ਫ਼ੋਨ ਐਪ ਦੇ ਲੇਆਊਟ ਨੂੰ ਬਦਲਣਾ

ਤੁਸੀਂ ਉਸ ਯੂਨੀਫ਼ਾਈਡ ਲੇਆਊਟ ਦੀ ਵਰਤੋਂ ਕਰਨ ਦੀ ਚੋਣ ਕਰ ਸਕਦੇ ਹੋ ਜੋ ਇੱਕ ਹੀ ਟੈਬ ਵਿੱਚ ਤੁਹਾਡੇ ਮਨਪਸੰਦ, ਹਾਲੀਆ ਅਤੇ ਵੌਇਸਮੇਲਾਂ ਨੂੰ ਸ਼ਾਮਲ ਕਰਦਾ ਹੈ ਜਾਂ ਉਹਨਾਂ ਨੂੰ ਵੱਖ-ਵੱਖ ਟੈਬਾਂ ਵਿੱਚ ਕ੍ਰਮਬੱਧ ਕਰਨ ਲਈ ਕਲਾਸਿਕ ਲੇਆਊਟ ਦੀ ਚੋਣ ਕਰ ਸਕਦੇ ਹੋ।

  1. ਆਪਣੇ iPhone ’ਤੇ ਫ਼ੋਨ ਐਪ ’ਤੇ ਜਾਓ।

  2. ਆਪਣੀ ਸਕਰੀਨ ਦੇ ਹੇਠਲੇ ਪਾਸੇ ਕਾਲ (ਯੂਨੀਫ਼ਾਈਡ ਲੇਆਊਟ ਵਿੱਚ) ਜਾਂ ਹਾਲੀਆ (ਕਲਾਸਿਕ ਲੇਆਊਟ ਵਿੱਚ) ’ਤੇ ਟੈਪ ਕਰੋ।

  3. “ਫ਼ਿਲਟਰ ਕਰੋ” ਬਟਨ ’ਤੇ ਟੈਪ ਕਰੋ, ਫਿਰ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਚੁਣੋ:

    • ਯੂਨੀਫ਼ਾਈਡ: ਤੁਹਾਡੇ ਮਨਪਸੰਦ ਸੰਪਰਕ, ਹਾਲੀਆ ਕਾਲਾਂ ਅਤੇ ਵੌਇਸਮੇਲਾਂ ਨੂੰ ਸਕਰੀਨ ਦੇ ਹੇਠਲੇ ਪਾਸੇ “ਕਾਲਾਂ” ਟੈਬ ਵਿੱਚ ਇਕੱਠੇ ਕਰ ਕੇ ਦਿਖਾਇਆ ਜਾਂਦਾ ਹੈ।

    • ਕਲਾਸਿਕ: ਤੁਹਾਡੇ ਮਨਪਸੰਦ ਸੰਪਰਕ, ਹਾਲੀਆ ਕਾਲਾਂ ਅਤੇ ਵੌਇਸਮੇਲਾਂ ਨੂੰ ਸਕਰੀਨ ਦੇ ਹੇਠਲੇ ਪਾਸੇ ਵੱਖਰੀਆਂ ਟੈਬਾਂ ਵਿੱਚ ਕ੍ਰਮਬੱਧ ਕੀਤਾ ਜਾਂਦਾ ਹੈ।