Apple ਖਾਤੇ ਦਾ ਪਾਸਵਰਡ ਰੀਸੈੱਟ ਨਾ ਕਰ ਸਕਣ 'ਤੇ ਖਾਤਾ ਰਿਕਵਰੀ ਦੀ ਵਰਤੋਂ ਕਿਵੇਂ ਕਰੀਏ

ਜੇ ਤੁਸੀਂ ਦੋ-ਕਾਰਕ ਪ੍ਰਮਾਣੀਕਰਨ ਦੀ ਵਰਤੋਂ ਕਰਦੇ ਹੋ ਅਤੇ ਸਾਈਨ ਇਨ ਜਾਂ ਆਪਣਾ ਪਾਸਵਰਡ ਰੀਸੈੱਟ ਨਹੀਂ ਕਰ ਸਕਦੇ, ਤਾਂ ਖਾਤਾ ਰਿਕਵਰੀ ਦੀ ਉਡੀਕ ਮਿਆਦ ਤੋਂ ਬਾਅਦ ਤੁਸੀਂ ਦੁਬਾਰਾ ਐਕਸੈੱਸ ਪ੍ਰਾਪਤ ਕਰ ਸਕਦੇ ਹੋ।

ਖਾਤਾ ਰਿਕਵਰੀ ਕੀ ਹੈ?

ਖਾਤਾ ਰਿਕਵਰੀ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਤੁਹਾਨੂੰ ਤੁਹਾਡੇ Apple ਖਾਤੇ ਵਿੱਚ ਦੁਬਾਰਾ ਐਕਸੈੱਸ ਦੇਣ ਲਈ ਬਣਾਈ ਗਈ ਹੈ ਜਦੋਂ ਤੁਹਾਡੇ ਕੋਲ ਪਾਸਵਰਡ ਰੀਸੈੱਟ ਕਰਨ ਲਈ ਲੋੜੀਂਦੀ ਜਾਣਕਾਰੀ ਨਹੀਂ ਹੁੰਦੀ। ਸੁਰੱਖਿਆ ਕਾਰਨਾਂ ਕਰਕੇ, ਤੁਹਾਡੇ ਦੁਬਾਰਾ ਆਪਣੇ ਖਾਤੇ ਦੀ ਵਰਤੋਂ ਕਰਨ ਤੋਂ ਪਹਿਲਾਂ ਕਈ ਦਿਨ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਇਹ ਦੇਰੀ ਅਸੁਵਿਧਾਜਨਕ ਹੈ, ਪਰ ਇਹ ਮਹੱਤਵਪੂਰਨ ਹੈ ਤਾਂ ਜੋ ਅਸੀਂ ਤੁਹਾਡੇ ਖਾਤੇ ਅਤੇ ਜਾਣਕਾਰੀ ਨੂੰ ਸੁਰੱਖਿਅਤ ਰੱਖ ਸਕੀਏ ।

ਖਾਤਾ ਰਿਕਵਰੀ ਉਡੀਕ ਮਿਆਦ ਸ਼ੁਰੂ ਕਰਨ ਤੋਂ ਪਹਿਲਾਂ, ਕਿਸੇ ਭਰੋਸੇਯੋਗ ਡਿਵਾਈਸ 'ਤੇ ਆਪਣਾ Apple ਖਾਤੇ ਦਾ ਪਾਸਵਰਡ ਦੀ ਕੋਸ਼ਿਸ਼ ਕਰੋ।

ਖਾਤਾ ਰਿਕਵਰੀ ਦੀ ਵਰਤੋਂ ਕੇਵਲ ਆਖ਼ਰੀ ਵਿਕਲਪ ਵਜੋਂ ਕਰੋ ਜਦੋਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਆਪਣੇ Apple ਖਾਤੇ ਵਿੱਚ ਸਾਈਨ ਇਨ ਜਾਂ ਪਾਸਵਰਡ ਰੀਸੈੱਟ ਨਹੀਂ ਕਰ ਸਕਦੇ।

  • ਜੇ ਤੁਸੀਂ ਨਹੀਂ ਜਾਣਦੇ ਕਿ ਤੁਸੀਂ Apple ਖਾਤੇ ਨਾਲ ਕਿਹੜਾ ਈਮੇਲ ਪਤਾ ਜਾਂ ਫ਼ੋਨ ਨੰਬਰ ਵਰਤਦੇ ਹੋ, ਤਾਂ ਵੱਖ-ਵੱਖ ਈਮੇਲ ਪਤੇ ਜਾਂ ਫ਼ੋਨ ਨੰਬਰਾਂ ਨਾਲ ਕੋਸ਼ਿਸ਼ ਕਰੋ। ਆਪਣੇ Apple ਖਾਤੇ ਵਿੱਚ ਦਰਜ ਕਿਸੇ ਵੀ ਈਮੇਲ ਪਤਾ ਜਾਂ ਫ਼ੋਨ ਨੰਬਰ ਨਾਲ ਸਾਈਨ ਇਨ ਅਤੇ ਆਪਣਾ ਪਾਸਵਰਡ ਰੀਸੈੱਟ ਕਰ ਸਕਦੇ ਹੋ।

  • ਜੇਕਰ ਤੁਹਾਡੇ ਕੋਲ ਕੋਈ ਭਰੋਸੇਯੋਗ ਡਿਵਾਈਸ ਨਹੀਂ ਹੈ, ਤਾਂ ਤੁਸੀਂ ਕਿਸੇ ਪਰਿਵਾਰਕ ਮੈਂਬਰ ਦੇ iPhone ਜਾਂ iPad 'ਤੇ Apple Support ਐਪ ਦੀ ਵਰਤੋਂ ਕਰਕੇ ਆਪਣਾ ਪਾਸਵਰਡ ਰੀਸੈੱਟ ਕਰ ਸਕਦੇ ਹੋ। ਤੁਸੀਂ ਕਿਸੇ Apple Store 'ਤੇ ਵੀ ਜਾ ਸਕਦੇ ਹੋ ਅਤੇ ਉੱਥੇ ਇੱਕ ਡਿਵਾਈਸ ਵਰਤਣ ਲਈ ਕਹਿ ਸਕਦੇ ਹੋ।

  • ਜੇ ਤੁਸੀਂ ਕੋਈ ਖਾਤਾ ਰਿਕਵਰੀ ਸੰਪਰਕ ਸੈੱਟ ਅੱਪ ਕੀਤਾ ਹੈ, ਤਾਂ ਉਹ ਵੀ ਤੁਹਾਡਾ ਪਾਸਵਰਡ ਰੀਸੈੱਟ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ

ਖਾਤਾ ਰਿਕਵਰੀ ਸ਼ੁਰੂ ਕਰੋ

ਖਾਤਾ ਰਿਕਵਰੀ ਸ਼ੁਰੂ ਕਰਨ ਦਾ ਸਭ ਤੋਂ ਤੇਜ਼ ਅਤੇ ਆਸਾਨ ਤਰੀਕਾ ਤੁਹਾਡੀ ਡਿਵਾਈਸ 'ਤੇ ਹੀ ਹੈ। ਸੈਟਿੰਗਾਂ ਜਾਂ ਸਿਸਟਮ ਸੈਟਿੰਗਾਂ ਵਿੱਚ, ਆਪਣੇ ਡਿਵਾਈਸ 'ਤੇ ਸਾਈਨ ਇਨ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਆਪਣਾ ਪਾਸਵਰਡ ਨਹੀਂ ਜਾਣਦੇ ਅਤੇ ਆਪਣੇ ਖਾਤੇ ਦੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰ ਸਕਦੇ, ਤਾਂ ਤੁਹਾਨੂੰ ਖਾਤਾ ਰਿਕਵਰੀ ਸ਼ੁਰੂ ਕਰਨ ਦਾ ਵਿਕਲਪ ਮਿਲੇਗਾ।

ਤੁਸੀਂ ਆਪਣੀ ਡਿਵਾਈਸ ਦੇ ਬ੍ਰਾਊਜ਼ਰ ਰਾਹੀਂ iforgot.apple.com 'ਤੇ ਜਾ ਕੇ ਵੀ ਖਾਤਾ ਰਿਕਵਰੀ ਸ਼ੁਰੂ ਕਰ ਸਕਦੇ ਹੋ।

  • ਜੇ ਤੁਸੀਂ ਸੈਟਿੰਗਾਂ, ਸਿਸਟਮ ਸੈਟਿੰਗਾਂ, ਜਾਂ Apple Support ਐਪ ਵਿੱਚ ਆਪਣੀ ਖਾਤਾ ਰਿਕਵਰੀ ਸ਼ੁਰੂ ਕੀਤੀ ਹੈ, ਤਾਂ ਤੁਸੀਂ ਖਾਤਾ ਰਿਕਵਰੀ ਦੀ ਮਿਆਦ ਦੌਰਾਨ ਉਸ ਖਾਸ ਡਿਵਾਈਸ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹੋ।

  • ਤੁਸੀਂ ਖਾਤਾ ਰਿਕਵਰੀ ਦੀ ਬੇਨਤੀ ਕਿਸੇ ਵੀ ਤਰੀਕੇ ਨਾਲ ਸ਼ੁਰੂ ਕੀਤੀ ਹੋਵੇ, ਤੁਹਾਨੂੰ ਖਾਤਾ ਰਿਕਵਰੀ ਪੂਰੀ ਹੋਣ ਤੱਕ ਉਹਨਾਂ ਸਾਰੀਆਂ ਹੋਰ ਡਿਵਾਈਸਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜੋ ਵਰਤਮਾਨ ਵਿੱਚ ਤੁਹਾਡੇ Apple ਖਾਤੇ ਨਾਲ ਸਾਈਨ ਇਨ ਹਨ। ਜੇ ਤੁਹਾਡੀ ਬੇਨਤੀ ਦੌਰਾਨ ਤੁਹਾਡਾ Apple ਖਾਤਾ ਵਰਤਿਆ ਜਾਂਦਾ ਹੈ, ਤਾਂ ਤੁਹਾਡੀ ਖਾਤਾ ਰਿਕਵਰੀ ਆਟੋਮੈਟਿਕਲੀ ਰੱਦ ਹੋ ਜਾਵੇਗੀ।

  • ਜੇ ਤੁਸੀਂ ਆਪਣੀ ਖਾਤਾ ਰਿਕਵਰੀ ਬੇਨਤੀ ਆਪਣੀ ਡਿਵਾਈਸ ਦੇ ਬ੍ਰਾਊਜ਼ਰ ਰਾਹੀਂ iforgot.apple.com ਨਾਲ ਸ਼ੁਰੂ ਕੀਤੀ ਹੈ, ਤਾਂ ਤੁਹਾਨੂੰ ਇਸ ਮਿਆਦ ਦੌਰਾਨ ਉਸ ਡਿਵਾਈਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇ ਸੰਭਵ ਹੋਵੇ, ਤਾਂ ਉਸ ਡਿਵਾਈਸ ਨੂੰ ਬੰਦ ਕਰ ਦਿਓ। ਉਸ ਡਿਵਾਈਸ ਦੀ ਵਰਤੋਂ ਕਰਨ ਨਾਲ ਖਾਤਾ ਰਿਕਵਰੀ ਰੱਦ ਹੋ ਸਕਦੀ ਹੈ।

ਖਾਤਾ ਰਿਕਵਰੀ ਸ਼ੁਰੂ ਕਰਨ ਤੋਂ ਬਾਅਦ

ਖਾਤਾ ਰਿਕਵਰੀ ਦੀ ਬੇਨਤੀ ਕਰਨ ਤੋਂ ਬਾਅਦ, ਤੁਹਾਨੂੰ ਤੁਹਾਡੀ ਬੇਨਤੀ ਦੀ ਪੁਸ਼ਟੀ ਅਤੇ ਦੁਬਾਰਾ ਐਕਸੈੱਸ ਪ੍ਰਾਪਤ ਕਰਨ ਦੀ ਸੰਭਾਵਿਤ ਮਿਤੀ ਅਤੇ ਸਮੇਂ ਬਾਰੇ ਇੱਕ ਈਮੇਲ ਪ੍ਰਾਪਤ ਹੁੰਦੀ ਹੈ। ਇਹ ਈਮੇਲ 72 ਘੰਟਿਆਂ ਦੇ ਅੰਦਰ ਪਹੁੰਚ ਜਾਂਦੀ ਹੈ।

ਪਾਸਵਰਡ ਰੀਸੈੱਟ ਕਰਨ ਤੋਂ ਪਹਿਲਾਂ ਕਈ ਦਿਨ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ। Apple Support ਨਾਲ ਸੰਪਰਕ ਕਰਨਾ ਇਸ ਸਮੇਂ ਨੂੰ ਘੱਟ ਕਰਨ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਦਾ।

ਜਦੋਂ ਉਡੀਕ ਮਿਆਦ ਖ਼ਤਮ ਹੋ ਜਾਂਦੀ ਹੈ, Apple ਤੁਹਾਨੂੰ ਤੁਹਾਡੇ ਖਾਤੇ ਨੂੰ ਦੁਬਾਰਾ ਐਕਸੈੱਸ ਕਰਨ ਲਈ ਨਿਰਦੇਸ਼ਾਂ ਦੇ ਨਾਲ ਇੱਕ ਟੈਕਸਟ ਜਾਂ ਆਟੋਮੈਟਿਕ ਫ਼ੋਨ ਕਾਲ ਭੇਜੇਗਾ। ਜੇਕਰ ਤੁਹਾਨੂੰ ਟੈਕਸਟ ਜਾਂ ਕਾਲ ਪ੍ਰਾਪਤ ਨਹੀਂ ਹੁੰਦੀ, ਤਾਂ ਅਸਲ ਈਮੇਲ ਵਿੱਚ ਦਰਸਾਈ ਗਈ ਮਿਆਦ ਪੂਰੀ ਹੋਣ 'ਤੇ ਤੁਸੀਂ ਸਿੱਧੇ apple.com/recover 'ਤੇ ਜਾ ਸਕਦੇ ਹੋ। ਆਪਣੇ Apple ਖਾਤੇ ਨੂੰ ਦੁਬਾਰਾ ਐਕਸੈੱਸ ਕਰਨ ਲਈ ਨਿਰਦੇਸ਼ਾਂ ਦਾ ਪਾਲਣ ਕਰੋ।

ਕੁਝ ਮਾਮਲਿਆਂ ਵਿੱਚ, ਤੁਸੀਂ ਆਪਣੇ ਮੁੱਖ ਈਮੇਲ ਪਤੇ'ਤੇ ਭੇਜੇ ਗਏ ਛੇ-ਅੰਕਾਂ ਦੇ ਕੋਡ ਦੀ ਤਸਦੀਕ ਕਰਕੇ ਖਾਤਾ ਰਿਕਵਰੀ ਪ੍ਰਕਿਰਿਆ ਨੂੰ ਛੋਟਾ ਕਰ ਸਕਦੇ ਹੋ ਜਾਂ ਆਪਣਾ ਪਾਸਵਰਡ ਤੁਰੰਤ ਰੀਸੈੱਟ ਕਰ ਸਕਦੇ ਹੋ। ਤੁਸੀਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਕ੍ਰੈਡਿਟ-ਕਾਰਡ ਵੇਰਵੇ ਦੇ ਕੇ ਵੀ ਉਡੀਕ ਸਮਾਂ ਘਟਾ ਸਕਦੇ ਹੋ। ਜੇ ਤੁਹਾਨੂੰ ਇਹ ਵਿਕਲਪ ਦਿੱਤਾ ਜਾਂਦਾ ਹੈ, ਤਾਂ ਇੱਕ ਪ੍ਰਮਾਣਿਕਤਾ ਦੀ ਬੇਨਤੀ ਕਾਰਡ ਜਾਰੀ ਕਰਨ ਵਾਲੇ ਨੂੰ ਜਾਂਦੀ ਹੈ।*

ਆਪਣੀ ਬੇਨਤੀ ਦੀ ਸਥਿਤੀ ਦੀ ਜਾਂਚ ਕਰੋ

ਕਿਸੇ ਵੀ ਸਮੇਂ, ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਖਾਤੇ ਨੂੰ ਰਿਕਵਰ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ, ਜਾਂ ਹੋਰ ਜਾਣਕਾਰੀ ਕਦੋਂ ਉਪਲਬਧ ਹੋਵੇਗੀ। ਬੱਸ iforgot.apple.com 'ਤੇ ਜਾਓ ਅਤੇ ਆਪਣਾ Apple ਖਾਤੇ ਦਾ ਈਮੇਲ ਪਤਾ ਜਾਂ ਫ਼ੋਨ ਨੰਬਰ ਦਰਜ ਕਰੋ।

ਆਪਣੀ ਬੇਨਤੀ ਰੱਦ ਕਰੋ

  • ਜੇਕਰ ਤੁਹਾਨੂੰ ਆਪਣੀ ਜਾਣਕਾਰੀ ਯਾਦ ਆ ਜਾਂਦੀ ਹੈ ਅਤੇ ਤੁਸੀਂ ਸਫ਼ਲਤਾਪੂਰਵਕ ਸਾਈਨ ਇਨ ਕਰ ਸਕਦੇ ਹੋ, ਤਾਂ ਤੁਹਾਡੀ ਉਡੀਕ ਮਿਆਦ ਆਪਣੇ ਆਪ ਰੱਦ ਹੋ ਜਾਂਦੀ ਹੈ ਅਤੇ ਤੁਸੀਂ ਤੁਰੰਤ ਆਪਣੇ Apple ਖਾਤੇ ਦੀ ਵਰਤੋਂ ਕਰ ਸਕਦੇ ਹੋ।

  • ਕਿਸੇ ਰਿਕਵਰੀ ਬੇਨਤੀ ਨੂੰ ਰੱਦ ਕਰਨ ਲਈ ਜੋ ਤੁਸੀਂ ਨਹੀਂ ਕੀਤੀ, ਆਪਣੀ ਈਮੇਲ ਪੁਸ਼ਟੀਕਰਨ ਵਿੱਚ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰੋ।

* ਪ੍ਰਮਾਣਿਕਤਾ ਦੇ ਉਦੇਸ਼ਾਂ ਲਈ, Apple Pay ਇੱਕ ਕ੍ਰੈਡਿਟ ਕਾਰਡ ਪ੍ਰਮਾਣਿਕਤਾ ਵਜੋਂ ਕੰਮ ਨਹੀਂ ਕਰਦਾ। ਜੇ ਤੁਸੀਂ ਆਪਣੇ ਕ੍ਰੈਡਿਟ-ਕਾਰਡ ਵੇਰਵੇ ਸਹੀ ਢੰਗ ਨਾਲ ਦਰਜ ਕਰਦੇ ਹੋ, ਅਤੇ ਤੁਹਾਨੂੰ ਆਪਣੀ ਸੁਰੱਖਿਆ ਜਾਣਕਾਰੀ ਦੁਬਾਰਾ ਦਾਖਲ ਕਰਨ ਲਈ ਕਿਹਾ ਜਾਂਦਾ ਹੈ, ਤਾਂ ਆਪਣੇ ਕਾਰਡ ਜਾਰੀ ਕਰਨ ਵਾਲੇ ਨਾਲ ਸੰਪਰਕ ਕਰੋ। ਹੋ ਸਕਦਾ ਹੈ ਕਿ ਕਾਰਡ ਜਾਰੀ ਕਰਨ ਵਾਲੇ ਨੇ ਤੁਹਾਡੀ ਪ੍ਰਮਾਣਿਕਤਾ ਦੀਆਂ ਕੋਸ਼ਿਸ਼ਾਂ ਨੂੰ ਅਸਵੀਕਾਰ ਕਰ ਦਿੱਤਾ ਹੋਵੇ।

ਪ੍ਰਕਾਸ਼ਿਤ ਮਿਤੀ: