦਾ, ਤਾਂ ਇਸਦਾ ਮਤਲਬ ਇਹ ਹੈ ਕਿ ਤੁਹਾਡੀ ਈਮੇਲ ਭੇਜ ਦਿੱਤੀ ਗਈ ਸੀ।

    iOS ਵਿੱਚ ਮੇਲਬਾਕਸ ਪੰਨੇ ’ਤੇ, ਤੁਸੀਂ ਨਾ ਭੇਜੇ ਗਏ ਈਮੇਲ ਸੁਨੇਹਿਆਂ ਲਈ ਆਊਟਬਾਕਸ ਨੂੰ ਚੈੱਕ ਕਰ ਸਕਦੇ ਹੋ।
  3. ਆਊਟਬਾਕਸ ਵਿੱਚ ਕਿਸੇ ਈਮੇਲ ’ਤੇ ਟੈਪ ਕਰੋ। ਯਕੀਨੀ ਬਣਾਓ ਕਿ ਪ੍ਰਾਪਤਕਰਤਾ ਦਾ ਈਮੇਲ ਪਤਾ ਸਹੀ ਹੈ।

  4. ਭੇਜੋ ’ਤੇ ਟੈਪ ਕਰੋ।

ਆਪਣਾ ਈਮੇਲ ਪਤਾ ਅਤੇ ਪਾਸਵਰਡ ਚੈੱਕ ਕਰੋ

ਜੇਕਰ Mail ਤੁਹਾਨੂੰ ਤੁਹਾਡੇ ਈਮੇਲ ਖਾਤੇ ਲਈ ਪਾਸਵਰਡ ਭਰਨ ਲਈ ਕਿਹਾ ਜਾਂਦਾ ਹੈ, ਤਾਂ ਯਕੀਨੀ ਬਣਾਓ ਕਿ ਤੁਹਾਡਾ ਪਾਸਵਰਡ ਸਹੀ ਹੈ। ਆਪਣੇ ਈਮੇਲ ਪਤੇ ਅਤੇ ਪਾਸਵਰਡ ਨੂੰ ਚੈੱਕ ਕਰਨ ਲਈ, ਆਪਣੇ ਈਮੇਲ ਪ੍ਰਦਾਤਾ ਦੀ ਵੈੱਬਸਾਈਟ ’ਤੇ ਸਾਈਨ ਇਨ ਕਰੋ।

ਜੇਕਰ ਤੁਹਾਨੂੰ ਹਾਲੇ ਵੀ ਵਰਤੋਂਕਾਰ ਨਾਮ ਜਾਂ ਪਾਸਵਰਡ ਸੰਬੰਧੀ ਤਰੁੱਟੀ ਦਿਖਾਈ ਦਿੰਦੀ ਹੈ, ਤਾਂ ਆਪਣੇ ਈਮੇਲ ਪ੍ਰਦਾਤਾ ਜਾਂ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ।

ਆਪਣੇ ਈਮੇਲ ਪ੍ਰਦਾਤਾ ਜਾਂ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ।

  1. ਆਪਣੇ ਈਮੇਲ ਪ੍ਰਦਾਤਾ ਨਾਲ ਸੰਪਰਕ ਕਰੋ ਜਾਂ ਉਹਨਾਂ ਦੇ ਸਟੇਟਸ ਵੈੱਬਪੇਜ ਨੂੰ ਚੈੱਕ ਕਰੋ ਕਿ ਕੀ ਕੋਈ ਸੇਵਾ ਬੰਦ ਹੈ।

  2. ਆਪਣੇ ਈਮੇਲ ਪ੍ਰਦਾਤਾ ਜਾਂ ਸਿਸਟਮ ਪ੍ਰਬੰਧਕ ਨੂੰ ਪੁੱਛੋ ਕਿ ਕੀ ਤੁਸੀਂ ਆਪਣੇ ਈਮੇਲ ਖਾਤੇ ਲਈ ਕੋਈ ਸੁਰੱਖਿਆ ਵਿਸ਼ੇਸ਼ਤਾਵਾਂ ਜਾਂ ਪਾਬੰਦੀਆਂ, ਜਿਵੇਂ ਕਿ ਦੋ-ਪੱਧਰੀ ਤਸਦੀਕ ਨੂੰ ਚਾਲੂ ਕੀਤਾ ਹੈ। ਤੁਹਾਨੂੰ ਆਪਣੇ ਡਿਵਾਈਸ ’ਤੇ ਈਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਇੱਕ ਖਾਸ ਪਾਸਵਰਡ ਦੀ ਲੋੜ ਹੋ ਸਕਦੀ ਹੈ ਜਾਂ ਆਪਣੇ ਈਮੇਲ ਪ੍ਰਦਾਤਾ ਤੋਂ ਅਧਿਕਾਰ ਦੀ ਬੇਨਤੀ ਕਰਨ ਦੀ ਲੋੜ ਹੋ ਸਕਦੀ ਹੈ।

  3. ਆਪਣੇ ਈਮੇਲ ਪ੍ਰਦਾਤਾ ਜਾਂ ਸਿਸਟਮ ਪ੍ਰਬੰਧਕ ਨਾਲ ਆਪਣੀਆਂ ਈਮੇਲ ਖਾਤਾ ਸੈਟਿੰਗਾਂ ਦੀ ਜਾਂਚ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਹੀ ਹਨ।

ਆਪਣਾ ਈਮੇਲ ਖਾਤਾ ਹਟਾਓ ਅਤੇ ਇਸਨੂੰ ਦੁਬਾਰਾ ਸੈੱਟ ਅੱਪ ਕਰੋ

  1. ਆਪਣੇ ਕੰਪਿਊਟਰ ’ਤੇ, ਆਪਣੇ ਈਮੇਲ ਪ੍ਰਦਾਤਾ ਦੀ ਵੈੱਬਸਾਈਟ ’ਤੇ ਸਾਈਨ ਇਨ ਕਰੋ। ਯਕੀਨੀ ਬਣਾਓ ਕਿ ਤੁਹਾਡੀ ਸਾਰੀ ਈਮੇਲ ਉੱਥੇ ਹੈ ਜਾਂ ਇਹ ਯਕੀਨੀ ਬਣਾਓ ਕਿ ਤੁਹਾਡੀ ਈਮੇਲ ਤੁਹਾਡੇ iOS ਜਾਂ iPadOS ਡਿਵਾਈਸ ਤੋਂ ਇਲਾਵਾ ਕਿਤੇ ਹੋਰ ਸੁਰੱਖਿਅਤ ਕੀਤੀ ਗਈ ਹੈ।

  2. ਆਪਣੀ ਡਿਵਾਈਸ ’ਤੇ, ਸੈਟਿੰਗਾਂ > ਐਪਾਂ > Mail ’ਤੇ ਜਾਓ, ਫਿਰ Mail ਖਾਤੇ ’ਤੇ ਟੈਪ ਕਰੋ।

  3. ਉਸ ਈਮੇਲ ਖਾਤੇ ’ਤੇ ਟੈਪ ਕਰੋ ਜਿਸਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ।

  4. ਖਾਤਾ ਡਿਲੀਟ ਕਰੋ ’ਤੇ ਟੈਪ ਕਰੋ।

  5. ਆਪਣਾ ਖਾਤਾ ਦੁਬਾਰਾ ਜੋੜੋ

ਜੇਕਰ ਇਸ ਲੇਖ ਵਿਚ ਦਿੱਤੇ ਕਦਮ ਮਦਦ ਨਹੀਂ ਕਰਦੇ, ਤਾਂ ਵਧੇਰੇ ਜਾਣਕਾਰੀ ਲਈ ਆਪਣੇ ਈਮੇਲ ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ।

ਕੀ ਹੋਰ ਮਦਦ ਚਾਹੀਦੀ ਹੈ?

ਸਾਨੂੰ ਇਸ ਬਾਰੇ ਹੋਰ ਦੱਸੋ ਕਿ ਕੀ ਹੋ ਰਿਹਾ ਹੈ ਅਤੇ ਅਸੀਂ ਤੁਹਾਨੂੰ ਸੁਝਾਅ ਦੇਵਾਂਗੇ ਕਿ ਅੱਗੇ ਕੀ ਕਰਨਾ ਹੈ।

ਸੁਝਾਅ ਪ੍ਰਾਪਤ ਕਰੋ

ਪ੍ਰਕਾਸ਼ਿਤ ਮਿਤੀ: