ਆਪਦੇ iPhone ਜਾਂ iPad ਦਾ iCloud ਨਾਲ਼ ਬੈਕਅਪ ਕਿੰਝ ਲੈਣਾ ਹੈ
ਆਪਦੇ iPhone ਜਾਂ iPad ਦਾ ਬੈਕਅਪ ਲੈਣ ਤੋਂ ਮਗਰੋਂ, ਤੁਹਾਡੇ ਕੋਲ਼ ਤੁਹਾਡੀ ਜਾਣਕਾਰੀ ਦੀ ਇੱਕ ਕਾਪੀ ਹੁੰਦੀ ਹੈ, ਜਿਸਦਾ ਇਸਤੇਮਾਲ ਤੁਹਾਡੀ ਡਿਵਾਈਸ ਦੇ ਬਦਲੇ ਜਾਣ, ਗੁੰਮ ਹੋਣ ਜਾਂ ਖਰਾਬ ਹੋਣ ਦੀ ਸਥਿਤੀ ਵਿੱਚ ਕੀਤੀ ਜਾ ਸਕਦਦਾ ਹੈ। ਤੁਸੀਂ ਆਪਦੀ ਡਿਵਾਈਸ ਦਾ ਬੈਕਅਪ ਮੈਨੂਅਲ ਢੰਗ ਨਾਲ ਲੈ ਸਕਦੇ ਹੋ ਜਾਂ ਆਪਦੀ ਡਿਵਾਈਸ ਦਾ ਬੈਕਅਪ ਸਵੈਚਲਿਤ ਤੌਰ 'ਤੇ ਲੈਂਦੇ ਰਹਿਣ ਵਾਸਤੇ iCloud Backup ਚਲਾ ਸਕਦੇ ਹੋ।
ਜੇ ਤੁਹਾਡੇ ਕੋਲ਼ iOS 8 ਜਾਂ ਇਸ ਤੋਂ ਪਹਿਲਾਂ ਵਾਲੀ ਡਿਵਾਈਸ ਹੈ, ਤਾਂ ਆਪਦੀਆਂ ਡਿਵਾਈਸਾਂ ਅਤੇ ਡਾਟਾ ਦਾ ਬੈਕਅਪ ਰੱਖਣ ਬਾਰੇ ਜਾਣੋ।
ਮੈਨੂੰਅਲੀ ਬੈਕਅਪ ਲਓ
ਸੈਟਿੰਗਾਂ ਐਪ ਨੂੰ ਖੋਲ੍ਹੋ, ਆਪਦੇ ਨਾਮ 'ਤੇ ਟੈਪ ਕਰੋ, ਫਿਰ iCloud 'ਤੇ ਟੈਪ ਕਰੋ।

iCloud ਬੈਕਅਪ ਤੇ ਟੈਪ ਕਰੋ।
ਹੁਣੇ ਬੈਕਅਪ ਲਓ 'ਤੇ ਟੈਪ ਕਰੋ। ਪ੍ਰਕਿਰਿਆ ਦੇ ਖਤਮ ਹੋਣ ਤੱਕ ਆਪਦੇ Wi-Fi ਨੈਟਵਰਕ ਨਾਲ਼ ਕਨੈਕਟ ਰਹੋ। ਹੁਣੇ ਬੈਕਅਪ ਲਓ ਦੇ ਹੇਠਾਂ, ਤੁਹਾਡੇ ਆਖਰੀ ਬੈਕਅਪ ਦੀ ਮਿਤੀ ਅਤੇ ਸਮਾਂ ਵਿਖਾਇਆ ਗਿਆ ਹੈ। ਜੇ ਤੁਹਾਨੂੰ ਚੇਤਾਵਨੀ ਮਿਲੇ ਕਿ ਬੈਕਅਪ ਪੂਰਾ ਕਰਨ ਵਾਸਤੇ ਤੁਹਾਡੇ ਕੋਲ਼ ਕਾਫ਼ੀ iCloud ਸਟੋਰੇਜ ਥਾਂ ਨਹੀਂ ਹੈ, ਤਾਂ ਆਨਸਕਰੀਨ ਕਦਮਾਂ ਦਾ ਅਨੁਸਰਣ ਕਰੋ ਹੋਰ iCloud ਸਟੋਰੇਜ ਖਰੀਦੋ।

iCloud ਬੈਕਅਪ ਨਾਲ਼ ਸਵੈਚਲਿਤ ਤੌਰ 'ਤੇ ਬੈਕਅਪ ਕਰੋ
ਸੈਟਿੰਗਾਂ ਐਪ ਨੂੰ ਖੋਲ੍ਹੋ, ਫਿਰ ਆਪਦੇ ਨਾਮ 'ਤੇ ਟੈਪ ਕਰੋ। iCloud 'ਤੇ ਟੈਪ ਕਰੋ, ਫਿਰ iCloud ਬੈਕਅਪ 'ਤੇ ਟੈਪ ਕਰੋ ਅਤੇ ਪੱਕਾ ਕਰੋ ਕਿ ਇਸਦਾ ਬੈਕਅਪਲਓ ਚਾਲੂ ਹੈ।
ਆਪਦੇ ਡਿਵਾਈਸ ਨੂੰ ਪਾਵਰ ਸਰੋਤ ਨਾਲ਼ ਕਨੈਕਟ ਕਰੋ।
ਪੱਕਾ ਕਰੋ ਕਿ ਤੁਹਾਡੇ ਡਿਵਾਈਸ ਦੀ ਸਕਰੀਨ ਲੌਕ ਕੀਤੀ ਹੋਈ ਹੈ।
ਜੇ ਤੁਹਾਨੂੰ ਕੋਈ ਚੇਤਾਵਨੀ ਮਿਲਦੀ ਹੈ ਕਿ ਤੁਹਾਡੇ ਕੋਲ਼ ਬੈਕਅਪ ਪੂਰਾ ਕਰਨ ਵਾਸਤੇ ਕਾਫ਼ੀ iCloud ਸਟੋਰੇਜ ਥਾਂ ਨਹੀਂ ਹੈ, ਤਾਂ ਸਕਰੀਨ 'ਤੇ ਦਿੱਤੇ ਕਦਮਾਂ ਦਾ ਅਨੁਸਰਣ ਕਰੋ ਹੋਰ iCloud ਸਟੋਰੇਜ ਖਰੀਦੋ।