ਜੇਕਰ ਤੁਸੀਂ ਆਪਣੇ iPhone ਜਾਂ iPad 'ਤੇ ਈਮੇਲ ਪ੍ਰਾਪਤ ਨਹੀਂ ਕਰ ਸਕਦੇ

ਜੇਕਰ ਤੁਸੀਂ ਆਪਣੇ iPhone ਜਾਂ iPad 'ਤੇ Mail ਐਪ ਵਿੱਚ ਈਮੇਲ ਪ੍ਰਾਪਤ ਨਹੀਂ ਕਰ ਸਕਦੇ, ਤਾਂ ਤੁਸੀਂ ਕੁਝ ਚੀਜ਼ਾਂ ਨੂੰ ਕਰਕੇ ਵੇਖ ਸਕਦੇ ਹੋ।

ਸ਼ੁਰੂ ਕਰਨ ਤੋਂ ਪਹਿਲਾਂ

ਧਿਆਨ ਵਿੱਚ ਰੱਖਣ ਅਤੇ ਜਾਂਚ ਕਰਨ ਲਈ ਕੁਝ ਗੱਲਾਂ ਹਨ:

  • ਜਦੋਂ ਤੁਸੀਂ iCloud ਜਾਂ iTunes ਵਿੱਚ iOS ਜਾਂ iPadOS ਬੈਕਅੱਪ ਬਣਾਉਂਦੇ ਹੋ, ਤਾਂ ਇਹ ਤੁਹਾਡੀਆਂ ਈਮੇਲ ਸੈਟਿੰਗਾਂ ਦਾ ਬੈਕਅੱਪ ਲੈਂਦਾ ਹੈ, ਪਰ ਤੁਹਾਡੀ ਈਮੇਲ ਦਾ ਨਹੀਂ। ਪਹਿਲਾਂ ਤੋਂ ਡਾਊਨਲੋਡ ਕੀਤੀਆਂ ਈਮੇਲਾਂ ਤੁਹਾਡੇ ਡਿਵਾਈਸ ਤੋਂ ਉਦੋਂ ਹਟਾਈਆਂ ਜਾ ਸਕਦੀਆਂ ਹਨ, ਜਦੋਂ ਤੁਸੀਂ ਆਪਣੇ ਈਮੇਲ ਖਾਤੇ ਦੀਆਂ ਸੈਟਿੰਗਾਂ ਨੂੰ ਮਿਟਾਉਂਦੇ ਹੋ ਜਾਂ ਬਦਲਦੇ ਹੋ।

  • ਯਕੀਨੀ ਬਣਾਓ ਕਿ ਤੁਹਾਡੀ ਡਿਵਾਈਸ ਇੰਟਰਨੈੱਟ ਨਾਲ ਕਨੈਕਟੇਡ ਹੈ।

  • ਇਹ ਪਤਾ ਲਗਾਉਣ ਲਈ ਕਿ ਕੀ ਕੋਈ ਸੇਵਾ ਬੰਦ ਹੈ ਜਾਂ ਨਹੀਂ, ਆਪਣੇ ਈਮੇਲ ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ।

  • ਜੇਕਰ ਤੁਸੀਂ ਆਪਣੀ ਈਮੇਲ ਨੂੰ ਐਕਸੇਸ ਨਹੀਂ ਕਰ ਪਾ ਰਹੇ ਹੋ ਜਾਂ ਤੁਸੀਂ ਆਪਣੇ @icloud.com ਈਮੇਲ ਪਤੇ ਰਾਹੀਂ ਸੁਨੇਹੇ ਭੇਜ ਅਤੇ ਪ੍ਰਾਪਤ ਨਹੀਂ ਕਰ ਪਾ ਰਹੇ, ਤਾਂ ਜਾਣੋ ਕਿ ਕੀ ਕਰਨਾ ਹੈ

ਆਪਣੇ ਈਮੇਲ ਪਤੇ ਅਤੇ ਪਾਸਵਰਡ ਦੀ ਜਾਂਚ ਕਰੋ

ਜੇਕਰ Mail ਐਪ ਤੁਹਾਨੂੰ ਤੁਹਾਡੇ ਈਮੇਲ ਖਾਤੇ ਲਈ ਪਾਸਵਰਡ ਦਾਖਲ ਕਰਨ ਲਈ ਕਹਿੰਦੀ ਹੈ, ਤਾਂ ਯਕੀਨੀ ਬਣਾਓ ਕਿ ਤੁਹਾਡਾ ਪਾਸਵਰਡ ਸਹੀ ਹੈ। ਆਪਣੇ ਈਮੇਲ ਪਤੇ ਅਤੇ ਪਾਸਵਰਡ ਦੀ ਜਾਂਚ ਕਰਨ ਲਈ, ਆਪਣੇ ਈਮੇਲ ਪ੍ਰਦਾਤਾ ਦੀ ਵੈੱਬਸਾਈਟ 'ਤੇ ਲੌਗਇਨ ਕਰੋ।

ਜੇਕਰ ਤੁਹਾਨੂੰ ਅਜੇ ਵੀ ਵਰਤੋਂਕਾਰ ਨਾਮ ਜਾਂ ਪਾਸਵਰਡ ਵਿੱਚ ਗਲਤੀ ਮਿਲਦੀ ਹੈ, ਤਾਂ ਈਮੇਲ ਪ੍ਰਦਾਤਾ ਜਾਂ ਸਿਸਟਮ ਐਡਮਿਨਿਸਟ੍ਰੇਟਰ ਨਾਲ ਸੰਪਰਕ ਕਰੋ।

Mail Fetch ਅਤੇ ਸੂਚਨਾ ਸੈਟਿੰਗਾਂ ਦੀ ਜਾਂਚ ਕਰੋ

ਡਿਫਾਲਟ ਤੌਰ 'ਤੇ, ਨਵਾਂ ਡੇਟਾ ਪ੍ਰਾਪਤ ਕਰੋ ਸੈਟਿੰਗਾਂ ਤੁਹਾਡੀ ਈਮੇਲ ਸੇਵਾ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ 'ਤੇ ਅਧਾਰਤ ਹੁੰਦੀਆਂ ਹਨ। ਜੇਕਰ ਸੈਟਿੰਗਾਂ ਵਜੋਂ Push ਉਪਲਬਧ ਨਹੀਂ ਹੈ, ਤਾਂ ਤੁਹਾਡਾ ਖਾਤਾ ਡਿਫਾਲਟ ਫੈਚ 'ਤੇ ਆ ਜਾਵੇਗਾ। ਇਹ ਸੈਟਿੰਗਾਂ ਇਸ ਕਾਰਵਾਈ ਨੂੰ ਪ੍ਰਭਾਵਿਤ ਕਰਦੀਆਂ ਹਨ ਕਿ ਤੁਹਾਡੀ ਡਿਵਾਈਸ ਨੂੰ ਈਮੇਲ ਕਿਵੇਂ ਪ੍ਰਾਪਤ ਹੁੰਦੀ ਹੈ। ਇਨ੍ਹਾਂ ਸੈਟਿੰਗਾਂ ਨੂੰ ਐਡਜਸਟ ਕਰਨ ਲਈ:

  1. ਸੈਟਿੰਗਾਂ > ਐਪਾਂ > Mail 'ਤੇ ਜਾਓ, ਫਿਰ Mail ਖਾਤੇ 'ਤੇ ਟੈਪ ਕਰੋ।

  2. ਨਵਾਂ ਡੇਟਾ ਪ੍ਰਾਪਤ ਕਰੋ 'ਤੇ ਟੈਪ ਕਰੋ।

  3. ਇੱਕ ਸੈੱਟ ਚੁਣੋ — ਜਿਵੇਂ ਕਿ ਸਵੈਚਾਲਿਤ ਜਾਂ ਮੈਨੂਅਲ ਤੌਰ 'ਤੇ — ਜਾਂ ਸ਼ਡਿਊਲ ਕਰੋ ਕਿ Mail ਐਪ ਕਿੰਨੀ-ਕਿੰਨੀ ਦੇਰ ਬਾਅਦ ਡੇਟਾ ਪ੍ਰਾਪਤ ਕਰ ਸਕਦੀ ਹੈ।

iOS 11 ਅਤੇ ਬਾਅਦ ਵਾਲੇ ਵਰਜਨਾਂ ਅਤੇ iPadOS ਵਿੱਚ ਡਿਫਾਲਟ ਤੌਰ 'ਤੇ ਸਵੈਚਾਲਿਤ ਸੈੱਟ ਹੁੰਦਾ ਹੈ। ਤੁਹਾਡੀ ਡਿਵਾਈਸ ਬੈਕਗ੍ਰਾਊਂਡ ਵਿੱਚ ਨਵਾਂ ਡੇਟਾ ਸਿਰਫ਼ ਉਦੋਂ ਹੀ ਪ੍ਰਾਪਤ ਕਰੋਗੇ ਜਦੋਂ ਤੁਹਾਡੀ ਡਿਵਾਈਸ ਚਾਰਜ ਹੋ ਰਹੀ ਹੋਵੇਗੀ ਅਤੇ Wi-Fi ਨਾਲ ਕਨੈਕਟ ਹੋਵੇਗੀ।

ਯਕੀਨੀ ਬਣਾਓ ਕਿ Mail ਐਪ ਲਈ ਤੁਹਾਡੀਆਂ ਸੂਚਨਾ ਸੈਟਿੰਗਾਂ ਸਹੀ ਹਨ:

  1. ਸੈਟਿੰਗਾਂ 'ਤੇ ਜਾਓ, ਫਿਰ ਸੂਚਨਾਵਾਂ 'ਤੇ ਟੈਪ ਕਰੋ।

  2. Mail 'ਤੇ ਟੈਪ ਕਰੋ।

  3. ਆਪਣੇ ਅਲਰਟ, ਧੁਨੀਆਂ ਅਤੇ ਬੈਜਾਂ ਨੂੰ ਐਡਜਸਟ ਕਰੋ।

ਆਪਣੇ ਈਮੇਲ ਪ੍ਰਦਾਤਾ ਜਾਂ ਸਿਸਟਮ ਐਡਮਿਨਿਸਟ੍ਰੇਟਰ ਨਾਲ ਸੰਪਰਕ ਕਰੋ।

  1. ਆਪਣੇ ਈਮੇਲ ਪ੍ਰਦਾਤਾ ਨਾਲ ਸੰਪਰਕ ਕਰੋ ਜਾਂ ਉਨ੍ਹਾਂ ਦੇ ਸਟੇਟਸ ਵੈੱਬਪੇਜ ਦੀ ਜਾਂਚ ਕਰੋ ਕਿ ਕੀ ਕੋਈ ਸੇਵਾ ਬੰਦ ਤਾਂ ਨਹੀਂ ਹੈ।

  2. ਆਪਣੇ ਈਮੇਲ ਪ੍ਰਦਾਤਾ ਜਾਂ ਸਿਸਟਮ ਐਡਮਿਨਿਸਟ੍ਰੇਟਰ ਨੂੰ ਪੁੱਛੋ ਕਿ ਕੀ ਤੁਸੀਂ ਆਪਣੇ ਈਮੇਲ ਖਾਤੇ ਲਈ ਕੋਈ ਦੋ-ਪੜਾਵੀ ਤਸਦੀਕ ਵਰਗੇ ਕੋਈ ਸੁਰੱਖਿਆ ਫੀਚਰ ਜਾਂ ਪਾਬੰਦੀਆਂ ਚਾਲੂ ਕੀਤੀਆਂ ਹਨ। ਤੁਹਾਨੂੰ ਆਪਣੀ ਡਿਵਾਈਸ 'ਤੇ ਈਮੇਲ ਭੇਜਣ ਅਤੇ ਪ੍ਰਾਪਤ ਕਰਨ ਲਈ ਇੱਕ ਖਾਸ ਪਾਸਵਰਡ ਦੀ ਲੋੜ ਹੋ ਸਕਦੀ ਹੈ ਜਾਂ ਆਪਣੇ ਈਮੇਲ ਪ੍ਰਦਾਤਾ ਤੋਂ ਅਧਿਕਾਰ ਦੀ ਬੇਨਤੀ ਕਰਨ ਦੀ ਲੋੜ ਹੋ ਸਕਦੀ ਹੈ।

  3. ਇਹ ਯਕੀਨੀ ਬਣਾਉਣ ਲਈ ਕੀ ਕਿ ਉਹ ਸਹੀ ਹਨ, ਆਪਣੇ ਈਮੇਲ ਪ੍ਰਦਾਤਾ ਜਾਂ ਸਿਸਟਮ ਐਡਮਿਨਿਸਟ੍ਰੇਟਰ ਨਾਲ ਆਪਣੀਆਂ ਈਮੇਲ ਖਾਤੇ ਦੀਆਂ ਸੈਟਿੰਗਾਂ ਦੀ ਜਾਂਚ ਕਰੋ।

ਆਪਣਾ ਈਮੇਲ ਖਾਤਾ ਹਟਾਓ ਅਤੇ ਇਸਨੂੰ ਦੁਬਾਰਾ ਸੈੱਟ ਅੱਪ ਕਰੋ

  1. ਆਪਣੇ ਕੰਪਿਊਟਰ 'ਤੇ, ਆਪਣੇ ਈਮੇਲ ਪ੍ਰਦਾਤਾ ਦੀ ਵੈੱਬਸਾਈਟ 'ਤੇ ਸਾਇਨ ਇਨ ਕਰੋ। ਯਕੀਨੀ ਬਣਾਓ ਕਿ ਤੁਹਾਡੇ ਸਾਰੀ ਈਮੇਲ ਉੱਥੇ ਮੌਜੂਦ ਹਨ ਜਾਂ ਇਹ ਯਕੀਨੀ ਬਣਾਓ ਕਿ ਤੁਹਾਡੀ ਈਮੇਲ ਤੁਹਾਡੀ ਡਿਵਾਈਸ ਤੋਂ ਇਲਾਵਾ ਕਿਤੇ ਹੋਰ ਸੇਵ ਕੀਤੀ ਹੋਈ ਹੈ।

  2. ਆਪਣੀ ਡਿਵਾਈਸ 'ਤੇ, ਸੈਟਿੰਗਾਂ > ਐਪਾਂ > Mail 'ਤੇ ਜਾਓ, ਫਿਰ Mail ਖਾਤਿਆਂ 'ਤੇ ਟੈਪ ਕਰੋ।

  3. ਉਸ ਈਮੇਲ ਖਾਤੇ 'ਤੇ ਟੈਪ ਕਰੋ ਜਿਸਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ।

  4. ਖਾਤਾ ਮਿਟਾਉਣ ਲਈਪਾਓ।

  5. ਆਪਣਾ ਖਾਤਾ ਦੁਬਾਰਾ ਸ਼ਾਮਲ ਕਰੋ

ਜੇਕਰ ਇਹ ਕਦਮ ਕੰਮ ਨਹੀਂ ਕਰਦੇ, ਤਾਂ ਹੋਰ ਜਾਣਕਾਰੀ ਲਈ ਆਪਣੇ ਈਮੇਲ ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ।

ਕੀ ਹੋਰ ਮਦਦ ਚਾਹੀਦੀ ਹੈ?

ਸਾਨੂੰ ਦੱਸੋ ਕਿ ਕੀ ਹੋ ਰਿਹਾ ਹੈ ਅਤੇ ਅਸੀਂ ਤੁਹਾਨੂੰ ਇਸ ਬਾਰੇ ਸੁਝਾਅ ਦੇਵਾਂਗੇ ਕਿ ਅੱਗੇ ਕੀ ਕਰਨਾ ਹੈ।

ਸੁਝਾਅ ਪ੍ਰਾਪਤ ਕਰੋ

ਪ੍ਰਕਾਸ਼ਿਤ ਮਿਤੀ: