“ਦਿਸ਼ਾਵਾਂ” ਬਟਨ

ਜਦੋਂ ਆਵਾਜਾਈ ਸੰਬੰਧੀ ਨਕਸ਼ੇ ਦੀ ਚੋਣ ਕੀਤੀ ਹੋਵੇ, ਤਾਂ ਆਵਾਜਾਈ ਦਿਸ਼ਾਵਾਂ ਦੀ ਵਰਤੋਂ ਕਰ ਕੇ ਜਾਂ ਜਦੋਂ ਪੜਚੋਲ, ਡ੍ਰਾਈਵਿੰਗ ਜਾਂ ਸੈਟੇਲਾਈਟ ਨਕਸ਼ੇ ਦੀ ਚੋਣ ਕੀਤੀ ਹੋਵੇ, ਤਾਂ ਤੁਹਾਡੀ ਯਾਤਰਾ ਦੇ ਡਿਫ਼ੌਲਟ ਮੋਡ (ਡ੍ਰਾਈਵਿੰਗ , ਤੁਰਨਾ ਜਾਂ ਸਾਈਕਲਿੰਗ ) ਦੀ ਵਰਤੋਂ ਕਰ ਕੇ ਤੁਹਾਡੇ ਮੌਜੂਦਾ ਟਿਕਾਣੇ ਤੋਂ ਮੰਜ਼ਿਲ ਤੱਕ ਦੇ ਅਨੁਮਾਨਿਤ ਯਾਤਰਾ ਸਮੇਂ ਬਾਰੇ ਦੱਸਿਆ ਜਾਂਦਾ ਹੈ।

ਕੋਈ ਵੱਖਰਾ ਨਕਸ਼ਾ ਚੁਣਨ ਲਈ, ਸਿਖਰ ‘ਤੇ ਸੱਜੇ ਪਾਸੇ ਵਾਲੇ ਬਟਨ ’ਤੇ ਟੈਪ ਕਰੋ। ਆਪਣੇ ਡਿਫ਼ੌਲਟ ਯਾਤਰਾ ਮੋਡ ਨੂੰ ਬਦਲਣ ਲਈ, ਸੈਟਿੰਗਾਂ  > ਐਪਾਂ > ਨਕਸ਼ੇ ’ਤੇ ਜਾਓ, ਫਿਰ “ਤਰਜੀਹੀ ਯਾਤਰਾ ਕਿਸਮ” ਦੇ ਹੇਠਾਂ ਦਿੱਤਾ ਕੋਈ ਵਿਕਲਪ ਚੁਣੋ।