ਜੇ ਤੁਹਾਡੇ iPhone ਜਾਂ iPad ਦੀ ਬੈਟਰੀ ਬਹੁਤ ਜਲਦੀ ਖਤਮ ਹੋ ਜਾਂਦੀ ਹੈ
"ਬੈਟਰੀ ਸਮਰੱਥਾ" ਉਹ ਸਮਾਂ ਹੈ ਜਿਸ ਦੌਰਾਨ ਤੁਹਾਡਾ ਡਿਵਾਈਸ ਮੁੜ ਚਾਰਜ ਕਰਨ ਦੀ ਲੋੜ ਪੈਣ ਤੋਂ ਪਹਿਲਾਂ ਕੰਮ ਕਰਦਾ ਰਹਿੰਦਾ ਹੈ। ਬੈਟਰੀ ਸਮਰੱਥਾ ਕਈ ਕਾਰਕਾਂ 'ਤੇ ਨਿਰਭਰ ਕਰਦੀ ਹੈ, ਜਿਵੇਂ ਕਿ ਤੁਸੀਂ ਆਪਦੀ ਡਿਵਾਈਸ ਦੀ ਕਿੰਨੀ ਵਰਤੋਂ ਕਰਦੇ ਹੋ ਅਤੇ ਕਿਹੜੀਆਂ ਐਪਾਂ ਵਰਤਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਬੈਟਰੀ ਬਹੁਤ ਜਲਦੀ ਖਤਮ ਹੋ ਰਹੀ ਹੈ, ਤਾਂ ਜਾਣੋ ਕਿ ਕੀ ਕਰਨਾ ਹੈ।
ਸ਼ੁਰੂ ਕਰਨ ਤੋਂ ਪਹਿਲਾਂ
ਯਕੀਨੀ ਬਣਾਓ ਕਿ ਤੁਹਾਡੇ ਡਿਵਾਈਸ 'ਤੇ iOS ਜਾਂ iPadOS ਦਾ ਸਭ ਤੋਂ ਨਵਾਂ ਵਰਜਨ ਇੰਸਟੌਲ ਹੈ. ਰੋਜ਼ਾਨਾਂ ਵਰਤੋਂ ਚਾਰਟ ਵੇਖਣ ਅਤੇ ਵਿਵਸਥਿਤਯੋਗ ਪਾਵਰ ਨੂੰ ਵਰਤਣ ਵਾਸਤੇ ਤੁਹਾਡੇ ਕੋਲ iOS 26 ਜਾਂ ਇਸ ਤੋਂ ਬਾਅਦ ਦਾ ਵਰਜਨ ਜਾਂ iPadOS 26 ਜਾਂ ਇਸ ਤੋਂ ਬਾਅਦ ਦਾ ਵਰਜਨ ਹੋਣਾ ਚਾਹੀਦਾ ਹੈ।
ਬੈਟਰੀ ਸੰਬੰਧੀ ਸੁਝਾਆਂ ਅਤੇ ਇਨਸਾਈਟਾਂ ਦੀ ਜਾਂਚ ਕਰੋ
iOS ਅਤੇ iPadOS ਬੈਟਰੀ ਸੰਬੰਧੀ ਸੁਝਾਆਂ ਅਤੇ ਇਨਸਾਈਟਾਂ ਰਾਹੀਂ ਤੁਹਾਨੂੰ ਬੈਟਰੀ ਸਮਰੱਥਾ ਵਧਾਉਣ ਦੇ ਤਰੀਕੇ ਸੁਝਾ ਸਕਦੇ ਹਨ।
ਸੈਟਿੰਗਾਂ ਖੋਲ੍ਹੋ ਅਤੇ ਬੈਟਰੀ 'ਤੇ ਟੈਪ ਕਰੋ।
ਜੇ ਕੋਈ ਸੁਝਾਅ ਜਾਂ ਇਨਸਾਈਟਾਂ ਉਪਲਬਧ ਹਨ, ਤਾਂ ਉਹ ਤੁਹਾਨੂੰ ਰੋਜ਼ਾਨਾਂ ਵਰਤੋਂ ਦੇ ਬਿਲਕੁਲ ਉੱਪਰ ਦਿਖਾਈ ਦੇਣਗੇ।
ਸੁਝਾਆਂ ਬਾਰੇ ਜਾਣੋ
ਤੁਹਾਨੂੰ ਇਸ ਤਰ੍ਹਾਂ ਦੇ ਸੁਝਾਅ ਦਿਖਾਈ ਦੇ ਸਕਦੇ ਹਨ:
ਸਵੈ-ਚਮਕ ਚਾਲੂ ਕਰੋ: ਸਵੈ-ਚਮਕ ਬੰਦ ਹੈ। ਬੈਟਰੀ ਸਮਰੱਥਾ ਨੂੰ ਬਿਹਤਰ ਬਣਾਉਣ ਵਾਸਤੇ, ਸਵੈ-ਚਮਕ ਚਾਲੂ ਕਰੋ।
ਸਵੈ-ਲੌਕ ਚਾਲੂ ਕਰੋ: ਸਵੈ-ਲੌਕ ਬੰਦ ਹੈ ਅਤੇ ਤੁਹਾਡਾ ਡਿਵਾਈਸ ਅਕਸਰ ਵਿਹਲਾ ਰਹਿੰਦਾ ਹੈ। ਬੈਟਰੀ ਸਮਰੱਥਾ ਨੂੰ ਬਿਹਤਰ ਬਣਾਉਣ ਵਾਸਤੇ, ਸਵੈ-ਲੌਕ ਚਾਲੂ ਕਰੋ।
ਉੱਚ ਚਮਕ: ਸਕ੍ਰੀਨ ਦੀ ਵੱਧ ਚਮਕ ਕਾਫ਼ੀ ਊਰਜਾ ਦੀ ਖਪਤ ਕਰਦੀ ਹੈ ਅਤੇ ਤੁਹਾਡੀ ਚਮਕ ਸਿਫ਼ਾਰਸ਼ ਕੀਤੇ ਪੱਧਰ ਤੋਂ ਵੱਧ ਸੈੱਟ ਹੈ। ਬੈਟਰੀ ਸਮਰੱਥਾ ਨੂੰ ਬਿਹਤਰ ਬਣਾਉਣ ਵਾਸਤੇ, ਚਮਕ ਘਟਾਉਣਾ ਹੈ।
ਇਨਸਾਈਟਾਂ ਬਾਰੇ ਜਾਣੋ
iOS 18 ਜਾਂ ਇਸ ਤੋਂ ਬਾਅਦ ਦੇ ਵਰਜਨਾਂ ਅਤੇ iPadOS 18 ਜਾਂ ਇਸ ਤੋਂ ਬਾਅਦ ਦੇ ਵਰਜਨਾਂ ਵਿੱਚ, ਇਨਸਾਈਟਾਂ ਤੁਹਾਨੂੰ ਬੈਕਗ੍ਰਾਊਂਡ ਵਿੱਚ ਚੱਲ ਰਹੀਆਂ ਉਹਨਾਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੀਆਂ ਹਨ ਜੋ ਕੁੱਝ ਸਮੇਂ ਵਾਸਤੇ ਬੈਟਰੀ ਸਮਰੱਥਾ ਅਤੇ ਥਰਮਲ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜਦੋਂ ਇਹ ਗਤੀਵਿਧੀ ਪੂਰੀ ਹੋ ਜਾਂਦੀ ਹੈ, ਤਾਂ ਬੈਟਰੀ ਸਮਰੱਥਾ ਮੁੜ ਆਮ ਹੋ ਜਾਂਦੀ ਹੈ। ਤੁਹਾਨੂੰ ਇਹਨਾਂ ਵਿੱਚੋਂ ਕੋਈ ਇੱਕ ਇਨਸਾਈਟ ਦਿਖਾਈ ਦੇ ਸਕਦੀ ਹੈ:
ਚੱਲ ਰਹੀ iOS ਅਪਡੇਟ: ਹਾਲ ਹੀ ਦੀ ਇੱਕ ਸਾਫਟਵੇਅਰ ਅਪਡੇਟ ਬੈਕਗ੍ਰਾਊਂਡ ਵਿੱਚ ਪੂਰੀ ਹੋ ਰਹੀ ਹੈ।
ਚੱਲ ਰਿਹਾ ਡਿਵਾਈਸ ਸੈੱਟਅੱਪ: ਤੁਹਾਡਾ ਡਿਵਾਈਸ ਬੈਕਗ੍ਰਾਊਂਡ ਵਿੱਚ ਸੈੱਟਅੱਪ ਦੇ ਪੜਾਅ ਪੂਰੇ ਕਰ ਰਿਹਾ ਹੈ।
ਰੋਜ਼ਾਨਾ ਵਰਤੋਂ ਦੀ ਜਾਂਚ ਕਰੋ
ਸੈਟਿੰਗਾਂ ਖੋਲ੍ਹੋ ਅਤੇ ਬੈਟਰੀ 'ਤੇ ਟੈਪ ਕਰੋ।
ਰੋਜ਼ਾਨਾ ਵਰਤੋਂ ਚਾਰਟ ਦੀ ਜਾਂਚ ਕਰੋ।

ਰੋਜ਼ਾਨਾ ਵਰਤੋਂ ਚਾਰਟ ਅੱਜ ਦੀ ਬੈਟਰੀ ਵਰਤੋਂ ਦਾ ਸੰਖੇਪ ਦਿੰਦਾ ਹੈ ਅਤੇ ਇਸਦੀ ਤੁਲਨਾ ਪਿਛਲੇ ਸੱਤ ਦਿਨਾਂ ਦੀ ਵਰਤੋਂ ਨਾਲ਼ ਕਰਦਾ ਹੈ। ਤੁਹਾਨੂੰ ਇੱਕ ਸੁਨੇਹਾ ਦਿਖਾਈ ਦੇਵੇਗਾ ਜੋ ਦੱਸੇਗਾ ਕਿ ਤੁਸੀਂ ਆਮ ਨਾਲ਼ੋਂ ਵੱਧ, ਘੱਟ ਜਾਂ ਲਗਭਗ ਇੱਕੋ ਜਿਹੀ ਬੈਟਰੀ ਵਰਤ ਰਹੇ ਹੋ।
ਚਾਰਟ ਦੇ ਹੇਠਾਂ, ਐਪ ਅਤੇ ਸਿਸਟਮ ਗਤੀਵੀਧੀ ਵਰਤੋਂ ਅੱਜ ਸਭ ਤੋਂ ਵੱਧ ਬੈਟਰੀ ਵਰਤਣ ਵਾਲੀਆਂ ਤਿੰਨ ਐਪਾਂ ਦਿਖਾਉਂਦਾ ਹੈ। ਤੁਸੀਂ ਕਿਸੇ ਐਪ 'ਤੇ ਟੈਪ ਕਰਕੇ ਉਸ ਐਪ ਦੀ ਅੱਜ ਦੀ ਬੈਟਰੀ ਵਰਤੋਂ ਦੀ ਪਿਛਲੇ ਸੱਤ ਦਿਨਾਂ ਦੀ ਵਰਤੋਂ ਨਾਲ਼ ਤੁਲਨਾ ਕਰਨ ਵਾਲਾ ਚਾਰਟ ਦੇਖ ਸਕਦੇ ਹੋ।
ਆਪਦੀ ਬੈਟਰੀ ਵਰਤੋਂ ਬਾਰੇ ਹੋਰ ਜਾਣਨ ਵਾਸਤੇ, ਸਾਰੀ ਬੈਟਰੀ ਦੇਖੋ 'ਤੇ ਟੈਪ ਕਰੋ। ਰੋਜ਼ਾਨਾ ਵਰਤੋਂ ਚਾਰਟ ਅੱਜ ਦੀ ਬੈਟਰੀ ਵਰਤੋਂ ਦੀ ਪਿਛਲੇ ਸੱਤ ਦਿਨਾਂ ਦੀ ਵਰਤੋਂ ਨਾਲ਼ ਤੁਲਨਾ ਕਰਦਾ ਹੈ। ਕਿਸੇ ਵੀ ਦਿਨ ਦੀ ਵਿਸਤ੍ਰਿਤ ਵਰਤੋਂ ਦੇਖਣ ਵਾਸਤੇ ਉਸ ਦਿਨ ਵਾਲੀ ਬਾਰ 'ਤੇ ਟੈਪ ਕਰੋ। ਐਪ ਅਤੇ ਸਿਸਟਮ ਗਤੀਵੀਧੀ ਵਰਤੋਂ ਦਿਨ ਭਰ ਦੌਰਾਨ ਤੁਹਾਡੇ ਵੱਲੋਂ ਵਰਤੀਆਂ ਗਈਆਂ ਐਪਾਂ ਅਤੇ ਬੈਟਰੀ ਦੀ ਖਪਤ ਕਰਨ ਵਾਲੀਆਂ ਸਿਸਟਮ ਗਤੀਵਿਧੀਆਂ ਦੀ ਬੈਟਰੀ ਵਰਤੋਂ ਦਿਖਾਉਂਦਾ ਹੈ।
ਹਰੇਕ ਐਪ ਦੇ ਵੇਰਵਿਆਂ ਵਿੱਚ, ਤੁਹਾਨੂੰ ਵਰਤੋਂ ਦੀਆਂ ਇਸ ਤਰ੍ਹਾਂ ਦੀਆਂ ਕਿਸਮਾਂ ਦਿਖਾਈ ਦੇ ਸਕਦੀਆਂ ਹਨ:
ਬੈਕਗ੍ਰਾਊਂਡ ਗਤੀਵਿਧੀ: ਐਪ ਦੀ ਜ਼ਿਆਦਾਤਰ ਬੈਟਰੀ ਵਰਤੋਂ—ਜਿਵੇਂ ਸੰਗੀਤ ਚਲਾਉਣਾ ਜਾਂ ਟਿਕਾਣਾ ਟਰੈਕ ਕਰਨਾ—ਉਸ ਵੇਲੇ ਹੋਈ ਜਦੋਂ ਐਪ ਬੈਕਗ੍ਰਾਊਂਡ ਵਿੱਚ ਚੱਲ ਰਹੀ ਸੀ। ਤੁਸੀਂ ਐਪ ਦੀ ਵਰਤੋਂ ਘਟਾ ਕੇ ਬੈਟਰੀ ਸਮਰੱਥਾ ਨੂੰ ਬਿਹਤਰ ਬਣਾ ਸਕਦੇ ਹੋ।
ਕੋਈ ਮੋਬਾਈਲ ਕਵਰੇਜ ਨਹੀਂ ਅਤੇ ਕਮਜ਼ੋਰ ਸਿਗਨਲ: ਤੁਹਾਡੀ ਡਿਵਾਈਸ Wi-Fi ਜਾਂ ਸੈੱਲੂਲਰ ਸਿਗਨਲ ਦੀ ਖੋਜ ਕਰ ਰਹੀ ਸੀ ਜਾਂ ਕਮਜ਼ੋਰ ਸਿਗਨਲ ਵਾਲੇ ਖੇਤਰ ਵਿੱਚ ਵਰਤੀ ਜਾ ਰਹੀ ਸੀ, ਜਿਸ ਕਾਰਨ ਬੈਟਰੀ ਸਮਰੱਥਾ ਪ੍ਰਭਾਵਿਤ ਹੋਈ। ਬੈਟਰੀ ਸਮਰੱਥਾ ਨੂੰ ਬਿਹਤਰ ਬਣਾਉਣ ਵਾਸਤੇ, ਜੇ ਸੰਭਵ ਹੋਵੇ, ਆਪਦੀ ਡਿਵਾਈਸ ਨੂੰ ਮਜ਼ਬੂਤ ਸਿਗਨਲ ਵਾਲੀ ਥਾਂ 'ਤੇ ਵਰਤੋ। ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਕੁੱਝ ਸਮੇਂ ਵਾਸਤੇ ਅਜਿਹੇ ਖੇਤਰ ਵਿੱਚ ਰਹੋਗੇ ਜਿੱਥੇ ਕਵਰੇਜ ਨਹੀਂ ਹੋਵੇਗੀ, ਤਾਂ ਏਅਰਪਲੇਨ ਮੋਡ ਚਾਲੂ ਕਰੋ।
ਸੂਚਨਾਵਾਂ: ਐਪ ਦੀਆਂ ਸੂਚਨਾਵਾਂ ਡਿਵਾਈਸ ਨੂੰ ਜਗਾਉਂਦੀਆਂ ਹਨ। ਬੈਟਰੀ ਸਮਰੱਥਾ ਨੂੰ ਬਿਹਤਰ ਬਣਾਉਣ ਵਾਸਤੇ, ਤੁਸੀਂ ਐਪ ਦੀਆਂ ਸੂਚਨਾਵਾਂ ਇਸ ਤਰ੍ਹਾਂ ਵਿਵਸਥਿਤ ਕਰ ਸਕਦੇ ਹੋ ਕਿ ਡਿਵਾਈਸ ਘੱਟ ਵਾਰ ਕਿਰਿਆਸ਼ੀਲ ਹੋਵੇਟ।
ਚਾਰਜਰ ਨਾਲ਼ ਕਨੈਕਟ ਕੀਤਾ ਹੋਇਆ: ਐਪ ਦੀ ਵਰਤੋਂ ਸਿਰਫ਼ ਉਸ ਵੇਲੇ ਕੀਤੀ ਗਈ ਜਦੋਂ ਤੁਹਾਡੀ ਡਿਵਾਈਸ ਚਾਰਜ ਹੋ ਰਹੀ ਸੀ, ਇਸ ਵਾਸਤੇ ਬੈਟਰੀ ਦੀ ਵਰਤੋਂ ਨਹੀਂ ਹੋਈ।
ਜਦੋਂ ਵੀ ਸੰਭਵ ਹੋਵੇ, Wi-Fi ਨੂੰ ਵਰਤੋ
Wi-Fi, ਸੈੱਲੂਲਰ ਨੈੱਟਵਰਕਾਂ ਦੇ ਮੁਕਾਬਲੇ ਘੱਟ ਬੈਟਰੀ ਦੀ ਖਪਤ ਕਰਦਾ ਹੈ। ਜਦੋਂ ਤੁਸੀਂ ਇੰਟਰਨੈਟ ਨੂੰ ਵਰਤਣ ਵਾਲੀਆਂ ਐਪਾਂ ਵਰਤਦੇ ਹੋ, ਤਾਂ ਯਕੀਨੀ ਬਣਾਓ ਕਿ Wi-Fi ਚਾਲੂ ਹੈ ਅਤੇ ਜੇ ਸੰਭਵ ਹੋਵੇ ਤਾਂ ਕਿਸੇ Wi-Fi ਨੈੱਟਵਰਕ ਨਾਲ਼ ਕਨੈਕਟ ਕਰੋ:
ਸੈਟਿੰਗਾਂ ਖੋਲ੍ਹੋ ਅਤੇ Wi-Fi 'ਤੇ ਟੈਪ ਕਰੋ।
ਕਿਸੇ Wi-Fi ਨੈੱਟਵਰਕ ਦੀ ਚੋਣ ਕਰੋ।
ਜੇ ਸੰਭਵ ਹੋਵੇ, ਤਾਂ ਆਪਦੀ ਡਿਵਾਈਸ ਨੂੰ ਮਜ਼ਬੂਤ ਸਿਗਨਲ ਵਾਲੀ ਥਾਂ 'ਤੇ ਵਰਤੋ। Wi-Fi ਅਤੇ ਸੈੱਲੂਲਰ, ਦੋਵੇਂ ਕਨੈਕਸ਼ਨ ਮਜ਼ਬੂਤ ਸਿਗਨਲ ਵਾਲੀਆਂ ਥਾਵਾਂ 'ਤੇ ਘੱਟ ਬੈਟਰੀ ਦੀ ਖਪਤ ਕਰਦੇ ਹਨ। ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਕੁੱਝ ਸਮੇਂ ਵਾਸਤੇ ਅਜਿਹੇ ਖੇਤਰ ਵਿੱਚ ਰਹੋਗੇ ਜਿੱਥੇ ਕਵਰੇਜ ਨਹੀਂ ਹੋਵੇਗੀ, ਤਾਂ ਏਅਰਪਲੇਨ ਮੋਡ ਚਾਲੂ ਕਰੋ।
iPhone 12 ਅਤੇ ਬਾਅਦ ਵਾਲੇ ਮਾਡਲਾਂ, iPhone SE (3ਰਡ ਜਨਰੇਸ਼ਨ), ਅਤੇ iPad ਮਾਡਲਾਂ ਵਿੱਚ 5G ਹੈ, 5G ਵਾਲੇ ਆਈਪੈਡ ਮਾਡਲਾਂ ਵਿੱਚ, ਤੁਸੀਂ 5G ਆਟੋ ਚਾਲੂ ਕਰ ਸਕਦੇ ਹੋ, ਜੋ ਸਮਾਰਟ ਡਾਟਾ ਮੋਡ ਨੂੰ ਸਮਰੱਥ ਬਣਾਉਂਦਾ ਹੈ। ਜਦੋਂ 5G ਦੀ ਗਤੀ ਨਾਲ਼ ਵਰਤੋਂ ਦਾ ਅਨੁਭਵ ਖਾਸ ਤੌਰ 'ਤੇ ਬਿਹਤਰ ਨਹੀਂ ਹੁੰਦਾ, ਤਾਂ ਤੁਹਾਡੀ ਡਿਵਾਈਸ ਆਪਦੇ ਆਪ LTE 'ਤੇ ਸਵਿੱਚ ਕਰ ਜਾਂਦੀ ਹੈ, ਜਿਸ ਨਾਲ਼ ਬੈਟਰੀ ਸਮਰੱਥਾ ਬਚਦੀ ਹੈ।
5G Auto ਚਾਲੂ ਕਰਨ ਵਾਸਤੇ:
iPhone 'ਤੇ, ਸੈਟਿੰਗਾਂ ਖੋਲ੍ਹੋ, ਸੈੱਲੂਲਰ 'ਤੇ ਟੈਪ ਕਰੋ, ਸੈੱਲੂਲਰ ਡਾਟਾ ਵਿਕਲਪਾਂ 'ਤੇ ਟੈਪ ਕਰੋ, ਫਿਰ ਆਵਾਜ ਅਤੇ ਡੇਟਾ 'ਤੇ ਟੈਪ ਕਰੋ। iPad 'ਤੇ, ਸੈਟਿੰਗਾਂ ਖੋਲ੍ਹੋ, ਸੈੱਲੂਲਰ ਡਾਟਾ ਵਿਕਲਪਾਂ 'ਤੇ ਟੈਪ ਕਰੋ, ਫਿਰ Data 'ਤੇ ਟੈਪ ਕਰੋ।
5G Auto 'ਤੇ ਟੈਪ ਕਰੋ।
ਜੇ ਅਪਡੇਟ ਤੋਂ ਬਾਅਦ ਬੈਟਰੀ ਸਮਰੱਥਾ ਉਮੀਦ ਤੋਂ ਘੱਟ ਹੋਵੇ
ਜੇ ਡਿਵਾਈਸ ਨੂੰ ਅਪਡੇਟ ਕਰਨ ਤੋਂ ਬਾਅਦ ਤੁਹਾਨੂੰ ਲੱਗੇ ਕਿ ਬੈਟਰੀ ਸਮਰੱਥਾ ਘਟ ਗਈ ਹੈ, ਤਾਂ ਕੁੱਝ ਦਿਨ ਉਡੀਕੋ ਅਤੇ ਫਿਰ ਮੁੜ ਜਾਂਚ ਕਰੋ।
ਭਾਵੇਂ ਤੁਸੀਂ ਅਪਡੇਟ ਤੋਂ ਤੁਰੰਤ ਬਾਅਦ ਆਪਦੀ ਡਿਵਾਈਸ ਵਰਤ ਸਕਦੇ ਹੋ, ਪਰ ਅਪਡੇਟ ਨਾਲ਼ ਸੰਬੰਧਤ ਕੁੱਝ ਪ੍ਰਕਿਰਿਆਵਾਂ ਬੈਕਗ੍ਰਾਊਂਡ ਵਿੱਚ ਜਾਰੀ ਰਹਿੰਦੀਆਂ ਹਨ ਅਤੇ ਉਹ ਕੁੱਝ ਸਮੇਂ ਵਾਸਤੇ ਬੈਟਰੀ ਸਮਰੱਥਾ ਅਤੇ ਥਰਮਲ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਜੇ ਉਹ ਪ੍ਰਕਿਰਿਆਵਾਂ ਹਾਲੇ ਵੀ ਚੱਲ ਰਹੀਆਂ ਹੋਣ, ਤਾਂ ਸੈਟਿੰਗਾਂ ਖੋਲ੍ਹ ਕੇ ਬੈਟਰੀ 'ਤੇ ਟੈਪ ਕਰਨ 'ਤੇ ਤੁਹਾਨੂੰ ਜਾਰੀ iOS ਅੱਪਡੇਟ ਦਿਖਾਈ ਦੇ ਸਕਦੀ ਹੈ।
ਵਿਵਸਥਿਤਯੋਗ ਪਾਵਰ ਨੂੰ ਵਰਤੋ
ਵਿਵਸਥਿਤਯੋਗ ਪਾਵਰ ਨਾਲ਼, ਤੁਹਾਡਾ iPhone ਉਹਨਾਂ ਦਿਨਾਂ ਵਿੱਚ ਆਪਦੇ ਆਪ ਬੈਟਰੀ ਸਮਰੱਥਾ ਵਧਾ ਸਕਦਾ ਹੈ ਜਦੋਂ ਤੁਸੀਂ ਆਮ ਨਾਲ਼ੋਂ ਵੱਧ ਬੈਟਰੀ ਵਰਤ ਰਹੇ ਹੁੰਦੇ ਹੋ। ਵਿਵਸਥਿਤਯੋਗ ਪਾਵਰ ਅੰਦਾਜ਼ਾ ਲਗਾ ਸਕਦੀ ਹੈ ਕਿ ਤੁਹਾਨੂੰ ਵਾਧੂ ਬੈਟਰੀ ਦੀ ਕਦੋਂ ਲੋੜ ਪਵੇਗੀ ਅਤੇ ਫਿਰ ਬੈਟਰੀ ਨੂੰ ਹੋਰ ਲੰਬੇ ਸਮੇਂ ਤੱਕ ਚਲਾਉਣ ਵਾਸਤੇ ਕਾਰਗੁਜ਼ਾਰੀ ਵਿੱਚ ਲੋੜੀਂਦੇ ਬਦਲਾਅ ਕਰਦੀ ਹੈ। ਜਦੋਂ ਵਿਵਸਥਿਤਯੋਗ ਪਾਵਰ ਕਿਰਿਆਸ਼ੀਲ ਹੁੰਦੀ ਹੈ, ਤਾਂ ਤੁਹਾਡੀ ਬੈਟਰੀ 20 ਪ੍ਰਤੀਸ਼ਤ 'ਤੇ ਪਹੁੰਚਣ 'ਤੇ ਇਹ ਬੈਟਰੀ ਸਮਰੱਥਾ ਆਪਦੇ ਆਪ ਵਧਾਉਣ ਵਾਸਤੇ ਘੱਚ ਪਾਵਰ ਮੋਡ ਵੀ ਚਾਲੂ ਕਰ ਸਕਦੀ ਹੈ।
ਤੁਸੀਂ iOS 26 ਜਾਂ ਇਸ ਤੋਂ ਬਾਅਦ ਦੇ ਵਰਜਨ ਅਤੇ ਹੇਠਾਂ ਦਿੱਤੀਆਂ ਡਿਵਾਈਸਾਂ ਵਿੱਚੋਂ ਕਿਸੇ ਇੱਕ ਨਾਲ਼ ਵਿਵਸਥਿਤਯੋਗ ਪਾਵਰ ਦੀ ਵਰਤੋਂ ਕਰ ਸਕਦੇ ਹੋ:
iPhone 17 ਮਾਡਲ
iPhone Air
iPhone 16 ਮਾਡਲ
iPhone 15 Pro Max
iPhone 15 Pro
ਲੋਅ ਪਾਵਰ ਮੋਡ ਨੂੰ ਵਰਤੋ
ਤੁਸੀਂ ਲੋਅ ਪਾਵਰ ਮੋਡ ਚਾਲੂ ਕਰਕੇ ਆਪਦੀ ਡਿਵਾਈਸ ਦੀ ਬੈਟਰੀ ਸਮਰੱਥਾ ਵਧਾ ਸਕਦੇ ਹੋ। ਲੋਅ ਪਾਵਰ ਮੋਡ, ਮੇਲ ਫੈਚ, ਹੇ ਸੀਰੀ, ਬੈਕਗ੍ਰਾਉਡ ਐਪ ਫਰੈਸ਼ ਅਤੇ ਕੁੱਝ ਵਿਜ਼ੂਅਲ ਪ੍ਰਭਾਵਾਂ ਵਰਗੀਆਂ ਕੁੱਝ ਸੈਟਿੰਗਾਂ ਅਤੇ ਵਿਸ਼ੇਸ਼ਤਾਵਾਂ ਨੂੰ ਘਟਾ ਕੇ ਜਾਂ ਬੰਦ ਕਰਕੇ ਤੁਹਾਡੀ ਡਿਵਾਈਸ ਦੀ ਪਾਵਰ ਦੀ ਖਪਤ ਘਟਾਉਂਦਾ ਹੈ।
ਲੋਅ ਪਾਵਰ ਮੋਡ ਨੂੰ ਵਰਤਣ ਵਾਸਤੇ:
ਸੈਟਿੰਗਾਂ ਖੋਲ੍ਹੋ, ਬੈਟਰੀ 'ਤੇ ਟੈਪ ਕਰੋ, ਫਿਰ ਪਾਵਰ ਮੋਡ 'ਤੇ ਟੈਪ ਕਰੋ।
ਲੋਅ ਪਾਵਰ ਮੋਡ ਚਾਲੂ ਕਰੋ।
ਤੁਸੀਂ iPhone 'ਤੇ ਨਿਯੰਤਰਣ ਕੇਂਦਰ ਦੀ iPhone 'ਤੇ ਨਿਯੰਤਰਣ ਕੇਂਦਰ ਜਾਂ iPad 'ਤੇ ਨਿਯੰਤਰਣ ਕੇਂਦਰ।
ਜਦੋਂ ਤੁਹਾਡੀ ਡਿਵਾਈਸ 80 ਫ਼ੀਸਦੀ ਤੋਂ ਵੱਧ ਚਾਰਜ ਹੋ ਜਾਂਦੀ ਹੈ, ਤਾਂ ਲੋਅ ਪਾਵਰ ਮੋਡ ਆਪਦੇ ਆਪ ਬੰਦ ਹੋ ਜਾਂਦਾ ਹੈ।
ਬੈਟਰੀ ਦੀ ਸਿਹਤ ਦੀ ਜਾਂਚ ਕਰੋ
ਬੈਟਰੀ ਕਿੰਨਾ ਸਮਾਂ ਚੱਲਦੀ ਹੈ, ਇਹ ਇਸਦੀ ਸਮਰੱਥਾ ਅਤੇ ਤੁਹਾਡੇ ਵੱਲੋਂ ਸੌਫਟਵੇਅਰ ਅਤੇ ਹਾਰਡਵੇਅਰ ਫੀਚਰਾਂ ਦੀ ਵਰਤੋਂ 'ਤੇ ਨਿਰਭਰ ਕਰਦਾ ਹੈ।
iPhone ਅਤੇ iPad ਦੀਆਂ ਬੈਟਰੀਆਂ, ਹੋਰ ਸਾਰੀਆਂ ਰੀਚਾਰਜ ਹੋਣ ਵਾਲੀਆਂ ਬੈਟਰੀਆਂ ਵਾਂਗ, ਸੀਮਤ ਉਮਰ ਰੱਖਦੀਆਂ ਹਨ ਅਤੇ ਆਖਿਰਕਾਰ ਉਹਨਾਂ ਨੂੰ ਬਦਲੀ ਕਰਨ ਦੀ ਲੋੜ ਪੈ ਸਕਦੀ ਹੈ। ਤੁਸੀਂ ਆਪਦੀ ਬੈਟਰੀ ਦੀ ਸਮਰੱਥਾ ਇੱਥੇ ਜਾਂਚ ਸਕਦੇ ਹੋ:
iPhone 15 ਅਤੇ ਇਸ ਤੋਂ ਬਾਅਦ ਦੇ ਮਾਡਲਾਂ ਅਤੇ ਕੁੱਝ iPad ਮਾਡਲਾਂ 'ਤੇ: ਸੈਟਿੰਗਾਂ ਖੋਲ੍ਹੋ, ਬੈਟਰੀ 'ਤੇ ਟੈਪ ਕਰੋ, ਫਿਰ ਬੈਟਰੀ ਹੈਲਥ 'ਤੇ ਟੈਪ ਕਰੋ।
iPhone 14 ਅਤੇ ਇਸ ਤੋਂ ਪਹਿਲਾਂ ਦੇ ਮਾਡਲਾਂ 'ਤੇ: ਸੈਟਿੰਗਾਂ ਖੋਲ੍ਹੋ, ਬੈਟਰੀ 'ਤੇ ਟੈਪ ਕਰੋ, ਫਿਰ ਬੈਟਰੀ ਹੈਲਥ ਅਤੇ ਚਾਰਜਿੰਗ 'ਤੇ ਟੈਪ ਕਰੋ।
ਜੇ ਬੈਟਰੀ ਹੈਲਥ ਦੇ ਅੱਗੇ ਸਰਵਿਸ ਦਿਖਾਈ ਦੇਵੇ, ਤਾਂ ਪੂਰੀ ਕਾਰਗੁਜ਼ਾਰੀ ਅਤੇ ਸਮਰੱਥਾ ਮੁੜ ਹਾਸਿਲ ਕਰਨ ਵਾਸਤੇ ਬੈਟਰੀ ਬਦਲਣ ਬਾਰੇ ਵਿਚਾਰ ਕਰੋ। ਸਕ੍ਰੀਨ 'ਤੇ ਦਿਖਾਈਆਂ ਜਾਣ ਵਾਲੀਆਂ ਹਿਦਾਇਤਾਂ ਦੀ ਪਾਲਣਾ ਕਰੋ।
ਹੋਰ ਜਾਣੋ
ਆਪਦੇ iPad 'ਤੇ ਬੈਟਰੀ ਦੀ ਸਿਹਤ ਅਤੇ ਇਤਿਹਾਸ ਦੀ ਜਾਂਚ ਕਰਨ ਦਾ ਤਰੀਕਾ ਜਾਣੋ
ਆਪਣੀ ਆਈਫੋਨ ਬੈਟਰੀ ਨੂੰ ਚਾਰਜ ਅਤੇ ਬਣਾਈ ਰੱਖਣ ਦੇ ਤਰੀਕੇ ਬਾਰੇ ਦੱਸਣ ਵਾਲੇ ਪੰਨੇ ਦੇ ਲਿੰਕ
ਜਾਣੋ ਕਿ ਬੈਟਰੀ ਦੀ ਕਾਰਗੁਜ਼ਾਰੀ ਨੂੰ ਵੱਧ ਤੋਂ ਵੱਧ ਕਿਵੇਂ ਬਣਾਈ ਰੱਖਣਾ ਹੈ
