ਦੋ-ਪੱਧਰੀ ਪ੍ਰਮਾਣੀਕਰਨ
ਜੇਕਰ ਤੁਸੀਂ iOS 13.4, iPadOS 13.4, macOS 10.15.4 ਜਾਂ ਇਸ ਤੋਂ ਬਾਅਦ ਦੇ ਸੰਸਕਰਨਾਂ ਵਾਲੇ ਡਿਵਾਈਸ ’ਤੇ ਆਪਣਾ Apple ਖਾਤਾ ਬਣਾਇਆ ਹੈ, ਤਾਂ ਤੁਹਾਡੇ ਖਾਤੇ ਵੱਲੋਂ ਆਟੋਮੈਟਿਕਲੀ ਦੋ-ਪੱਧਰੀ ਪ੍ਰਮਾਣੀਕਰਨ ਦੀ ਵਰਤੋਂ ਕੀਤੀ ਜਾਂਦੀ ਹੈ।
Apple ਖਾਤੇ ਲਈ ਦੋ-ਪੱਧਰੀ ਪ੍ਰਮਾਣੀਕਰਨ iOS 9, iPadOS 13, OS X 10.11 ਜਾਂ ਬਾਅਦ ਦੇ ਸੰਸਕਰਨਾਂ ਵਿੱਚ ਉਪਲਬਧ ਹੈ। ਜੇਕਰ ਤੁਸੀਂ ਪਹਿਲਾਂ ਦੋ-ਪੱਧਰੀ ਪ੍ਰਮਾਣੀਕਰਨ ਤੋਂ ਬਿਨਾਂ Apple ਖਾਤਾ ਬਣਾਇਆ ਹੈ, ਤਾਂ ਦੋ-ਪੱਧਰੀ ਪ੍ਰਮਾਣੀਕਰਨ ਚਾਲੂ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ:
ਸੈਟਿੰਗਾਂ
> [ਤੁਹਾਡਾ ਨਾਮ] > ਸਾਈਨ-ਇਨ ਅਤੇ ਸੁਰੱਖਿਆ ‘ਤੇ ਜਾਓ।
“ਦੋ-ਪੱਧਰੀ ਪ੍ਰਮਾਣੀਕਰਨ ਚਾਲੂ ਕਰੋ” ’ਤੇ ਟੈਪ ਕਰੋ, ਫਿਰ ਸਕਰੀਨ ‘ਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ।
ਦੋ-ਪੱਧਰੀ ਪ੍ਰਮਾਣੀਕਰਨ ਹੋਰਾਂ ਨੂੰ ਤੁਹਾਡੇ Apple ਖਾਤੇ ਨੂੰ ਐਕਸੈੱਸ ਕਰਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ (ਭਾਵੇਂ ਉਹਨਾਂ ਨੂੰ ਤੁਹਾਡਾ Apple ਖਾਤੇ ਦਾ ਪਾਸਵਰਡ ਪਤਾ ਹੋਵੇ) ਅਤੇ iOS, iPadOS ਅਤੇ macOS ਦੇ ਕੁਝ ਫ਼ੀਚਰਾਂ ਲਈ ਦੋ-ਪੱਧਰੀ ਪ੍ਰਮਾਣੀਕਰਨ ਦੀ ਸੁਰੱਖਿਆ ਲੋੜੀਂਦੀ ਹੁੰਦੀ ਹੈ। ਦੋ-ਪੱਧਰੀ ਪ੍ਰਮਾਣੀਕਰਨ ਚਾਲੂ ਹੋਣ ’ਤੇ, ਸਿਰਫ਼ ਤੁਸੀਂ ਹੀ ਕਿਸੇ ਭਰੋਸੇਮੰਦ ਡਿਵਾਈਸ ਦੀ ਵਰਤੋਂ ਕਰ ਕੇ ਆਪਣੇ ਖਾਤੇ ਨੂੰ ਐਕਸੈੱਸ ਕਰ ਸਕਦੇ ਹੋ। ਜਦੋਂ ਤੁਸੀਂ ਪਹਿਲੀ ਵਾਰ ਕਿਸੇ ਨਵੇਂ ਡਿਵਾਈਸ ਵਿੱਚ ਸਾਈਨ ਇਨ ਕਰਦੇ ਹੋ, ਤਾਂ ਤੁਹਾਨੂੰ ਦੋ ਜਾਣਕਾਰੀਆਂ ਪ੍ਰਦਾਨ ਕਰਨੀਆਂ ਪੈਂਦੀਆਂ ਹਨ, ਇਹ ਤੁਹਾਡੇ Apple ਖਾਤੇ ਦਾ ਪਾਸਵਰਡ ਅਤੇ ਛੇ-ਅੰਕਾਂ ਦਾ ਤਸਦੀਕ ਕੋਡ ਹੁੰਦਾ ਹੈ ਜੋ ਆਟੋਮੈਟਿਕਲੀ ਤੁਹਾਡੇ ਫ਼ੋਨ ਨੰਬਰ ’ਤੇ ਭੇਜਿਆ ਜਾਂਦਾ ਹੈ ਜਾਂ ਤੁਹਾਡੇ ਭਰੋਸੇਮੰਦ ਡਿਵਾਈਸਾਂ ’ਤੇ ਦਿਖਾਇਆ ਜਾਂਦਾ ਹੈ। ਕੋਡ ਦਾਖ਼ਲ ਕਰ ਕੇ, ਤੁਸੀਂ ਤਸਦੀਕ ਕਰਦੇ ਹੋ ਕਿ ਤੁਹਾਨੂੰ ਨਵੇਂ ਡਿਵਾਈਸ ’ਤੇ ਭਰੋਸਾ ਹੈ।