Siri ਤੋਂ ਪੁੱਛਣਾ
ਨੋਟ: Siri ਦੀ ਵਰਤੋਂ ਕਰਨ ਲਈ ਤੁਹਾਡਾ ਇੰਟਰਨੈੱਟ ਨਾਲ ਕਨੈਕਟ ਹੋਣਾ ਲਾਜ਼ਮੀ ਹੈ।
ਇਸ ਤੋਂ ਪਹਿਲਾਂ ਕਿ ਤੁਸੀਂ Siri ਨੂੰ ਕੁਝ ਕਰਨ ਲਈ ਕਹੋ, ਤੁਹਾਨੂੰ ਇਸ ਨੂੰ ਕਿਰਿਆਸ਼ੀਲ ਕਰਨਾ ਪਵੇਗਾ। ਆਪਣੇ iPhone ’ਤੇ, ਹੇਠ ਲਿਖਿਆਂ ਵਿੱਚੋਂ ਕੋਈ ਵੀ ਕੰਮ ਕਰੋ:
ਆਪਣੀ ਆਵਾਜ਼ ਨਾਲ: “Siri” ਜਾਂ “Hey Siri” ਕਹੋ।
Face ID ਵਾਲੇ iPhone ’ਤੇ: ਸਾਈਡ ਬਟਨ ਨੂੰ ਦਬਾ ਕੇ ਰੱਖੋ।
ਘਰ ਬਟਨ ਵਾਲੇ iPhone ’ਤੇ: “ਹੋਮ” ਬਟਨ ਨੂੰ ਦਬਾ ਕੇ ਰੱਖੋ।
EarPods ਦੇ ਨਾਲ: ਕੇਂਦਰ ਜਾਂ “ਕਾਲ ਕਰੋ” ਬਟਨ ਨੂੰ ਦਬਾ ਕੇ ਰੱਖੋ।
CarPlay ਦੇ ਨਾਲ: ਸਟੀਅਰਿੰਗ ਵ੍ਹੀਲ ’ਤੇ ਵੌਇਸ ਕਮਾਂਡ ਬਟਨ ਨੂੰ ਦਬਾ ਕੇ ਰੱਖੋ ਜਾਂ CarPlay ਹੋਮ ਸਕਰੀਨ ‘ਤੇ “ਹੋਮ” ਬਟਨ ਨੂੰ ਦਬਾ ਕੇ ਰੱਖੋ।
Siri Eyes Free ਦੇ ਨਾਲ: ਆਪਣੇ ਸਟੀਅਰਿੰਗ ਵ੍ਹੀਲ ’ਤੇ “ਵੌਇਸ ਕਮਾਂਡ” ਬਟਨ ਨੂੰ ਦਬਾ ਕੇ ਰੱਖੋ।